ਸਰਨਾ ਨੇ ਜਾਗ੍ਰਿਤੀ ਯਾਤਰਾ ਦੇ ਪ੍ਰਬੰਧਕਾਂ ਵਲੋਂ ਮਰਿਆਦਾ ਨੂੰ ਗ਼ਲਤ ਤੇ ਦਰੁਸਤ ਕਰਨ ਦੀ ਕਾਰਵਾਈ ਦੱਸੀ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਸਰਨਾ ਨੇ ਜਾਗ੍ਰਿਤੀ ਯਾਤਰਾ ਦੇ ਪ੍ਰਬੰਧਕਾਂ ਵਲੋਂ ਮਰਿਆਦਾ ਨੂੰ ਗ਼ਲਤ ਤੇ ਦਰੁਸਤ ਕਰਨ ਦੀ ਕਾਰਵਾਈ ਦੱਸੀ


Date: Jun 05, 2008

» Mail This News To Friend
» Post Your Comment
» Read Reader's Comments

ਨਵੀਂ ਦਿੱਲੀ, 3 ਜੂਨ (ਜਸਵੰਤ ਸਿੰਘ ਅਜੀਤ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦਾ ਮੰਨਣਾ ਹੈ, ‘‘ਗੁਰੂ ਮਾਨਿਓ ਜਾਗ੍ਰਿਤੀ ਯਾਤਰਾ ਅਪਣੇ ਬੁਨਿਆਦੀ ਉਦੇਸ਼ ਵਿਚ ਤਾਂ ਸਫ਼ਲ ਹੁੰਦੀ, ਜੇ ਯਾਤਰਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਲਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਪ੍ਰਚਾਰਨ ਤੇ ਪ੍ਰਸਾਰਨ ਲਈ ਗੁਰਮਤਿ ਸਾਹਿਤ ਵੱਖ ਵੱਖ ਭਾਸ਼ਾਵਾਂ ’ਚ ਛਪਵਾ ਕੇ ਵੰਡਿਆ ਜਾਂਦਾ।’’ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਯਾਤਰਾ ਦੇ ਦਿੱਲੀ ਪੁੱਜਣ ’ਤੇ ਦਿੱਲੀ ਗੁਰਦਵਾਰਾ ਕਮੇਟੀ ਦੀ ਗੱਡੀ ਯਾਤਰਾ ’ਚ ਸ਼ਾਮਲ ਕਰ ਕੇ ਨਾ ਕੇਵਲ ਗੁਰਮਤਿ ਸਾਹਿਤ ਵੰਡ ਕੇ ਇਸ ਘਾਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਗੋਂ ਸੰਗਤ ਲਈ ਪ੍ਰਸ਼ਾਦ ਵੰਡਣ ਦਾ ਪ੍ਰਬੰਧ ਵੀ ਕੀਤਾ। ਯਾਤਰਾ ਦੇ ਪ੍ਰਬੰਧਕ ਪਰਵਿੰਦਰ ਸਿੰਘ ਪਸਰੀਚਾ ਅਤੇ ਕੋਆਰਡੀਨੇਟਰ ਜਸਬੀਰ ਸਿੰਘ ਨੇ ਪਹਿਲਾਂ ਇਤਰਾਜ਼ ਜਤਾਉਂਦਿਆਂ ਇਸ ਨੂੰ ਮਰਿਆਦਾ ਦੀ ਉ¦ਘਣਾ ਕਿਹਾ ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਗੱਡੀ ’ਚ ਇਕੱਠੀ ਹੋਣ ਵਾਲੀ ਗੋਲਕ ਤੁਹਾਨੂੰ ਦੇ ਦਿਤੀ ਜਾਵੇਗੀ ਤਾਂ ਉਨ੍ਹਾਂ ਮਰਿਆਦਾ ਨੂੰ ਦਰੁਸਤ ਕਰਾਰ ਦੇ ਦਿਤਾ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ ’ਚ ‘ਮਰਿਆਦਾ’ ਕੀ ਅਰਥ ਰਖਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ, ‘‘ਯਾਤਰਾ ਦੌਰਾਨ ਸ. ਪਸਰੀਚਾ ਅਤੇ ਜਸਬੀਰ ਸਿੰਘ ਦਾ ਵਿਹਾਰ ਵੀ ਇਤਰਾਜ਼ਯੋਗ ਰਿਹਾ। ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਦਿੱਲੀ ’ਚ ਜਾਗ੍ਰਿਤੀ ਯਾਤਰਾ ਸਬੰਧੀ ਹੋਣ ਵਾਲੇ ਸਾਰੇ ਪ੍ਰੋਗਰਾਮ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਹੋਣਗੇ ਅਤੇ ਦਿੱਲੀ ਵਿਚਲਾ ਕੋਈ ਵੀ ਪ੍ਰੋਗਰਾਮ ਉਸ ਦੀ ਪ੍ਰਵਾਨਗੀ ਬਿਨਾਂ ਨਹੀਂ ਹੋਵੇਗਾ। ਇਸ ਦੇ ਬਾਵਜੂਦ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਪਛਮੀ ਅਤੇ ਦਖਣੀ ਦਿੱਲੀ ’ਚ ਜਾਗ੍ਰਿਤੀ ਯਾਤਰਾ ਲਿਜਾਣ ਦੇ ਉਲੀਕੇ ਗਏ ਪ੍ਰੋਗਰਾਮ ’ਚ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਅਤੇ ਬਿਨਾਂ ਗੁਰਦਵਾਰਾ ਕਮੇਟੀ ਨੂੰ ਜਾਣਕਾਰੀ ਦਿਤਿਆਂ ਹੀ ਰਾਤੋ ਰਾਤ ਜਾਗ੍ਰਿਤੀ ਯਾਤਰਾ ਬਾਦਲ ਦਲ ਦੇ ਆਗੂਆਂ ਪਾਸੋ ਹਾਈਜੈਕ ਕਰਵਾ ਕੇ ਰਾਤ ਦੇ ਹਨੇਰੇ ’ਚ ਲਿਜਾ ਕੇ ਇਕ ਦਿਨ ਗ੍ਰੇਟਰ ਕੈਲਾਸ਼ ਦੇ ਗੁਰਦਵਾਰੇ ਅਤੇ ਦੂਜੇ ਦਿਲ ਫ਼ਤਿਹ ਨਗਰਦੇ ਇਕ ਗੁਰਦਵਾਰੇ ’ਚ ਖੜੀ ਕਰਵਾਈ ਗਈ। ਯਾਤਰਾ ਦੇ ਠਹਿਰਾ ਸਮੇਂ ਇਤਿਹਾਸਕ ਗੁਰਦਵਾਰਿਆਂ ’ਚ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਉਲੀਕੇ ਗੁਰਮਤਿ ਸਮਾਗਮਾਂ ’ਚ ਕਿਸੇ ਖ਼ਾਸ ਜਥੇ ਜਾਂ ਵਿਦਵਾਨ ਨੂੰ ਲਾਉਣ ਜਾਂ ਨਾ ਲਾਉਣ ਬਾਰੇ ਵੀ ਸ. ਪਸਰੀਚਾ ਤੇ ਜਸਬੀਰ ਸਿੰਘ ਨੇ ਦਿਸ਼ਾ ਨਿਰਦੇਸ਼ ਜਾਰੀ ਕਰਨੇ ਸ਼ੁਰੂ ਕਰ ਦਿਤੇ ਸਨ।’’ ਇਸੇ ਸਬੰਧ ’ਚ ਪੁਛੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ. ਸਰਨਾ ਨੇ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਯਤਨਾਂ ਦੇ ਫ਼ਲਸਰੂਪ ਜਾਗ੍ਰਿਤੀ ਯਾਤਰਾ ਦੇ ਸਵਾਗਤ ਲਈ ਦਿੱਲੀ ਦੀ ਸੰਗਤ ’ਚ ਜੋ ਉਤਸ਼ਾਹ ਅਤੇ ਜੋ²ਸ਼ ਪੈਦਾ ਹੋਇਆ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਘੰਟਿਆਂ ਬਧੀ ਰਾਹਾਂ ’ਤੇ ਖੜਾ ਹੋ ਕੇ ਜਾਗ੍ਰਿਤੀ ਯਾਤਰਾ ਦਾ ਇੰਤਜ਼ਾਰ ਤੇ ਸਵਾਗਤ ਕੀਤਾ, ਉਸ ਦੀ ਵਿਸ਼ਵ ਭਰ ’ਚ ਪ੍ਰਸ਼ੰਸਾ ਹੋਈ। ਮੀਡੀਆ ਨੇ ਇਥੋਂ ਤਕ ਕਿਹਾ ਕਿ ਜਾਗ੍ਰਿਤੀ ਯਾਤਰਾ ਕਾਰਨ ਹੋਰ ਕਿਤੇ ਤਾਂ ਜਾਗ੍ਰਿਤੀ ਨਹੀਂ ਆਈ ਪਰ ਦਿੱਲੀ ’ਚ ਜ਼ਰੂਰ ਭਰਪੂਰ ਜਾਗ੍ਰਿਤੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਗ੍ਰਿਤੀ ਯਾਤਰਾ ਦੇ ਸਵਾਗਤ ਲਈ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਾਂ ਦੀ ਚੁਫ਼ੇਰਿਉਂ ਹੋਈ ਪ੍ਰਸ਼ੰਸਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਯਾਤਰਾ ਦੇ ਪ੍ਰਬੰਧਕਾਂ ਨੂੰ ਬਰਦਾਸ਼ਤ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਨੇ ਪ੍ਰਸ਼ੰਸਾਯੋਗ ਬਣੀ ਇਸ ਸਥਿਤੀ ਨੂੰ ਖ਼ਰਾਬ ਕਰਨ ਦੀ ਆਪੋ ਵਿਚ ਸਾਜ਼ ਬਾਜ਼ ਕਰ ਲਈ। ਉਨ੍ਹਾਂ ਇੰਕਸ਼ਾਫ਼ ਕੀਤਾ ਕਿ ਕੁੰਡਲੀ ਬਾਰਡਰ ’ਤੇ ਯਾਤਰਾ ਦੇ ਸਵਾਗਤ ਲਈ ਹਰਿਆਣੇ ਵਾਲੇ ਪਾਸੇ ਲਾਈ ਗਈ ਬਾਦਲ ਦਲ ਨੇ ਨਹੀਂ, ਸਗੋਂ ਦਿੱਲੀ ਨਗਰ ਨਿਗਮ ਵਿਚਲੇ ਭਾਜਪਾ ਆਗੂਆਂ ਨੇ ਲਵਾਈ ਸੀ, ਉਹ ਵੀ ਦਿੱਲੀ ਗੁਰਦਵਾਰਾ ਕਮੇਟੀ ਦੇ ਵੱਧ ਰਹੇ ਪ੍ਰਭਾਵ ਪ੍ਰਤੀ ਦੁਰਭਾਵਨਾ ਦੇ ਨਾਲ। ਬਾਦਲ ਦਲ ਨੇ ਇਸ ਸਟੇਜ’ਤੇ ਪੰਥਕ ਕੀਰਤਨੀਆ ਲਾਉਣ ਦੀ ਬਜਾਏ ਬਾਦਲ ਦਲ ਨੇ ਪਤਿਤ ਗਾਇਕ ਨੂੰ ਸਟੇਜ ’ਤੇ ਬੁਲਾ ਕੇ ਸ਼ਬਦਾਂ ਦਾ ਗਾਇਨ ਕਰਵਾਇਆ। ਇਸ ਤੋਂ ਬਾਦਲ ਦਲ ਦੀ ਸਿੱਖੀ ਬਚਾਉਣ ਦੇ ਨਾਅਰਿਆਂ ਪਿਛਲੀ ‘ਸੋਚ’ ਸਾਹਮਣੇ ਆ ਗਈ ਹੈ। ਉਨ੍ਹਾਂ ਸਵਾਲ ਕੀਤਾ, ‘‘ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਦੇ ਕਰੀਬ 80 ਫ਼ੀ ਸਦੀ ਨੌਜਵਾਨ ਕਿਉਂ ਸਿੱਖੀ ਵਿਰਸੇ ਨਾਲੋਂ ਟੁਟ ਕੇ ਪਤਿਤ ਹੋ ਗਏ ਹਨ?’’ ਸ. ਸਰਨਾ ਨੇ ਦਸਿਆ ਕਿ ਆਪਸੀ ਸਹਿਮਤੀ ਨਾਲ ਜਾਗ੍ਰਿਤੀ ਯਾਤਰਾ ਦੇ ਦਿੱਲੀ ’ਚ ਦੁਬਾਰਾ ਆਉਣ ਦੇ ਉਸ ਦਾ ਦੋ ਦਿਨਾ ਪੜਾਅ ਗੁਰਦਵਾਰਾ ਦਮਦਮਾ ਸਾਹਿਬ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਉਥੇ ਗੁਰਦਵਾਰਾ ਕਮੇਟੀ ਵਲੋਂ ਦੋਵੇਂ ਦਿਨ ਗੁਰਮਤਿ ਸਮਾਗਮ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੀ ਜਾਣਕਾਰੀ ਇਲਾਕੇ ਦੀ ਸੰਗਤ ਨੂੰ ਵੀ ਦਿਤੀ ਜਾ ਚੁਕੀ ਸੀ ਪਰ ਜਿਵੇਂ ਹੀ ਜਾਗ੍ਰਿਤੀ ਯਾਤਰਾ ਦੇ ਮੁਖੀਆਂ ਨੇ ਇਕ ਗਿਣੀ ਮਿਥੀ ਸਾਜ਼ਿਸ਼ ਅਧੀਨ ਯਾਤਰਾ ਬਾਦਲ ਦਲ ਦੇ ਆਗੂਆਂ ਨੂੰ ਹਾਈਜੈਕ ਕਰਵਾ ਕੇ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਗੁਰਦਵਾਰਾ ਦਮਦਮਾ ਸਾਹਿਬ ਵਿਖੇ ਠਹਿਰਾਉਣ ਦੀ ਬਜਾਏ ਰਾਤ ਦੇ ਹਨੇਰੇ ’ਚ ਸੜਕਾਂ ’ਤੇ ਘੁਮਾਉਂਦਿਆਂ ਗ੍ਰੇਟਰ ਕੈਲਾਸ਼ ਅਤੇ ਫ਼ਤਿਹ ਨਗਰ ਦੇ ਗੁਰਦਵਾਰਿਆਂ ਦੇ ਬਾਹਰ ਜਾ ਖੜਾ ਕਰਵਾਇਆ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂੲ ਉਪਰ ਹੀ ਡੂੰਘੀ ਸੱਟ ਨਹੀਂ ਵਜੀ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਮਾਨ ਵੀ ਹੋਇਆ। ਇਸ ਕਾਰੇ ਲਈ ਯਾਤਰਾ ਦੇ ਮੁਖੀ ਹੀ ਨਹੀਂ, ਸਗੋਂ ਬਾਦਲ ਦਲ ਵੀ ਜ਼ਿੰਮੇਵਾਰ ਹੈ।


© 2010 SikhPress.com
Powered By Arash Info Corporation