ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਪਸਰੀਚਾ ਅਸਤੀਫਾ ਦੇਣ–ਸਰਨਾ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਪਸਰੀਚਾ ਅਸਤੀਫਾ ਦੇਣ–ਸਰਨਾ


Date: Jun 03, 2008

» Mail This News To Friend
» Post Your Comment
» Read Reader's Comments

ਨਵੀਂ ਦਿੱਲੀ, 2 ਜੂਨ (ਡਾ: ਜਗਮੇਲ ਸਿੰਘ ਭਾਠੂਆਂ)-ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਬੀਤੇ ਦਿਨੀਂ ਦਿੱਲੀ ਆਈ ਸੀ। ਇਸ ਦੇ ਪੱਛਮੀ ਦਿੱਲੀ ਵਿਚ ਨਾ ਜਾ ਸਕਣ ਦੇ ਸਬੰਧ ਵਿਚ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ ਹੈ। ਉਹ ਇਸ ਵਿਵਾਦ ਦੇ ਸਬੰਧ ਵਿਚ ਕੁਝ ਕਹਿਣਾ ਤਾਂ ਨਹੀਂ ਸੀ ਚਾਹੁੰਦੇ, ਪ੍ਰੰਤੂ ਜਦੋਂ ਉਨ੍ਹਾਂ ਵੇਖਿਆ ਬਿਨਾਂ ਕਾਰਨ ਉਨ੍ਹਾਂ ਨੂੰ ਇਸ ਵਿਵਾਦ ਵਿਚ ਲਪੇਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਇਸ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰਨੀ ਜ਼ਰੂਰੀ ਸਮਝੀ ਹੈ। ਸ: ਸਰਨਾ ਨੇ ਦੱਸਿਆ ਕਿ ਜਾਗ੍ਰਿਤੀ ਯਾਤਰਾ ਦੀ ਦਿੱਲੀ ਫੇਰੀ ਲਈ 22 ਤੋਂ 27 ਮਈ ਤੱਕ ਦਾ ਪ੍ਰੋਗਰਾਮ, ਪਿਛਲੇ ਵਰ੍ਹੇ ਦਸੰਬਰ ਵਿਚ ਜਾਗ੍ਰਿਤੀ ਯਾਤਰਾ ਦੇ ਪ੍ਰਬੰਧਕਾਂ ਨਾਲ ਹੋਈ ਮੁਲਾਕਾਤ ਦੌਰਾਨ ਮਿਥਿਆ ਹੋਇਆ ਸੀ। ਇਸ ਦੇ ਪ੍ਰਬੰਧਾਂ ਲਈ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਸ: ਦਵਿੰਦਰ ਸਿੰਘ ਕਵਾਤਰਾ ਦੀ ਚੇਅਰਮੈਨਸ਼ਿਪ ਹੇਠਾਂ ਇਕ ਕਮੇਟੀ ਬਣਾ ਦਿੱਤੀ ਗਈ ਸੀ। ਬਾਅਦ ਵਿਚ ਜਾਗ੍ਰਿਤੀ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਸੁਝਾਅ ਨੂੰ ਮੁੱਖ ਰੱਖਦਿਆਂ ਡਾ: ਮਹਿੰਦਰ ਸਿੰਘ, ਸ: ਲੱਡੂ ਸਿੰਘ ਤੇ ਸ: ਜਸਬੀਰ ਸਿੰਘ ਤੋਂ ਇਲਾਵਾ ਮਾਨ ਦਲ ਦੇ ਸ: ਗੁਰਸ਼ਰਨ ਸਿੰਘ ਅਤੇ ਬਾਦਲ ਦਲ ਦੇ ਜ: ਅਵਤਾਰ ਸਿੰਘ ਹਿਤ ਤੇ ਸ: ਤਰਸੇਮ ਸਿੰਘ ਨੂੰ ਵੀ ਇਸ ਕਮੇਟੀ ਵਿਚ ਸ਼ਾਮਿਲ ਕਰ ਲਿਆ ਗਿਆ।
ਇਸ ਸਾਂਝੀ ਕਮੇਟੀ ਦੀਆਂ ਬੈਠਕਾਂ ਵਿਚ ਜਾਗ੍ਰਿਤੀ ਯਾਤਰਾ ਦੇ ਪ੍ਰਬੰਧਾਂ ਬਾਰੇ ਫੈਸਲਾ ਕਰਨ ਦੇ ਨਾਲ ਹੀ ਜਾਗ੍ਰਿਤੀ ਯਾਤਰਾ ਦਾ ਰੂਟ ਤਿਆਰ ਕੀਤਾ ਗਿਆ। ਜਦੋਂ ਇਸ ਤਿਆਰ ਕੀਤੇ ਗਏ ਰੂਟ ਦੀ ਪ੍ਰਵਾਨਗੀ ਲਈ ਦਿੱਲੀ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਕੁਝ ਹਿੱਸਿਆਂ ਵਿਚ ਜਾਗ੍ਰਿਤੀ ਯਾਤਰਾ ਲਿਜਾਣ ਦੀ ਪ੍ਰਵਾਨਵੀ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਆਪਸੀ ਸਹਿਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨਾਲ ਸਬੰਧਿਤ, ਨਗਰ ਕੀਰਤਨ ਦੇ ਪਰੰਪਰਾਗਤ ਰੂਟ ਨੂੰ ਆਧਾਰ ਬਣਾ ਕੇ ਸੋਧਿਆ–ਸੋਧਿਆ ਰੂਟ ਤੈਅ ਕੀਤਾ ਗਿਆ। ਸ: ਸਰਨਾ ਨੇ ਦੱਸਿਆ ਕਿ ਇਸ ਰੂਟ ਦੀ ਪ੍ਰਵਾਨਗੀ ਹੋ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਪੱਛਮੀ ਦਿੱਲੀ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20 ਮਈ ਨੂੰ ਇਕ ਪੱਤਰ ਲਿਖ ਕੇ ਪੁਲਿਸ ਕਮਿਸ਼ਨਰ ਪਾਸੋਂ 25 ਮਈ ਨੂੰ ਜਾਗ੍ਰਿਤੀ ਯਾਤਰਾ ਸ਼ੰਕਰ ਰੋਡ, ਪਟੇਲ ਨਗਰ, ਮੋਤੀ ਨਗਰ ਰਾਹੀਂ ਤਿਲਕ ਨਗਰ ਤੋਂ ਉਥੋਂ ਜੇਲ੍ਹ ਰੋਡ ਰਾਹੀਂ ਗੁਰਦੁਆਰਾ ਮੋਤੀਬਾਗ ਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਤੋਂ ਹੁੰਦੀ ਹੋਈ ਗੁਰਦੁਆਰਾ ਬਾਲ ਸਾਹਿਬ ਲਿਜਾਣ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ। ਜਿਸ ਦੇ ਲਈ ਤੈਅ ਕੀਤੇ ਰੂਟ ਦੀ ਕਾਪੀ ਵੀ ਉਨ੍ਹਾਂ ਨੂੰ ਦਿੱਤੀ ਗਈ। ਸ: ਸਰਨਾ ਨੇ ਅੱਗੇ ਦੱਸਿਆ ਕਿ ਪ੍ਰੰਤੂ ਬਾਦਲ ਅਕਾਲੀ ਦਲ ਦੇ ਕੁਝ ਪ੍ਰਦੇਸ਼ ਆਗੂਆਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ, ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਲਾਅ ਐਂਡ ਆਰਡਰ ਦਾ ਬਹਾਨਾ ਬਣਾ ਕੇ ਇਸ ਰੂਟ ਦੀ ਪ੍ਰਵਾਨਗੀ ਦੇਣ ਤੋਂ ਮੁੜ ਇਨਕਾਰ ਕਰ ਦਿੱਤਾ। ਇਸੇ ਸਬੰਧ ਵਿਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੀ. ਪੀ. ਸ੍ਰੀ ਬੀ. ਐਸ. ਬਾਸੀ ਦੇ ਸੱਦੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਵਜੋਂ ਸ: ਭਜਨ ਸਿੰਘ ਵਾਲੀਆ ਅਤੇ ਸ: ਹਰਵਿੰਦਰ ਸਿੰਘ ਸਰਨਾ ਅਤੇ ਜਾਗ੍ਰਿਤੀ ਯਾਤਰਾ ਦੇ ਇਕ ਪ੍ਰਬੰਧਕ ਸ: ਜਸਬੀਰ ਸਿੰਘ ਨੇ ਉਨ੍ਹਾਂ ਦੇ ਨਾਲ 24 ਮਈ ਰਾਤ 11.30 ਵਜੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧਾਂ ਨੇ 25 ਮਈ ਨੂੰ ਪੱਛਮੀ ਦਿੱਲੀ ਵੱਲ ਜਾਗ੍ਰਿਤੀ ਯਾਤਰਾ ਲਿਜਾਣ ਦੀ ਪ੍ਰਵਾਨਗੀ ਦਿੱਤੇ ਜਾਣ ਲਈ ਦਬਾਅ ਬਣਾਇਆ, ਪ੍ਰੰਤੂ ਬਾਦਲ ਦਲ ਦੇ ਪ੍ਰਦੇਸ਼ ਮੁਖੀਆਂ ਵੱਲੋਂ ਪਹਿਲਾਂ ਕੀਤੇ ਗਏ ਵਿਰੋਧ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਸ ’ਤੇ ਆਪਸੀ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ 30–31 ਮਈ ਨੂੰ ਜਾਗ੍ਰਿਤੀ ਯਾਤਰਾ ਮੁੜ ਦਿੱਲੀ ਆਏਗੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਲੀ ਫੇਰੀ ਨਾਲ ਸਬੰਧਿਤ ਇਤਿਹਾਸਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਸ ਦਾ ਦੋ ਦਿਨਾ ਪੜਾਅ ਹੋਵੇਗਾ, ਪਰ ਜਾਗ੍ਰਿਤੀ ਯਾਤਰਾ ਦੇ ਪ੍ਰਬੰਧਕਾਂ ਸ: ਪਸਰੀਚਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਕਾਲੀ ਦਲ (ਬ) ਨਾਲ ਮਿਲ ਕੇ ਰਚੀ ਸਾਜ਼ਿਸ਼ ਅਧੀਨ 29 ਮਈ ਦੀ ਰਾਤ ਯਾਤਰਾ ਨੂੰ ਧੱਕੇ ਨਾਲ ਰਾਤੋ-ਰਾਤ ਗ੍ਰੇਟਰ ਕੈਲਾਸ਼ ਪਹੁੰਚਾ ਦਿੱਤਾ ਤੇ ਫਿਰ ਅਗਲੀ ਰਾਤ ਉਥੋਂ ਯਾਤਰਾ ਨੂੰ ਲਿਜਾ ਕੇ ਫਤਹਿ ਨਗਰ ਇਕ ਗੁਰਦੁਆਰੇ ਬਾਹਰ ਖੜਿਆਂ ਕਰ ਦਿੱਤਾ। ਜਿਸ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋਇਆ ਅਤੇ ਗੁਰੂ ਮਹਾਰਾਜ ਦਾ ਅਪਮਾਨ ਹੋਇਆ, ਜਿਸ ਦੀ ਜ਼ਿੰਮੇਵਾਰੀ ਤੋਂ ਸ: ਪਸਰੀਚਾ, ਉਨ੍ਹਾਂ ਦੇ ਸਾਥੀ ਅਤੇ ਇਸ ਗੁਨਾਹ ਵਿਚ ਉਨ੍ਹਾਂ ਦੇ ਭਾਈਵਾਲ ਬਣੇ ਅਕਾਲੀ ਦਲ (ਬ) ਦੇ ਮੁਖੀ ਬਚ ਨਹੀਂ ਸਕਦੇ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ: ਪਸਰੀਚਾ ਤੇ ਜਸਬੀਰ ਸਿੰਘ ਕੋਆਰਡੀਨੇਟਰ ਸ੍ਰੀ ਹਜ਼ੂਰ ਸਾਹਿਬ ਕਮੇਟੀ ਕਾਰਨ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ ਉਹ ਆਪਣੇ ਅਹੁਦੇ ਤੋਂ ਅਸਤੀਫੇ ਦੇਣ।
ਉਪਰੋਕਤ ਤੋਂ ਇਲਾਵਾ ਦਿੱਲੀ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਗਾਇਆ ਹੈ ਕਿ ਬੇਸ਼ੱਕ ਦਿੱਲੀ ਕਮੇਟੀ ਵੱਲੋਂ ਸ਼ਤਾਬਦੀ ਪ੍ਰੋਗਰਾਮਾਂ ਮੌਕੇ ਉ¤ਥੇ ਸੰਗਤਾਂ ਰਿਹਾਇਸ਼ ਲਈ ਤਖਤ ਸਚਖੰਡ ਦੀ ਪ੍ਰਬੰਧਕ ਕਮੇਟੀ ਨੂੰ ਪੰਜਾਹ ਲੱਖ ਰੁਪਿਆ ਦਿੱਤਾ ਜਾ ਚੁੱਕਾ ਹੈ ਪਰ ਫਿਰ ਵੀ ਜਦੋਂ ਸ਼ਤਾਬਦੀ ਸਬੰਧੀ ਦਿੱਲੀ ਤੋਂ ਸੰਗਤ ਹਜੂਰ ਸਾਹਿਬ ਪਿਛਲੇ ਦਿਨੀਂ ਪਹੁੰਚੀ ਤਾਂ ਵਾਇਦੇ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਆਦਿ ਲਈ ਕੋਈ ਪ੍ਰਬੰਧ ਨਾ ਕੀਤਾ ਗਿਆ। ਜਿਸ ਨੂੰ ਵੇਖਦਿਆਂ ਗੁਰਦੁਆਰਾ ਕਮੇਟੀ ਵੱਲੋਂ ਉਥੇ ਪੌਣੇ ਦੋ ਕਰੋੜ ਦੀ ਇਕ ਇਮਾਰਤ ਖਰੀਦ ਕੇ ਉਸ ਨੂੰ ਆਧੁਨਿਕ ਸਰਾਂ ਦਾ ਰੂਪ ਦਿੱਤਾ ਜਾ ਰਿਹਾ ਹੈ। ਸ: ਸਰਨਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ: ਜਸਬੀਰ ਸਿੰਘ ਦਿੱਲੀ ਕਮੇਟੀ ਪਾਸੋਂ ਹੋਰ ਪੰਜਾਹ ਲੱਖ ਰੁਪਏ ਦੀ ਮੰਗ ਵੀ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਕਮੇਟੀ ਦੇ ਜਨਰਲ ਸਕਤੱਰ ਬਲਬੀਰ ਸਿੰਘ ਵਿਵੇਕ ਵਿਹਾਰ, ਸ: ਕਰਤਾਰ ਸਿੰਘ ਕੋਛੜ, ਸ: ਭਜਨ ਸਿੰਘ ਵਾਲੀਆ, ਸ: ਜੁਗਿੰਦਰ ਸਿੰਘ ਵਾਲੀਆ, ਸ: ਗੁਰਚਰਨ ਸਿੰਘ ਗਤਕਾ ਮਾਸਟਰ, ਸ: ਕੁਲਵੰਤ ਸਿੰਘ ਅਰੋੜਾ, ਸ: ਸਮਸ਼ੇਰ ਸਿੰਘ ਸੰਧੂ ਅਤੇ ਹੋਰ ਬਹੁਤ ਸਾਰੇ ਦਿੱਲੀ ਸਿੱਖ ਕਮੇਟੀ ਦੇ ਪਤਵੰਤੇ ਸੱਜਣ ਹਾਜ਼ਰ ਸਨ।


© 2010 SikhPress.com
Powered By Arash Info Corporation