‘ਸਰਦਾਰਾਂ ਦੇ ਪੁੱਤ’ ਬਣੇ ਹੁਣ ਹਿੰਦੀ ਫ਼ਿਲਮਾਂ ਦੇ ਅਸਲੀ ਨਾਇਕ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

‘ਸਰਦਾਰਾਂ ਦੇ ਪੁੱਤ’ ਬਣੇ ਹੁਣ ਹਿੰਦੀ ਫ਼ਿਲਮਾਂ ਦੇ ਅਸਲੀ ਨਾਇਕ


Date: Sep 30, 2008

» Mail This News To Friend
» Post Your Comment
» Read Reader's Comments
ਚੰਡੀਗੜ੍ਹ, 29 ਸਤੰਬਰ (ਏਜੰਸੀ): ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਕਰਦੇ ਹੋਏ ਕਦੇ ਸ਼ਾਹ ਮੁਹੰਮਦ ਨੇ ਲਿਖਿਆ ਸੀ,‘‘ ਨਿਕਲੇ ਪੁੱਤ ਸਰਦਾਰਾਂ ਦਾ ਛੈਲ ਬਾਂਕੇ, ਜਿਵੇਂ ਬੇਲਿਉਂ ਨਿਕਲਦੇ ਸ਼ੇਰ ਮੀਆਂ।’’ ਸਰਦਾਰਾਂ ਦੇ ਪੁੱਤ ਜੰਗ ਦੇ ਨਾਇਕ ਰਹੇ ਹਨ। ਸ਼ਾਹ ਮੁਹੰਮਦ ਨੂੰ ਇਹ ਸ਼ਬਦ ਲਿਖਿਆਂ ਭਾਵੇਂ ਸੌ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਫ਼ਿਲਮੀ ਜੰਗ ਵਿਚ ‘ਸਰਦਾਰਾਂ ਦੇ ਪੁੱਤਾਂ’ ਦੇ ਚਰਿੱਤਰ ਨੂੰ ਅਪਣੀਆਂ ਫ਼ਿਲਮਾਂ ਵਿਚ ਮੁੱਖ ਕਿਰਦਾਰ ਦੇ ਤੌਰ ’ਤੇ ਪੇਸ਼ ਕਰਨ ਵਿਚ ਬਾਲੀਵੁੱਡ ਅੱਜ ਵੀ ਮਾਣ ਮਹਿਸੂਸ ਕਰ ਰਿਹਾ ਹੈ। ਅਜੋਕੇ ਦੌਰ ਦੀਆਂ ਫ਼ਿਲਮਾਂ ਵਿਚ ਇਸ ਦੀ ਸ਼ੁਰੂਆਤ ‘ਗ਼ਦਰ’ ਫ਼ਿਲਮ ਤੋਂ ਹੋਈ ਸੀ ਜਿਸ ਵਿਚ ਸੰਨੀ ਦਿਉਲ ਨੇ ਸਰਦਾਰ ਮੇਜਰ ਦੇ ਰੂਪ ਵਿਚ ਗ਼ਦਰ ਮਚਾ ਦਿਤਾ ਸੀ। ਇਸ ਫ਼ਿਲਮ ਨੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ। ਹੁਣੇ ਹਿਟ ਹੋ ਕੇ ਹਟੀ ਅਕਸ਼ੇ ਕੁਮਾਰ ਦੀ ਫ਼ਿਲਮ ‘ਸਿੰਘ ਇਜ਼ ਕਿੰਗ’ ਨੇ ਚੰਗੀ ਕਮਾਈ ਕੀਤੀ। ਇਸ ਵਿਚ ਅਕਸ਼ੇ ਕੁਮਾਰ ਨੇ ਸਿੱਖ ਦੀ ਭੂਮਿਕਾ ਨਿਭਾਈ ਸੀ। ਅਕਸ਼ੇ ਤੋਂ ਬਾਅਦ ਸਲਮਾਨ ਖ਼ਾਨ ਤੇ ਸੈਫ਼ ਅਲੀ ਖ਼ਾਨ ਵੀ ਅਪਣੀਆਂ ਫ਼ਿਲਮਾਂ ਵਿਚ ਪੱਗ ਬੰਨ੍ਹ ਕੇ ਰੋਲ ਕਰ ਰਹੇ ਹਨ । ਸੈਫ਼ ਅਲੀ ਖ਼ਾਨ ਅੱਜ ਕੱਲ ਪਟਿਆਲਾ ਵਿਖੇ ਸ਼ੂਟਿੰਗ ਕਰ ਰਹੇ ਹਨ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਮੰਗਲ ਢਿਲੋਂ ਦਾ ਕਹਿਣਾ ਹੈ ਇਨ੍ਹਾਂ ਕਿਰਦਾਰਾਂ ਨੂੰ ਲੈ ਕੇ ਸਿੱਖਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਅਕਸ਼ੇ ਕੁਮਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਸ ਕਰ ਕੇ ਹੋਰ ਨਿਰਮਾਤਾ ਵੀ ਸਿੱਖ ਕਿਰਦਾਰ ਵਾਲੀਆਂ ਫ਼ਿਲਮਾਂ ਬਣਾ ਰਹੇ ਹਨ। ਮੱਹਤਵਪੂਰਨ ਗੱਲ ਇਹ ਹੈ ਕਿ ਪੱਗ ਤੇ ਦਾੜ੍ਹੀ ਵਾਲੇ ਸਿੱਖਾਂ ਨੂੰ ਮੁੱਖ ਚਰਿੱਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿੱਖਾਂ ਨੂੰ ਸ਼ਰਾਬੀ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਸੀ। ਹੁਣ ਹੋਰ ਫ਼ਿਲਮ ਨਿਰਮਾਤਾਵਾਂ ਨੂੰ ਵੀ ਉਮੀਦ ਹੈ ਕਿ ਸਿੱਖ ਚਰਿੱਤਰ ਵਾਲਾ ਅਵਤਾਰ ਸਫ਼ਲ ਹੋਵੇਗਾ। ਸਲਮਾਨ ਨੇ ਅਸਲੀ ਸਿੱਖ ਦੇ ਰੂਪ ਵਿਚ ਨਜ਼ਰ ਆਉਣ ਲਈ ਅਪਣੀ ਦਾੜ੍ਹੀ ਵਧਾਈ। ਉਹ ਪੱਗ ਦਾ ਸਨਮਾਨ ਕਰਨ ਲਈ ਸਿਗਰਟ ਤੋਂ ਵੀ ਦੂਰ ਰਹਿੰਦੇ ਹਨ। ²ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਮੰਨਦੀ ਹੈ ਕਿ ਜੇਕਰ ਬਾਲੀਵੁੱਡ ਸਿੱਖਾਂ ਨੂੰ ਸਾਕਾਰਾਤਮਕ ਰੂਪ ਵਿਚ ਪੇਸ਼ ਕਰ ਰਿਹਾ ਹੈ ਤਾਂ ਇਹ ਚੰਗਾ ਸ਼ਗਨ ਹੈ। ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਸੁਝਾਅ ਦਿਤਾ ਕਿ ਫ਼ਿਲਮਾਂ ਵਿਚ ਅਜਿਹਾ ਕੁੱਝ ਨਹੀਂ ਵਿਖਾਇਆ ਜਾਣਾ ਚਾਹੀਦਾ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੁੰ ਠੇਸ ਪੁੱਜੇ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖਾਂ ਨੇ ਸਮੇਂ ਸਮੇਂ ’ਤੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜੇਕਰ ਬਾਲੀਵੁੱਡ ਸਿੱਖਾਂ ’ਤੇ ਗੰਭੀਰ ਫ਼ਿਲਮਾਂ ਬਣਾਉਂਦਾ ਹੈ ਤਾਂ ਜ਼ਿਆਦਾ ਖ਼ੁਸ਼ੀ ਹੋਵੇਗੀ। ਇਸ ਸਬੰਧੀ ਜਸਪਾਲ ਭੱਟੀ ਨੇ ਕਿਹਾ ਕਿ ਸਿੱਖਾਂ ਨੂੰ ਮੁੱਖ ਕਿਰਦਾਰ ਦੇ ਤੌਰ ’ਤੇ ਵੇਖਣਾ ਚੰਗਾ ਲਗਦਾ ਹੈ। ਹੁਣ ਉਹ ਸਮਾਂ ਪਿੱਛੇ ਰਹਿ ਗਿਆ ਜਦੋਂ ਸਿੱਖਾਂ ਨੂੰ ਸ਼ਰਾਬੀ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਜਿਸ ਨੇ ‘ਆ ਅਬ ਲੌਟ ਚਲੇਂ’ ਵਿਚ ਪੂਰਨ ਸਿੱਖ ਦੀ ਭੂਮਿਕਾ ਨਿਭਾਈ ਸੀ।


© 2010 SikhPress.com
Powered By Arash Info Corporation