ਸ਼ਹੀਦ ਭਗਤ ਸਿੰਘ ਸਬੰਧੀ ਸਿੱਕੇ ਵਿਚ ਸ਼ਹੀਦ ਦੀ ਫੋਟੋ ਟੋਪੀ ਵਾਲੀ ਲਗਾਉਣ ’ਤੇ ਇਤਰਾਜ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਸ਼ਹੀਦ ਭਗਤ ਸਿੰਘ ਸਬੰਧੀ ਸਿੱਕੇ ਵਿਚ ਸ਼ਹੀਦ ਦੀ ਫੋਟੋ ਟੋਪੀ ਵਾਲੀ ਲਗਾਉਣ ’ਤੇ ਇਤਰਾਜ


Date: Sep 28, 2008

» Mail This News To Friend
» Post Your Comment
» Read Reader's Comments
ਭਾਰਤ ਦੇ ਆਜ਼ਾਦੀ ਸੰਗਰਾਮ ਦੇ ਉਘੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਅੱਜ ਉਨ੍ਹਾਂ ਦੇ 101ਵੇਂ ਜਨਮ ਦਿਹਾੜੇ ਮੌਕੇ ਯਾਦਗਾਰੀ ਸਿੱਕਾ ਜਾਰੀ ਕਰਨ ਪਿਛੋਂ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਵਲੋਂ ਨਵਾਂਸ਼ਹਿਰ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖੇ ਜਾਣ ਬਾਰੇ ਦਸਿਆ। ਕੌਮੀ ਸਮਾਗਮ ਦੌਰਾਨ ਦੋ ਵੱਡੀਆਂ ਸਟੇਜਾਂ ਬਣਾਈਆਂ ਗਈਆਂ, ਜਿਨ੍ਹਾਂ ’ਚੋਂ ਇਕ ਉਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਅਤੇ ਦੂਜੀ ਉਤੇ ਕਲਾਕਾਰ ਬੈਠੇ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਨਵਾਂਸ਼ਹਿਰ ਦਾ ਨਾਂਅ ਸ਼ਹੀਦ ਭਗਤ ਸਿੰਘ ਨਗਰ ਰੱਖਣ ਬਾਰੇ ਪ੍ਰਵਾਨਗੀ ਲਈ ਤਜਵੀਜ਼ ਭੇਜੀ ਗਈ ਸੀ ਜਿਸ ਬਾਰੇ ਕੇਂਦਰ ਸਰਕਾਰ ਵਲੋਂ ਟੈਲੀਗ੍ਰਾਮ ਅਤੇ ਫੈਕਸ ਰਾਹੀਂ ਬੀਤੇ ਦਿਨ ਪ੍ਰਵਾਨਗੀ ਮਿਲ ਗਈ ਹੈ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਬੀਤੇ ਵਰ੍ਹੇ ਸ਼ਹੀਦ ਭਗਤ ਸਿੰਘ ਦੀ ਮਨਾਈ ਗਈ ਜਨਮ ਸ਼ਤਾਬਦੀ ਮੌਕੇ ਅਸੀ ਪੂਰਾ ਇਕ ਵਰ੍ਹਾ ਸ਼ਹੀਦ ਦੀ ਸੋਚ ਨੂੰ ਸਮਰਪਿਤ ਪ੍ਰੋਗਰਾਮ ਕਰਾਉਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੈਮੀਨਾਰ ਆਦਿ ਤੇ ਹੋਰ ਪ੍ਰੋਗਰਾਮ ਕਰਾਏ ਗਏ ਜਿਨ੍ਹਾਂ ਦੇ ਅੱਜ ਅੰਤਿਮ ਦਿਨ ਭਾਵ ਸ਼ਹੀਦ ਭਗਤ ਸਿੰਘ ਦੇ 101ਵੇਂ ਜਨਮ ਦਿਹਾੜੇ ’ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਵਚਨਬੱਧਤਾ ਪ੍ਰਗਟ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ’ਤੇ ਸਾਨੂੰ ਮਾਣ ਹੈ ਕਿਉਂਕਿ ਬਹੁਤ ਸਾਰੇ ਯੋਧਿਆਂ ਦੀਆਂ ਕੁਰਬਾਨੀਆਂ ਉਪਰੰਤ ਹੀ ਸਾਨੂੰ ਆਜ਼ਾਦੀ ਹਾਸਲ ਹੋਈ ਹੈ। ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਤਿਹਾਸਕ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਡੇ ਲਈ ਚਾਨਣ ਮੁਨਾਰਾ ਹੈ। ਇਹੋ ਕੁਰਬਾਨੀ ਦਾ ਜ਼ਜਬਾ ਸਾਨੂੰ ਗੁੜਤੀ ’ਚ ਮਿਲਿਆ ਹੈ ਉਨ੍ਹਾਂ ਨੇ ਕਾਲੇ ਪਾਣੀ, ਕਾਮਾ ਗਾਟਾਮਾਰੂ, ਆਜ਼ਾਦੀ ਲਹਿਰਾਂ ਆਦਿ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਹਨ। ਉਨ੍ਹਾਂ ਕੇਂਦਰੀ ਮੰਤਰੀ ਅੰਬਿਕਾ ਸੋਨੀ ਦਾ ਖਾਸ ਧੰਨਵਾਦ ਕੀਤਾ ਕਿ ਅਸੀਂ ਜਦੋਂ ਵੀ ਪੰਜਾਬ ਦੀ ਕੋਈ ਮੰਗ ਕੇਂਦਰ ਵਿਚ ਲੈ ਕੇ ਗਏ ਤਾਂ ਉਨ੍ਹਾਂ ਦੇ ਸਾਡਾ ਸਾਥ ਦਿੱਤਾ ਹੈ। ਸ. ਬਾਦਲ ਨੇ ਦੇਸ਼ ਵਿਚ ਫੈਲੀ ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਨਸੀਬ ਨਹੀਂ ਹੋ ਰਹੀਆਂ ਅਤੇ ਕਿਉਂਕਿ ਰਾਜ ਸਰਕਾਰਾਂ ਕੋਲ ਬਹੁਤੇ ਫੰਡ ਨਹੀਂ ਹੁੰਦੇ ਇਸ ਲਈ ਕੇਂਦਰ ਸਰਕਾਰ ਦੀ ਖਾਸ ਮਦਦ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਨੂੰ ਸਿਆਸੀ ਸ਼ਿਕਵਿਆਂ ਨੂੰ ਭੁੱਲ ਕੇ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੀ ਮੁੱਢਲੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਕੁਲੀਸ਼ਨ ਸਰਕਾਰਾਂ ਆ ਗਿਆ ਹ੍ਯੈ ਅਤੇ ਸਭ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ। ਸ. ਬਾਦਲ ਨੇ ਅੱਜ ਜਾਰੀ ਹੋਏ ਅਮਰ ਸ਼ਹੀਦ ਭਗਤ ਸਿੰਘ ਸਬੰਧੀ ਸਿੱਕੇ ਵਿਚ ਸ਼ਹੀਦ ਦੀ ਫੋਟੋ ਟੋਪੀ ਵਾਲੀ ਲਗਾਉਣ ’ਤੇ ਇਤਰਾਜ ਜਿਤਾਉਂਦਿਆਂ ਕਿਹਾ ਕਿ ਇਸ ਵਿਚ ਦਸਤਾਰ ਵਾਲੀ ਸ਼ਹੀਦ ਦੀ ਫੋਟੋ ਲਗਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਯਾਦ ਵਿੱਚ ਭਵਿੱਖ ਵਿਚ ਜਾਰੀ ਕੀਤੇ ਜਾਣ ਵਾਲੇ ਸਿੱਕਿਆ ’ਤੇ ਉਨ੍ਹਾਂ ਦੀ ਪੱਗੜੀ ਵਾਲੀ ਤਸਵੀਰ ਹੀ ਲਗਾਈ ਜਾਵੇ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਸੰਸਦ ਵਿਚ ਜੋ ਬੁੱਤ ਲੱਗਾ ਹੈ ਉਹ ਸ਼ਹੀਦ ਭਗਤ ਸਿੰਘ ਦੇ ਸਿੱਖੀ ਸਰੂਪ ਵਾਲਾ ਬੁੱਤ ਹੈ। ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਸਮੇਤ ਕਾਮਾਗਾਟਾ ਮਾਰੂ, ਬੱਬਰ ਲਹਿਰ, ਕੂਕਾ ਲਹਿਰ ਆਦਿ ਦੇ ਸ਼ਹੀਦਾਂ ਨੂੰ ਰਿਕਾਰਡ ਵਿਚ ਸ਼ਾਮਲ ਕਰਾਉਣ ਲਈ ਅੰਬਿਕਾ ਸੋਨੀ ਹੁਰਾਂ ਨੂੰ ਅਪੀਲ ਕੀਤੀ। ਸ. ਬਾਦਲ ਨੇ ਆਪਣੇ ਸੰਬੋਧਨ ਦੇ ਅਖੀਰ ਵਿਚ ਵਿਸ਼ਾਲ ਇਕੱਠ ਨੂੰ ਖੜ੍ਹੇ ਕਰਕੇ ਸ਼ਹੀਦਾਂ ਦੀ ਸੋਚ ’ਤੇ ਜੀਵਨ ਭਰ ਚੱਲਦੇ ਰਹਿਣ ਸਬੰਧੀ ਵਚਨਬੱਧਤਾ ਲਈ ਸੌਂਹ ਵੀ ਚੁਕਾਈ। ਇਸ ਤੋਂ ਪਹਿਲਾਂ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਦ ’ਚ ਆਪਣੇ ਵੇਲੇ ਬੰਬ ਚਲਾ ਕੇ ਆਪਣੀ ਆਵਾਜ਼ ਅੰਗਰੇਜ਼ ਹਕੂਮਤ ਤੱਕ ਪਹੁੰਚਾਣ ਵਾਲੀ ਅਮਰ ਸ਼ਹੀਦ ਸ਼ਖਸੀਅਤ ਭਗਤ ਸਿੰਘ ਦੇ ਪਿੰਡ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਭਾਵੁਕ ਸ਼ਬਦਾਂ ਵਿਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵੱਲ ਕੇਂਦਰਿਤ ਹੁੰਦਿਆਂ ਕਿਹਾ ਕਿ ਅਸੀਂ ਸ਼ਹੀਦ ਦੇ ਪਰਿਵਾਰ ਨੂੰ ਕਿਵੇਂ ਵਿਸ਼ੇਸ਼ ਸੱਦਾ ਦੇ ਸਕਦੇ ਹਾਂ ਜਦੋਂ ਕਿ ਅਸੀਂ ਇਨ੍ਹਾਂ ਦੀਆਂ ਯਾਦਗਾਰੀ ਕੁਰਬਾਨੀਆਂ ਨੂੰ ਯਾਦ ਕਰਨ ਲਈ ਹੀ ਇਥੇ ਇਕੱਠੇ ਹੋਏ ਹਾਂ। ਸ੍ਰੀਮਤੀ ਅੰਬਿਕਾ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਮਿਲੀ ਇਜਾਜ਼ਤ ਸਦਕਾ ਇਹ ਐਲਾਨ ਕਰਨ ਦਾ ਅਧਿਕਾਰ ਹੈ ਕਿ ਖਟਕੜ ਕਲਾਂ ਦੇ ਵਿੱਚ ਸ਼ਹੀਦਾਂ ਦੀ ਵਿਸ਼ਵ ਪ੍ਰਸਿੱਧ ਸਮਾਰਕ ਬਣਾਉਣ ਲਈ ਪੰਜਾਬ ਸਰਕਾਰ ਯਤਨ ਆਰੰਭੇ ਤੇ ਇਸ ਲਈ ਕੇਂਦਰ ਸਰਕਾਰ ਹਰ ਤਰ੍ਹਾਂ ਦਾ ਯੋਗਦਾਨ ਪਾਏਗੀ ਅਤੇ ਸਾਰਾ ਪੈਸਾ ਕੇਂਦਰ ਉਪਲੱਬਧ ਕਰਾਏਗਾ। ਉਨ੍ਹਾਂ ਕਿਹਾ ਕਿ ਦਲਿਤਾਂ, ਗਰੀਬਾਂ ਤੇ ਹੋਰ ਲੋੜਵੰਦਾਂ ਨੂੰ ਹਰ ਤਰ੍ਹਾਂ ਦਾ ਨਿਆਂ ਦਿਵਾਉਣਾ ਹੀ ਸ਼ਹੀਦ ਦੀ ਸੋਚ ਨੂੰ ਸੱਚੀ ਸ਼ਰਧਾਂਜਲੀ ਹੈ। ਸਮਾਗਮ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਪ੍ਰਕਾਸ਼ ਜੈਸਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਂਅ ਸੁਣ ਕੇ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਦੀ ਆਖੰਡਤਾ ਨੂੰ ਬਚਾਉਣ ਦੀ ਚਿੰਤਾ ਤਾਂ ਕਰਦੇ ਹਾਂ ਪਰ ਇਸ ਸਬੰਧੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੈ ਕਿ ਅਸੀਂ ਆਪਣੇ ਮੁਲਕ ਦੀ ਇੱਕ-ਇੱਕ ਇੰਚ ਜ਼ਮੀਨ ਦੀ ਰੱਖਿਆ ਕਰੀਏ। ਉਨ੍ਹਾਂ ਕਿਹਾ ਕਿ ਜਿਸ ਸਥਾਨ ’ਤੇ ਸ਼ਹੀਦ ਭਗਤ ਸਿੰਘ ਪੈਦਾ ਹੋਏ ਮੈਂ ਉਸ ਜਗ੍ਹਾ ਉਪਰ ਯਕੀਨ ਦਿਵਾਉਂਦਾ ਹਾਂ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਜ਼ਾਇਆ ਨਹੀਂ ਜਾਣ ਦੇਵਾਂਗੇ। ਸਮਾਗਮ ਦੌਰਾਨ ਜਦੋਂ ਬੁਲਾਰੇ ਵਲੋਂ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਹੀਦ ਭਗਤ ਸਿੰਘ ਦੇ ਵੱਡੇ ਆਕਾਰ ਦੇ ਸਿੱਕੇ ਤੋਂ ਪਰਦਾ ਹਟਾਉਣ ਲਈ ਅਪੀਲ ਕੀਤੀ ਗਈ ਅਤੇ ਸ੍ਰੀਮਤੀ ਅੰਬਿਕਾ ਸੋਨੀ, ਪ੍ਰਕਾਸ਼ ਜੈਸਵਾਲ ਤੇ ਹੋਰ ਉ¤ਚ ਆਗੂਆਂੇ ਨੂੰ ਸਾਥ ਦੇਣ ਬਾਰੇ ਕਿਹਾ ਗਿਆ ਤਾਂ ਸਿੱਕੇ ਦੇ ਕੋਲ ਰੱਖੇ ਇਕ ਮਾਈਕ ਤੋਂ ਸ੍ਰੀਮਤੀ ਅੰਬਿਕਾ ਸੋਨੀ ਨੇ ਪਰਦਾ ਹਟਾਉਣ ਦਾ ਮਾਣ ਖਟਕੜ ਕਲਾਂ ਦੇ ਸਰਪੰਚ ਗੁਰਮੇਲ ਰਾਮ ਨੂੰ ਦੇਣ ਲਈ ਕਿਹਾ ਗਿਆ ਜਿਸ ’ਤੇ ਸਬੰਧਤ ਸਰਪੰਚ ਦੀ ਕੁਝ ਸਮਾਂ ਉਡੀਕ ਕੀਤੀ ਗਈ ਅਤੇ ਉਸ ਦੇ ਸਟੇਜ ’ਤੇ ਪੁੱਜਣ ’ਤੇ ਉਸ ਨੂੰ ਸਿੱਕਾ ਜਾਰੀ ਕਰਨ ਦਾ ਮਾਣ ਦਿੱਤਾ ਗਿਆ। ਸ੍ਰੀਮਤੀ ਅੰਬਿਕਾ ਸੋਨੀ ਵਲੋਂ ਇਕ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰਨਾਂ ਉ¤ਚ ਆਗੁੂਆਂ ਨੂੰ ਵੀ ਸ਼ਹੀਦ ਨੂੰ ਸਮਰਪਤ ਸਿੱਕੇ ਭੇਂਟ ਕੀਤੇ ਗਏ।


© 2010 SikhPress.com
Powered By Arash Info Corporation