ਇਕਬਾਲ ਸਿੰਘ ਨੂੰ ਸਕੱਤਰੇਤ ’ਚ ਦਾਖ਼ਲ ਨਾ ਹੋਣ ਦਿਤਾ ਗਿਆ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਇਕਬਾਲ ਸਿੰਘ ਨੂੰ ਸਕੱਤਰੇਤ ’ਚ ਦਾਖ਼ਲ ਨਾ ਹੋਣ ਦਿਤਾ ਗਿਆ


Date: Jun 07, 2008

» Mail This News To Friend
» Post Your Comment
» Read Reader's Comments

ਅੰਮ੍ਰਿਤਸਰ, 6 ਜੂਨ (ਸਤਵਿੰਦਰ ਸਿੰਘ ਜੱਜ): ਸਿੱਖ ਇਤਿਹਾਸ ਵਿਚ ਅੱਜ ਇਕ ਨਿਵੇਕਲੀ ਘਟਨਾ ਉਸ ਵੇਲੇ ਵਾਪਰੀ ਜਦ ਤਖ਼ਤ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਗਿਆ। ਇਥੇ ਹੀ ਬਸ ਨਹੀਂ ਸ਼੍ਰੋਮਣੀ ਕਮੇਟੀ ਦੇ ਇਕ ਮੁਲਾਜ਼ਮ ਸ਼ਿੰਗਾਰਾ ਸਿੰਘ ਨੇ ਇਕਬਾਲ ਸਿੰਘ ਦੀ ਸੰਗਤਾਂ ਸਾਹਮਣੇ ਖ਼ੂਬ ਲਾਹ ਪਾਹ ਕੀਤੀ। ਇਸ ਸਾਰੇ ਘਟਨਾਕ੍ਰਮ ਨੂੰ ਸ਼੍ਰੋਮਣੀ ਕਮੇਟੀ ਦਾ ਅਮਲਾ ਫੈਲਾ, ਟਾਸਕ ਫੋਰਸ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸੁਰੱਖਿਆ ਜਵਾਨ ਚੁਪ ਚਾਪ ਖੜੇ ਦੇਖਦੇ ਰਹੇ। ਗਿਆਨੀ ਿੲਕਬਾਲ ਸਿੰਘ ਸਕੱਤਰੇਤ ਦੀਆਂ ਪੌੜੀਆਂ ਵਿਚ ਹੀ ਦੋ ਘੰਟੇ ਤੋਂ ਵੱਧ ਸਮਾਂ ਖੜੇ ਰਹੇ। ਉਨ੍ਹਾਂ ਇਸ ਮੌਕੇ ਉੱਚੀ ਆਵਾਜ਼ ਵਿਚ ਕਿਹਾ ਕਿ ਇਹ ਮੇਰੀ ਨਹੀਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਹੈ। ਉਹ ਅੱਜ ਵੀ ਤਖ਼ਤ ਸਾਹਿਬ ਦੇ ਜਥੇਦਾਰ ਹਨ ਅਤੇ ਉਨ੍ਹਾਂ ਨੂੰ ਸਕੱਤਰੇਤ ਵਿਚ ਜਾਣ ਤੋਂ ਰੋਕਿਆ ਗਿਆ ਹੈ, ਪਰ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜਥੇਦਾਰਾਂ ਕੋਲ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਗਿਆਨੀ ਕੇਵਲ ਸਿੰਘ ਅਪਣੀ ਨੂੰਹ ਦੇ ਕਤਲ ਕੇਸ ਵਿਚ ਜੇਲ ਜਾ ਚੁਕੇ ਹਨ। ਅੱਜ ਅਕਾਲ ਤਖ਼ਤ ਸਾਹਿਬ ’ਤੇ ਘੱਲੂਘਾਰਾ ਦਿਵਸ ਮਨਾਉਣ ਉਪਰੰਤ ਮੁੱਖ ਸੇਵਾਦਾਰਾਂ ਦੀ ਮੀਟਿੰਗ ਤੈਅ ਸੀ। ਗਿਆਨੀ ਇਕਬਾਲ ਸਿੰਘ ਨੇ ਹੋਰ ਅੱਗੇ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਉਨ੍ਹਾਂ ਦਾ ਇਕ ਭਰਾ ਵੀ ਸ਼ਹੀਦ ਹੋ ਗਿਆ ਸੀ ਜਿਸ ਕਾਰਨ ਉਹ ਇਥੇ ਆਏ ਸਨ। ਉਨ੍ਹਾਂ ਰੋਹ ਭਰੇ ਲਹਿਜੇ ਵਿਚ ਕਿਹਾ ਕਿ ਗਿਆਨੀ ਜੋਗਿੰਦਰ ਸਿੰਘ ਅਤੇ ਹੋਰ ਸਿੱਖ ਪੰਥ ਵਿਚ ਦੁਫੇੜ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਿਆਨੀ ਵੇਦਾਂਤੀ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਸਕੱਤਰੇਤ ਵਿਚ ਦਾਖ਼ਲ ਹੋਣ ਤੋਂ ਰੋਕਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸ਼ਿੰਗਾਰਾ ਸਿੰਘ ਵਲੋਂ ਸ਼ਰੇਆਮ ਸੰਗਤਾਂ ਵਿਚ ਕਿਹਾ ਗਿਆ ਕਿ ਜਿਹੜਾ ਜਥੇਦਾਰ ਅਪਣੀ ਪਤਨੀ ਨਹੀਂ ਸਾਂਭ ਸਕਦਾ ਉਸ ਨੇ ਪੰਥ ਨੂੰ ਸੁਆਹ ਸੰਭਾਲਣਾ ਹੈ। ਜ਼ਿਕਰਯੋਗ ਹੈ ਕਿ ਇਹ ਵਿਅਕਤੀ ਉਹ ਹੀ ਹੈ ਜਿਸ ਨੇ 2 ਜੁਲਾਈ 2006 ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬਾਦਲਕਿਆਂ ਅਤੇ ਮਾਨ ਦਲੀਆਂ ਦਰਮਿਆਨ ਹੋਏ ਵਿਵਾਦ ਦੌਰਾਨ ਸੱਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ ਹੱਥੋਂ ਮਾਈਕ ਖੋਹਿਆ ਸੀ।




© 2008 SikhPress.com
Powered By Arash Info Corporation