ਗਿਆਨੀ ਇਕਬਾਲ ਸਿੰਘ ਨੂੰ ਰਾਹਤ ਦੂਸਰੀ ਪਤਨੀ ਨੇ ਮਾਰਿਆ ਯੂ-ਟਰਨ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਗਿਆਨੀ ਇਕਬਾਲ ਸਿੰਘ ਨੂੰ ਰਾਹਤ ਦੂਸਰੀ ਪਤਨੀ ਨੇ ਮਾਰਿਆ ਯੂ-ਟਰਨ


Date: Jun 04, 2008

» Mail This News To Friend
» Post Your Comment
» Read Reader's Comments
ਅੰਮ੍ਰਿਤਸਰ/ਤਲਵਿੰਦਰ ਸਿੰਘ ਬੁੱਟਰ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਦੂਸਰੀ ਪਤਨੀ ਬਲਜੀਤ ਕੌਰ ਨੇ ਪਹਿਲਾਂ ਦਿੱਤੇ ਬਿਆਨਾਂ ਤੋਂ ਇੱਕ ਦਮ ਮੋੜਾ ਕੱਟਦਿਆਂ ਕਿਹਾ ਕਿ ਸਿੰਘ ਸਾਹਿਬ ਬਿਲਕੁਲ ਪਾਕਿ ਪਵਿੱਤਰ ਹਨ ਅਤੇ ਉਨ੍ਹਾਂ ਬਾਰੇ ਕੀਤੀ ਗਈ ਵੀਡੀਓ ਰੀਕਾਰਡਿੰਗ ਸੱਚਾਈ ਤੋਂ ਕੋਹਾਂ ਦੂਰ ਹੈ।
ਪ੍ਰੈੱਸ ਨੂੰ ਜਾਰੀ ਇੱਕ ਅੰਗਰੇਜ਼ੀ ਵਿੱਚ ਲਿਖੀ ਦੋ ਪਹਿਰਿਆਂ ਦੀ ਚਿੱਠੀ ਰਾਹੀਂ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ‘ਤੇ ਲਗਾਏ ਗਏ ਦੋਸ਼ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ ਅਤੇ ਇੰਟਰਨੈੱਟ ‘ਤੇ ਜਾਰੀ ਕੀਤੀ ਗਈ ਸੀਡੀ ਨਾਲ ਉਸਦਾ ਕੋਈ ਲੈਣਾ-ਦੇਣਾ ਨਹੀਂ ਸਗੋਂ ਇਹ ਤਾਂ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਜਥੇਦਾਰ ਜੀ ਦੇ ਵਿਰੋਧੀਆਂ ਨੇ ਹੀ ਇਹ ਤਿਆਰ ਕੀਤੀ ਹੈ।
ਉਨ੍ਹਾਂ ਦੱØਸਿਆ ਕਿ ਮੈਨੂੰ ਤਾਂ ਕਿਸੇ ਵੀ ਅਜਿਹੀ ਸੀਡੀ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੀ ਜਥੇਦਾਰ ਉੱਪਰ ਇੱਕ ਤੋਂ ਵਧ ਪਤਨੀਆਂ ਰੱਖਣ ਅਤੇ ਔਰਤਾਂ ਨਾਲ ਨਜਾਇਜ਼ ਸਬੰਧਾਂ ਦੀ ਗੱਲ ਕੀਤੀ ਗਈ ਹੈ ਇਹ ਵੀ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਜੀ ਨਾਲ ਮੇਰੀ ਸ਼ਾਦੀ 24 ਜੂਨ 2002 ਵਿੱਚ ਹੋਈ ਸੀ ਅਤੇ ਉਸ ਦਿਨ ਤੋਂ ਹੀ ਮੈਂ ਜਥੇਦਾਰ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਤੇ ਪਹਿਚਾਣਦੀ ਹਾਂ। ਉਨ੍ਹਾਂ ਕਿਹਾ ਕਿ ਜਥੇਦਾਰ ਜੀ ਦੇ ਜਿਹੜੇ ਸਿਆਸੀ ਵਿਰੋਧੀ ਮੇਰਾ ਨਾਮ ਲੈ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਮੇਰਾ ਅਜਿਹੇ ਵਿਅਕਤੀਆਂ ਨਾਲ ਕੋਈ ਸਬੰਧ ਨਹੀਂ ਅਤੇ ਮੈਂ ਅੱਜ ਵੀ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਇਕਲੌਤੀ ਪਤਨੀ ਹਾਂ।



© 2010 SikhPress.com
Powered By Arash Info Corporation