ਜਾਗ੍ਰਿਤੀ ਯਾਤਰਾ ’ਚ ਸੰਗਤ ਨੂੰ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਾਇਆ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਜਾਗ੍ਰਿਤੀ ਯਾਤਰਾ ’ਚ ਸੰਗਤ ਨੂੰ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਾਇਆ


Date: Jun 05, 2008

» Mail This News To Friend
» Post Your Comment
» Read Reader's Comments

ਫ਼ਰੀਦਾਬਾਦ, 3 ਜੂਨ (ਪੱਤਰ ਪ੍ਰੇਰਕ): ਸਿੱਖ ਜਥੇਬੰਦੀ ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲ ਦੇ ਸੱਦੇ ’ਤੇ ਸਥਾਨਕ ਜਾਗਰੂਕ ਸਿੱਖ ਜਥੇਬੰਦੀਆਂ ਨੇ ਸ਼ਹਿਰ ’ਚ ਪੁੱਜੀ ਗੁਰੂ ਮਾਨਿਓ ਜਾਗ੍ਰਿਤੀ ਯਾਤਰਾ ਦੌਰਾਨ ਜੁੜੀ ਸੰਗਤ ਨੂੰ ਵੱਡੀ ਤਾਦਾਦ ’ਚ ਸਾਹਿਤ ਵੰਡ ਕੇ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਮੰਚ ਨੇ ਇਥੇ ਜਾਰੀ ਬਿਆਨ ’ਚ ਦਸਿਆ ਕਿ ਖ਼ਾਲਸਾ ਨਾਰੀ ਮੰਚ, ਯੰਗ ਸਿੱਖ ਐਸੋਸੀਏਸ਼ਨ, ਗੁਰਸਿੱਖ ਫ਼ੈਮਿਲੀ ਕਲੱਬ, ਗੁਰੂ ਨਾਨਕ ਮਿਸ਼ਨ ਅਤੇ ਰਣਜੀਤ ਅਖਾੜਾ ਆਦਿ ਜਥੇਬੰਦੀਆਂ ਦੇ ਕਾਰਕੁਨਾਂ ਤੇ ਸਿੱਖ ਸੰਗਤ ਨੇ ਵੱਖ ਵੱਖ ਤਰ੍ਹਾਂ ਦਾ ਸਾਹਿਤ ਜਾਗ੍ਰਿਤੀ ਯਾਤਰਾ ’ਚ ਜੁੜੀ ਸੰਗਤ ਨੂੰ ਵੰਡਿਆ। ਸਾਹਿਤ ਰਾਹੀਂ ਸਿੱਖ ਸੰਗਤ ਨੂੰ ਦਸਿਆ ਗਿਆ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਦ ਕੇ ਅਸ਼ਲੀਲ ਰਚਨਾ ਅਖੌਤੀ ਦਸਮ ਗ੍ਰੰਥ ਅੱਗੇ ਉਨ੍ਹਾਂ ਕੋਲੋਂ ਮੱਥੇ ਟਿਕਵਾਏ ਜਾਣਗੇ। ਇਸ ਤੋਂ ਇਲਾਵਾ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 29 ’ਚ ਧਾਰਮਕ ਦੀਵਾਨਾਂ ਦੌਰਾਨ ਪ੍ਰੋ. ਦਰਸ਼ਨ ਸਿੰਘ ਨੇ ਸੰਗਤ ਨੂੰ ਦਸਿਆ ਕਿ ਤ੍ਰੀਆ ਚਰਿੱਤਰ ਜਿਹੀਆਂ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਅਖੌਤੀ ਦਸਮ ਗ੍ਰੰਥ ਰਾਹੀਂ ਗੁਰੂ ਨਾਨਕ ਦੇ ਘਰ ਦੀ ਬੱਚੀ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਦਸਮ ਨਾਨਕ ਦੀ ਮੋਹਰ ਲਾ ਕੇ। ਸਮਾਗਮ ’ਚ ਸੰਗਤ ਨੂੰ ਪ੍ਰੋ. ਦਰਸ਼ਨ ਸਿੰਘ ਵਲੋਂ ਤਿਆਰ ਕੀਤੀ ਸੀ.ਡੀਜ਼ ਅਤੇ ਅਖੌਤੀ ਦਸਮ ਗ੍ਰੰਥ ਦਾ ਪਾਜ ਉਘੇੜਦਾ ਕਿਤਾਬਚਾ ਵੀ ਵੰਡਿਆ ਗਿਆ। ਮੰਚ ਨੇ ਕਿਹਾ ਕਿ ਜਾਗ੍ਰਿਤੀ ਯਾਤਰਾ ’ਚ ਜੁੜੇ ਜ਼ਿਆਦਾਤਰ ਸ਼ਰਧਾਲੂਆਂ ਨੇ ਯਾਤਰਾ ਦਾ ਮਨੋਰਥ ਮਹਿਜ਼ ਧਨ ਬਟੋਰਨਾ ਦਸਿਆ। ਸ਼ਰਧਾਲੂਆਂ ਅਨੁਸਾਰ, ‘‘ਯਾਤਰਾ ’ਚ ਗੁਰਬਾਣੀ ਦਾ ਇਕ ਵੀ ਸ਼ਬਦ ਸੁਣਨ ਨੂੰ ਨਹੀਂ ਮਿਲਿਆ,


© 2010 SikhPress.com
Powered By Arash Info Corporation