ਇਸ਼ਮੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਅੱਜ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਇਸ਼ਮੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਅੱਜ


Date: Jul 31, 2008

» Mail This News To Friend
» Post Your Comment
» Read Reader's Comments

ਚੰਡੀਗੜ੍ਹ, 30 ਜੁਲਾਈ : ਸੰਗੀਤ ਦੀ ਦੁਨੀਆਂ ਦੇ ਉਭਰਦੇ ਸਿਤਾਰੇ ਇਸ਼ਮੀਤ ਸਿੰਘ, ਜਿਸ ਦੀ ਬੀਤੀ ਰਾਤ ਮਾਲਦੀਵ ਦੀ ਰਾਜਧਾਨੀ ਮਾਲੇ ਦੇ ਇਕ ਰਿਜ਼ੋਰਟ ਦੇ ਸਵਿਮਿੰਗ ਪੂਲ ’ਚ ਡੁੱਬਣ ਕਾਰਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਸ਼ਹਿਰ ਲੁਧਿਆਣਾ ਪਹੁੰਚ ਗਈ। ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਇਸ਼ਮੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਡੀ.ਐਮ.ਸੀ. ਹਸਪਤਾਲ ਵਿਖੇ ਲਿਜਾਇਆ ਗਿਆ। ਇਸ਼ਮੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਦਿੱਲੀ ਤੋਂ ਲੁਧਿਆਣਾ ਲਿਆਂਦਾ ਗਿਆ। ਉਸ ਦਾ ਅੰਤਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨ ਘਾਟ ਵਿਚ ਕਲ ਕੀਤਾ ਜਾਵੇਗਾ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ਼ਮੀਤ ਸਿੰਘ ਦੇ ਅੰਤਮ ਸਸਕਾਰ ਦੇ ਸਾਰੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਸ਼ਮੀਤ ਸਿੰਘ ਦਾ ਅੰਤਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਜ਼ਿਕਰਯੋਗ ਹੈ ਕਿ 24 ਨਵੰਬਰ, 2007 ਨੂੰ ਹੋਏ ਇਕ ਰਿਐਲਿਟੀ ਸ਼ੋਅ ਦੌਰਾਨ ਇਸ਼ਮੀਤ ਸਿੰਘ ਵਾਇਸ ਆਫ਼ ਇੰਡੀਆ ਚੁਣਿਆ ਗਿਆ ਸੀ। ਇਸ਼ਮੀਤ ਸਿੰਘ ਨੇ 1 ਅਗੱਸਤ ਨੂੰ ਮਾਲਦੀਵ ’ਚ ਹੋਣ ਵਾਲੇ ਇਕ ਪ੍ਰੋਗਰਾਮ ’ਚ ਸ਼ਾਮਲ ਹੋਣਾ ਸੀ। ਇਸ਼ਮੀਤ ਸਿੰਘ ਦੀ ਮੌਤ ਮਗਰੋਂ ਸ਼ਹਿਰ ’ਚ ਅੱਜ ਪੂਰਾ ਦਿਨ ਲੋਕ ਸੋਗ ’ਚ ਡੁੱਬੇ ਰਹੇ ਅਤੇ ਲੁਧਿਆਣਾ ਸ਼ਹਿਰ ਬੰਦ ਰਿਹਾ। ਇਸੇ ਦੌਰਾਨ ਇਸ਼ਮੀਤ ਸਿੰਘ ਦੇ ਆਰ. ਐਸ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮੋਮਬੱਤੀਆਂ ਜਗਾ ਕੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਗੁਰੂ ਨਾਨਕ ਪਬਲਿਕ ਸਕੂਲ, ਜਿਥੇ ਇਸ਼ਮੀਤ ਸਿੰਘ ਪੜ੍ਹਦਾ ਸੀ, ’ਚ ਵੀ ਛੁੱਟੀ ਰਹੀ। ਉਹ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮਾਤਾ ਅਮ੍ਰਿਤਪਾਲ ਕੌਰ ਸਦਮੇ ਦੀ ਗੰਭੀਰ ਹਾਲਤ ਵਿਚ ਹੈ ਅਤੇ ਭੈਣ ਸੁਮੀਤ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਸ਼ਮੀਤ ਸਿੰਘ ਮੁੰਬਈ ਦੇ ਐਸ. ਐਲ. ਸੀ. ਕਾਲਜ ਵਿਚ ਬੀ. ਕਾਮ ਦਾ ਵਿਦਿਆਰਥੀ ਸੀ ਅਤੇ 3 ਅਗੱਸਤ ਨੂੰ ਹੀ ਉਸ ਦਾ ਜਨਮ ਦਿਨ ਸੀ। ਇਸ਼ਮੀਤ ਸਿੰਘ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਸੋਗ ਸੁਨੇਹੇ ’ਚ ਇਸ਼ਮੀਤ ਸਿੰਘ ਦੀ ਮੌਤ ਨਾਲ ਸੰਗੀਤ ਦੀ ਦੁਨੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਉੁਨ੍ਹਾਂ ਇਸ਼ਮੀਤ ਸਿੰਘ ਦੇ ਪਰਵਾਰ ਨਾਲ ਹਮਦਰਦੀ ਵੀ ਜ਼ਾਹਰ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ‘‘ਉਸ ਨੇ ਭਰ ਜਵਾਨੀ ਵਿਚ ਨਾਂ ਅਤੇ ਉ¤ਚਾ ਰੁਤਬਾ ਹਾਸਲ ਕੀਤਾ ਅਤੇ ਅੱਗੇ ਵੀ ਉਸ ਨੇ ਅਥਾਹ ਤਰੱਕੀ ਕਰਨੀ ਸੀ ਪਰ ਉਸ ਦੀ ¦ਬੀ ਉਮਰ ਛੋਟੀ ਉਮਰ ਵਿਚ ਤਬਦੀਲ ਹੋ ਕੇ ਰਹਿ ਗਈ।’’ ਇਕ ਪੱਤਰਕਾਰ ਸੰਮੇਲਨ ਦੌਰਾਨ ਸ. ਬਾਦਲ ਨੇ ਕਿਹਾ ਕਿ ਇਸ਼ਮੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਸਰਕਾਰ ਉਸ ਦੇ ਜੱਦੀ ਸ਼ਹਿਰ ਪਹੁੰਚਾਉਣ ਦਾ ਪ੍ਰਬੰਧ ਕਰੇਗੀ। ਸ. ਬਾਦਲ ਨੇ ਕਿਹਾ ਕਿ ਮੈਂ ਇਸ਼ਮੀਤ ਸਿੰਘ ਦੇ ਪਿਤਾ ਸ. ਗੁਰਪਿੰਦਰ ਪਾਲ ਸਿੰਘ ਸੋਢੀ ਨਾਲ ਸਵੇਰੇ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਦਸਿਆ ਕਿ ਰਾਜ ਸਰਕਾਰ ਉਸ ਦੀ ਮ੍ਰਿਤਕ ਦੇਹ ਨੂੰ ਇਥੇ ਲਿਆਉਣ ਦਾ ਪੂਰਾ ਪ੍ਰਬੰਧ ਕਰੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਸ਼ਾਸਤਰੀ ਨਗਰ ਸਥਿਤ ਇਸ਼ਮੀਤ ਸਿੰਘ ਦੇ ਘਰ ਜਾ ਕੇ ਉਸ ਦੇ ਪਰਵਾਰ ਨਾਲ ਅਫ਼ਸੋਸ ਜ਼ਾਹਰ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਇਸ਼ਮੀਤ ਸਿੰਘ ਸੰਗੀਤ ਦੀ ਦੁਨੀਆਂ ਦਾ ਉਭਰ ਰਿਹਾ ਬੁ¦ਦ ਸਿਤਾਰਾ ਸੀ ਅਤੇ ਪੰਜਾਬ ਦਾ ਮਾਣ ਸੀ। ਇਸੇ ਦੌਰਾਨ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਸ਼ਮੀਤ ਸਿੰਘ ਦੀ ਯਾਦ ’ਚ ਇਕ ਐਵਾਰਡ ਸ਼ੁਰੂ ਕਰੇਗਾ। ਉੁਨ੍ਹਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਇਸ਼ਮੀਤ ਸਿੰਘ ਦੀ ਯਾਦ ’ਚ ਪ੍ਰਫ਼ਾਰਮਿੰਗ ਆਰਟ ਨਾਲ ਸਬੰਧਤ ਇਕ ਇੰਸਟੀਚੂਟ ਸਥਾਪਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ਼ਮੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਨਅੱਤ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਸ਼ਮੀਤ ਸਿੰਘ ਭਾਵੇਂ ਸਰੀਰਕ ਤੌਰ ’ਤੇ ਅੱਜ ਸਾਡੇ ਵਿਚਕਾਰ ਨਹੀਂ, ਉਹ ਸਾਡੇ ਦਿਲਾਂ ਦੀ ਧੜਕਨ ਸੀ। ਉੁਨ੍ਹਾਂ ਕਿਹਾ ਕਿ ਇਸ਼ਮੀਤ ਸਿੰਘ ਦੀ ਮੌਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਨਾਲ ਹੀ ਸੰਗੀਤ ਦੀ ਦੁਨੀਆਂ ਵਿਚ ਵੀ ਵੱਡੀ ਘਾਟ ਮਹਿਸੂਸ ਹੋਵੇਗੀ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਸ਼ਮੀਤ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉੁਨ੍ਹਾਂ ਅਪਣੇ ਸੋਗ਼ ਸੁਨੇਹੇ ’ਚ ਕਿਹਾ ਕਿ ਇਸ਼ਮੀਤ ਸਿੰਘ ਅਗਾਂਹਵਧੂ ਅਤੇ ਹੋਣਹਾਰ ਨੌਜਵਾਨ ਸੀ, ਜੋ ਥੋੜ੍ਹੇ ਸਮੇਂ ਵਿਚ ਹੀ ਲੋਕਾਂ ਦੇ ਦਿਲ ਦੀ ਧੜਕਨ ਬਣ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਲਾਜਵਾਬ ਗਾਇਕ ਦੀ ਦੁਖਦਾਇਕ ਮੌਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਦੁਬਈ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸੁਣ ਕੇ ਕਿ ਸੰਗੀਤ ਦੀ ਦੁਨੀਆਂ ਦੇ ਉਭਰ ਰਹੇ ਗਾਇਕ ਦੀ ਦਰਦਨਾਕ ਮੌਤ ਹੋ ਗਈ ਹੈ, ਨਾਲ ਉੁਨ੍ਹਾਂ ਨੂੰ ਬਹੁਤ ਵੱਡਾ ਸਦਮਾ ਪੁੱਜਾ ਹੈ। ਉੁਨ੍ਹਾਂ ਕਿਹਾ ਕਿ ਇਸ਼ਮੀਤ ਸਿੰਘ ਪੰਜਾਬ ਦੀ ਨਹੀਂ ਬਲਕਿ ਭਾਰਤ ਦੀ ਸ਼ਾਨ ਸੀ। ਇਸ ਤੋਂ ਇਲਾਵਾ ਲੋਕ ਸਭਾ ਦੇ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਲੁਧਿਆਣਾ ਦੇ ਮੇਅਰ ਹਕੀਮ ਸਿੰਘ ਗਿਆਸਪੁਰਾ, ਡਿਪਟੀ ਕਮਿਸ਼ਨਰ ਸੁਮੇਰ ਸਿੰਘ ਗੁੱਜਰ ਅਤੇ ਐਸ. ਐਸ. ਪੀ. ਆਰ. ਕੇ. ਜਾਇਸਵਾਲ ਵੀ ਪਰਵਾਰ ਨਾਲ ਹਮਦਰਦੀ ਜ਼ਾਹਰ ਕਰਨ ਲਈ ਪੁੱਜੇ। ਸ੍ਰੀ ਐਸ. ਚਾਵਲਾ ਅਤੇ ਸ੍ਰੀਮਤੀ ਰਾਧਿਕਾ ਜੇਤਵਾਨੀ, ਜੋ ਕਿ ਮੁੰਬਈ ’ਚ ਸਟਾਰ ਵਾਇਸ ਆਫ਼ ਇੰਡੀਆ ਮੁਕਾਬਲੇ ਵਿਚ ਹਮੇਸ਼ਾ ਹੀ ਇਸ਼ਮੀਤ ਸਿੰਘ ਦੇ ਨਾਲ ਰਹੇ, ਨੇ ਕਿਹਾ ਕਿ ਇਸ਼ਮੀਤ ਸਿੰਘ ਉਨ੍ਹਾਂ ਦੇ ਪੁੱਤਰ ਵਰਗਾ ਸੀ। ਇਸ਼ਮੀਤ ਸਿੰਘ ਦੇ ਜਾਣ ਨਾਲ ਉੁਨ੍ਹਾਂ ਦੀ ਜ਼ਿੰਦਗੀ ’ਚ ਇਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਸਨਅੱਤ ਦੀਆਂ ਉ¤ਘੀਆਂ ਹਸਤੀਆਂ/ਕਲਾਕਾਰਾਂ ਤੇ ਗਾਇਕਾਂ ਨੇ ਇਸ਼ਮੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। (ਪੀ. ਟੀ. ਆਈ.)


© 2010 SikhPress.com
Powered By Arash Info Corporation