ਦੂਜੀ ਭਾਸ਼ਾ ਦਾ ਦਰਜਾ ਮਿਲਣ ਦੇ ਬਾਵਜੂਦ ਦਿੱਲੀ ’ਚ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਦੂਜੀ ਭਾਸ਼ਾ ਦਾ ਦਰਜਾ ਮਿਲਣ ਦੇ ਬਾਵਜੂਦ ਦਿੱਲੀ ’ਚ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ


Date: Jun 08, 2008

» Mail This News To Friend
» Post Your Comment
» Read Reader's Comments

ਨਵੀਂ ਦਿੱਲੀ, 7 ਜੂਨ (ਜਗਤਾਰ ਸਿੰਘ) : ਦਿੱਲੀ ਨਗਰ ਨਿਗਮ ਦੇ ਸਿਖਿਆ ਵਿਭਾਗ ਵਲੋਂ ਨਿਗਮ ਦੇ ਸਕੂਲਾਂ ਵਿਚ ਉਰਦੂ ਅਧਿਆਪਕਾਂ ਦੀ ਠੇਕਾ ਆਧਾਰ ’ਤੇ ਭਰਤੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਨਿਗਮ ਦੇ ਕਈ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੈਂਕੜਿਆਂ ’ਚ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪੂਰੇ ਸਮੇਂ ਲਈ ਸਕੂਲਾਂ ’ਚ ਕੋਈ ਪੰਜਾਬੀ ਅਧਿਆਪਕ ਨਹੀਂ ਹੈ। ਨਿਗਮ ਸਕੂਲਾਂ ਦੇ ਅਜਿਹੇ ਵਤੀਰੇ ਨੂੰ ਵੇਖਦਿਆਂ ਪੰਜਾਬੀ ਹੈਲਪ ਲਾਈਨ ਦੇ ਪ੍ਰਬੰਧਕਾਂ ਸ. ਪ੍ਰਕਾਸ਼ ਸਿੰਘ ਗਿੱਲ ਅਤੇ ਸੁਰਿੰਦਰ ਪਾਲ ਸਿੰਘ ਨੇ ਇਥੇ ਪ੍ਰੈਸ ਦੇ ਨਾਂ ਜਾਰੀ ਬਿਆਨ ’ਚ ਦਸਿਆ ਕਿ ਦਿੱਲੀ ਸਰਕਾਰ ਵਲੋਂ ਦਿੱਲੀ ’ਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦੇਣ ਦੇ ਬਾਵਜੂਦ ਇਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਹਮੇਸ਼ਾ ਹੀ ਪਾਸਾ ਵਟਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਸਰਕਾਰ ਅਪਣੇ ਵਾਅਦੇ ਪ੍ਰਤੀ ਸੁਹਿਰਦ ਹੈ ਤਾਂ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਦਮ ਚੁਕਦਿਆਂ ਦਿੱਲੀ ਨਗਰ ਨਿਗਮ ’ਚ ਪ੍ਰਾਇਮਰੀ ਤਕ ਸਿਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਪੰਜਾਬੀ ਅਧਿਆਪਕਾਂ ਦੀ ਭਰਤੀ ਕਰ ਕੇ ਪੰਜਾਬੀ ਭਾਸ਼ਾ ਦੇ ਦੂਜੇ ਦਰਜੇ ਨੂੰ ਸਹੀ ਅਰਥਾਂ ਵਿਚ ਸਾਕਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਕੂਲਾਂ ਵਿਚ ਹੁਣ ਤਕ ਪੰਜਾਬੀ ਅਕਾਦਮੀ ਵਲੋਂ ਬਹੁਤ ਘੱਟ ਪੰਜਾਬੀ ਅਧਿਆਪਕ ਮੁਹਈਆ ਕਰਵਾਏ ਗਏ ਹਨ ਅਤੇ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਅੰਕ ਵੀ ਉਨ੍ਹਾਂ ਦੇ ਸਾਲਾਨਾ ਰੀਪੋਰਟ ਕਾਰਡ ਵਿਚ ਨਹੀਂ ਜੁੜਦੇ। ਇਸ ਸਬੰਧੀ ਪੰਜਾਬੀ ਹੈਲਪ ਲਾਈਨ ਵਲੋਂ ਸਿਖਿਆ ਡਾਇਰੈਕਟਰ ਸ੍ਰੀਮਤੀ ਕਟਾਰੀਆ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਅੰਕ ਵੀ ਰੀਪੋਰਟ ਕਾਰਡ ਵਿਚ ਜੋੜੇ ਜਾਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪੂਰੇ ਸਮੇਂ ਲਈ ਪੰਜਾਬੀ ਦੇ ਅਧਿਆਪਕ ਲਾਏ ਜਾਣ। ਪ੍ਰਬੰਧਕਾਂ ਨੇ ਇਹ ਵੀ ਦਸਿਆ ਕਿ ਪਿਛਲੀ ਵਾਰ ਵਾਂਗ ਹੀ ਸੀ. ਬੀ. ਐਸ. ਈ. ’ਚ ਦਸਵੀਂ ਅਤੇ 12ਵੀਂ ਜਮਾਤ ’ਚ ਪੰਜਾਬੀ ਵਿਸ਼ੇ ’ਚ ਪਹਿਲੀ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਹੈਲਪ ਲਾਈਨ ਵਲੋਂ ਸਨਮਾਨਤ ਕੀਤਾ ਜਾਵੇਗਾ।


© 2008 SikhPress.com
Powered By Arash Info Corporation