ਅਕਾਲ ਤਖ਼ਤ ਤੋਂ ‘ਹੁਕਮਨਾਮੇ’ ਕਿਵੇਂ ਜਾਰੀ ਹੁੰਦੇ ਹਨ?
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਅਕਾਲ ਤਖ਼ਤ ਤੋਂ ‘ਹੁਕਮਨਾਮੇ’ ਕਿਵੇਂ ਜਾਰੀ ਹੁੰਦੇ ਹਨ?


Date: Jun 11, 2008

» Mail This News To Friend
» Post Your Comment
» Read Reader's Comments
ਚੰਡੀਗੜ੍ਹ, 10 ਜੂਨ, 2008 (ਸਪੋਕਸਮੈਨ ਬਿਉਰੋ) : ਪੰਜਾਬ ਦੇ ਸਿੱਖ ਪੁਜਾਰੀ ਬਨਾਮ ਪੰਜਾਬੋਂ ਬਾਹਰ ਦੇ ਸਿੱਖ ਪੁਜਾਰੀ ਯੁਧ ਵਿਚ ਤਖ਼ਤ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿ: ਇਕਬਾਲ ਸਿੰਘ ਨੇ ਹੁਣ ਇਹ ਹੈਰਾਨੀਜਨਕ ਭੇਤ ਖੋਲ੍ਹਿਆ ਹੈ ਕਿ ਭਾਵੇਂ ਬਾਹਰ ਬੜੇ ਵੱਡੇ ਵੱਡੇ ਨਾਂ ਉੁਨ੍ਹਾਂ ਨੂੰ ਦਿਤੇ ਜਾਂਦੇ ਹਨ ਤਾਕਿ ਲੋਕਾਂ ਦੀਆਂ ਗਰਦਨਾਂ ਝੁਕਾਈ ਰਖੀਆਂ ਜਾ ਸਕਣ ਪਰ ਅਕਾਲ ਤਖ਼ਤ ਦੇ ਅੰਦਰ, ‘ਹੁਕਮਨਾਮੇ’ ਤੇ ਫ਼ੈਸਲੇ ਲਿਖਣ ਸਮੇਂ, ਮੁੱਖ ਮੰਤਰੀ ਦਾ ਪਤਿਤ ਮੀਡੀਆ ਐਡਵਾਈਜ਼ਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੱਕੜ ਬੈਠ ਕੇ ਪੰਜਾਂ ‘ਜਥੇਦਾਰਾਂ’ ਨੂੰ ਹੁਕਮ ਦੇਂਦੇ ਹਨ ਕਿ ਉਹ ਫ਼ਲਾਣੇ ਬੰਦੇ ਬਾਰੇ ‘ਹੁਕਮਨਾਮੇ’ ਵਿਚ ਅਹਿ ਲਿਖਣ ਤੇ ਫ਼ਲਾਣੇ ਬੰਦੇ ਬਾਰੇ ਅਹੁ। ਗਿ: ਇਕਬਾਲ ਸਿੰਘ ਅਨੁਸਾਰ, ‘ਜਥੇਦਾਰ’ ਚੁਪਚਾਪ ਇਨ੍ਹਾਂ ਹੁਕਮਾਂ ਦੀ ਤਾਮੀਲ ਕਰੀ ਜਾਂਦੇ ਹਨ ਕਿਉਂਕਿ ਉੁਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਹੁਕਮ ਅਦੂਲੀ ਕਰਨ ਵਾਲੇ ਨੂੰ ਮੁੱਖ ਮੰਤਰੀ ਨੇ ਬਖ਼ਸ਼ਣਾ ਨਹੀਂ, ਭਾਵੇਂ ਕਿ ਮੁੱਖ ਮੰਤਰੀ ਬਾਹਰ ਇਹੀ ਕਹਿੰਦੇ ਰਹਿੰਦੇ ਹਨ ਕਿ ਉਹਨਾਂ ਨੂੰ ਤਾਂ ਜੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਕੰਮਾਂ ਵਿਚ ਦਿਲਚਸਪੀ ਹੀ ਕੋਈ ਨਹੀਂ ਤੇ ਨਾ ਉਹ ਦਖ਼ਲ ਹੀ ਦੇਂਦੇ ਹਨ। ਪੱਤਰਕਾਰਾਂ ਸਾਹਮਣੇ, ਭੋਲੇ ਬਣ ਕੇ ਸ. ਬਾਦਲ ਕਈ ਵਾਰ ਇਹ ਵੀ ਕਹਿ ਜਾਂਦੇ ਹਨ ਕਿ, ‘‘ਮੈਂ ਤਾਂ ਜੀ ਡਰਦਾ ਰਹਿੰਦਾ ਹਾਂ ਕਿ ਜੇ ਜਥੇਦਾਰ ਸਾਹਿਬਾਨ ਮੈਨੂੰ ਸੱਦ ਲੈਣ ਤਾਂ ਮੈਂ ਕੀ ਕਰਾਂਗਾ?’’ ਗਿ: ਇਕਬਾਲ ਸਿੰਘ ਨੇ ਉਪ੍ਰੋਕਤ ਭੇਤ ਖੋਲ੍ਹ ਕੇ ਕੁੱਝ ਹੋਰ ਹੀ ਤਸਵੀਰ ਪੇਸ਼ ਕਰ ਦਿਤੀ ਹੈ। ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੇ ਗਿ: ਇਕਬਾਲ ਸਿੰਘ ਨੂੰ ਟੈਲੀਫ਼ੋਨ ’ਤੇ ਪੁਛ ਲਿਆ ਕਿ ਉਹ ਪਹਿਲਾਂ ਕਿਉਂ ਚੁੱਪ ਬੈਠੇ ਰਹੇ ਤਾਂ ਉੁਨ੍ਹਾਂ ਕਿਹਾ, ‘‘ਕੀ ਦਸੀਏ ਜੀ, ਸਾਨੂੰ ਦੂਜੇ ‘ਜਥੇਦਾਰ’ ਕਹਿ ਦੇਂਦੇ ਸਨ ਕਿ ਪੰਥ ਦਾ ਵਾਸਤਾ ਜੇ, ਸੱਚ ਨੂੰ ਅਪਣੇ ਆਪ ਤਕ ਹੀ ਰਖਿਉ ਤੇ ਦੁਨੀਆਂ ਨੂੰ ਨਾ ਪਤਾ ਲੱਗਣ ਦੇਣਾ।’’ ਸਿੱਖ ਹਲਕਿਆਂ ਵਿਚ, ਅਕਾਲ ਤਖ਼ਤ ਦੇ ਨਾਂ ’ਤੇ ਕੀਤੀ ਜਾ ਰਹੀ ਇਸ ਠੱਗੀ ਦੀ ਕਾਫ਼ੀ ਚਰਚਾ ਹੈ ਤੇ ਇਹ ਮੰਗ ਤੇਜ਼ ਹੋ ਰਹੀ ਹੈ ਕਿ ਇਸ ਫ਼ਰਾਡ ਦਾ ਸ਼ਿਕਾਰ ਹੋਣ ਵਾਲੇ ਸਾਰੇ ਸਿੱਖਾਂ ਵਿਰੁਧ ਉਪ੍ਰੋਕਤ ਅਨੁਸਾਰ ਜਾਰੀ ਕੀਤੇ ਗਏ ਹੁਕਮਨਾਮੇ ਵਾਪਸ ਲੈ ਕੇ, ਉਨ੍ਹਾਂ ਕੋਲੋਂ ਮਾਫ਼ੀ ਮੰਗੀ ਜਾਏ ਤੇ ਅੱਗੋਂ ਅਕਾਲ ਤਖ਼ਤ ਦੀ ਦੁਰਵਰਤੋਂ ਇਸ ਤਰ੍ਹਾਂ ਨਾ ਹੋ ਸਕੇ, ਇਸ ਦਾ ਪੱਕਾ ਪ੍ਰਬੰਧ ਕੀਤਾ ਜਾਏ। ਇਸ ਸਬੰਧ ਵਿਚ ‘ਪੰਜਾਬ ਦੇ ਤਖ਼ਤਾਂ ਦੇ ਪੁਜਾਰੀ ਬਨਾਮ ਪੰਜਾਬੋਂ ਬਾਹਰ ਦੇ ਤਖ਼ਤਾਂ ਦੇ ਪੁਜਾਰੀ’ ਨਾਮੀ ਲੜਾਈ ਵਿਚ ਹੋਰ ਬੜੇ ਦਿਲਚਸਪ ਭੇਤ ਖੁਲ੍ਹਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਤਖ਼ਤ ਹਜ਼ੂਰ ਸਾਹਿਬ ਦੇ ਕਰਤਾ-ਧਰਤਾ ਲੋਕ ਵੀ ਅਕਾਲ ਤਖ਼ਤ ਦੇ ਪੁਜਾਰੀਆਂ ਵਿਰੁਧ ਬਗ਼ਾਵਤ ਵਿਚ ਸ਼ਾਮਲ ਹੋ ਗਏ ਹਨ।


© 2008 SikhPress.com
Powered By Arash Info Corporation