ਪੰਜਾਬ ਵਿਚ ਸਿੱਖੀ ਦਾ ਬੁਰਾ ਹਾਲ ਕਰਨ ਵਾਲੇ ਪੰਜਾਬ ਤੋਂ ਬਾਹਰ ਸਿੱਖੀ ਦੀ ਕੀ ਸੰਭਾਲ ਕਰਨਗੇ-ਅਰੋੜਾ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਪੰਜਾਬ ਵਿਚ ਸਿੱਖੀ ਦਾ ਬੁਰਾ ਹਾਲ ਕਰਨ ਵਾਲੇ ਪੰਜਾਬ ਤੋਂ ਬਾਹਰ ਸਿੱਖੀ ਦੀ ਕੀ ਸੰਭਾਲ ਕਰਨਗੇ-ਅਰੋੜਾ


Date: Jun 05, 2008

» Mail This News To Friend
» Post Your Comment
» Read Reader's Comments

ਨਵੀਂ ਦਿੱਲੀ, 4 ਜੂਨ (ਡਾ: ਜਗਮੇਲ ਸਿੰਘ ਭਾਠੂਆਂ)-ਸ: ਕੁਲਵੰਤ ਸਿੰਘ ਅਰੋੜਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਜਾਰੀ ਇਕ ਬਿਆਨ ਵਿਚ ਜ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਦਿੱਲੀ ਵਿਚ ਸਿੱਖੀ ਵੱਲੋਂ ਬੇਮੁੱਖ ਹੋਏ ਸਿੱਖ ਨੌਜਵਾਨਾਂ ਨੂੰ ਸਿੱਖੀ ਦੀ ਮੁੱਖਧਾਰਾ ਵਿਚ ਲਿਆਉਣ ਅਤੇ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਨ ਦੀ ਗੱਲ ਕਹੀ ਹੈ। ਸ: ਅਰੋੜਾ ਨੇ ਕਿਹਾ ਹੈ ਕਿ ਦਿੱਲੀ ਵਿਚ ਸਿੱਖੀ ਦੀ ਸੰਭਾਲ ਪ੍ਰਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੱਧ ਹੈ ਤੇ ਇਸ ਪਾਸੇ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਅ ਰਹੀ ਹੈ। ਜ: ਮੱਕੜ ਨੂੰ ਪੰਜਾਬ ਦੇ ਉਨ੍ਹਾਂ 80 ਪ੍ਰਤੀਸ਼ਤ ਸਿੱਖ ਨੌਜਵਾਨਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਮੋੜ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ, ਜੋ ਨਾ ਕੇਵਲ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਪਤਿਤ ਹੋ ਚੁੱਕੇ ਹਨ, ਸਗੋਂ ਨਸ਼ਿਆਂ ਦਾ ਸ਼ਿਕਾਰ ਹੋ ਕੇ ਜਵਾਨੀਆਂ ਵੀ ਬਰਬਾਰ ਕਰ ਰਹੇ ਹਨ। ਸ: ਅਰੋੜਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਨਾਂਅ ’ਤੇ ਜੋ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਉਨ੍ਹਾਂ ਨਾਲ ਨਾ ਤਾਂ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਨਾ ਹੀ ਸਿੱਖ ਨੌਜਵਾਨਾਂ ਦੀ ਸੰਭਾਲ। ਸ: ਅਰੋੜਾ ਨੇ ਕਿਹਾ ਕਿ ਜੇ ਜ: ਅਵਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਦੂਜੇ ਮੁਖੀ ਸਿੱਖੀ ਦੀ ਸੰਭਾਲ ਪ੍ਰਤੀ ਇਮਾਨਦਾਰ ਹੋਣ ਤਾਂ ਪੰਜਾਬ ਵਿਚ ਸਿੱਖੀ ਦਾ ਇੰਨਾ ਬੁਰਾ ਹਾਲ ਨਾ ਹੁੰਦਾ, ਜਿਨ੍ਹਾ ਪੰਜਾਬ ਵਿਚ ਸਿੱਖੀ ਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਹੈ ਉਹ ਪੰਜਾਬ ਤੋਂ ਬਾਹਰ ਸਿੱਖੀ ਦੀ ਸੰਭਾਲ ਕੀ ਕਰਨਗੇ?


© 2010 SikhPress.com
Powered By Arash Info Corporation