ਭਾਰਤ ਗੁਰਦਵਾਰੇ ਨੇੜਿਉਂ ਮਸਜਿਦ ਹਟਾਉਣ ਲਈ ਪਾਕਿ ਸਰਕਾਰ ’ਤੇ ਦਬਾਅ ਬਣਾਵੇ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਭਾਰਤ ਗੁਰਦਵਾਰੇ ਨੇੜਿਉਂ ਮਸਜਿਦ ਹਟਾਉਣ ਲਈ ਪਾਕਿ ਸਰਕਾਰ ’ਤੇ ਦਬਾਅ ਬਣਾਵੇ


Date: Jun 03, 2008

» Mail This News To Friend
» Post Your Comment
» Read Reader's Comments

ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਸ. ਰਛਪਾਲ ਸਿੰਘ ਨੇ ਲਾਹੌਰ ਦੇ ਨੌਲੱਖਾ ਬਾਜ਼ਾਰ ਵਿਚਲੇ ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਨੇੜੇ ਮਸਜਿਦ ਉਸਾਰੇ ਜਾਣ ’ਤੇ ਡੂੰਘੀ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਪੁਰਾਣੇ ਗੁਰਦਵਾਰੇ ਦਾ ਨਿਰਮਾਣ ਸਿੱਖਾਂ ਨੇ ¦ਮੀ ਕਾਨੂੰਨੀ ਲੜਾਈ ਜਿੱਤ ਕੇ ਕਰਵਾਇਆ ਸੀ। ਇਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿ ਸਰਕਾਰ ਉਤੇ ਗੁਰਦਵਾਰੇ ਨੇੜਿਉਂ ਮਸਜਿਦ ਹਟਾਉਣ ਲਈ ਦਬਾਅ ਬਣਾਵੇ ਕਿਉਂਕਿ ਇਕ ਤਾਂ ਮਸਜਿਦ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਨਿਸ਼ਚਿਤ ਦੂਰੀ ਤੋਂ ਬਹੁਤ ਘੱਟ ਦੂਰੀ ’ਤੇ ਉਸਾਰੀ ਗਈ ਹੈ ਅਤੇ ਦੂਜਾ ਮਸਜਿਦ ਦੀ ਉਸਾਰੀ ਲਈ ਕਾਨੂੰਨੀ ਪ੍ਰਵਾਨਗੀ ਵੀ ਨਹੀਂ ਲਈ ਗਈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਐਨ ਨੇੜੇ ਮਸਜਿਦ ਉਸਾਰੇ ਜਾਣ ਕਾਰਨ ਪਾਕਿ ਸਣੇ ਵਿਸ਼ਵ ਦੇ ਮੁਸਲਮਾਨਾਂ ਅਤੇ ਸਿੱਖਾਂ ’ਚ ਤਣਾਅ ਪੈਦਾ ਹੋ ਸਕਦਾ ਹੈ, ਜੋ ਕਿਸੇ ਦੇ ਹਿਤ ਵਿਚ ਨਹੀਂ ਹੋਵੇਗਾ।


© 2010 SikhPress.com
Powered By Arash Info Corporation