ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ


Date: Oct 02, 2008

» Mail This News To Friend
» Post Your Comment
» Read Reader's Comments

ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਹਵਾਈ ਜਹਾਜ਼ ਤੋਂ/ਨਵੀਂ ਦਿੱਲੀ, 1 ਅਕਤੂਬਰ: ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਫ਼ਰਾਂਸ ਵਿਚ ਦਸਤਾਰ ਦੇ ਜਿਸ ਮਸਲੇ ਨੂੰ ਲੈ ਕੇ ਸਿੱਖਾਂ ’ਚ ਵਧੇਰੇ ਰੋਸ ਪਾਇਆ ਜਾ ਰਿਹਾ ਹੈ, ਉਸ ਨੂੰ ਹੱਲ ਕਰਨ ਲਈ ਫ਼ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਬਹੁਤ ਹੀ ਉਦਾਰਚਿਤ ਹਨ ਅਤੇ ਇਸ ਬਾਰੇ ਖੁਲ੍ਹੇ ਦਿਮਾਗ਼ ਤੋਂ ਕੰਮ ਲੈ ਰਹੇ ਹਨ। ਪ੍ਰਧਾਨ ਮੰਤਰੀ ਅਨੁਸਾਰ ਉਨ੍ਹਾਂ ਦਸਤਾਰ ਦੇ ਮਾਮਲੇ ਬਾਰੇ ਬੀਤੇ ਦਿਨ ਪੈਰਿਸ ’ਚ ਹੋਏ ਸਿਖ਼ਰ ਸੰਮੇਲਨ ਦੌਰਾਨ ਵਿਚਾਰ ਵਟਾਂਦਰਾ ਕੀਤਾ ਸੀ। ਫ਼ਰਾਂਸ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਉਹ ਇਸ ਮਾਮਲੇ ’ਤੇ ਫਿਰ ਵਿਚਾਰ ਕਰਨਗੇ। ਉਨ੍ਹਾਂ ਦਸਿਆ, ‘‘ਮੈਂ ਇਸ ਮਾਮਲੇ ਬਾਰੇ ਸਰਕੋਜ਼ੀ ਨਾਲ ਉਦੋਂ ਵੀ ਵਿਚਾਰ ਕੀਤਾ ਸੀ ਜਦੋਂ ਉਹ ਇਸ ਵਰ੍ਹੇ ਜਨਵਰੀ ’ਚ ਭਾਰਤ ਦੇ ਦੌਰੇ ’ਤੇ ਆਏ ਸਨ। ਮੈਂ ਹੁਣ ਵੀ ਸਰਕੋਜ਼ੀ ਨੂੰ ਦਸਤਾਰ ਦੀ ਮਹੱਤਤਾ ਅਤੇ ਸਿੱਖ ਸਭਿਆਚਾਰ ’ਚ ਇਸ ਦੀ ਪ੍ਰੰਪਰਾ ਤੋਂ ਜਾਣੂ ਕਰਾਇਆ ਹੈ। ਰਾਸ਼ਟਰਪਤੀ ਸਰਕੋਜ਼ੀ ਨੂੰ ਦਸਿਆ ਹੈ ਕਿ ਸਿਰਫ਼ ਦਸਤਾਰ ਨਾਲ ਹੀ ਕੇਸਾਂ ਦੀ ਪਵਿੱਤਰਤਾ ਨੂੰ ਬਹਾਲ ਰਖਿਆ ਜਾ ਸਕਦਾ ਹੈ। ਇਸ ’ਤੇ ਸਰਕੋਜ਼ੀ ਨੇ ਕਿਹਾ ਕਿ ਫ਼ਰਾਂਸ ’ਚ ਇਸ ਬਾਰੇ ਕੁੱਝ ਸਮੱਸਿਆਵਾਂ ਹਨ। ਦਸਤਾਰ ਦੇ ਮਸਲੇ ’ਤੇ ਕੇਵਲ ਸਿੱਖਾਂ ਨਾਲ ਹੀ ਨਹੀਂ, ਸਗੋਂ ਇਹੀ ਕਾਇਦੇ ਕਾਨੂੰਨ ਹੋਰਨਾਂ ਘੱਟ ਗਿਣਤੀਆਂ ’ਤੇ ਵੀ ਲਾਗੂ ਕੀਤੇ ਜਾ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਦਸਿਆ ਕਿ ਸਰਕੋਜ਼ੀ ਨੇ ਇਸ ਮਸਲੇ ’ਤੇ ਮੁੜ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ।


© 2009 SikhPress.com
Powered By Arash Info Corporation