ਇੰਦਰਾ ਗਾਂਧੀ ਦੇ ਵਾਰਿਸ ਅਪਰੇਸ਼ਨ ਬਲਿਊ ਸਟਾਰ ਲਈ ਮੁਆਫ਼ੀ ਮੰਗਣ-ਸਿੱਖ ਕਾਨਫ਼ਰੰਸ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਇੰਦਰਾ ਗਾਂਧੀ ਦੇ ਵਾਰਿਸ ਅਪਰੇਸ਼ਨ ਬਲਿਊ ਸਟਾਰ ਲਈ ਮੁਆਫ਼ੀ ਮੰਗਣ-ਸਿੱਖ ਕਾਨਫ਼ਰੰਸ


Date: Jun 05, 2008

» Mail This News To Friend
» Post Your Comment
» Read Reader's Comments
ਨਵੀਂ ਦਿੱਲੀ, 4 ਜੂਨ (ਡਾ: ਜਗਮੇਲ ਸਿੰਘ)-ਅਪਰੇਸ਼ਨ ਬਲਿਊ ਸਟਾਰ ਦੀ 24ਵੀਂ ਬਰਸੀ ਦੇ ਮੌਕੇ ਆਲ ਇੰਡੀਆ ਸਿੱਖ ਕਾਨਫਰੰਸ ਨੇ ਕਿਹਾ ਹੈ ਕਿ ਅਪਰੇਸ਼ਨ ਬਲਿਊ ਸਟਾਰ ਲਈ ਸ੍ਰੀਮਤੀ ਇੰਦਰਾ ਗਾਂਧੀ ਦੇ ਵਾਰਿਸ ਸਿੱਖ ਕੌਮ ਤੋਂ ਮੁਆਫ਼ੀ ਮੰਗਣ। ਸਿੱਖ ਕਾਨਫਰੰਸ ਦੇ ਪ੍ਰਧਾਨ ਸ: ਗੁਰਚਰਨ ਸਿੰਘ ਬੱਬਰ ਵੱਲੋਂ ਜਾਰੀ ਪ੍ਰੈ¤ਸ ਬਿਆਨ ਵਿਚ ਦਸਿਆ ਗਿਆ ਹੈ ਕਿ ਸਿੱਖਾਂ ਲਈ ਦੁਨੀਆ ’ਚ ਕੋਈ ਵੀ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਨਹੀਂ। ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਕੁਝ ਬੇਹੱਦ ਸਵਾਰਥੀ ਸਿੱਖ ਆਗੂ ਵਾਰ-ਵਾਰ ਸ੍ਰੀਮਤੀ ਸੋਨੀਆ ਗਾਂਧੀ ਦੇ ਘਰੇ ਜਾ ਕੇ ਸਿੱਖ ਮਰਿਆਦਾ ਤੋਂ ਉਲਟ ਸ੍ਰੀਮਤੀ ਸੋਨੀਆ ਨੂੰ ਸਿਰੋਪਾ, ਸਿੱਖ ਗੁਰੂਆਂ ਦੀਆਂ ਫੋਟੋਆਂ ਤੇ ਕਿਰਪਾਨ ਭੇਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਦੇ ਵਾਰਿਸਾਂ ਨੂੰ ਚਾਹੀਦਾ ਹੈ ਕਿ ਉਹ ਬਲਿਊ ਸਟਾਰ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ, ਠੀਕ ਉਸੇ ਤਰ੍ਹਾਂ ਜਿਵੇਂ ਇੰਗਲੈਂਡ ਦੀ ਮਹਾਰਾਣੀ ਨੇ ਜਲ੍ਹਿਆਂਵਾਲਾ ਬਾਗ ਲਈ ਅਤੇ ਕੈਨੇਡਾ ਸਰਕਾਰ ਨੇ ਅਤੀਤ ਵਿਚ ਸਿੱਖਾਂ ਦੇ ਨਰਸੰਹਾਰ ਲਈ ਮੁਆਫ਼ੀ ਮੰਗੀ ਸੀ।


© 2010 SikhPress.com
Powered By Arash Info Corporation