ਸਿੱਖ ਜਥੇਬੰਦੀਆਂ ਵਲੋਂ ਪੰਜਾਬ ਭਰ ’ਚ ਰੇਲ ਆਵਾਜਾਈ ਠੱਪ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਸਿੱਖ ਜਥੇਬੰਦੀਆਂ ਵਲੋਂ ਪੰਜਾਬ ਭਰ ’ਚ ਰੇਲ ਆਵਾਜਾਈ ਠੱਪ


Date: Jun 25, 2008

» Mail This News To Friend
» Post Your Comment
» Read Reader's Comments

ਚੰਡੀਗੜ੍ਹ, 25 ਜੂਨ : ਮੁੰਬਈ ਗੋਲੀ ਕਾਂਡ ਲਈ ਸੌਦਾ ਸਾਧ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦਮਦਮੀ ਟਕਸਾਲ ਅਤੇ ਕਈ ਸਿੱਖ ਜਥੇਬੰਦੀਆਂ ਨੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦਿਤਾ ਅਲਟੀਮੇਟਮ ਕਲ ਖ਼ਤਮ ਹੋਣ ਮਗਰੋਂ ਅੱਜ ਪੰਜਾਬ ਭਰ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਰੇਲ ਆਵਾਜਾਈ ਠੱਪ ਕਰ ਦਿਤੀ। ਇਸ ਦੌਰਾਨ ਕਈ ਰੇਲਾਂ ਨੂੰ ਰੱਦ ਕਰਨਾ ਪਿਆ। ਸਿੱਖ ਜਥੇਬੰਦੀਆਂ ਨੇ ਸੌਦਾ ਸਾਧ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ ਅਤੇ ਉਸ ਦੇ ਪੁਤਲੇ ਵੀ ਸਾੜੇ। ਰੇਲ ਆਵਾਜਾਈ ਠੱਪ ਹੋਣ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਨੂੰ ਦਮਦਮੀ ਟਕਸਾਲ ਨੇ ਮੀਟਿੰਗ ਕਰ ਕੇ ਰੇਲ ਰੋਕੋ ਅੰਦੋਲਨ ਨੂੰ ਸਫ਼ਲ ਦਸਿਆ ਅਤੇ ਕਿਹਾ ਕਿ ਸਾਧ ਦੀ ਗ੍ਰਿਫ਼ਤਾਰੀ ਲਈ ਅਗਲੀ ਰਣਨੀਤੀ ਬਾਰੇ ਕਲ ਐਲਾਨ ਕੀਤਾ ਜਾਵੇਗਾ। ਸਰਹੰਦ ਰੇਲ ਲਾਈਨ ’ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਸ. ਪਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਲਗਭਗ 400 ਸਿੱਖਾਂ ਨੇ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਕੇ ਸੌਦਾ ਸਾਧ ਵਿਰੁਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਲੁਧਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਕਾਰਕੁਨਾਂ ਨੇ ਜ਼ਿਲ੍ਹਾ ਪ੍ਰਧਾਨ ਸ. ਅਨੂਪ ਸਿੰਘ ਦੀ ਅਗਵਾਈ ਹੇਠ ਸਮਰਾਲਾ ਚੌਕ ਵਿਖੇ ਜੀ. ਟੀ. ਰੋਡ ’ਤੇ ਜਾਮ ਲਾ ਕੇ ਸੌਦਾ ਸਾਧ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਸੂਬੇ ’ਚ ਅੰਮ੍ਰਿਤਸਰ ਤੋਂ ਇਲਾਵਾ ਸਰਹੰਦ, ਜ¦ਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਅਬੋਹਰ, ਮਲੋਟ, ਰਾਜਪੁਰਾ ਆਦਿ ਤੋਂ ਇਲਾਵਾ ਕਈ ਹੋਰਨਾਂ ਸ਼ਹਿਰਾਂ ਵਿਚ ਵੀ ਸਿੱਖਾਂ ਨੇ ਰੇਲ ਲਾਈਨਾਂ ’ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਮੁਸਾਫ਼ਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ, ਕਈ ਥਾਵਾਂ ’ਤੇ ਸਿੱਖ ਜਥੇਬੰਦੀਆਂ ਨੇ ਮੁਸਾਫ਼ਰਾਂ ਦੀ ਸਹੂਲਤ ਲਈ ¦ਗਰ-ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਇਸ ਸਮੇਂ ਸੌਦਾ ਸਾਧ ਦੇ ਪੁਤਲੇ ਵੀ ਸਾੜੇ ਗਏ। ਸੂਬੇ ਦੇ ਕਿਸੇ ਵੀ ਹਿੱਸੇ ’ਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਮਿਲੀ। ਅੰਮ੍ਰਿਤਸਰ ਤੋਂ ਪ੍ਰਾਪਤ ਰੀਪੋਰਟ ਅਨੁਸਾਰ ਸ਼ਤਾਬਦੀ, ਸੁਪਰਫਾਸਟ, ਆਮਰਪਾਲੀ, ਸੱਚਖੰਡ, ਜਨਸ਼ਤਾਬਦੀ, ਜਨਸੇਵਾ ਅਤੇ ਦਾਦਰ ਐਕਸਪ੍ਰੈਸ ਨੂੰ ਅੱਜ ਰੱਦ ਕਰ ਦਿਤਾ ਗਿਆ। ਇਸੇ ਤਰ੍ਹਾਂ ਜ¦ਧਰ ਤੋਂ ਪ੍ਰਾਪਤ ਰੀਪੋਰਟ ਅਨੁਸਾਰ ਜ¦ਧਰ ਰੇਲਵੇ ਸਟੇਸ਼ਨ ’ਤੇ ਛਤੀਸਗੜ੍ਹ ਐਕਸਪ੍ਰੈਸ ਨੂੰ ਰੋਕਿਆ ਗਿਆ। ਇਹ ਰੇਲ ਗੱਡੀ ਬਿਲਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਮੂਰੀ ਐਕਸਪ੍ਰੈਸ, ਜੋ ਝਾਰਖੰਡ ਤੋਂ ਅੰਮ੍ਰਿਤਸਰ ਜਾ ਰਹੀ ਸੀ, ਨੂੰ ਜ¦ਧਰ ਕੈਂਟ ਰੇਲਵੇ ਸਟੇਸ਼ਨ ’ਤੇ ਰੋਕਿਆ ਗਿਆ। ਇਸ ਤੋਂ ਇਲਾਵਾ ਦਿੱਲੀ ਤੋਂ ਜੰਮੂ ਜਾ ਰਹੀ ਜੰਮੂ ਐਕਸਪ੍ਰੈਸ ਨੂੰ ਚਹੇੜੂ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ। ਸੰਗਰੂਰ ਤੋਂ ਪ੍ਰਾਪਤ ਰੀਪੋਰਟ ਅਨੁਸਾਰ ਸੰਗਰੂਰ ਰੇਲਵੇ ਸਟੇਸ਼ਨ ’ਤੇ ਜੰਮੂ-ਤਵੀ ਐਕਸਪ੍ਰੈਸ ਨੂੰ ਰੋਕਿਆ ਗਿਆ। ਦਿੱਲੀ ਤੋਂ ਜੰਮੂ ਜਾ ਰਹੀ ਇਸ ਗੱਡੀ ਨੂੰ ਸਿੱਖ ਜਥੇਬੰਦੀਆਂ ਨੇ ਸਵੇਰੇ ਲਗਭਗ ਸਾਢੇ ਅੱਠ ਵਜੇ ਹੀ ਰੋਕ ਲਿਆ। ਇਥੇ ਦਮਦਮੀ ਟਕਸਾਲ ਦੇ ਸੌ ਤੋਂ ਜ਼ਿਆਦਾ ਸਮਰਥਕਾਂ ਨੇ ਧਰਨਾ ਦਿਤਾ। ਇਸੇ ਤਰ੍ਹਾਂ ਲੁਧਿਆਣਾ ਤੋਂ ਮਿਲੀ ਰੀਪੋਰਟ ਅਨੁਸਾਰ ਲੁਧਿਆਣਾ-ਫਿਰੋਜ਼ਪੁਰ ਰੇਲ ਲਾਈਨ ’ਤੇ ਮੁੱਲਾਂਪੁਰ ਨੇੜੇ ਸਿੱਖ ਜਥੇਬੰਦੀਆਂ ਨੇ ਰੇਲ ਲਾਈਨ ’ਤੇ ਧਰਨਾ ਦਿਤਾ, ਜਿਸ ਕਾਰਨ ਇਸ ਟਰੈਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਲੁਧਿਆਣਾ ਸ਼ਹਿਰ ਦੇ ਕੈਲਾਸ਼ ਸਿਨੇਮਾ ਚੌਕ, ਦੁੱਗਰੀ ਰੋਡ ਅਤੇ ਚੰਡੀਗੜ੍ਹ ਰੋਡ ’ਤੇ ਸਿੱਖ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੇ ਸੌਦਾ ਸਾਧ ਦਾ ਪੁਤਲਾ ਸਾੜਿਆ। ਸ਼ਹਿਰ ਦੀਆਂ ਕੁੱਝ ਹੋਰਨਾਂ ਥਾਵਾਂ ’ਤੇ ਵੀ ਸੌਦਾ ਸਾਧ ਦੀ ਗ੍ਰਿਫ਼ਤਾਰੀ ਨੁੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਸਿੱਖ ਜਥੇਬੰਦੀਆਂ ਨੇ ਜ¦ਧਰ-ਅੰਮ੍ਰਿਤਸਰ ਮੁੱਖ ਮਾਰਗ ’ਤੇ ਕਪੂਰਥਲਾ ਨੇੜੇ ਢਿੱਲਵਾਂ ਵਿਖੇ ਵੀ ਜਾਮ ਲਾਇਆ ਅਤੇ ਸੌਦਾ ਸਾਧ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਰੂਪਨਗਰ ਵਿਖੇ ਵੀ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪੰਜ ਘੰਟੇ ਤਕ ਰੋਪੜ-ਨੰਗਲ ਮੁੱਖ ਮਾਰਗ ’ਤੇ ਜਾਮ ਲਾਇਆ। ਉਧਰ ਹਰਿਆਣਾ ਵਿਚ ਵੀ ਸਿਰਸਾ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸਿੱਖਾਂ ਨੇ ਸਿਰਸਾ ਰੇਲਵੇ ਸਟੇਸ਼ਨ ’ਤੇ ਆਵਾਜਾਈ ਨੂੰ 5 ਘੰਟੇ ਤਕ ਠੱਪ ਕਰ ਕੇ ਰਖਿਆ। ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਸਿੱਖਾਂ ਨੇ ਰੇਲ ਆਵਾਜਾਈ ਨੂੰ ਮੁੜ ਬਹਾਲ ਕਰ ਦਿਤਾ ਅਤੇ ਸੌਦਾ ਸਾਧ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇਕ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ। ਅੰਬਾਲਾ ਰੇਲ ਮੰਡਲ ਦੇ ਡਵੀਜ਼ਨਲ ਰੇਲਵੇ ਮੈਨੇਜਰ ਸ. ਐਚ. ਕੇ. ਜੱਗੀ ਨੇ ਦਸਿਆ ਕਿ ਸਿੱਖ ਜਥੇਬੰਦੀਆਂ ਦੇ ਵਿਰੋਧ ਨੂੰ ਵੇਖਦਿਆਂ ਰੇਲ ਵਿਭਾਗ ਨੇ 8 ਸੁਪਰ ਫਾਸਟ ਅਤੇ 5 ਪੈਸੰਜਰ ਰੇਲ ਗਡੀਆਂ ਨੂੰ ਅੱਜ ਦੇ ਦਿਨ ਲਈ ਰੱਦ ਕਰ ਦਿਤਾ ਹੈ ਜਦਕਿ ਕਈ ਹੋਰਨਾਂ ਰੇਲ ਗਡੀਆਂ ਨੂੰ ਸਿੱਖਾਂ ਦੇ ਵਿਰੋਧ ਦੇ ਚਲਦਿਆਂ ਸਟੇਸ਼ਨਾਂ ’ਤੇ ਹੀ ਰੋਕ ਦਿਤਾ ਗਿਆ ਹੈ। ਬੁਲਾਰੇ ਨੇ ਦਸਿਆ ਕਿ ਅੰਦੋਲਨ ਕਾਰਨ ਅੰਮ੍ਰਿਤਸਰ-ਸ਼ਾਹਦਰਾ ਗ਼ਰੀਬ ਰੱਥ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, ਅੰਮ੍ਰਿਤਸਰ-ਨੰਦੇੜ ਸਾਹਿਬ ਸੱਚਖੰਡ ਐਕਸਪ੍ਰੈਸ, ਅੰਮ੍ਰਿਤਸਰ-ਨਵੀਂ ਦਿੱਲੀ ਸੁਪਰ ਫਾਸਟ, ਗੰਗਾਨਗਰ-ਹਰਿਦੁਆਰ ਐਕਸਪ੍ਰੈਸ, ਅੰਮ੍ਰਿਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈਸ, ਅੰਮ੍ਰਿਤਸਰ-ਕਟਿਹਾਰ ਜਨਸੇਵਾ ਐਕਸਪ੍ਰੈਸ ਅਤੇ ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ-ਬਰੌਨੀ ਐਕਸਪ੍ਰੈਸ, ਅੰਮ੍ਰਿਤਸਰ-ਮੁੰਬਈ ਪਸ਼ਚਿਮ ਐਕਸਪ੍ਰੈਸ, ਅੰਮ੍ਰਿਤਸਰ-ਦਾਦਰ ਐਕਸਪ੍ਰੈਸ, ਸਰਯੂ ਜੰਮੂ ਐਕਸਪ੍ਰੈਸ, ਅੰਮ੍ਰਿਤਸਰ-ਟਾਟਾ ਨਗਰ ਐਕਸਪ੍ਰੈਸ ਅਤੇ ਜੰਮੂ ਤਵੀ-ਗੁਹਾਟੀ ਲੋਹਿਤ ਐਕਸਪ੍ਰੈਸ ਨੂੰ ਰੱਦ ਕੀਤਾ ਗਿਆੈ। ਇਸ ਤੋਂ ਇਲਾਵਾ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨੇ ਪੰਜਾਬ, ਹਾਵੜਾ ਐਕਸਪ੍ਰੈਸ, ਜਲਿਆਂਵਾਲਾ ਬਾਗ਼ ਐਕਸਪ੍ਰੈਸ, ਛੱਤੀਸਗੜ੍ਹ ਐਕਸਪ੍ਰੈਸ ਅਤੇ ਮੁੰਬਈ-ਅੰਮ੍ਰਿਤਸਰ ਫ਼ਰੰਟੀਅਰ ਮੇਲ ਨੂੰ ਅੰਬਾਲਾ, ਲੁਧਿਆਣਾ, ਜ¦ਧਰ ਅਤੇ ਬਿਆਸ ਵਿਖੇ ਹੀ ਰੋਕ ਦਿਤਾ ਗਿਆ ਹੈ। ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਸਟੇਸ਼ਨ ’ਤੇ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ। ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਸੌਦਾ ਸਾਧ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਢਿਆ ਰੇਲ ਰੋਕੋ ਅੰਦੋਲਨ ਪੂਰੀ ਤਰ੍ਹਾਂ ਸਫ਼ਲ ਰਿਹਾ ਅਤੇ ਇਸ ਦੌਰਾਨ ਕਿਸੇ ਵੀ ਰੇਲ ਗੱਡੀ ਨੂੰ ਨਾ ਤਾਂ ਪੰਜਾਬ ’ਚ ਦਾਖ਼ਲ ਹੋਣ ਦਿਤਾ ਗਿਆ ਅਤੇ ਨਾ ਹੀ ਪੰਜਾਬ ਤੋਂ ਬਾਹਰ ਜਾਣ ਦਿਤਾ ਗਿਆ। ਇਸੇ ਦੌਰਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਉਨ੍ਹਾਂ ਕਿਹਾ ਕਿ ਅੰਦੋਲਨ ਕਾਰਨ 19 ਥਾਵਾਂ ’ਤੇ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਤ ਹੋਈ ਪਰ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਮਿਲੀ। (ਪੀ. ਟੀ. ਆਈ.)


© 2010 SikhPress.com
Powered By Arash Info Corporation