‘‘ਸਹਿਜਧਾਰੀ ਸਿੱਖ ਕੌਣ ਹੈ?’’
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

‘‘ਸਹਿਜਧਾਰੀ ਸਿੱਖ ਕੌਣ ਹੈ?’’


Date: Sep 30, 2008

» Mail This News To Friend
» Post Your Comment
» Read Reader's Comments
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਫੁੱਲ ਬੈਂਚ ਨੇ ਅੱਜ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 3 ਅਕਤੂਬਰ ਤਕ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ 1925 ਦੇ ਸਿੱਖ ਗੁਰਦਵਾਰਾ ਐਕਟ ਮੁਤਾਬਕ ਸਹਿਜਧਾਰੀ ਸਿੱਖ ਕੌਣ ਹੈ। ਜਸਟਿਸ ਸ. ਜਗਦੀਸ਼ ਸਿੰਘ ਖਹਿਰਾ, ਜਸਟਿਸ ਸ. ਜਸਬੀਰ ਸਿੰਘ ਅਤੇ ਜਸਟਿਸ ਅਜੈ ਕੁਮਾਰ ਮਿੱਤਲ ਦੀ ਬੈਂਚ ਨੇ ਇਹ ਹੁਕਮ ਬੀਬਾ ਗੁਰਲੀਨ ਕੌਰ ਦੀ ਉਸ ਪਟੀਸ਼ਨ ’ਤੇ ਮੁੜ ਵਿਚਾਰ ਦੌਰਾਨ ਦਿਤੇ ਹਨ, ਜਿਸ ਰਾਹੀਂ ਪਟੀਸ਼ਨਰ ਨੇ ਐਕਟ ਵਿਚ ਸਿੱਖ ਦੀ ਪਰਿਭਾਸ਼ਾ ਦੀ ਸੰਵਿਧਾਨਕਤਾ ਨੂੰ ਚੁਨੌਤੀ ਦਿਤੀ ਹੈ। ਚੇਤੇ ਰਹੇ ਕਿ ਗੁਰਲੀਨ ਕੌਰ ਅਤੇ ਕੁੱਝ ਹੋਰ ਪਟੀਸ਼ਨਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸ੍ਰੀ ਗੁਰੂ ਰਾਮਦਾਸ ਇੰਸਟੀਚੂਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ, ਅੰਮ੍ਰਿਤਸਰ ਵਿਚ ਐਮ.ਬੀ.ਬੀ.ਐਸ. ਦੇ ਕੋਰਸ ਲਈ ਸਿੱਖ ਉਮੀਦਵਾਰਾਂ ਵਾਸਤੇ ਰਾਖਵੀਆਂ ਸੀਟਾਂ ਹੇਠ ਦਾਖ਼ਲਾ ਨਹੀਂ ਦਿਤਾ ਗਿਆ ਅਤੇ ਕਿਹਾ ਹੈ ਕਿ ਉਹ ਪਤਿਤ ਸਿੱਖ ਹਨ ਕਿਉਂਕਿ ਉਹ ਦਾੜ੍ਹੀ ਦੇ ਵਾਲ ਕਟਦੇ ਹਨ ਅਤੇ ਆਈਬ੍ਰੋ ਪਲੱਕ ਕਰਦੇ ਹਨ। ਪਟੀਸ਼ਨਰ ਦਾ ਕਹਿਣਾ ਹੈ ਕਿ ਪਤਿਤ ਸਿੱਖ ਗੁਰਦਵਾਰਾ ਐਕਟ ਅਨੁਸਾਰ ਸਹਿਜਧਾਰੀ ਸਿੱਖ ਹੈ, ਇਸ ਕਰ ਕੇ ਉਸ ਨੂੰ ਵੀ ਸਿੱਖ ਮੰਨਿਆ ਜਾਣਾ ਚਾਹੀਦਾ ਹੈ। ਬੈਂਚ ਨੇ ਪਟੀਸ਼ਨਰ ਦੇ ਵਕੀਲ ਦੀ ਇਸ ਬੇਨਤੀ ਨੂੰ ਵੀ ਨਾਮਨਜ਼ੂਰ ਕਰ ਦਿਤਾ ਹੈ ਕਿ ਚਾਲੂ ਅਕਾਦਮਕ ਸਾਲ ਵਿਚ ਉਕਤ ਇੰਸਟੀਚੂਟ ਵਲੋਂ ਸਿੱਖ ਸੀਟਾਂ ਅਧੀਨ ਦਿਤੇ ਗਏ ਦਾਖ਼ਲੇ ਨੂੰ ਪਟੀਸ਼ਨ ਦੇ ਫ਼ੈਸਲੇ ਨਾਲ ਜੋੜ ਦਿਤਾ ਜਾਵੇ ਅਤੇ ਹੋਰ ਦਾਖ਼ਲੇ ਕਰਨ ’ਤੇ ਰੋਕ ਲਗਾ ਦਿਤੀ ਜਾਵੇ।


© 2010 SikhPress.com
Powered By Arash Info Corporation