‘‘ਘੱਲੂਘਾਰਾ’’ ਹਫ਼ਤੇ ਨੂੰ ਦੇਖਦੇ ਪੁਲਿਸ ਚੌਕਸ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

‘‘ਘੱਲੂਘਾਰਾ’’ ਹਫ਼ਤੇ ਨੂੰ ਦੇਖਦੇ ਪੁਲਿਸ ਚੌਕਸ


Date: Jun 03, 2008

» Mail This News To Friend
» Post Your Comment
» Read Reader's Comments
ਘੱਲੂਘਾਰਾ’ ਹਫ਼ਤੇ ਨੂੰ ਦੇਖਦਿਆਂ ਹੋਇਆਂ ਰਾਜ ਸਰਕਾਰ ਦੀਆਂ ਹਦਾਇਤਾਂ ’ਤੇ ਪਟਿਆਲਾ ਪੁਲਿਸ ਨੇ ਹਾਲਾਤ ਨੂੰ ਆਮ ਵਾਂਗ ਬਣਾਏ ਰੱਖਣ ਲਈ ਚੱਪੇ- ਚੱਪੇ ’ਤੇ ਨਾਕਾਬੰਦੀ ਕਰਦਿਆਂ ਵਾਹਨਾਂ ਦੀ ਜਾਂਚ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਦੀ ਇਮਦਾਦ ਲਈ ਕਮਾਂਡੋ ਦੀ ਇਕ ਕੰਪਨੀ ਵੀ ਤਾਇਨਾਤ ਕੀਤੀ ਗਈ ਹੈ ਜੋ ਸਦਰ ਪਟਿਆਲਾ, ਕੋਤਵਾਲੀ ਤੇ ਸਿਵਲ ਲਾਈਨ ਪੁਲਿਸ ਨਾਲ ਇਸ ਨਾਕਾਬੰਦੀ ਵਿਚ ਸਹਿਯੋਗ ਦੇ ਰਹੀ ਹੈ। ਪੁਲਿਸ ਨੇ ਫੁਹਾਰਾ ਚੌਂਕ ਦੇ ਦੋਵੇਂ ਪਾਸੇ ਨਾਕਾ ਲਾਇਆ ਜਿਥੇ ਸ਼ਾਮ ਤੱਕ ਹਰ ¦ਘਦੇ ਵਾਹਨ ਨੂੰ ਰੋਕਿਆ ਗਿਆ। ਕਾਗਜ਼ਾਂ ਦੀ ਜਾਂਚ ਪੜਤਾਲ ਤੇ ਚਾਲਕਾਂ ਦੀ ਪੁੱਛ ਪੜਤਾਲ ਕੀਤੀ ਗਈ। ਇਸ ’ਤੇ 60 ਦੇ ਕਰੀਬ ਚਲਾਨ ਕੀਤੇ ਗਏ। ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਬਾਹਰ ਵੀ ਪੁਲਿਸ ਨੇ ਨਾਕਾ ਲਾਇਆ ਹੋਇਆ ਹੈ ਜਿਥੇ ਹਰ ¦ਘਦੇ ਵਾਹਨ ਨੂੰ ਖੜ੍ਹਾ ਕਰਕੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਂਦੀ ਹੈ ਕਾਰਨ ਸੰਗਤਾਂ ਵਿਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਇਸ ਨਾਕੇ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਦੀ ਥਾਂ ਕਿਤੇ ਹੋਰ ਲਾਇਆ ਜਾਵੇ। ਇਸ ਦੇ ਇਲਾਵਾ ਅੱਜ ਪੁਲਿਸ ਨੇ ਅਨਾਰਦਾਨਾ ਚੌਂਕ, ਬਹਾਦਰਗੜ੍ਹ, ਮਾਡਲ ਟਾਊਨ, ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਨੇੜੇ ਵੀ ਨਾਕੇ ਲਗਾਏ। ਪਟਿਆਲਾ ਕੋਤਵਾਲੀ ਪੁਲਿਸ ਦੇ ਐਸ.ਐਚ.ਓ. ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪੁਲਿਸ ਨੇ ਅਨਾਰਦਾਨਾ ਚੌਂਕ ਤੋਂ ਚੂੜੀਆਂ ਵਾਲੇ ਬਜ਼ਾਰ ਤੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸ: ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਜਨਤਾ ਤੇ ਦੁਕਾਨਦਾਰਾਂ ਤੋਂ ਸਹਿਯੋਗ ਮੰਗਦੇ ਹਨ ਤਾਂ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਬਣਾਈ ਰੱਖਿਆ ਜਾ ਸਕੇ। ਐਸ.ਪੀ. ਸਿਟੀ ਤੇ ਐਸ.ਪੀ. ਹੈਡਕੁਆਰਟਰ ਵੀ ਇਨ੍ਹਾਂ ਕਾਰਵਾਈਆਂ ਦੀ ਨਿਗਰਾਨੀ ਕਰਦੇ ਰਹੇ।


© 2010 SikhPress.com
Powered By Arash Info Corporation