‘ਪ੍ਰੋ. ਦਰਸ਼ਨ ਸਿੰਘ ਦਾ ਮੁਕਤਸਰ ’ਚ ਹੋਣ ਵਾਲਾ ਸਮਾਗਮ ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਨੇ ਰੋਕਿਆ’
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

‘ਪ੍ਰੋ. ਦਰਸ਼ਨ ਸਿੰਘ ਦਾ ਮੁਕਤਸਰ ’ਚ ਹੋਣ ਵਾਲਾ ਸਮਾਗਮ ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਨੇ ਰੋਕਿਆ’


Date: Jun 07, 2008

» Mail This News To Friend
» Post Your Comment
» Read Reader's Comments

ਮੁਕਤਸਰ, 6 ਜੂਨ (ਹਰਦੀਪ ਸਿੰਘ ਖ਼ਾਲਸਾ, ਕਸ਼ਮੀਰ ਸਿੰਘ, ਕੁਲਦੀਪ ਸਿੰਘ ਘੁਮਾਣ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਗੁਰਤਾਗੱਦੀ ਸ਼ਤਾਬਦੀ ਅਤੇ ’84 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਸਬੰਧੀ ਅੱਜ ਇਥੇ ਰਖਿਆ ਗੁਰਮਤਿ ਸਮਾਗਮ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਾਹੇ ਅੜਿੱਕਿਆਂ ਕਾਰਨ ਨਾ ਹੋ ਸਕਿਆ। ਸਥਾਨਕ ਸਿੱਖ ਜਥੇਬੰਦੀਆਂ ਵਲੋਂ ਕਰਵਾਏ ਜਾਣ ਵਾਲੇ ਸਮਾਗਮ ’ਚ ਹੋਰਨਾਂ ਰਾਗੀ ਜਥਿਆਂ ਸਣੇ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਨੇ ਗੁਰਬਾਣੀ ਕੀਰਤਨ ਤੇ ਕਥਾ ਕਰਨੀ ਸੀ। ਸ਼੍ਰੋਮਣੀ ਕਮੇਟੀ ਵਲੋਂ ਰੋਕਾਂ ਡਾਹੁਣ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਖ਼ਾਲਸਾ ਪੰਚਾਇਤ ਅਤੇ ਭੁਝੰਗ ਖ਼ਾਲਸਾ ਇੰਟਰਨੈਸ਼ਨਲ ਦੇ ਆਗੂ ਭਾਈ ਮਨਿੰਦਰ ਸਿੰਘ ਮੁਕਤਸਰ ਨੇ ਕਿਹਾ, ‘‘ਅਜਿਹਾ ਕਰ ਕੇ ਬਾਦਲ ਤੇ ਮੱਕੜ ਨੇ ਆਰ.ਐਸ.ਐਸ. ਦੇ ਪੱਕੇ ਮੁਰੀਦ ਹੋਣ ਤੇ ਸਿੱਖ ਕੌਮ ਦੇ ਸੱਭ ਤੋਂ ਵੱਡੇ ਗ਼ੱਦਾਰ ਹੋਣ ਦਾ ਸਬੂਤ ਦੇ ਦਿਤਾ ਹੈ।’’ ਇਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਦਸਿਆ, ‘‘ਸਮਾਗਮ ਕਰਾਉਣ ਲਈ ਅਸੀਂ ਕਈ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ, ਮੁਕਤਸਰ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਲਈ ਮੈਨੇਜਰ ਜਰਨੈਲ ਸਿੰਘ ਤੋਂ ਬਾਕਾਇਦਾ ਮਨਜ਼ੂਰੀ ਲਈ। ਮੈਨੇਜਰ ਨੇ ਅਪਣਾ ਨਾਂ ਵੀ ਵਿਸ਼ੇਸ਼ ਸਹਿਯੋਗੀਆਂ ’ਚ ਲਿਖਵਾਇਆ ਪਰ ਅਚਾਨਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਜਿਹੀ ਘੁਰਕੀ ਮਾਰੀ ਕਿ ਉਸ ਨੇ ਬਿਨਾਂ ਕੋਈ ਕਾਰਨ ਦੱਸੇ ਗੁਰਦਵਾਰਾ ਸਾਹਿਬ ’ਚ ਸਮਾਗਮ ਕਰਾਉਣ ਤੋਂ ਇਨਕਾਰ ਕਰ ਦਿਤਾ। ਇਸ ਸਬੰਧੀ ਗੱਲ ਕਰਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਵੀ ਸਾਨੂੰ ਸਮਾਗਮ ਪੂਰੀ ਤਰ੍ਹਾਂ ਰੱਦ ਕਰਨ ਲਈ ਕਿਹਾ ਅਤੇ ਸਪੱਸ਼ਟ ਕੀਤਾ ਕਿ ਪ੍ਰੋ. ਦਰਸ਼ਨ ਸਿੰਘ ਚੰਗਾ ਵਿਅਕਤੀ ਨਹੀਂ। ਅਸੀਂ ਸਮਾਗਮ ਤਕ ਚੁਪ ਵਟਣ ਦਾ ਅਹਿਦ ਕਰਦਿਆਂ ਰੈ¤ਡ ਕਰਾਸ ਭਵਨ ਦੀ ਮਨਜ਼ੂਰੀ ਲਈ ਜਿਸ ਦੀ ਬਣਦੀ ਫ਼ੀਸ ਵੀ ਭਰ ਦਿਤੀ ਪਰ ਸਮਾਗਮ ਲਈ ਸਪੀਕਰ ਵਰਤਣ ਦੀ ਮਨਜ਼ੂਰੀ ਵਾਸਤੇ ਐਸ.ਡੀ.ਐਸ. ਦਫ਼ਤਰ ’ਚ ਸਾਨੂੰ ਫਿਰ ਖੱਜਲ ਖ਼ੁਆਰ ਕੀਤਾ ਗਿਆ। ਹੁਣ ਵੀ ਮਨਜ਼ੂਰੀ ਲਈ ਪੱਤਰ ਐਸ.ਡੀ.ਐਮ. ਦਫ਼ਤਰ ’ਚ ਪਿਆ ਹੈ।’’ ਉਨ੍ਹਾਂ ਦਸਿਆ ਕਿ ਐਸ.ਡੀ.ਐਮ. ਦਫ਼ਤਰ ’ਚ ਮਨਜ਼ੂਰੀ ਲਈ ਅੱਜ ਤਿੰਨ ਘੰਟੇ ਇੰਤਜ਼ਾਰ ਕਰਨ ਪਿਛੋਂ ਉਹ ਡੀ.ਸੀ. ਨੂੰ ਮਿਲੇ ਅਤੇ ਕਰੀਬ ਇਕ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਚਿੱਠੀ ਲਈ ਪਰ ਚਿੱਠੀ ’ਤੇ ਐਸ.ਐਸ.ਪੀ. ਦੇ ਦਸਤਖ਼ਤ ਕਰਾਉਣ ਦੀ ਸ਼²ਰਤ ਲਾ ਦਿਤੀ ਗਈ ਜਦ ਕਿ ਐਸ.ਐਸ.ਪੀ. ਦੋ ਦਿਨ ਦੀ ਛੁੱਟੀ ’ਤੇ ਹਨ। ਅਖ਼ੀਰ ਨੂੰ ਡੇਰਾ ਭਾਈ ਮਸਤਾਨ ’ਚ ਟੈਂਟ ਲਾ ਕੇ ਸਮਾਗਮ ਦੀ ਤਿਆਰੀ ਅਰੰਭੀ ਪਰ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਦੀ ਘੁਰਕੀ ਪਿਛੋਂ ਉਥੇ ਵੀ ਪ੍ਰੋਗਰਾਮ ਨੇਪਰੇ ਨਹੀਂ ਚੜ੍ਹ ਸਕਿਆ। ਗੁਰਮਤਿ ਸਮਾਗਮ ਲਈ ਥਾਂ ਉਪਲਬਧ ਨਾ ਹੋਣ ਤੋਂ ਖ਼ਫ਼ਾ ਹੋਈ ਸਿੱਖ ਸੰਗਤ ਦੇ ਗਲੇ ਹਰਖ ਨਾਲ ਭਰੇ ਦਿਖਾਈ ਦਿਤੇ।




© 2010 SikhPress.com
Powered By Arash Info Corporation