ਡੇਰਾ ਸਿਰਸਾ ਵੱਲੋਂ ਅਪਣਾਈ ਨਿਰਪੱਖਤਾ ਤੋਂ ਕਾਂਗਰਸੀ ਮਾਯੂਸ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਡੇਰਾ ਸਿਰਸਾ ਵੱਲੋਂ ਅਪਣਾਈ ਨਿਰਪੱਖਤਾ ਤੋਂ ਕਾਂਗਰਸੀ ਮਾਯੂਸ


Date: Jun 03, 2008

» Mail This News To Friend
» Post Your Comment
» Read Reader's Comments

ਅਕਾਲੀ ਮੰਨ ਰਹੇ ਨੇ ਲੋਕ ਸਭਾ ਚੋਣਾਂ ਲਈ ਸ਼ੁਭ ਸੰਕੇਤ
ਸੰਗਰੂਰ, 2 ਜੂਨ-ਨੰਦ ਲਾਲ ਗਾਂਧੀ-ਪੰਜਾਬ ਦੇ ਮਾਲਵਾ ਖੇਤਰ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਲਈ ਬਣੇ ਵੱਡੇ ਵੋਟ ਬੈਂਕ ‘ਡੇਰਾ ਸਿਰਸਾ’ ਦੇ ਪ੍ਰੇਮੀਆਂ ਵਲੋਂ ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਨਿਰਪੱਖਤਾ ਵਾਲੀ ਨੀਤੀ ਅਖਤਿਆਰ ਕਰਨ ਨਾਲ ਕਾਂਗਰਸ ਵਿਚ ਮਾਯੂਸੀ ਅਤੇ ਅਕਾਲੀ ਸਫਾਂ ਵਿਚ ਤਸੱਲੀ ਪਾਈ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪ੍ਰੇਮੀਆਂ ਵਲੋਂ ਖੁਲ੍ਹ ਕੇ ਕਾਂਗਰਸੀ ਉਮੀਦਵਾਰਾਂ ਦੀ ਹਿਮਾਇਤ ਕੀਤੇ ਜਾਣ ਨਾਲ ਜਿਥੇ ਮਾਲਵਾ ਖੇਤਰ ਵਿਚ ਅਕਾਲੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਉਥੇ ਪੰਜਾਬ ਵਿਚ ਮਾਹੌਲ ਵੀ ਕੁੜੱਤਣ ਵਾਲਾ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੇ ਵੀ ਭਾਵੇਂ ਪ੍ਰੇਮੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਕੇ ਪੰਚਾਇਤੀ ਚੋਣਾਂ ਦੌਰਾਨ ਇਸ ਵੋਟ ਬੈਂਕ ਵਿਚ ਸੰਨ੍ਹ ਲਾਉਣ ਦਾ ਯਤਨ ਕੀਤਾ ਪਰ ਡੇਰੇ ਵਲੋਂ ਇਸ ਵਾਰ ਨਿਰਪੱਖ ਰਹਿਣ ਕਾਰਨ ਅਕਾਲੀਆਂ ਨੂੰ ਆਪਣੇ ਰਿਵਾਇਤੀ ਪੇਂਡੂ ਵੋਟ ਤੋਂ ਮਾਯੂਸ ਨਹੀਂ ਹੋਣਾ ਪਿਆ। ਅਕਾਲੀ ਹਲਕੇ ਇਸ ਨਵੇਂ ਪੈਦਾ ਹੋਏ ਹਾਲਾਤ ਨੂੰ ਲੋਕ ਸਭਾ ਲਈ ਸ਼ੁਭ ਸੰਕੇਤ ਮੰਨ ਰਹੇ ਹਨ। ਬਠਿੰਡਾ ਹਲਕੇ ਤੋਂ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਦੇ ਖੜ੍ਹੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦਕਿ ਸੰਗਰੂਰ ਹਲਕੇ ਤੋਂ ਪਾਰਟੀ ਦੇ ਮੌਜੂਦਾ ਲੋਕ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਨਾਂਅ ਦਾ ਐਲਾਨ ਪਹਿਲਾਂ ਹੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕਰ ਚੁੱਕੇ ਹਨ। ਇਨ੍ਹਾਂ ਦੋਵਾਂ ਹਲਕਿਆਂ ਵਿਚ ਪ੍ਰੇਮੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਸਿਆਸੀ ਪਾਰਟੀਆਂ ਵਲੋਂ ਡੇਰੇ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ। ਪਰ ਪ੍ਰਾਪਤ ਸੰਕੇਤਾਂ ਅਨੁਸਾਰ ਡੇਰੇ ਨੇ ਇਸ ਵਾਰ ਪੰਚਾਇਤੀ ਚੋਣਾਂ ਵਾਂਗ ਨਗਰ ਕੌਂਸਲ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਵੀ ਨਿਰਪੱਖ ਰਹਿਣ ਦਾ ਫੈਸਲਾ ਕੀਤਾ ਹੈ। ਮੁਢਲੇ ਅਨੁਮਾਨਾਂ ਅਨੁਸਾਰ ਮਾਲਵਾ ਖੇਤਰ ਵਿਚ ਪ੍ਰੇਮੀਆਂ ਦੀ 10 ਲੱਖ ਦੇ ਕਰੀਬ ਵੋਟ ਹੈ ਜੋ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਸਮਝੀ ਜਾ ਸਕਦੀ ਹੈ। ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਸੰਗਰੂਰ, ਪਟਿਆਲਾ ਅਤੇ ਕੁਝ ਕੁ ਹਿੱਸਾ ਲੁਧਿਆਣਾ ਹਲਕਿਆਂ ਵਿਚ ਖੜ੍ਹਨ ਵਾਲੇ ਲੱਗਪੱਗ 90 ਪ੍ਰਤੀਸ਼ਤ ਉਮੀਦਵਾਰਾਂ ਦਾ ਯਤਨ ਇਸ ਵੋਟ ਬੈਂਕ ਦੀ ਮੱਦਦ ਪ੍ਰਾਪਤ ਕਰਨ ਦਾ ਹੁੰਦਾ ਹੈ। ਇਸ ਸਮੇਂ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਅਗਾਮੀ ਨਗਰ ਕੌਂਸਲ ਤੇ ਲੋਕ ਸਭਾ ਚੋਣਾਂ ਦੌਰਾਨ ‘ਸਿਰਸਾ ਵੋਟ ਬੈਂਕ’ ’ਤੇ ਲੱਗੀਆਂ ਹੋਈਆਂ ਹਨ। ਜੇਕਰ ਮਿਲੇ ਮੁਢਲੇ ਸੰਕੇਤਾਂ ਮੁਤਾਬਿਕ ਇਸ ਵੋਟ ਬੈਂਕ ਵਲੋਂ ਨਿਰਪੱਖਤਾ ਦੀ ਨੀਤੀ ’ਤੇ ਪਹਿਰਾ ਦਿੱਤਾ ਜਾਂਦਾ ਹੈ ਤਾਂ ਇਸ ਦਾ ਫਾਇਦਾ ਅਕਾਲੀ ਉਮੀਦਵਾਰਾਂ ਨੂੰ ਮਿਲੇਗਾ। ਉਧਰ ਹਲਕਾ ਸੰਗਰੂਰ ਤੋਂ ਸ: ਢੀਂਡਸਾ ਨੇ ਪਾਰਟੀ ਵਿਚਲੇ ਆਪਣੇ ਰੁੱਸੇ ਸਾਥੀਆਂ ਨੂੰ ਨੇੜੇ ਲਿਆਉਣ ਦੇ ਯਤਨ ਆਰੰਭ ਕਰ ਦਿੱਤੇ ਹਨ। ਜਿਨ੍ਹਾਂ ਦੇ ਚੰਗੇ ਸਿੱਟੇ ਵੀ ਵੇਖਣ ਨੂੰ ਮਿਲੇ ਹਨ।

Source: Ajit Jalandhar


© 2009 SikhPress.com
Powered By Arash Info Corporation