ਗੁਰਦਵਾਰਾ ਸੁਖਚੈਨਾ ਸਾਹਿਬ ਦੇ ਦੋ ਮੁਲਾਜ਼ਮ ਮੁਅੱਤਲ, ਇਕ ਬਰਖ਼ਾਸਤ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਗੁਰਦਵਾਰਾ ਸੁਖਚੈਨਾ ਸਾਹਿਬ ਦੇ ਦੋ ਮੁਲਾਜ਼ਮ ਮੁਅੱਤਲ, ਇਕ ਬਰਖ਼ਾਸਤ


Date: Jun 05, 2008

» Mail This News To Friend
» Post Your Comment
» Read Reader's Comments

ਫਗਵਾੜਾ, 3 ਜੂਨ (ਪੀ.ਟੀ.ਆਈ.): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਸਥਾਨਕ ਇਤਿਹਾਸਕ ਗੁਰਦਵਾਰਾ ਸੁਖਚੈਨਾ ਸਾਹਿਬ ’ਚ ਤੈਨਾਤ ਸ਼੍ਰੋਮਣੀ ਕਮੇਟੀ ਦੇ ਅਕਾਊਂਟੈਂਟ ਲਖਵੰਤ ਸਿੰਘ ਸਣੇ ਮੁਲਾਜ਼ਮ ਸਤਵੰਤ ਸਿੰਘ ਨੂੰ ਮੁਅੱਤਲ ਕਰ ਦਿਤਾ ਹੈ ਜਦ ਕਿ ਆਰਜ਼ੀ ਮੁਲਾਜ਼ਮ ਸੁਰਿੰਦਰ ਸਿੰਘ ਵਾਸੀ ਰਾਣੀਪੁਰ ਨੂੰ ਬਰਖ਼ਾਸਤ ਕੀਤਾ ਗਿਆ। ਸ. ਮੱਕੜ ਨੂੰ ਗੁਰਦਵਾਰਾ ਸਾਹਿਬ ’ਚ ਉਕਤ ਮੁਲਾਜ਼ਮਾਂ ਵਲੋਂ ਕੀਤੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਇਲਾਵਾ ਡਿਊਟੀ ’ਚ ਕੋਤਾਹੀ ਵਰਤਣ ਦੇ ਦੋਸ਼ਾਂ ਤਹਿਤ ਗੁਰਦਵਾਰਾ ਸਾਹਿਬ ਦੇ ਮੈਨੇਜਰ ਸਰਵਣ ਸਿੰਘ ਅਤੇ ਗ੍ਰੰਥੀ ਦਾ ਤਬਾਦਲਾ ਕਰ ਦਿਤਾ ਗਿਆ।ਸੂਤਰਾਂ ਅਨੁਸਾਰ ਸ਼ਰਧਾਲੂਆਂ ਨੂੰ ਮੁਅੱਤਲ ਅਤੇ ਬਰਖ਼ਾਸਤ ਕੀਤੇ ਮੁਲਾਜ਼ਮਾਂ ਦੇ ਗੁਰਦਵਾਰਾ ਸਾਹਿਬ ਵਿਚਲੇ ਕਮਰਿਆਂ ਪਿਛੋਂ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਅਤੇ ਮਾਸ ਦੇ ਟੁਕੜੇ ਮਿਲੇ ਸਨ। ਸ਼ਰਧਾਲੂਆਂ ਨੇ ਦੋਸ਼ ਲਾਇਆ ਸੀ ਕਿ ਸ਼ਰਾਬ ਤੇ ਮਾਸ ਸ਼੍ਰੋਮਣੀ ਕਮੇਟੀ ਦੇ ਉਕਤ ਮੁਲਾਜ਼ਮਾਂ ਨੇ ਵਰਤਿਆ ਹੈ। ਜਦੋਂ ਇਹ ਮਾਮਲਾ ਸ. ਮੱਕੜ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਸਣੇ ਇਕ ਨੂੰ ਬਰਖ਼ਾਸਤ ਕਰ ਦਿਤਾ। ਮੈਨੇਜਰ ਤੇ ਗ੍ਰੰਥੀ ਨੂੰ ਜੂਨੀਅਰ ਮੁਲਾਜ਼ਮਾਂ ਦੀ ਨਿਗਰਾਨੀ ਨਾ ਰੱਖਣ ਕਰ ਕੇ ਤਬਦੀਲ ਕੀਤਾ ਗਿਆ। ਮੁਲਾਜ਼ਮਾਂ ਨਾਲ ਗੱਲ ਨਹੀਂ ਹੋ ਸਕੀ।


© 2010 SikhPress.com
Powered By Arash Info Corporation