ਤਖ਼ਤ ਸੇਵਾਦਾਰਾਂ ਨੇ ਵਡਭਾਗ ਸਿੰਘ ਦੇ ਗੱਦੀਦਾਰ ਬਾਬੇ ਨੂੰ ਪ੍ਰਚਾਰ ਦੀ ਖੁਲ੍ਹ ਦਿਤੀ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਤਖ਼ਤ ਸੇਵਾਦਾਰਾਂ ਨੇ ਵਡਭਾਗ ਸਿੰਘ ਦੇ ਗੱਦੀਦਾਰ ਬਾਬੇ ਨੂੰ ਪ੍ਰਚਾਰ ਦੀ ਖੁਲ੍ਹ ਦਿਤੀ


Date: Jun 07, 2008

» Mail This News To Friend
» Post Your Comment
» Read Reader's Comments

ਅੰਮ੍ਰਿਤਸਰ, 6 ਜੂਨ (ਸਤਵਿੰਦਰ ਸਿੰਘ ਜੱਜ): ਅਕਾਲ ਤਖ਼ਤ ’ਤੇ ਮੁੱਖ ਸੇਵਾਦਾਰਾਂ ਦੀ ਅੱਜ ਹੋਈ ਮੀਟਿੰਗ ਦੌਰਾਨ ਜਿਥੇ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਾ ਮੰਨੇ ਜਾਣ ਦੀ ਗੱਲ ਕੀਤੀ ਗਈ, ਉਥੇ ਪੰਥ ਨੇ ਇਸ ਵਿਚੋਂ ਕੁੱਝ ਪ੍ਰਵਾਨਤ ਰਚਨਾਵਾਂ ਬਾਰੇ ਕਿੰਤੂ ਪ੍ਰੰਤੂ ਨਾ ਕਰਨ ਦੀ ਗੱਲ ਕਹੀ। ਇਸ ਦੌਰਾਨ ਫ਼ੈਸਲਾ ਹੋਇਆ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ। ਦਸਮ ਗ੍ਰੰਥ ਬਾਰੇ ਵਿਵਾਦ ਨੂੰ ਬੇਲੋੜਾ ਦਸਿਆ ਗਿਆ। ਮੁੱਖ ਸੇਵਾਦਾਰਾਂ ਨੇ ਦਸਮ ਗ੍ਰੰਥ ਨੂੰ ਸਿੱਖ ਪੰਥ ਦੇ ਸਾਹਿਤ ਦਾ ਅਨਿਖੜਵਾਂ ਅੰਗ ਵੀ ਦਸਿਆ। ਮੀਟਿੰਗ ਦੌਰਾਨ ਇਤਿਹਾਸਕ ਫ਼ੈਸਲਾ ਲੈਂਦਿਆਂ ਮੁੱਖ ਸੇਵਾਦਾਰਾਂ ਨੇ ਬਾਬਾ ਵਡਭਾਗ ਸਿੰਘ ਦੇ ਉਪ ਪ੍ਰਧਾਨ ਬਾਬਾ ਸਵਰਨਜੀਤ ਸਿੰਘ ਨੂੰ ਗੁਰੂ ਪੰਥ ਅਨੁਸਾਰ ਪ੍ਰਚਾਰ ਕਰਨ ਦੀ ਆਗਿਆ ਦੇ ਦਿਤੀ ਅਤੇ ਕਿਹਾ ਗਿਆ, ‘‘ਬਾਬਾ ਸਵਰਨਜੀਤ ਸਿੰਘ ਵਲੋਂ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਮਨ, ਬਚਨ ਤੇ ਕਰਮ ਕਰ ਕੇ ਸਮਰਪਤ ਹੋਣ ਦੀ ਦਰਸਾਈ ਵਚਨਬਧਤਾ ਅਤੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਗਤ ਨੂੰ ਜੋੜਨ ਲਈ ਪ੍ਰਗਟਾਈ ਭਾਵਨਾ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਵਲੋਂ ਕੀਤੀ ਜਾਣ ਵਾਲੀ ਗੁਰਮਤਿ ²ਪ੍ਰਚਾਰ ਦੀ ਸੇਵਾ ਨੂੰ ਪ੍ਰਵਾਨਗੀ ਦਿਤੀ ਗਈ ਹੈ।’’ ਤੀਜੇ ਫ਼ੈਸਲੇ ’ਚ ਸਿੱਖ ਕੌਮ ਨਾਲ ਸਬੰਧਤ ਪੰਥਕ ਫ਼ੈਸਲਿਆਂ ਦਾ ਨਿਰਣਾ ਲੈਣ ਦਾ ਅਧਿਕਾਰ ਕੇਵਲ ਅਕਾਲ ਤਖ਼ਤ ਨੂੰ ਅਤੇ ਬਾਕੀ ਤਖ਼ਤਾਂ ਨੂੰ ਕੇਵਲ ਖੇਤਰੀ ਫ਼ੈਸਲੇ ਲੈਣ ਬਾਰੇ ਕਿਹਾ ਗਿਆ। ਮੀਟਿੰਗ ਦੌਰਾਨ ਸੱਭ ਤੋਂ ਜ਼ਿਆਦਾ ਨਿਸ਼ਾਨਾ ਗਿਆਨੀ ਇਕਬਾਲ ਸਿੰਘ ਨੂੰ ਬਣਾਇਆ ਗਿਆ ਅਤੇ ਕਿਹਾ ਗਿਆ, ‘‘ਸਮੁੱਚੇ ਪੰਥ ਨਾਲ ਸਬੰਧਤ ਫ਼ੈਸਲੇ ਲੈਣ ਦਾ ਅਧਿਕਾਰ ਗਿਆਨੀ ਇਕਬਾਲ ਸਿੰਘ ਨੂੰ ਨਹੀਂ, ਇਸ ਲਈ ਗਿਆਨੀ ਇਕਬਾਲ ਸਿੰਘ ਦੇ ਫ਼ੈਸਲਿਆਂ ਨੂੰ ਮਾਨਤਾ ਨਹੀਂ ਦਿਤੀ ਜਾਂਦੀ।’’ ਚੌਥੇ ਗੁਰਮਤੇ ’ਚ ਪ੍ਰੋ. ਦਰਸ਼ਨ ਸਿੰਘ ਸਣੇ ਹੋਰਨਾਂ ਸਭਾ ਸੁਸਾਇਟੀਆਂ ਅਤੇ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਗਿਆ ਕਿ ਪੰਥ ’ਚ ਦੁਬਿਧਾ ਪੈਦਾ ਕਰਨ ਵਾਲੇ ਬਿਆਨ ਨਾ ਦਿਤੇ ਜਾਣ। ਪੰਜਵੇਂ ਗੁਰਮਤੇ ’ਚ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਦੀ ਕਾਰਜਸ਼ੈਲੀ ’ਤੇ ਸਵਾਲੀਆ ਚਿੰਨ੍ਹ ਲਾਏ ਗਏ ਅਤੇ ਇਹ ਫ਼ੈਸਲਾ ਕੀਤਾ ਕਿ ਕੋਈ ਸਤਿਕਾਰ ਕਮੇਟੀ ਸਿੱਧੇ ਤੌਰ ’ਤੇ ਕਾਰਵਾਈ ਨਹੀਂ ਕਰ ਸਕਦੀ। ਕਿਸੇ ਵੀ ਥਾਂ ’ਤੇ ਮਰਿਆਦਾ ਦੀ ਉਲੰਘਣਾ ਬਾਰੇ ਸਤਿਕਾਰ ਕਮੇਟੀ ਨੇੜੇ ਦੇ ਤਖ਼ਤ, ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਜਾਂ ਸਕੱਤਰ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਸ਼ਿਕਾਇਤ ਭੇਜੇ। ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਦੁਆਰਾ ਪੜਤਾਲ ਕਰਾਉਣ ਪਿਛੋਂ ਹੀ ਅਗਲੇਰੀ ਕਾਰਵਾਈ ਕੀਤੇ ਜਾਣ ਬਾਰੇ ਕਿਹਾ ਗਿਆ। ਮੁੱਖ ਸੇਵਾਦਾਰਾਂ ਨੇ ਕਿਹਾ ਕਿ ਇਹ ਮਾਮਲਾ ਧਿਆਨ ’ਚ ਆਇਆ ਹੈ ਕਿ ਕੁੱਝ ਸਤਿਕਾਰ ਕਮੇਟੀਆਂ ਅਪਣੇ ਤੌਰ ਤੇ ਸਿੱਧੀ ਕਾਰਵਾਈ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਕਾਰਜਸ਼ੈਲੀ ਕਾਰਨ ਸੰਗਤ ’ਚ ਕਾਫ਼ੀ ਰੋਸ ਹੈ। ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਕਿ ਸਤਿਕਾਰ ਕਮੇਟੀਆਂ ਦੀਆਂ ਕਾਰਵਾਈਆਂ ਨੂੰ ਨਿਯਮਬਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਸਕੱਤਰੇਤ ਦੇ ਲੈਟਰਪੈਡ ’ਤੇ ਜਾਰੀ ਗੁਰਮਤਿਆਂ ਉਪਰ ਕਿਸੇ ਵੀ ਮੁੱਖ ਸੇਵਾਦਾਰ ਦੇ ਦਸਤਖ਼ਤ ਨਹੀਂ ਹਨ। ਇਸ ਉਪਰ ਸਿਰਫ਼ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਨਿਜੀ ਸਹਾਇਕ ਤੇ ਅਤਿ ਨਜ਼ਦੀਕੀ ਰਿਸ਼ਤੇਦਾਰ ਪ੍ਰਿਥੀਪਾਲ ਸਿੰਘ ਦੇ ਦਸਤਖ਼ਤ ਹੀ ਹਨ। ਨਿਰਪੱਖ ਦਰਸ਼ਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪੁਜਾਰੀਆਂ ਨੇ ਅਪਣੇ ‘ਵਰਗ’ ਨਾਲ ਗਲਵਕੜੀ ਪਾਉਣ ਸਮੇਂ ਕੋਈ ਸ਼ਰਤ ਰਖਣੀ ਵੀ ਜ਼ਰੂਰੀ ਨਹੀਂ ਸਮਝੀ ਹਾਲਾਂਕਿ ਡੇਰਾ ਵਡਭਾਗ ਸਿੰਘ ਦੀਆਂ ਕਾਰਵਾਈਆਂ ਗੁਰਮਤਿ ਅਨੁਸਾਰ ਨਹੀਂ ਹਨ। ਨਾਲ ਹੀ ਪ੍ਰੋ. ਦਰਸ਼ਨ ਸਿੰਘ ਅਤੇ ‘ਸਤਿਕਾਰ ਕਮੇਟੀ’ ਸਮੇਤ ਉਨ੍ਹਾਂ ਦਾ ਰਵਈਆ ਇਹ ਸੁਨੇਹਾ ਦਿੰਦਾ ਹੈ ਕਿ ਪੁਜਾਰੀ ਲੋਕ ਤੱਤ ਗੁਰਮਤਿ ਵਾਲਿਆਂ ਨੂੰ ਮਨੋਂ ਅਪਣੇ ਦੁਸ਼ਮਣ ਸਮਝਦੇ ਹਨ। ਇਕਬਾਲ ਸਿੰਘ ਨਾਲ ਉਨ੍ਹਾਂ ਦੀ ਰੰਜਸ਼ ‘ਮੈਂ ਵੱਡਾ ਕਿ ਤੂੰ ਵੱਡਾ’ ਦੇ ਪ੍ਰਸ਼ਨ ਤਕ ਹੀ ਸੀਮਤ ਹੈ ਤੇ ਇਹ ਛੇਤੀ ਹੀ ਨਿਬੜ ਜਾਏਗੀ।


© 2010 SikhPress.com
Powered By Arash Info Corporation