04 November, 2013

ਚੂੰਨੀ ਮੰਡੀ ਸ਼ਬਦ ਦੀ ਸਮੀਖਿਆ


ਧੰਨੁ ਧੰਨੁ ਰਾਮ ਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
 ਇਹ ਪਾਵਨ ਬਚਨ ਸਤੇ ਬਲਵੰਡ ਦੀ ਵਾਰ ਵਿੱਚ ਗੁਰੂ ਰਾਮ ਦਾਸ ਸਾਹਿਬ ਜੀ ਦੀ ਉਪਮਾ ਸਬੰਧੀ ਉਚਾਰਨ ਕੀਤੇ ਹੋਏ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੯੬੮ ਤੇ ਸ਼ਸ਼ੋਬਿਤ ਹਨ।ਗੁਰੂ ਰਾਮ ਦਾਸ ਜੀ ਗੁਰ ਪ੍ਰਨਾਲੀ ਵਿੱਚ ਚਾਉਥੇ ਥਾਂ ਤੇ ਆਉਦੇ ਹਨ।ਜਿਨਾਂ੍ਹ ਦਾ ਆਗਮਨ ਬਾਬਾ ਹਰਦਾਸ ਜੀ  ਅਤੇ ਮਾਤਾ ਦਯਾ ਕੌਰ ਦੀ ਕੁਖੋਂ ਬਿਕਰਮੀ ਸੰਮਤ ੧੫੯੧ ਈ: ਸੰਨ ੧੫੩੪ ਨੂੰ ਲਹੋਰ ਸ਼ਹਿਰ ਦੇ ਚੂੰਨੀ ਮੰਡੀ ਬਜ਼ਾਰ ਵਿੱਚ ਹੋਇਆ।
  ਇਸ ਚੂੰਨੀ ਮੰਡੀ ਜਿਥੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਨੂੰ ਮੇਰੇ ਪਿਆਰੇ ਲੇਖਕਾਂ ਨੇ ਚੂੰਨਾਂ ਮੰਡੀ ਲਹੋਰ ਲਿਖਿਆ ਹੈ।ਜੋ ਕਿ ਇਕ ਬਹੁਤ ਵੱਡੀ ਇਤਿਹਾਸਕਿ ਗਲਤੀ ਹੈ। ਜਿਸਨੂੰ ਸੁਧਾਰਨ ਦਾ ਕਿਸੇ ਨੇ ਯਤਨ ਹੀ ਨਹੀ ਕੀਤਾ।ਮੇਰ ਪਿਆਰੇ ਪ੍ਰਚਾਰਕਾਂ ਕਥਾਵਾਚਕਾ ਨੇ ਭੀ  ਇਸੇ ਹੀ ਗੱਲ ਨੂੰ ਪ੍ਰਚਾਰਿਆ ਤੇ ਪਰਸਾਰਿਆ ਹੈ।ਹੁਣ ਤੱਕ ਇਹੋ ਹੀ ਬਚਨ ਸੰਗਤਾਂ ਵਿੱਚ ਪ੍ਰਚਲਤ ਕੀਤਾ ਹੋਇਆ ਹੈ।ਪਰ ਸਹੀ ਨਾਮ ਨੂੰ ਸੰਗਤਾਂ ਵਿੱਚ ਪ੍ਰਚਾਰਨ ਦਾ ਕਿਸੇ ਨੇ ਯਤਨ ਹੀ ਨਹੀ ਕੀਤਾ। ਜਦੋਂ ਕਿ ਮੁਹਲੇ ਦਾ ਸਹੀ ਤੇ ਠੀਕ ਨਾਮ ਚੂਨੀ ਮੰਡੀ ਹੈ। ਇਸ ਸਬੰਧੀ ਅੱਜ ਆਪ ਜੀ ਨਾਲ ਵਿਚਾਰ ਸਾਝੇ ਕਰਨੇ ਹਨ ।
     ਪ੍ਰਸਿਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨਾਂ੍ਹ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾਗ੍ਰੰਥ ਲਿਖੇ ਹਨ। ਤਿੰਨਾਂ੍ਹ ਨੇ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਦਾ ਨਾਮ ਅਪਣੇ ਗ੍ਰੰਥਾਂ ਵਿੱਚ ਚੂੰਨੀ ਮੰਡੀ ਹੀ ਲਿਖਿਆ ਹੀ ਤਵਾਰੀਖ ਦੇ ਲਿਖੇ ਹੋਏ ਸ਼ਬਦ ,ਏਹ ਗੁਰੂ{ ਪਾ: ੪ ਅਵਤਾਰ ਤੇ ਮਾਤਾ ਪਿਤਾ) ਵੀਹ ਕਤਕ ਵਦੀ ੨ ਸੰਮਤ ੧੫੯੧ ਅਤੇ ੧੫੩੪ ਈਸਵੀ ਅਤੇ ੬੭ ਨਾਨਕ ਸ਼ਾਹੀ ਵਿੱਚ ਵੀਰਵਾਰ ਚਾਰ ਘੜੀ ਦਿਨ ਚੜ੍ਹੇ ਹਿਮਾਯੂੰ  ਬਾਦਸ਼ਾਹ ਦੇ ਵਕਤ ਹਰਦਾਸ ਮਲ ਸੋਢੀ ਦੇ ਘਰ ਮਾਈ ਦਯਾ ਕੌਰ ਦੀ ਕੁਖੌਂ ਲਹੋਰ  ਚੂੰਨੀ ਮੰਡੀ ਵਿਖੇ ਪ੍ਰਗਟੇ ਤਵਾਰੀਖ ਪੰਨਾਂ ੧ ਗੁਰੂ ਰਾਮਦਾਸ ਜੀ ਦਾ ਜੀਵਨ।
ਇਸ ਤੋਂ ਅਗੇ  ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚੋਂ ਗੁਰੂ ਰਾਮ ਦਾਸ ਜੀ ਸਬੰਧੀ ਇਸ ਤਰਾ੍ਹ ਲਿਖਦੇ ਹਨ।
   ਚੂਨੀ ਮੰਡੀ :-ਲਹੋਰ ਦਾ ਇਕ ਬਜ਼ਾਰ ,ਜਿਸ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ।ਦੇਖੋ ਲਹੋਰ। ਲਹੋਰ ੩੭੮੨ ਪੇਜ਼ ਤੇ ਹੈ ਇਸਤਰਾਂ੍ਹ ਸ਼ਬਦ ਲਿਖੇ ਹਨ;-ਚੂਨੀ ਮੰਡੀ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ ਦਰਬਾਰ ਸੁੰਦਰ ਬਣਿਆ ਹੋਇਆ ਹੈ ਨਾਲ ਅੱਠ ਦੁਕਾਨਾ ਹਨ
ਪੁਜਾਰੀ ਹੈ।
ਜੇਕਰ ਆਪ ਜੀ ਮਹਾਨ ਕੋਸ਼ ਵਿੱਚ ਲਹੋਰ ਦਾ ਨਕਸ਼ਾ ਭੀ ਵੇਖੋਗੇ ਤਾਂ ਉਥੇ ਭੀ ਨਿਸ਼ਾਨ ਦੇਹੀ ਵਾਲੀ ਥਾਂ ਚੂਨੀ ਮੰਡੀ ਹੀ ਲਿਖੇ ਹੋਏ ਮਿਲਨਗੇ।
ਪ੍ਰਿੰਸੀਪਲ ਸਤਬੀਰ ਸਿੰਘ ਜਿਨਾਂ੍ਹ ਨੇ ਦਸ ਗੁਰ ਸਾਹਿਬਾਨਾਂ ਦਾ ਜੀਵਨ ਗੁਰਬਾਣੀ ਦੀਆਂ ਪੰਕਤੀਆਂ ਦੇ ਅਧਾਰ ਤੇ ਪੁਸਤਕਾਂ ਦੇ ਨਾਮ ਰੱਖੇ ਉਹ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧਤ ਪੁਸਤਕ ਪੂਰੀ ਹੋਈ ਕਰਾਮਾਤ ਵਿੱਚ ਪਹਿਲਾ ਪ੍ਰਕਰਣ ਹੀ ਇਥੋਂ ਸ਼ੁਰੂ ਕਰਦੇ ਹਨ।
ਚੂੰਨੀ ਮੰਡੀ ਲਹੋਰ:_{ਪਹਿਲੀਆਂ ਐਡੀਸ਼ਨਾਂ ਵਿੱਚ} ਬਾਅਦ ਵਿੱਚ ਪਤਾ ਨਹੀ ਕਿ ਪਬਲੀਸ਼ਰਾਂ ਨੇ ਤਬਦੀਲੀ ਕੀਤੀ ਹੋਵੇ?ਇਹ ਅਸੀ ਨਹੀ ਜਾਣਦੇ।
 ੨੦੦੮ ਦੀ ਗੱਲ ਹੈ ਜਦੋੰ ਕੌਮ ਗੁਰੂ ਗ੍ਰੰਥ ਸਾਹਿਬ ਜੀ ਦਾ ੩੦੦ ਸਾਲਾ ਸ਼ਤਾਬਦੀ ਦਿਵਸ ਬੜੇ ਜੋਰਾਂ ਸ਼ੋਰਾਂ ਨਾਲ ਮਨਾਂ ਰਹੀ ਸੀ ਠੀਕ ਗੁਰਪੁਰਬ ਦੀ ਉਹ ਰਾਤ ਜਿਸ ਦਿਨ ਸਵੇਰੇ ਗੁਰਪੁਰਬ ਸੀ ਵਕਤ ਦੇ ਅਕਾਲ ਤੱਖਤ ਦੇ ਜਥੇਦਾਰ ਜੀ ਨੇ ਰਾਤ ੧੨ ਵਜੇ ਅਰਦਾਸੀਏ ਸ਼ਪੈਸ਼ਲ ਫੋਨ ਤੇਇਹ ਹਦਾਇਤ ਕੀਤੀ ਕਿ ਸਵੇਰ ਦੀ ਅਰਦਾਸ ਵਿੱਚ ਗੁਰਪੁਰਬ ਸਬੰਧੀ ਗੁਰੂ ਸਾਹਿਬ ਜੀ ਦਾ ਆਗਮਨ ਚੂੰਨੀ ਮੰਡੀ ਲਹੋਰ ਕਹਿਣਾ ਹੈ ਚੂਨਾ ਮੰਡੀ ਨਹੀ ਕਹਿਣਾ।ਵੇਖੋ ਅਗਲੇ ਦਿਨ ਦੀ ਪੰਜਾਬੀ ਅਖਬਾਰ ਸਪੋਕਸਮੈਨ।
  ਚੂਨਾ ਮੰਡੀ ਤੇ ਚੂੰਨੀ ਮੰਡੀ ਵਿੱਚ ਫਰਕ ਕੀ ਹੈ?
ਆਮ ਕਰਕੇ ਸ਼ਹਿਰਾਂ ਜਾਂ ਵਡੇ ਨਗਰਾਂ ਵਿੱਚ ਮੁਹਲਿਆ ਦੇ ਨਾਮ ਬਾਜ਼ਾਰਾਂ ਦੇ ਨਾਮ, ਕਿਰਤ ਦੇ ਅਧਾਰ ਤੇ ਜਾਂ ਜਿਨਸ ਦੇ ਅਧਾਰ ਤੇ ਪੈ ਜਾਦੇ ਹਨ।ਕਸੇਰਿਆ ਬਜ਼ਾਰ ,ਬਜ਼ਾਰ ਸ਼ਰਾਫਾ, ਬਾਜ਼ਾਰ ਬਾਂਸਾ, ਸਾਬਣ ਬਾਜ਼ਾਰ ,ਦਾਣਾ ਮੰਡੀ ,ਆਟਾ ਮੰਡੀ ਇਹ ਨਾਮ ਜਿਣਸਾਂ ਦੇ ਨਾਮ ਤੇ ਬਾਜ਼ਾਰਾਂ ਦੇ ਨਾਮ ਪੈ ਗਏ।ਚੂਨਾਂ ਮੰਡੀ ਕੀ ਹੈ? ਚੂਨਾ ਖਿਲ ਕੀਤੇ ਪੱਥਰ ਨੂੰ ਕਹਿੰਦੇ ਹਨ ਜਿਸਨੂੰ ਅਸੀ ਅਪਣੀ ਬੋਲੀ ਵਿੱਚ  ਕਲੀਚੂਨਾ ਕਹਿ ਦੇਦਾਂ ਹਾਂ।ਜੋ ਦਵਾਰਾਂ ਤੇ ਸਫੈਦੀ ਕਰਨ ਦੇ ਕੰਮ ਆਉਦਾਂ ਹੈ। ਦੂਸਰਾ ਅਰਥ ਚੂਨੇ ਦਾ ਬਾਣੀ ਦੇ ਬਿਨਾਂ ਤੇ ਆਟਾ ਕੀਤਾ ਗਿਆ ।ਦੋਇ ਸੇਰ ਮਾਗਉ ਚੂਨਾ।ਪਾਉ ਘਓਿ ਸੰਗਿ ਲੂਨਾ।ਅਤੇ ਬਸੰਤ ਰਾਗ ਵਿੱਚ  ਚਾਕੀ ਚਾਟਹਿ ਚੂਨ ਖਾਹਿ॥ ਭਗਤ ਕਬੀਰ ਜੀ .ਚੂਨ ਚਿਹਨ ਨ ਰਹਾਇ॥ ਇਹ ਚੂਨ ਸ਼ਬਦ ਆਟੇ ਵਾਸਤੇ ਆਇਆ ਹੈ। ਹੁਣ ਵੇਖਨ ਵਾਲੀ ਇਹ ਗੱਲ ਹੈ ਕਿ ਇਸ ਬਾਜ਼ਾਰ ਵਿੱਚ ਜਿਸਨੂੰ ਚੂਨਾਂ ਬਾਜ਼ਾਰ ਆਖਿਆ ਜਾਦਾ ਹੈ ਇਥੇ ਕੋਈ ਚੂਨੇ ਕਲੀ ਦੀ  ਦੁਕਾਨ ਨਹੀ ਤੇ ਨਾ ਹੀ ਰੰਗ ਰੋਗਨ ਦੀ ਹੈ ਅਤੇ ਨਾ ਹੀ ਕੋਈ ਆਟੇ ਦੀ ਮਾਰਕੀਟ ਹੈ ਨਾ ਆਟੇ ਦੀ ਕੋਈ ਚਕੀ ਹੈ।ਜਿਸਦੇ ਬਿਨਾਂ ਤੇ ਇਸਦਾ ਨਾਮ ਚੂਨਾਂ ਬਾਜ਼ਾਰ ਪੈ ਜਾਦਾਂ।ਦਾਸ ਖੁਦ ਤਿੰਨ ਵਾਰ ਦਰਸ਼ਨ ਕਰ ਆਇਆ ਹੈ ਕਪੜੇ ਦੀ ਬਹੁਤ ਵਡੀ ਮਾਰਕੀਟ ਹੈ ਬਾਜ਼ਾਰ ਬੜਾ ਸੁੰਦਰ ਹੈ ।ਜਨਮ ਅਸਥਾਨ ਭੀ ਬਹੁਤ ਸੁੰਦਰ ਹੁਣ ਤਿਆਰ ਕੀਤਾ ਹੈ।
  ਫਿਰ ਸਹੀ ਨਾਮ ਕੀ ਹੈ? ਚੂੰਨੀ ਬਾਜ਼ਾਰ। ਚੂੰਨੀ ਕਿਸਨੂੰ ਕਹਿੰਦੇ ਹਨ? ਚੂੰਨੀ ਹੀਰੇ ਦੀਆਂ ਕਣੀਆਂ ਨੂੰ ਆਖਿਆ ਜਾਦਾਂ ਹੈ ਜੋ ਹੀਰੇ ਨੂੰ ਕੱਟਣ ਤੋ ਬਾਅਦ ਨਿਕੇ ਨਿਕੇ ਟੁਕੜੇ ਬੱਚ ਜਾਦੇ ਸਨ ਉਹ ਛੋਟੇ ਵਾਪਾਰੀ ਖਰੀਦ ਕੇ ਅਪਣੇ ਕੋਲ ਰੱਖ ਲੈਦੇ ਸਨ ।ਲੋੜਵੰਦ ਉਹਨਾਂ ਕੋਲੋ ਖਰੀਦ ਕੇ ਅਪਣੀ ਲੋੜ ਪੂਰੀ ਕਰ ਲੈਦੇ ਸਨ।ਗੁਰੂ ਕਾਲ ਵੇਲੇ ਇਹ ਕੰਮ ਭੀ ਬਹੁਤਾ ਸੋਢੀ ਬੇਦੀ ਹੀ ਕਰਦੇ ਸਨ ।ਜਿਥੇ ਕੁਝ ਇਵੇ ਦਾ ਸਾਮਾਨ ਵਿਕਦਾ ਹੋਵੇ ਉਸ ਬਾਜ਼ਾਰ ਨੂੰ ਜਾਂ ਤਾਂ ਡਬੀ ਬਾਜ਼ਾਰ ਕਿਹਾ ਜਾਦਾ ਸੀ ਜਾਂ ਫਿਰ ਚੂੰਨੀ ਬਾਜ਼ਾਰ ਕਿਹਾ ਜਾਦਾਂ ਸੀ ਸੋ ਇਹ ਬਾਜ਼ਾਰ ਦਾ ਨਾਮ ਚੂੰਂੀ ਮੰਡੀ ਦੇ ਨਾਮ ਨਾਲ ਜਾਣਿਆ ਜਾਦਾ ਸੀ ਜੋ ਅੱਜ ਚੂਨਾ ਮੰਡੀ ਆਖਦੇ ਹਨ।ਸੋ ਕਿਰਪਾ ਕਰਕੇ ਸਹੀ ਖੋਜ ਕਰਕੇ ਇਤਿਹਾਸ ਵਿਚਾਰਨ ਦੀ ਸੇਵਾ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਸਾਡੇ ਸਾਰਿਆ ਤੇ ਬਖਸ਼ਸ਼ ਕਰਨ ।ਸਤਿਗੁਰਾਂ ਦੇ ਆਗਮਨ ਪੁਰਬ ਦੀ ਆਪ ਸਭ ਸੂਗਤਾਂ ਨੂੰ ਦਾਸ ਵਲੋਂ ਤੇ ਦਾਸ ਦੇ ਸਮੂੰਹ ਪ੍ਰਵਾਰ ਵਲੋਂ ਲੱਖ ਲੱਖ ਵਧਾਈ ਹੋਵੇ ਜੀ।

No comments:

Post a Comment