ਬਰਤਾਨੀਆ ?ਚ ਇਕ ਮੁਸਲਿਮ ਤੇ ਇਕ ਸਿੱਖ ਕਲਾਕਾਰ ਨੇ ਟੀ.ਵੀ. ਪ੍ਰੋਗਰਾਮ ?ਚ ਪਾਈਆਂ ਧੁੰਮਾਂ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਬਰਤਾਨੀਆ ?ਚ ਇਕ ਮੁਸਲਿਮ ਤੇ ਇਕ ਸਿੱਖ ਕਲਾਕਾਰ ਨੇ ਟੀ.ਵੀ. ਪ੍ਰੋਗਰਾਮ ?ਚ ਪਾਈਆਂ ਧੁੰਮਾਂ


Date: Jun 05, 2008

» Mail This News To Friend
» Post Your Comment
» Read Reader's Comments
ਅੱਜ ਕਲ ਬਰਤਾਨੀਆ ਦੇ ਟੈਲੀਵਿਜ਼ਨ ?ਤੇ ਦਿਖਾਇਆ ਜਾਂਦਾ ?ਮਾਈਕਲ ਜੈਕਸਨ ਟ੍ਰਿਬਿਊਟ ਐਕਟ? ਲੋਕਾਂ ਵਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਸੱਭ ਤੋਂ ਵੱਧ ਮਜ਼ੇਦਾਰ ਗੱਲ ਇਹ ਹੈ ਕਿ ਇਸ ਸ਼ੋਅ ਵਿਚ ਇਕ ਮੁਸਲਿਮ ਤੇ ਇਕ ਸਿੱਖ ਲੜਕਾ ਕੰਮ ਕਰ ਰਹੇ ਹਨ। ਦੋਵਾਂ ਦੀ ਕਲਾਕਾਰੀ ਅਤੇ ਕਾਰਗੁਜ਼ਾਰੀ ਨੂੰ ਬਹੁਤ ਹੀ ਸਰਾਹਿਆ ਜਾ ਰਿਹਾ ਹੈ। ਇਸ ਫ਼ੀਚਰ ਵਿਚ ਕੰਮ ਕਰ ਰਹੇ 14ਵੇਂ ਜਾਰਜ ਸੈਂਪਸਨ ਨੂੰ 100,000 ਪੌਂਡ ਦਾ ਪੁਰਸਕਾਰ ਵੀ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਸੁਲੇਮਾਨ ਮਿਰਜ਼ਾ ਅਤੇ ਮਧੂ ਸਿੰਘ ਦੋਵੇਂ ਜਣੇ ਹੀ ਬਰਤਾਨੀਆ ਦੇ ?ਗੌਟ ਟੈਲੇਂਟ? ਸ਼ੋਅ ਵਿਚ ਦੂਜੇ ਨੰਬਰ ?ਤੇ ਆਏ ਹਨ। ਅਸਲ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਨੇ ਅਪਣਾ ਪ੍ਰੋਗਰਾਮ ਲਗਾਤਾਰ ਪੇਸ਼ ਕੀਤਾ ਤਾਂ ਤਿੰਨਾਂ ਜੱਜਾਂ ਅਤੇ ਦਰਸ਼ਕਾਂ ਨੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। 29 ਵਰ੍ਹਿਆਂ ਦੇ ਮੁਸਲਿਮ ਕਲਾਕਾਰ ਤੇ 34 ਵਰ੍ਹਿਆਂ ਦੇ ਸਿੱਖ ਅਦਾਕਾਰ ਦੋਵੇਂ ਜਦੋਂ ਕੈਮਰਿਆਂ ਦੇ ਸਾਹਮਣੇ ਆਏ ਤਾਂ ਦਰਸ਼ਕਾਂ ਨੇ ਜੱਜਾਂ ਵਾਂਗ ਹੀ ਉਨ੍ਹਾਂ ਦੀ ਅਦਾਕਾਰੀ ਦੀ ਪੜਚੋਲ ਕੀਤੀ। ਮਿਰਜ਼ਾ ?ਡਨ ਦੇ ਨਜ਼ਦੀਕ ਇਸੋਕਸ ਅਤੇ ਸਿੰਘ ਸਾਊਥਾਲ ਦੇ ਨੇੜੇ ਹੇਅਜ ਵਿਚ ਰਹਿੰਦੇ ਹਨ। ਇਹ ਦੋਵੇਂ ਹੀਥਰੋ ਦੇ ਟਰਮੀਨਲ 5 ?ਤੇ ਪੀਸੀ ਵਰਲਡ ਵਿਖੇ ਕੰਮ ਕਰਦੇ ਹਨ। ਜਦੋਂ ਦਾ ਇਨ੍ਹਾਂ ਦੋਵਾਂ ਨੇ ਸ਼ੋਅ ਵਿਚ ਨਾਚ ਪੇਸ਼ ਕਰਨਾ ਆਰੰਭ ਕੀਤਾ ਹੈ ਉਦੋਂ ਦੇ ਹੀ ਦੋਵੇਂ ਲੋਕਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋ ਗਏ ਹਨ ਤੇ ਚਰਚਾ ਦਾ ਵਿਸ਼ਾ ਬਣ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ?ਯੂ ਟ੍ਰਿਊਬ? ?ਤੇ ਇਨ੍ਹਾਂ ਦਾ ਪੇਸ਼ ਕੀਤਾ ਇਕ ਪ੍ਰੋਗਰਾਮ ਹੀ 50 ਲੱਖ ਦਰਸ਼ਕਾਂ ਨੇ ਵੇਖਿਆ। ਮਿਰਜ਼ਾ ਦਾ ਕਹਿਣਾ ਹੈ ਕਿ ਉਹ ਜਦੋਂ 6 ਵਰ੍ਹਿਆਂ ਦਾ ਸੀ ਉਦੋਂ ਤੋਂ ਹੀ ਜੈਕਸਨ ਦਾ ਦੀਵਾਨਾ ਹੈ ਤੇ ਉਸ ਨੇ ਪਹਿਲਾਂ ਪਛਮੀ ਨਾਚ ਹੀ ਸਿਖਿਆ ਸੀ ਤੇ ਫਿਰ ਉਸ ਦੀ ਮਧੂ ਨਾਲ ਗੱਲਬਾਤ ਹੋ ਗਈ। ਪਹਿਲਾਂ ਪਹਿਲਾਂ ਤਾਂ ਮਿਰਜ਼ਾ ਨੂੰ ਮਧੂ ਦੇ ਸਭਿਆਚਾਰ ਬਾਰੇ ਬਹੁਤਾ ਇਲਮ ਨਹੀਂ ਸੀ ਪਰ ਬਾਅਦ ਵਿਚ ਸਖ਼ਤ ਮਿਹਨਤ ਨਾਲ ਦੋਵਾਂ ਦੀ ਰਾਸ਼ੀ ਪੂਰੀ ਤਰ੍ਹਾਂ ਮਿਲ ਗਈ। ਸਿੰਘ ਦਾ ਕਹਿਣਾ ਹੈ ਕਿ ਉਹ ਦੋਵੇਂ ਮੰਚ ?ਤੇ ਰੰਗ-ਬਰੰਗੇ ਪ੍ਰੋਗਰਾਮ ਕਰਨ ਵਿਚ ਮਾਹਰ ਹਨ ਜੋ ਕਿ ਲੋਕਾਂ ਦੇ ਮਨੋਰੰਜਨ ਲਈ ਕਾਫ਼ੀ ਹਨ। ਸਿੰਘ ਦਾ ਕਹਿਣਾ ਹੈ ਕਿ ਸਿੱਖ ਸਿਰਫ਼ ਟੈਕਸੀ ਡਰਾਈਵਰ ਹੀ ਨਹੀਂ ਹੁੰਦੇ ਅਤੇ ਲੋਕਾਂ ਨੂੰ ਇਹ ਗੱਲ ਬਾਖ਼ੂਬੀ ਸਮਝ ਲੈਣੀ ਚਾਹੀਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਪਣੇ ਧਰਮ ਪ੍ਰਤੀ ਪੂਰੀ ਤਰ੍ਹਾਂ ਸਿਦਕਵਾਨ ਹਨ। ਮਿਰਜ਼ਾ ਦਾ ਕਹਿਣਾ ਹੈ ਕਿ ਜਦੋਂ ?ਮੁਸਲਿਮ? ਸ਼ਬਦ ਨੂੰ ਸੁਣਦੇ ਹਨ ਤਾਂ ਉਹ ਬਹੁਤ ਚੰਗਾ ਮਹਿਸੂਸ ਨਹੀ ਕਰਦੇ। ਮਿਰਜ਼ਾ ਦਾ ਕਹਿਣਾ ਹੈ ਕਿ ਇਹ ਸੱਚੀ ਗੱਲ ਹੈ ਕਿ ਕੁੱਝ ਘੱਟ-ਗਿਣਤੀ ਲੋਕਾਂ ਨੇ ਮੇਰੇ ਵਰਗੇ ਬੰਦੇ ਲਈ ਮੁਸੀਬਤਾਂ ਖੜੀਆਂ ਕੀਤੀਆਂ ਹਨ। ਸਿੰਘ ਨੇ ਦਸਿਆ ਕਿ ਉਸ ਦੀ 8 ਸਾਲ ਪਹਿਲਾਂ ਵੈਸਮਿੰਸਟਰ ਯੂਨੀਵਰਸਿਟੀ ਵਿਚ ਮਿਰਜ਼ਾ ਨਾਲ ਇਕ ਪ੍ਰਤਿਭਾ ਖੋਜ ਪ੍ਰੋਗਰਾਮ ਦੌਰਾਨ ਮੁਲਾਕਾਤ ਹੋਈ ਸੀ ਤੇ ਬਾਅਦ ਵਿਚ ਉਹ ਦੋਵੇਂ ਹੀ ਗੂੜ੍ਹੇ ਮਿੱਤਰ ਬਣ ਗਏ। ਸਿੰਘ ਤਾਂ ਮਜ਼ਾਕ ਮਜ਼ਾਕ ਵਿਚ ਇਹ ਵੀ ਆਖਦਾ ਹੈ ਕਿ ਉਸ ਨੇ ਤੁਰਨਾ ਸਿਖਣ ਤੋਂ ਪਹਿਲਾਂ ਹੀ ਨੱਚਣਾ ਸਿਖ ਲਿਆ ਸੀ ਅਤੇ ਉਹ ਨਾਚ ਨੂੰ ਵੀ ਅਪਣੀ ਰੋਟੀ ਕਮਾਉਣ ਦਾ ਵਸੀਲਾ ਬਣਾਉਣਾ ਚਾਹੁੰਦਾ ਸੀ। ਸਿੰਘ ਦਾ ਪਿਤਾ ਕਦੀ ਵੀ ਇਹ ਪਸੰਦ ਨਹੀਂ ਸੀ ਕਰਦਾ ਕਿ ਉਸ ਦਾ ਬੇਟਾ ਡਾਂਸਰ ਬਣੇ ਪਰ ਇਹ ਪਹਿਲੀ ਵਾਰੀ ਵਾਪਰਿਆ ਹੈ ਕਿ ਮੇਰੇ ਪਿਤਾ ਨੇ ਮੇਰਾ ਪ੍ਰੋਗਰਾਮ ਵੇਖਿਆ ਤੇ ਖ਼ੁਸ਼ੀ ਵਿਚ ਆਖਿਆ ਕਿ ਚੰਗੀ ਗੱਲ ਹੈ ਕਿ ਤੂੰ ਸੈਮੀਫ਼ਾਈਨਲ ਵਿਚ ਪਹੁੰਚ ਗਿਆ ਹੈ। ਸਿੰਘ ਨੇ ਕਿਹਾ ਕਿ ਮੇਰੇ ਪਿਤਾ ਨੇ ਆਖਿਆ ਕਿ ਇਕ ਕੰਮ ਹੋਰ ਕਰ ?ਹੁਣ ਤੂੰ ਅਪਣਾ ਭਾਰ ਵੀ ਥੋੜਾ ਘਟਾ ਲੈ। ਸਿੰਘ ਨੇ ਦਸਿਆ ਕਿ ਫ਼ਾਈਨਲ ਮੁਕਾਬਲੇ ਵਾਲੀ ਰਾਤ ਮੇਰੇ ਪਿਤਾ ਨੇ ਬੜੇ ਮਾਣ ਨਾਲ ਮੇਰਾ ਪ੍ਰੋਗਰਾਮ ਵੇਖਿਆ। ਇਹ ਦੋਵੇਂ ਅਦਾਕਾਰ ਹੀ ਮਹਿਲਾ ਦਰਸ਼ਕਾਂ ਵਿਚ ਬਹੁਤ ਹਰਮਨ ਪਿਆਰੇ ਹਨ। ਸਿੰਘ ਨੇ ਕਿਹਾ ਕਿ ਮੇਰੀ ਕੋਈ ਵੀ ਲੜਕੀ ਮਿੱਤਰ ਨਹੀਂ ਹੈ ਪਰ ਲਗਦਾ ਹੈ ਕਿ ਹੁਣ ਹਾਲਾਤ ਬਦਲ ਜਾਣਗੇ।
Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World







© 2010 SikhPress.com
Powered By Arash Info Corporation