ਪ੍ਰੋ. ਦਰਸ਼ਨ ਸਿੰਘ ਦੀ ਸਰਪ੍ਰਸਤੀ ਹੇਠ ‘ਸਿੱਖ ਪਾਰਲੀਮੈਂਟ’ ਗਠਤ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਪ੍ਰੋ. ਦਰਸ਼ਨ ਸਿੰਘ ਦੀ ਸਰਪ੍ਰਸਤੀ ਹੇਠ ‘ਸਿੱਖ ਪਾਰਲੀਮੈਂਟ’ ਗਠਤ


Date: Jun 05, 2008

» Mail This News To Friend
» Post Your Comment
» Read Reader's Comments

ਨਵੀਂ ਦਿੱਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ ਉਚਤਾ ਨੂੰ ਚੁਨੌਤੀ ਦੇਣ ਵਾਲੀਆਂ ਤਾਕਤਾਂ ਨੂੰ ਠੱਲ੍ਹ ਪਾਉਣ ਅਤੇ ਸ਼ਬਦ ਗੁਰੂ ਦਾ ਸਤਿਕਾਰ ਕਾਇਮ ਰੱਖਣ ਲਈ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ‘ਸਿੱਖ ਪਾਰਲੀਮੈਂਟ’ ਨਾਮੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਹੈ। ਸਥਾਨਕ ਇਤਿਹਾਸਕ ਗੁਰਦਵਾਰਾ ਸਾਹਿਬ ’ਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਇਕੱਤਰਤਾ ਦੌਰਾਨ ਸੰਬੋਧਨ ਕਰਦਿਆਂ ਪ੍ਰੋ. ਦਰਸ਼ਨ ਸਿੰਘ ਨੇ ਦਸਿਆ ਕਿ ਪਿਛਲੀ ਮੀਟਿੰਗ ’ਚ ਪਾਸ ਕੀਤੇ ਮਤੇ ਅਨੁਸਾਰ ਹੀ ‘ਸਿੱਖ ਪਾਰਲੀਮੈਂਟ੍' ਦਾ ਗਠਨ ਕੀਤਾ ਗਿਆ। ਉਨ੍ਹਾਂ ਦਸਿਆ, ‘‘ਇਹ ਸੰਸਥਾ ਸਿੱਖ ਰਹਿਤ ਮਰਿਆਦਾ ਅਨੁਸਾਰ ਲਏ ਪੰਥਕ ਫ਼ੈਸਲਿਆਂ ਨੂੰ ਗੁਰਧਾਮਾਂ ’ਚ ਲਾਗੂ ਕਰਨ ਦਾ ਉਪਰਾਲਾ ਕਰੇਗੀ ਅਤੇ ਸੰਸਥਾ ਦਾ ਮੁੱਖ ਕਾਰਜ ਰਹਿਤ ਮਰਿਆਦਾ ਦੀ ਉਸ ਮਦ ਨੂੰ ਵਿਸ਼ੇਸ਼ ਤੌਰ ’ਤੇ ਲਾਗੂ ਕਰਾਉਣਾ ਹੋਵੇਗਾ ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਪੁਸਤਕ ਜਾਂ ਗ੍ਰੰਥ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ।’’ ਸਿੱਖ ਮਿਸ਼ਨਰੀ ਕਾਲਜ, ਦਿੱਲੀ ਦੇ ਇੰਚਾਰਜ ਭਾਈ ਕੁਲਵੰਤ ਸਿੰਘ ਨੇ ਪਿਛਲੀ ਇਕੱਤਰਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਸਬੰਧੀ ਪਾਸ ਕੀਤੇ ਮਤਿਆਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਵਲੋਂ ਥਾਪੇ ਤਿੰਨ ਸੂਬਿਆਂ ਦੇ ਧਾਰਮਕ ਮੁਖੀ ਭਾਈ ਤਰਸੇਮ ਸਿੰਘ ਨੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਦੇ ਰੋਲ ਸਣੇ ਤਖ਼ਤਾਂ ਅਤੇ ਸਿਰਮੌਰ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪਟਨਾ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਵਲੋਂ ਲਏ ਫ਼ੈਸਲਿਆਂ ਨੂੰ ਪੰਥ ਵਿਰੋਧੀ ਕਰਾਰ ਦਿੰਦਿਆਂ ਪ੍ਰੋ. ਦਰਸ਼ਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦੀ ਰੌਸ਼ਨੀ ’ਚ ਸਿੱਖ ਕੌਮ ਦੀ ਯੋਗ ਅਗਵਾਈ ਕਰਨ ਅਤੇ ਵਿਸ਼ਵ ’ਚ ਵਸਦੇ ਸਿੱਖਾਂ ਦੀ ਸਾਂਝੀ ਜਥੇਬੰਦੀ ਤਿਆਰ ਕਰਨ ਦੇ ਉਪਰਾਲੇ ਕਰਨ। ਦਰਸ਼ਕਾਂ ਦਾ ਵਿਚਾਰ ਹੈ ਕਿ ਕੇਵਲ ਇਕ ਮਕਸਦ ਨੂੰ ਲੈ ਕੇ ਬਣਾਈ ਗਈ ਜਥੇਬੰਦੀ ‘ਪਾਰਲੀਮੈਂਟ’ ਨਹੀਂ ਹੋ ਸਕਦੀ, ਨਾ ਹੀ ਪਾਰਲੀਮੈਂਟ ਥਾਪੀ ਹੀ ਜਾਂਦੀ ਹੈ। ‘ਪਾਰਲੀਮੈਂਟ’ ਉਦੋਂ ਹੀ ਬਣਦੀ ਹੈ ਜਦੋਂ ਇਸ ਦੇ ਗਠਨ ਲਈ ਪਹਿਲਾਂ ਚੋਣ ਦਾ ਵਿਧੀ ਵਿਧਾਨ ਬਣਾਇਆ ਜਾਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਪਹਿਲਾਂ ਹੀ ਅਪਣੇ ਆਪ ਨੂੰ ਮਿਨੀ-ਪਾਰਲੀਮੈਂਟ ਕਹਿੰਦੀ ਹੈ, ਇਸ ਨਾਂ ਬਾਰੇ ਇਤਰਾਜ਼ ਕਰ ਸਕਦੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਂ ਨਾਲ ਇਹ ਇਕ ਪੁਲੀਟੀਕਲ ਜਾਂ ਸਿਆਸੀ ਸੰਸਥਾ ਵਧੇਰੇ ਲਗਦੀ ਹੈ ਤੇ ਧਾਰਮਕ ਘੱਟ ਕਿਉਂਕਿ ਬਹੁਤੇ ਲੋਕ ਸੰਸਥਾ ਦੇ ਮੌਜੂਦਾ ਨਾਂ ਨੂੰ ਲੈ ਕੇ ਇਹੀ ਸਮਝਣਗੇ ਕਿ ਇਹ ਸਿਆਸੀ ਮੰਤਵ ਨੂੰ ਸਾਹਮਣੇ ਰੱਖ ਕੇ ਬਣਾਈ ਗਈ ਜਥੇਬੰਦੀ ਹੈ ਜੋ ਧਰਮ ਦੇ ਖੇਤਰ ਵਿਚ, ਬੜਾ ਸੀਮਿਤ ਜਿਹਾ ਕੰਮ ਹੀ ਕਰਨਾ ਚਾਹੁੰਦੀ ਹੈ। ਦਿੱਲੀ ਦੇ ਅਕਾਲੀਆਂ ਦੇ ਸਰਨਾ ਧੜੇ ਨੂੰ ਅਪਣੇ ਬੰਦੇ ਜਥੇਬੰਦੀ ਦੇ ਮੁਢਲੇ ਢਾਂਚੇ ਵਿਚ ਲਗਵਾ ਕੇ ਵੀ, ਜਥੇਬੰਦੀ ਦੀ ਸਿਆਸੀ ਰੰਗਤ ਬਾਰੇ ਇਸ਼ਾਰਾ ਦੇ ਦਿਤਾ ਹੈ।


© 2008 SikhPress.com
Powered By Arash Info Corporation