ਓਬਾਮਾ ਹੋਣਗੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ, ਸਿੱਖਾਂ ਦੀ ਚਹੇਤੀ ਕਲਿੰਟੰਨ ਪਿਛੇ ਰਹੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਓਬਾਮਾ ਹੋਣਗੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ, ਸਿੱਖਾਂ ਦੀ ਚਹੇਤੀ ਕਲਿੰਟੰਨ ਪਿਛੇ ਰਹੀ


Date: Jun 05, 2008

» Mail This News To Friend
» Post Your Comment
» Read Reader's Comments


ਬਰਾਕ ਓਬਾਮਾ ਆਪਣੀ ਪਤਨੀ ਮਿਸ਼ੇਲ ਨਾਲ।

ਵਾਸ਼ਿੰਗਟਨ, 4 ਜੂਨ (ਹੁਸਨ ਲੜੋਆ/ਏਜੰਸੀਆਂ ਰਾਹੀਂ)-ਇਸ ਸਾਲ ਦੇ ਅਖੀਰ ਵਿਚ ਹੋ ਰਹੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਨੇ ਉਮੀਦਵਾਰੀ ਹਾਸਲ ਕਰਨ ਵਿਚ ਸਫ਼ਲਤਾ ਨਾਲ ਬਰਾਕ ਓਬਾਮਾ ਵਾਈਟ ਹਾਊਸ ਲਈ ਪਹਿਲਾ ਕਾਲਾ ਉਮੀਦਵਾਰ ਬਣ ਕੇ ਨਵਾਂ ਇਤਿਹਾਸ ਰਚਣ ਵਿਚ ਸਫ਼ਲ ਹੋਇਆ ਹੈ। ਭਾਵੇਂ ਅੱਜ ਦੇ ਆਖਰੀ ਸੂਬੇ ਸਾਊਥ ਡਕੋਟਾ ਵਿਚ ਹਿਲੇਰੀ ਕਲਿੰਟਨ ਨੇ ਜਿੱਤ ਪ੍ਰਾਪਤ ਕੀਤੀ ਪਰ ਉਹ ਆਪਣੇ ਡੈਲੀਗੇਟ ਪੂਰੇ ਨਹੀਂ ਕਰ ਸਕੀ ਤੇ ਮੋਂਟਾਨਾ ਸੂਬੇ ਵਿਚੋਂ ਬਰਾਕ ਓਬਾਮਾ ਨੇ ਆਪਣੇ ਡੈਲੀਗੇਟ ਪੂਰੇ ਕਰਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਓਬਾਮਾ ਨੇ 2118 ਡੈਲੀਗੇਟ ਦਾ ਜਾਦੂਈ ਅੰਕੜਾ ਪਾਰ ਕਰਕੇ ਕੁਲ 2149.5 ਡੈਲੀਗੇਟਾਂ ਦਾ ਸਮਰਥਨ ਹਾਸਲ ਕੀਤਾ ਜਦ ਕਿ ਹਿਲੇਰੀ 1925.5 ਦੇ ਅੰਕੜੇ ਤੱਕ ਹੀ ਪੁੱਜ ਸਕੀ। ਨਿਊਯਾਰਕ ਵਿਚ ਆਪਣੇ ਇਕ ਚੋਣ ਜਲਸੇ ਤੋਂ ਬਾਅਦ ਹਿਲੇਰੀ ਕਲਿੰਟਨ ਨੇ ਜਿੱਤੇ ਉਮੀਦਵਾਰ ਬਰਾਕ ਓਬਾਮਾ ਨੂੰ ਵਧੀਆ ਚੋਣ ਮੁਹਿੰਮ ਲਈ ਵਧਾਈ ਵੀ ਦਿੱਤੀ। ਵਰਨਣਯੋਗ ਹੈ ਕਿ ਇਹ ਦੋਵੇਂ ਉਮੀਦਵਾਰ ਇਸ ਹਫ਼ਤੇ ਇਕ ਮੀਟਿੰਗ ਵੀ ਕਰ ਰਹੇ ਹਨ, ਜਿਥੇ ਡੈਮੋਕਰੇਟਿਕ ਪਾਰਟੀ ਦੇ ਇਕਜੁੱਟ ਹੋਣ ਦਾ ਪ੍ਰਗਟਾਵਾ ਕਰਨਗੇ। ਸਮਾਚਾਰ ਏਜੰਸੀ ਏ. ਪੀ. ਦਾ ਇਹ ਸਰਵੇਖਣ ਵੀ ਗ਼ਲਤ ਨਿਕਲਿਆ ਕਿ ਹਿਲੇਰੀ ਸਾਊਥ ਡਕੋਟਾ ਵਿਚ ਹਾਰ ਜਾਵੇਗੀ ਪਰ ਉਥੋਂ ਉਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਹਿਲੇਰੀ ਕਲਿੰਟਨ ਦੇ ਹਾਰਨ ਨਾਲ ਜਿਥੇ ਭਾਰਤੀ ਭਾਈਚਾਰਾ ਮਾਯੂਸ ਹੋਇਆ ਉਥੇ ਲਾਤੀਨੀ (ਮੈਕਸੀਕਨ) ਤੇ ਹੋਰ ਏਸ਼ੀਅਨੀ ਮੂਲ ਦੇ ਲੋਕ ਵੀ ਹਿਲੇਰੀ ਦੇ ਹਾਰਨ ਤੇ ਨਾਖੁਸ਼ ਹਨ।
ਦੂਸਰੇ ਪਾਸੇ ਕੁਝ ਭਾਰਤੀ ਮੂਲ ਦੇ ਲੋਕ ਬਰਾਕ ਓਬਾਮਾ ਦੀ ਵੀ ਮਦਦ ਉਤੇ ਲੱਗੇ ਹੋਏ ਸਨ, ਪਰ ਭਾਰਤੀ ਸਿੱਖਾਂ ਦੀ ਚਹੇਤੀ ਉਮੀਦਵਾਰ ਹਿਲੇਰੀ ਕਲਿੰਟਨ ਹੀ ਸੀ, ਕਿਉਂਕਿ ਉਸ ਦੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤੀ ਲੋਕਾਂ ਨਾਲ ਖਾਸ ਕਰ ਸਿੱਖਾਂ ਨਾਲ ਕਾਫ਼ੀ ਨੇੜਤਾ ਸੀ। ਇਥੇ ਇਹ ਗੱਲ ਖਾਸ ਵਰਨਣਯੋਗ ਹੈ ਕਿ ਜਿੱਤ ਤੋਂ ਬਾਅਦ ਪਾਕਿਸਤਾਨ ਨਾਲ ਨਿਪਟਣ ਲਈ ਦੋਵਾਂ ਉਮੀਦਵਾਰਾਂ ਨੇ ਹੀ ਕਮਰਕੱਸੇ ਕੀਤੇ ਹੋਏ ਸਨ ਤੇ ਬਰਾਕ ਓਬਾਮਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਅੱਤਵਾਦ ਦੀ ਜੜ੍ਹ ਪਾਕਿਸਤਾਨ ਹੈ ਤੇ ਉਹ ਖੁਦ ਵੀ ਮੁਸਲਮਾਨ ਨਹੀਂ ਹੈ ਜਿਸ ਉਤੇ ਇਲਜ਼ਾਮ ਲਗਦਾ ਰਿਹਾ ਕਿ ਉਹ ਅੱਧਾ ਮੁਸਲਮਾਨ ਹੈ। ਪਰ ਉਸ ਨੇ 2118 ਡੈਲੀਗੇਟ ਆਪਣੇ ਪੱਖ ਵਿਚ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕੀ ਲੋਕ ਉਨ੍ਹਾਂ ਦੀ ਯੋਗਤਾ ਤੇ ਭਰੋਸਾ ਰੱਖਦੇ ਹਨ ਰਿਪਬਲਕਿਨ ਵੱਲੋਂ ਪਹਿਲਾਂ ਹੀ ਨਾਮਜ਼ਦ ਹੋ ਚੁੱਕੇ ਜਾਨ ਮੈਕੇਨ ਨਾਲ ਰਾਸ਼ਟਰਪਤੀ ਦੇ ਅਹੁਦੇ ਲਈ ਟੱਕਰ ਵਿਚ ਜੇਕਰ ਬਰਾਕ ਓਬਾਮਾ ਚੋਣ ਜਿੱਤਦਾ ਹੈ ਤੇ ਉਹ ਅਮਰੀਕਾ ਦਾ ਪਹਿਲਾ ਕਾਲਾ ਰਾਸ਼ਟਰਪਤੀ ਬਣ ਕੇ ਨਵਾਂ ਇਤਿਹਾਸ ਰਚੇਗਾ। ਸੈਨੇਟਰ ਹਿਲੇਰੀ ਕਲਿੰਟਨ ਨੇ ਵੀ ਆਪਣੀ ਚੋਣ ਮੁਹਿੰਮ ਦੌਰਾਨ ਜਿਸ ਦਲੇਰੀ ਅਤੇ ਹਿੰਮਤ ਤੋਂ ਕੰਮ ਲਿਆ, ਉਹ ਵੀ ਲਾਸਾਨੀ ਹੈ।
ਹਿਲੇਰੀ ਨੇ ਕਿਹਾ ਹੈ ਕਿ ਉਹ ਆਉਂਦੇ ਦਿਨਾਂ ਵਿਚ ਪਾਰਟੀ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਕੇ ਆਪਣਾ ਅਗਲਾ ਪ੍ਰੋਗਰਾਮ ਉਲੀਕੇਗੀ। ਇਸ ਦੌਰਾਨ ਨਿਊਯਾਰਕ ਦੇ ਦੋ ਸਾਂਸਦਾਂ ਨੇ ਸੀ. ਐਨ. ਐਨ. ਨੂੰ ਦੱ੍ਯਸਿਆ ਕਿ ਹਿਲੇਰੀ ਕਲਿੰਟਨ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਪ-ਰਾਸ਼ਟਰਪਤੀ ਵਜੋਂ ਚੋਣ ਲੜਨ ਲਈ ਤਿਆਰ ਹੋਏਗੀ।


© 2009 SikhPress.com
Powered By Arash Info Corporation