ਗੁਰਬਾਣੀ ਨੂੰ ਮੰਤਰ ਰੂਪ ’ਚ ਪੜ੍ਹਨ ਕਾਰਨ ਸਿੱਖ ਪੰਥ ’ਚ ਬਿਪਰਨ ਦੀ ਰੀਤ ਫੈਲੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਗੁਰਬਾਣੀ ਨੂੰ ਮੰਤਰ ਰੂਪ ’ਚ ਪੜ੍ਹਨ ਕਾਰਨ ਸਿੱਖ ਪੰਥ ’ਚ ਬਿਪਰਨ ਦੀ ਰੀਤ ਫੈਲੀ


Date: Jun 03, 2008

» Mail This News To Friend
» Post Your Comment
» Read Reader's Comments

ਕਲੋਨ (ਜਰਮਨੀ), 1 ਜੂਨ (ਕਾਬਲ ਸਿੰਘ): ਪੰਥਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਸਿੱਖ ਪੰਥ ’ਚ ਬਿਪਰਨ ਦੀ ਰੀਤ ਦਾ ਅਸਲ ਕਾਰਨ ਸਿੱਖਾਂ ਵਲੋਂ ਗੁਰਬਾਣੀ ਵਿਚਾਰ ਛੱਡਣਾ ਅਤੇ ਗੁਰਬਾਣੀ ਨੂੰ ਮੰਤਰ ਰੂਪ ’ਚ ਪੜ੍ਹਨਾ ਦਸਿਆ। ਪੰਜਾਬ ਰੇਡੀਉ ਲੰਡਨ ਰਾਹੀਂ ਗੁਰਬਾਣੀ ਦੀ ਰੌਸ਼ਨੀ ’ਚ ਸਰੋਤਿਆਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਹਰ ਸਿੱਖ ਗੁਰਬਾਣੀ ਨੂੰ ਅਰਥਾਂ ਸਹਿਤ ਪੜ੍ਹ ਕੇ, ਵਿਚਾਰ ਕੇ ਉਸ ਅਨੁਸਾਰ ਅਪਣਾ ਜੀਵਨ ਜਿਊਂਦਾ ਅਤੇ ਅਪਣੇ ਸਣੇ ਆਲਾ ਦੁਆਲਾ ਸੁਗੰਧਤ ਬਣਾਉਂਦਾ ਕਿਉਂਕਿ ਗੁਰਬਾਣੀ ਤਾਂ ਜੀਵਨ ਜਾਚ ਦਾ ਅਥਾਹ ਖ਼ਜ਼ਾਨਾ ਹੈ। ਉਨ੍ਹਾਂ ਕਿਹਾ, ‘‘ਸਿੱਖਾਂ ਦਾ ਗੁਰਬਾਣੀ ਵਿਚਾਰ ਕਰਨੀ ਛੱਡ ਕੇ ਗੁਰਬਾਣੀ ਨੂੰ ਮੰਤਰ ਰੂਪ ’ਚ ਪੜ੍ਹਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਸਮਝ ਕੇ ਪੂਜਾ ਕਰਨਾ, ਰੁਮਾਲਾ ਚੁਕ ਕੇ ਦਰਸ਼ਨ ਕਰਨਾ, ਮੰਜੀ ਸਾਹਿਬ ਦੇ ਪਾਵੇ ਘੁਟਣਾ, ਭੋਗ ਲਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਉਤੇ ਘੁਮਾਉਣਾ, ਸ਼ਬਦ ਗੁਰੂ ਦੇ ਬਰਾਬਰ ਅਸ਼ਲੀਲ ਪੁਸਤਕ ਦਾ ਪ੍ਰਕਾਸ਼ ਕਰ ਕੇ ਮੱਥੇ ਟੇਕਣਾ ਤੇ ਟਿਕਾਉਣਾ, ਇਕੋ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਸਰੂਪ ਪ੍ਰਕਾਸ਼ ਕਰ ਕੇ ਅਖੰਡ ਪਾਠ ਕਰਨਾ, ਸਾਧ ਬਾਬਿਆਂ ਦਾ ਸੰਪਟ ਪਾਠ ਕਰਨਾ, ਦੀਵੇ ਜਗਾ ਕੇ ਆਰਤੀਆਂ ਕਰਨਾ, ਤਿਲਕ ਲਾਉਣਾ ਅਤੇ ਤਸਵੀਰਾਂ ਅੱਗੇ ਧੂਫ਼ ਧੁਖਾ ਕੇ ਮੂਰਤੀ ਪੂਜਾ ਕਰਨਾ ਆਦਿ ਸਿੱਖ ਕੌਮ ਦੇ ਬਿਪਰਵਾਦ ਦੀ ਦਲ ਦਲ ’ਚ ਧਸਣ ਦੇ ਮੁੱਖ ਕਾਰਨ ਹਨ। ਗੁਰਮਤਿ ਦਾ ਘਾਣ ਕਰਨ ’ਚ ਰਹਿੰਦੀ ਖੂੰਹਦੀ ਕਸਰ ਸਿਆਸੀ ਤੇ ਧਾਰਮਕ ਆਗੂ ਕੱਢ ਰਹੇ ਹਨ।’’ ਹਰ ਗੱਲ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣ ਵਾਲੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਸਰੋਤਿਆਂ ਨੂੰ ਦੇਹਧਾਰੀ ਗੁਰੂਡੰਮ ਦੇ ਪਖੰਡ ਜਾਲ ਤੋਂ ਸੁਚੇਤ ਕਰਦਿਆਂ ਕਿਹਾ ਕਿ ਸਿੱਖਾਂ ਦੇ ਗੁਰੂ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਖ਼ਸ਼ ਕੇ ‘‘ਗੁਰੂ ਮਾਨਿਓ ਗ੍ਰੰਥ॥’’ ਫ਼ੁਰਮਾਇਆ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਗੁਰਤਾਗੱਦੀ ਸ਼ਤਾਬਦੀ ਮਨਾਉਣੀ ਤਾਂ ਹੀ ਸਫ਼ਲ ਹੋਵੇਗੀ, ਜੇ ਪੰਥ ਇਕੱਠਾ ਹੋ ਕੇ ਸ਼ਬਦ ਗੁਰੂ ਦੇ ਬਰਾਬਰ ਪਏ ਸ਼ਰੀਕ ਗ੍ਰੰਥ ਨੂੰ ਸਦਾ ਲਈ ਚੁਕ ਦੇਵੇ। ਪ੍ਰੋਗਰਾਮ ਦੌਰਾਨ ਫ਼ੋਨ ਲਾਈਨਾਂ ਖੋਲ੍ਹਣ ਪਿਛੋਂ ਇਕ ਬੀਬੀ ਨੇ ਸਵਾਲ ਕੀਤਾ, ‘‘ਜੇ ਤੁਹਾਡੇ ਜਿਹੇ ਸੌ ਪ੍ਰਚਾਰਕ ਪੰਜਾਬ ਵਿਚ ਹੋ ਜਾਣ ਤਾਂ ਕੀ ਸਿੱਖ ਕੌਮ ਬਿਪਰਵਾਦ ਤੋਂ ਛੁਟਕਾਰਾ ਪਾ ਸਕਦੀ ਹੈ?’’ ਭਾਈ ਖ਼ਾਲਸਾ ਨੇ ਜਵਾਬ ਦਿਤਾ ਕਿ ਜੇ ਹਰ ਸਿੱਖ ਗੁਰਬਾਣੀ ਨੂੰ ਵਿਚਾਰ ਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲੇ ਤਾਂ ਸਾਰੀ ਕੌਮ ਪ੍ਰਚਾਰਕ ਬਣ ਸਕਦੀ ਹੈ। ਇਕ ਹੋਰ ਬੀਬੀ ਨੇ ਪੁਛਿਆ, ‘‘ਜੇ ਦਸਮ ਗ੍ਰੰਥ ਨੂੰ ਕੌਮ ਖ਼ਤਮ ਕਰ ਦੇਵੇ ਤਾਂ ਨਿਤਨੇਮ ਦੀਆਂ ਬਾਣੀਆਂ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦਾ ਕੀ ਬਣੇਗਾ?’’ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਜਵਾਬ ਦਿਤਾ ਕਿ ਦਸਮ ਗ੍ਰੰਥ ਤੋਂ ਬਿਨਾਂ ਤਾਂ ਕੌਮ ਬਚ ਸਕਦੀ ਹੈ ਪਰ ਉਸ ਵਿਚੋਂ ਜੋ ਬਾਣੀਆਂ ਪੰਥ ਨੇ ਪ੍ਰਵਾਨ ਕੀਤੀਆਂ ਹਨ, ਉਸ ਤੋਂ ਬਿਨਾਂ ਕੌਮ ਨਹੀਂ ਬਚ ਸਕਦੀ, ਇਸ ਲਈ ਇਨ੍ਹਾਂ ਬਾਣੀਆਂ ਨੂੰ ਕੱਢ ਕੇ ਵਖਰੀ ਪੋਥੀ ਬਣਾਈ ਜਾ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕੋਈ ਚਲਾਕੀ ਵਰਤਦਿਆਂ ਹੀਰੇ ਨੂੰ ਗੰਦ ਦੇ ਢੇਰ ’ਚ ਸੁਟ ਦੇਵੇ ਤਾਂ ਢੇਰ ਵਿਚੋਂ ਸੁਚੱਜੇ ਢੰਗ ਤਰੀਕੇ ਨਾਲ ਹੀਰਾ ਕੱਢ ਲੈਣਾ ਹੀ ਸਮਝਦਾਰੀ ਹੈ।


© 2009 SikhPress.com
Powered By Arash Info Corporation