ਪਾਕਿ ਆਗੂਆਂ ਦਾ ਕਹਿਣਾ, ‘‘ਵਿਵਾਦ ਨਿਰਮੂਲ!’’
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਪਾਕਿ ਆਗੂਆਂ ਦਾ ਕਹਿਣਾ, ‘‘ਵਿਵਾਦ ਨਿਰਮੂਲ!’’


Date: Jun 03, 2008

» Mail This News To Friend
» Post Your Comment
» Read Reader's Comments
ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਪਾਕਿਸਤਾਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਲਾਹੌਰ ਦੇ ਗੁਰਦਵਾਰੇ ਨੇੜੇ ਮਸਜਿਦ ਦੀ ਉਸਾਰੀ ਦਾ ਮਾਮਲਾ ਨਿਰਮੂਲ ਹੈ। ਸੁਸਾਇਟੀ ਵਲੋਂ ਇਥੇ ਜਾਰੀ ਬਿਆਨ ’ਚ ਕਿਹਾ ਗਿਆ ਕਿ ਉਨ੍ਹਾਂ ਨਾਲ ਉਕਤ ਮਾਮਲੇ ਸਬੰਧੀ ਫ਼ੋਨ ’ਤੇ ਗੱਲਬਾਤ ਦੌਰਾਨ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ, ਸਾਬਕਾ ਪ੍ਰਧਾਨ ਸ. ਸ਼ਾਮ ਸਿੰਘ, ਪਾਕਿ ਗੁਰਦਵਾਰਿਆਂ ਦਾ ਪ੍ਰਬੰਧ ਸਾਂਭਣ ਵਾਲੇ ਔਕਾਫ਼ ਬੋਰਡ ਦੇ ਸੰਯੁਕਤ ਸਕੱਤਰ ਖ਼ੁੱਰਮ ਸਦੀਕ, ਗੁਰਦਵਾਰਾ ਅਮਲੇ ਦੇ ਪ੍ਰਬੰਧਕ ਫ਼ਰਾਜ਼ ਨੇ ਕਿਹਾ, ‘‘ਨੌਲੱਖਾ ਬਾਜ਼ਾਰ ’ਚ ਮਸਜਿਦ ਦੇ ਦੂਰ ਨੇੜੇ ਹੋਣ ਜਾਂ ਐਨ.ਓ.ਸੀ. ਦਾ ਕੋਈ ਮਸਲਾ ਨਹੀਂ। 8 ਜੂਨ ਨੂੰ ਇਥੇ ਸ਼ਹੀਦੀ ਗੁਰਪੁਰਬ ਮੌਕੇ ਭਾਰਤ ਤੋਂ ਆਉਣ ਵਾਲੇ ਸਿੱਖ ਖ਼ੁਦ ਬਾਜ਼ਾਰ ’ਚ ਜਾ ਕੇ ਵੇਖ ਸਕਦੇ ਹਨ। ਪਾਕਿ ਸਰਕਾਰ ਤੇ ਔਕਾਫ਼ ਬੋਰਡ ਦੇ ਹੁੰਦਿਆਂ ਮੁਲਕ ਦੇ ਗੁਰਦਵਾਰਿਆਂ ਵਲ ਕੋਈ ਭੈੜੀ ਅੱਖ ਨਾਲ ਨਹੀਂ ਵੇਖ ਸਕਦਾ। ਖ਼ਬਰ ਦੇਣ ਵਾਲੇ ਸ਼ਰਾਰਤੀ ਅਨਸਰ ਦੀ ਭਾਲ ਕਰ ਕੇ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।’’ ਸੁਸਾਇਟੀ ਆਗੂਆਂ ਅਨੁਸਾਰ ਲਾਹੌਰ ਤੋਂ ਉਨ੍ਹਾਂ ਦੇ ਨਜ਼ਦੀਕੀ ਜਾਵੇਦ ਨਾਲ ਗੱਲਬਾਤ ਦੌਰਾਨ ਨੌਲੱਖਾ ਬਾਜ਼ਾਰ ਦੇ ਪ੍ਰਧਾਨ ਰਾਜਾ ਅਸ਼ਫ਼ਾਕ ਨੇ ਵੀ ਆਖਿਆ ਕਿ ਮੰਦਰ, ਮਸਜਿਦ, ਗੁਰਦਵਾਰਾ ਤੇ ਚਰਚ ਇਬਾਦਤ ਕਰਨ ਦੇ ਅਸਥਾਨ ਹਨ। ਸੁਸਾਇਟੀ ਆਗੂਆਂ ਮੁਤਾਬਕ ਅਸ਼ਫ਼ਾਕ ਨੇ ਗੁਰਦਵਾਰੇ ਨੂੰ ਅੱਗ ਲਾਉਣ ਦੀ ਗੱਲ ਤੋਂ ਵੀ ਇਨਕਾਰ ਕੀਤਾ। ਗ਼ੌਰਤਲਬ ਹੈ ਕਿ ਮੀਡੀਆ ’ਚ ਨਸ਼ਰ ਖ਼ਬਰਾਂ ਮੁਤਾਬਕ ਰਾਜਾ ਅਸ਼ਫ਼ਾਕ ਨੇ ਮਸਜਿਦ ਢਾਹੁਣ ਦੀ ਸੂਰਤ ’ਚ ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਨੂੰ ਅੱਗ ਲਾਉੁਣ ਦੀ ਧਮਕੀ ਦਿਤੀ ਸੀ।


© 2010 SikhPress.com
Powered By Arash Info Corporation