‘ਫ਼ੌਜੀ ਹਮਲੇ ਦਾ 150 ਸਿੰਘਾਂ ਨੇ ਮੁਕਾਬਲਾ ਕਰ ਕੇ ਸਿੱਖ ਇਤਿਹਾਸ ਨੂੰ ਨਵਿਆਉਣ ਦਾ ਤਹਈਆ ਕੀਤਾ’
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

‘ਫ਼ੌਜੀ ਹਮਲੇ ਦਾ 150 ਸਿੰਘਾਂ ਨੇ ਮੁਕਾਬਲਾ ਕਰ ਕੇ ਸਿੱਖ ਇਤਿਹਾਸ ਨੂੰ ਨਵਿਆਉਣ ਦਾ ਤਹਈਆ ਕੀਤਾ’


Date: Jun 07, 2008

» Mail This News To Friend
» Post Your Comment
» Read Reader's Comments

ਅਨੰਦਪੁਰ ਸਾਹਿਬ, 6 ਜੂਨ (ਸੁਰਿੰਦਰ ਸਿੰਘ ਸੋਨੀ, ਦਲਜੀਤ ਸਿੰਘ): ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ’ਚ ਅੱਜ ਸਥਾਨਕ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ, ‘‘ਸ੍ਰੀ ਦਰਬਾਰ ਸਾਹਿਬ ’ਤੇ 1984 ’ਚ 11ਵਾਂ ਹਮਲਾ ਕੀਤਾ ਗਿਆ ਜਿਸ ਦਾ ਹਰ ਵਾਰ ਦੀ ਤਰ੍ਹਾਂ ਗੁਰੂ ਦੇ ਬਹਾਦਰ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ। ਅੱਜ ਦੇ ਦਿਨ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਉਤੇ ਟੈਂਕਾਂ ਤੇ ਤੋਪਾਂ ਨਾਲ ਕੀਤੇ ਹਮਲੇ ਦਾ ਮਹਿਜ਼ 150 ਸਿੰਘਾਂ ਨੇ ਮੁਕਾਬਲਾ ਕਰ ਕੇ ਸਿੱਖ ਇਤਿਹਾਸ ਨੂੰ ਨਵਿਆਉੁਣ ਦਾ ਤਹਈਆ ਕੀਤਾ ਸੀ। ਅਪਣੇ ਹੀ ਦੇਸ਼ ਦੀ ਕੇਂਦਰ ਸਰਕਾਰ ਦੇ 24 ਵਰ੍ਹੇ ਪਹਿਲਾਂ ਸਿੱਖ ਕੌਮ ਨੂੰ ਦਿਤੇ ਜ਼ਖ਼ਮ ਅੱਜ ਵੀ ਭੁਲਾਏ ਨਹੀਂ ਜਾ ਸਕਦੇ।’’ ਉਨ੍ਹਾਂ 5 ਜੂਨ, 2005 ਦੇ ਮਾਸਕ ਸਪੋਕਸਮੈਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਡਾ. ਮਹੀਪ ਸਿੰਘ ਦੇ ਲੇਖ ਵਿਚ ਫ਼ੌਜ ਦੇ ਦੋ ਜਰਨੈਲਾਂ ਦਾ ਬਿਆਨ ਸੀ। ਇਕ ਫ਼ੌਜੀ ਜਰਨੈਲ ਨੇ ਕਿਹਾ, ‘‘ਕਿ ਜੇ 150 ਸਿੰਘਾਂ ਨੂੰ ਸਰਕਾਰ ਸਮਝਾ ਕੇ ਮੇਰੇ ਹਵਾਲੇ ਕਰ ਦਿੰਦੀ ਤਾਂ ਮੈਂ ਇਨ੍ਹਾਂ ਦੇ ਬਲਬੂਤੇ ਪਾਕਿਸਤਾਨ ਦੀ ਨਾਨੀ ਚੇਤੇ ਕਰਵਾ ਸਕਦਾ ਸੀ।’’ ਦੂਜੇ ਜਰਨੈਲ ਦਾ ਕਹਿਣਾ ਸੀ, ‘‘ਜੇ ਇਹ 150 ਬਹਾਦਰ ਸਿੱਖ ਮੇਰੇ ਕੋਲ ਹੁੰਦੇ ਤਾਂ ਮੈਂ ਚੀਨ ਵਲੋਂ ਹਿੰਦੋਸਤਾਨ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ ’ਤੇ ਕੀਤਾ ਕਬਜ਼ਾ ਛੁਡਾ ਲੈਣਾ ਸੀ।’’ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤਕ ਸਿੱਖਾਂ ਦੇ ਹਿਰਦੇ ’ਚ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਦਾ ਸਿਧਾਂਤ ਕਾਇਮ ਹੈ, ਦੁਨੀਆਂ ਦੀ ਕੋਈ ਤਾਕਤ ਸਿੱਖ ਗੁਰਧਾਮਾਂ ਨੂੰ ਢਾਹ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਭਾਈ ਸੰਤੋਖ ਸਿੰਘ ਨੇ ਕਿਹਾ ਕਿ ਆਜ਼ਾਦੀ ਵੇਲੇ ਦੇ ਹਿੰਦੂ ਆਗੂਆਂ ਦੇ ਸਿੱਖਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਹੋਏ, ਸਗੋਂ ਆਜ਼ਾਦੀ ਲਈ ਸੱਭ ਤੋਂ ਵੱਧ ਕੁਰਬਾਨੀਆਂ ਦੇਣ ਦਾ ਇਨਾਮ ਸਿੱਖਾਂ ਨੂੰ ਇਹ ਮਿਲਿਆ ਕਿ ਉਨ੍ਹਾਂ ਦੇ ਗੁਰਦਵਾਰਿਆਂ ’ਤੇ ਤੋਪਾਂ-ਟੈਂਕਾਂ ਨਾਲ ਧਾਵਾ ਬੋਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਪ੍ਰਚਾਰਕ ਭਾਈ ਬਘੇਲ ਸਿੰਘ ਨੇ ਕਿਹਾ ਕਿ ਇਸ ਤੋਂ ਵੱਧ ਅਫ਼ਸੋਸਨਾਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਅਪਣੇ ਧਰਮ ਨੂੰ ਬਚਾਉਣ ਦੀ ਬੇਨਤੀ ਗੁਰੂ ਪਾਤਿਸ਼ਾਹ ਕੋਲ ਕਰਨ ਵਾਲੇ ਹੀ ਸੱਭ ਅਹਿਸਾਨ ਭੁਲ ਕੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁਲ ਗਏ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੂੰ ਖ਼ਤਮ ਕਰਨ ਲਈ ਗੁਪਤ ਫ਼ੰਡਾਂ ਰਾਹੀਂ ਗੁਰੂਡੰਮ ਦੀ ਲਹਿਰ ਚਲਾਈ ਜਾ ਰਹੀ ਹੈ। ਸਮਾਗਮ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਦੀ ਗ਼ੈਰਹਾਜ਼ਰੀ ਰੜਕਦੀ ਰਹੀ।


© 2010 SikhPress.com
Powered By Arash Info Corporation