ਵਾਇਸ ਆਫ਼ ਇੰਡੀਆ ਇਸ਼ਮੀਤ ਸਿੰਘ ਨਹੀਂ ਰਹੇ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਵਾਇਸ ਆਫ਼ ਇੰਡੀਆ ਇਸ਼ਮੀਤ ਸਿੰਘ ਨਹੀਂ ਰਹੇ


Date: Jul 31, 2008

» Mail This News To Friend
» Post Your Comment
» Read Reader's Comments
ਅੱਜ ਵਾਪਰੇ ਇਕ ਦਰਦਨਾਕ ਦੁਖਾਂਤ ’ਚ ਸਾਬਤ-ਸੂਰਤ ਰਹਿਣੀ-ਬਹਿਣੀ ’ਚ ਸਟਾਰ ਵਾਇਸ ਆਫ਼ ਇੰਡੀਆ ਬਣੇ ਲੁਧਿਆਣਾ ਦੇ ਜੰਮਪਲ ਇਸ਼ਮੀਤ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ੂਟਿੰਗ ਦੇ ਸਿਲਸਿਲੇ ’ਚ ਮਾਲਦੀਵ ਗਏ ਇਸ਼ਮੀਤ ਸਿੰਘ ਦੀ ਉਥੋਂ ਦੇ ਇਕ ਰਿਜ਼ੋਰਟ ਦੇ ਸਵਿਮਿੰਗ ਪੂਲ ’ਚ ਡੁੱਬਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ 24 ਨਵੰਬਰ, 2007 ਨੂੰ ਹੋਏ ਸਟਾਰ ਵਾਇਸ ਆਫ਼ ਇੰਡੀਆ ਦੇ ਮੁਕਾਬਲੇ ’ਚ ਇਸ਼ਮੀਤ ਸਿੰਘ ਨੇ ਹਰਸ਼ਿਤ ਨੂੰ ਪਛਾੜ ਕੇ ਇਹ ਮੁਕਾਬਲਾ ਜਿੱਤ ਲਿਆ ਸੀ, ਜਿਸ ਮਗਰੋਂ ਉਸ ਨੇ ਬਾਲੀਵੁੱਡ ’ਚ ਅਪਣੀ ਇਕ ਵਖਰੀ ਥਾਂ ਬਣਾ ਲਈ ਸੀ। ਇਸ਼ਮੀਤ ਸਿੰਘ ਦੀ ਇਸ ਕਾਮਯਾਬੀ ’ਤੇ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਸਰਕਾਰ ਵਲੋਂ ਉਚੇਚੇ ਤੌਰ ’ਤੇ ਇਸ਼ਮੀਤ ਨੁੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਸੀ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਵੀ ਉਸ ਨੂੰ ਪਿੱਠਵਰਤੀ ਗਾਇਕ ਵਜੋਂ ਪੇਸ਼ਕਸ਼ਾਂ ਮਿਲੀਆਂ ਸਨ। ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਦੀਵਾਨੇ ਇਸ਼ਮੀਤ ਦੀ ਲਤਾ ਇੰਨੀ ਦੀਵਾਨੀ ਸੀ ਕਿ ਉਸ ਨੇ ਕਹਿ ਦਿਤਾ ਸੀ ਕਿ ਜੇ ਆਉਣ ਵਾਲੇ ਸਮੇਂ ’ਚ ਉਸ ਨੂੰ ਕਦੇ ਦੋਗਾਣਾ ਗਾਉਣ ਦਾ ਮੌਕਾ ਮਿਲਿਆ ਤਾਂ ਉਹ ਇਸ਼ਮੀਤ ਨਾਲ ਗਾਉਣਾ ਚਾਹੇਗੀ। ਇਸ ਤੋਂ ਇਲਾਵਾ ਅਲਕਾ ਯਾਗਨਿਕ ਅਤੇ ਹਰਸ਼ਿਤ ਨੇ ਵੀ ਇਸ਼ਮੀਤ ਦੀ ਮੌਤ ਨੂੰ ਸੰਗੀਤ ਦੀ ਦੁਨੀਆਂ ਲਈ ਵੱਡਾ ਘਾਟਾ ਐਲਾਨਿਆ। ਇਸੇ ਦੌਰਾਨ ਗੁਰਦਾਸ ਮਾਨ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਹਰਦੀਪ ਅਤੇ ਕਈ ਹੋਰਨਾਂ ਨੇ ਇਸ਼ਮੀਤ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਸੰਗੀਤ ਦੀ ਦੁਨੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


© 2010 SikhPress.com
Powered By Arash Info Corporation