ਗਿਆਨੀ ਜਗਤਾਰ ਸਿੰਘ ਜਾਚਕ ਨੇ ਅਪਣੇ ਪਿੰਡ ਗੁਰਦਵਾਰੇ ’ਚ ਬਣੀਆਂ ਤਿੰਨ ਕਬਰਾਂ ਢਾਹੀਆਂ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਗਿਆਨੀ ਜਗਤਾਰ ਸਿੰਘ ਜਾਚਕ ਨੇ ਅਪਣੇ ਪਿੰਡ ਗੁਰਦਵਾਰੇ ’ਚ ਬਣੀਆਂ ਤਿੰਨ ਕਬਰਾਂ ਢਾਹੀਆਂ


Date: Sep 30, 2008

» Mail This News To Friend
» Post Your Comment
» Read Reader's Comments

ਚੋਹਲਾ ਸਾਹਿਬ , 29 ਸਤੰਬਰ (ਬਲਵਿੰਦਰ ਚੋਹਲਾ/ਗੁਰਭੇਜ ਸਿੰਘ) : ਸਿੱਖ ਕੌਮ ਦੇ ਇੰਟਰਨੈਸ਼ਨਲ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿਆਨੀ ਕੇਵਲ ਸਿੰਘ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭੀ ਗੁਰੂ ਗ੍ਰੰਥ ਗੁਰੂ ਪੰਥ ਪ੍ਰਸਤੀ ਪ੍ਰਚਾਰ ਲਹਿਰ ਅੱਜ ਉਸ ਸਮੇਂ ਸਿਖ਼ਰਾਂ ’ਤੇ ਪਹੁੰਚ ਗਈ ਜਦੋਂ ਗਿਆਨੀ ਜਾਚਕ ਦੇ ਜੱਦੀ ਪਿੰਡ ਚੰਬਾ ਕਲਾਂ ਜ਼ਿਲ੍ਹਾ ਤਰਨਤਾਰਨ ਦੇ ਮੁੱਖ ਗੁਰਦਵਾਰਾ ਬਾਬਾ ਹਰਨਾਮ ਸਿੰਘ ਦੇ ਅਸਥਾਨ ’ਤੇ ਗੁਰਦਵਾਰਾ ਸਾਹਿਬ ਦੇ ਕੰਪਲੈਕਸ ਵਿਚ ਚਿਰਾਂ ਤੋਂ ਬਣੀਆਂ ਤਿੰਨ ਕਬਰਾਂ ਗਿਆਨੀ ਜਾਚਕ ਦੀ ਅਗਵਾਈ ਵਿਚ ਪਿੰਡ ਦੀ ਸੰਗਤ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਢਹਿ ਢੇਰੀ ਕਰ ਦਿਤੀਆਂ ਗਈਆਂ। ਸਭ ਤੋਂ ਪਹਿਲਾਂ ਸੰਗਤ ਨਾਲ ਇਸ ਕਾਰਜ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਲਈ ਵੱਖ ਕਮਰਾ ਬਨਾਉਣ ਦਾ ਸੁਝਾਅ ਸੰਗਤ ਵਿਚ ਰਖਿਆ ਗਿਆ। ਇਸ ਕਮਰੇ ਦੀ ਨਵੀਂ ਇਮਾਰਤ ਤਿਆਰ ਕਰਨ ਲਈ ਗਿਆਨੀ ਜਾਚਕ ਨੇ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਉਪਰੰਤ ਸੰਗਤਾਂ ਨੇ ਗੁਰਦਵਾਰਾ ਸਾਹਿਬ ਦੇ ਕੰਪਲੈਕਸ ਵਿਚ ਬਣੀਆਂ ਤਿੰਨ ਕਬਰਾਂ ਅਤੇ ਸਮਾਧਾਂ ਢਾਹੁਣ ਦੀ ਸਹਿਮਤੀ ਦੇ ਦਿਤੀ। ਇਸ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰ ਕੇ ਹੁਕਮਨਾਮਾ ਲਿਆ । ਉਪਰੰਤ ਗਿਆਨੀ ਜਾਚਕ ਅਤੇ ਪੰਥਕ ਲੇਖਕ ਸੁਖਵਿੰਦਰ ਸਿੰਘ ਸਭਰਾ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਆਗੂਆਂ ਨੇ ਹਥੌੜੇ ਮਾਰ ਕੇ ਕਬਰ ਢਾਹੁਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਚਾਰਕ ਭਾਈ ਜਗਦੇਵ ਸਿੰਘ ਲਹੁਕਾ ਅਤੇ ਗੁਰਬਚਨ ਸਿੰਘ ਕਲਸੀਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪਹੁੰਚੀਆਂ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਗਿਆਨੀ ਜਾਚਕ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਆਰੰਭ ਕੀਤੇ ਗਏ ਇਹ ਕਾਰਜ ਸਿੱਖ ਪੰਥ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਇਸ ਮੌਕੇ ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਭਾਈ ਸਤਨਾਮ ਸਿੰਘ, ਬੋਹੜ ਸਿੰਘ, ਕੁਲਦੀਪ ਸਿੰਘ, ਗੁਰਬਚਨ ਸਿੰਘ, ਜਰਨੈਲ ਸਿੰਘ, ਰਤਨ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ ਆਦਿ ਆਗੂ ਹਾਜ਼ਰ ਸਨ।


© 2010 SikhPress.com
Powered By Arash Info Corporation