ਸਿੰਗਾਪੁਰ ਦੇ ਸੰਸਦ ਮੈਂਬਰ ਨੂੰ ਲਾਈ ਅੱਗ :- ISP Network
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਸਿੰਗਾਪੁਰ ਦੇ ਸੰਸਦ ਮੈਂਬਰ ਨੂੰ ਲਾਈ ਅੱਗ :- ISP Network


Date: Jan 12, 2009

» Mail This News To Friend
» Post Your Comment
» Read Reader's Comments
ਸਿੰਗਾਪੁਰ(ਭਾਸ਼ਾ), ਸੋਮਵਾਰ, 12 ਜਨਵਰੀ 2009 ( 12:18 IST )

ਹੈਰਾਨ ਵਸਨੀਕਾਂ ਸਾਹਮਣੇ ਇੱਕ ਕਮਿਉਨਿਟੀ ਪ੍ਰੋਗਰਾਮ ਦੌਰਾਨ ਇੱਕ ਬਜ਼ੁਰਗ ਨੇ ਸਿੰਗਾਪੁਰ ਦੇ ਇੱਕ ਸੰਸਦ ਮੈਂਬਰ ਨੂੰ ਅੱਗ ਲਾ ਦਿੱਤੀ ਜਿਸ ਕਾਰਣ ਉਹ ਗੰਭੀਰ ਰੂਪ ਨਾਲ ਝੁਲਸ ਗਿਆ.

ਸਥਾਨਕ ਮੀਡੀਆ ਖਬਰਾਂ ਵਿਚ ਕਿਹਾ ਗਿਆ ਹੈ ਕਿ ਸੱਤਾਧਾਰੀ ਪੀਪੁਲਸ ਐਕਸ਼ਨ ਪਾਰਟੀ ਦੇ ਸੇਂਗ ਹਾਨ ਥੋਂਗ ਬੀਤੇ ਕੱਲ੍ਹ ਆਪਣੇ ਸੰਸਦੀ ਖੇਤਰ ਵਿਚ ਗਏ ਹੋ ਸਨ ਜਿੱਥੇ 70 ਸਾਲਾ ਇੱਕ ਬਜ਼ੁਰਗ ਨੇ ਉਹਨਾਂ ਉੱਪਰ ਪੇਂਟ ਵਿਚ ਮਿਲਾਉਣ ਵਾਲਾ ਥਿੰਨਰ ਸੁੱਟ ਕੇ ਉਸ ਨੂੰ ਲਾਇਟਰ ਨਾਲ ਅੱਗ ਲਾ ਦਿੱਤੀ.

ਇਸ ਹਮਲੇ ਕਾਰਣ ਸੰਸਦ ਮੈਂਬਰ ਦੇ ਲਾਗੇ ਬੈਠਾ ਇੱਕ ਵਿਅਕਤੀ ਵੀ ਜ਼ਖਮੀ ਹੋ ਗਿਆ.ਪੁਲਿਸ ਨੇ ਦੱਸਿਆ ਕਿ ਆਰੋਪੀ ਸੇਵਾ ਮੁਕਤ ਟੈਕਸੀ ਡ੍ਰਾਇਵਰ ਹੈ ਅਤੇ ਉਹ ਮਾਨਸਿਕ ਰੋਗੀ ਹੈ.

ਉਸ ਨੂੰ ਫੌਰਨ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਉੱਪਰ ਖਤਰਨਾਕ ਹਥਿਆਰਾਂ ਅਤੇ ਸਾਧਨਾਂ ਰਾਹੀਂ ਗੰਭੀਰ ਰੂਪ ਨਾਲ ਨੁਕਸਾਨ ਪੁਜਾਉਣ ਦਾ ਆਰੋਪ ਲਗਾਇਆ ਗਿਆ ਹੈ.ਹਸਪਤਾਲ ਸੂਤਰਾਂ ਮੁਤਾਬਕ ਸੰਸਦ ਮੈਂਬਰ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ.


© 2010 SikhPress.com
Powered By Arash Info Corporation