ਸਿੱਖਾਂ ਦੀ ਇੱਛਾ, ਪਾਕਿਸਤਾਨ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਰ ਸ਼ਕਤੀਸ਼ਾਲੀ ਹੋਵੇ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਸਿੱਖਾਂ ਦੀ ਇੱਛਾ, ਪਾਕਿਸਤਾਨ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਰ ਸ਼ਕਤੀਸ਼ਾਲੀ ਹੋਵੇ


Date: Jun 11, 2008

» Mail This News To Friend
» Post Your Comment
» Read Reader's Comments
ਲਾਹੌਰ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਪਾਕਿਸਤਾਨ ਆਏ ਭਾਰਤੀ ਸਿੱਖਾਂ ਦੀ ਇੱਛਾ ਹੈ ਕਿ ਇਸ ਦੇਸ਼ ਦੇ ਸਾਰੇ ਗੁਰਦਵਾਰਿਆਂ ਨੂੰ ਦਰਸ਼ਨ ਲਈ ਖੋਲ੍ਹਿਆ ਜਾਵੇ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹੋਰ ਸ਼ਕਤੀਆਂ ਦਿਤੀਆਂ ਜਾਣ। ਭਾਰਤੀ ਸ਼ਰਧਾਲੂਆਂ ਦੇ ਆਗੂ ਰਘਬੀਰ ਸਿੰਘ ਸਹਾਰਨਮਾਜਰਾ ਨੇ ਕਿਹਾ, ‘‘ਅਸੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਅਤੇ ਪਾਕਿਸਤਾਨ ਦੇ ਸਿੱਖਾਂ ਦੀ ਆਜ਼ਾਦ ਨੁਮਾਇੰਦਗੀ ਕਰਨ ਵਾਲੀ ਕਮੇਟੀ ਵਜੋਂ ਦੇਖਣਾ ਚਾਹੁੰਦੇ ਹਾਂ।’’ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਸਹਾਰਨਮਾਜਰਾ ਨੇ ‘ਡੇਲੀ ਟਾਈਮਜ਼’ ਨੂੰ ਦਸਿਆ ਕਿ ਪੀ.ਐਸ.ਜੀ.ਪੀ.ਸੀ. ਦੇ ਮੈਂਬਰਾਂ ਨੂੰ ਚੋਣਾਂ ਰਾਹੀਂ ਚੁਣਿਆ ਜਾਣਾ ਚਾਹੀਦਾ ਹੈ ਅਤੇ ਇਸ ਸਬੰਧੀ ਵਿਧਾਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੋਹਾਂ ਮੁਲਕਾਂ ਦੇ ਅਧਿਕਾਰੀਆਂ ਨੂੰ ਵੀ ਦਿੱਲੀ ਅਤੇ ਅੰਮ੍ਰਿਤਸਰ ਵਿਚ ਵੀਜ਼ਾ ਸਹੂਲਤਾਂ ਦੇਣ ਅਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਫ਼ਰ ਦੀਆਂ ਸ਼ਰਤਾਂ ਨੂੰ ਨਰਮ ਕਰਨ ਲਈ ਕਿਹਾ। ਉਨ੍ਹਾਂ ਲਾਹੌਰ-ਅੰਮ੍ਰਿਤਸਰ ਬੱਸ ਸੇਵਾ ਨੂੰ ਵੀਜ਼ਾ ਪਾਬੰਦੀਆਂ ਕਾਰਨ ਨਾਕਾਮ ਦਸਿਆ। ਸਹਾਰਨਮਾਜਰਾ ਨੇ ਕਿਹਾ, ‘‘ਦੋਹਾਂ ਮੁਲਕਾਂ ਵਿਚਾਲੇ ਸਫ਼ਰ ਸੁਖਾਲਾ ਕਰਨ ਲਈ ਲਾਹੌਰ ਅਤੇ ਅੰਮ੍ਰਿਤਸਰ ’ਚ ਵੀਜ਼ਾ ਕੇਂਦਰ ਖੋਲ੍ਹੇ ਜਾਣੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਭਾਰਤ ਦੀ ਸਰਹੱਦ ਤੋਂ ਮਸਾਂ ਹੀ ਇਕ ਕਿਲੋਮੀਟਰ ਦੂਰ ਨਾਰੋਵਾਲ ਦੇ ਕਰਤਾਰਪੁਰ ਗੁਰਦਵਾਰੇ ਦੇ ਦਰਸ਼ਨ ਲਈ ਸਿੱਖਾਂ ਲਈ ਲਾਂਘਾ ਦੇਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਦਾ 402ਵਾਂ ਸ਼ਹੀਦੀ ਦਿਵਸ ਮਨਾਉਣ ਲਈ ਕਲ 750 ਸਿੱਖਾਂ ਦਾ ਜੱਥਾ ਲਾਹੌਰ ਪਹੁੰਚਿਆ ਸੀ। ਵਕਫ਼ ਬੋਰਡ ਦੇ ਵਧੀਕ ਸਕੱਤਰ ਸਿੱਦੀਕੀ ਖ਼ੁਰਮ ਨੇ ਵਾਹਘਾ ਰੇਲਵੇ ਸਟੇਸ਼ਨ ਉਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਇਹ ਸ਼ਰਧਾਲੂ 17 ਜੂਨ ਨੂੰ ਭਾਰਤ ਪਰਤਣਗੇ। ਸਹਾਰਨਮਾਜਰਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਨੂੰ ਲਾਹੌਰ ਵਿਚ ਥਾਂ ਦੇਣੀ ਚਾਹੀਦੀ ਹੈ ਤਾਕਿ ਉਥੇ ਸ਼ਰਧਾਲੂਆਂ ਲਈ 400 ਕਮਰਿਆਂ ਦਾ ਕੰਪਲੈਕਸ ਉਸਾਰਿਆ ਜਾਵੇ। ਉਨ੍ਹਾਂ ਕਿਹਾ, ‘‘ਅਸੀ ਬੀਤੇ ਦੋ ਸਾਲਾਂ ਤੋਂ ਜ਼ਮੀਨ ਲਈ ਪਾਕਿਸਤਾਨ ਸਰਕਾਰ ਨੂੰ ਕਹਿ ਰਹੇ ਹਾਂ।’’ (ਪੀ.ਟੀ.ਆਈ.)


© 2008 SikhPress.com
Powered By Arash Info Corporation