ਆਸਟ੍ਰੇਲੀਆ ਆ ਰਹੇ ਹੋ... ਜੀ ਆਇਆਂ ਨੂੰ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਆਸਟ੍ਰੇਲੀਆ ਆ ਰਹੇ ਹੋ... ਜੀ ਆਇਆਂ ਨੂੰ


Date: Mar 07, 2009

» Mail This News To Friend
» Post Your Comment
» Read Reader's Comments
ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿੰਨ੍ਹਾਂ ਦੇ ਬੱਚੇ ਪੜ੍ਹਾਈ ਲਈ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੱਥੇ ਪੱਕਾ ਹੋਣ ਦੇ ਸੁਪਨੇ ਤਾਂ ਹਰ ਆਉਣ ਵਾਲਾ ਤੇ ਉਸਦੇ ਘਰ ਵਾਲੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਹੀ ਤੱਕਣੇ ਸ਼ੁਰੂ ਕਰ ਦਿੰਦੇ ਹਨ। ਇੱਕ ਵਾਰ ਪੱਕਾ ਹੋਣ ਤੋਂ ਬਾਅਦ ਐਸ਼ੋ-ਆਰਾਮ ਭਰੀ ਜਿੰਦਗੀ ਕਿਸਨੂੰ ਨਹੀਂ ਦਿਸਦੀ। ਸਭ ਨੂੰ ਜਾਪਦਾ ਹੈ ਕਿ ਦੋ ਸਾਲ ਮਿਹਨਤ ਤੇ ਮੁੜ ਸਾਰਾ ਪਰਿਵਾਰ ਆਸਟ੍ਰੇਲੀਆ ਵਿਚ, ਪਰ ਸਚਾਈ ਇਸ ਤੋਂ ਕੋਹਾਂ ਦੂਰ ਹੈ।

ਅੱਜ ਤੋਂ ਪਹਿਲਾਂ ਜੋ ਕੁਝ ਵੀ ਲਿਖਿਆ ਉਹ ਪੰਜਾਬੀ ਮਾਂ-ਬੋਲੀ ਜਾਂ ਸਾਹਿਤ ਦੀ ਸੇਵਾ ਸਮਝ ਕੇ ਲਿਖਿਆ ਪਰ ਅੱਜ ਪੰਜਾਬ ‘ਚ ਬੈਠੇ ਆਪਣੇ ਹਮਵਤਨਾਂ ਪ੍ਰਤੀ ਫਰਜ਼ ਸਮਝ ਕੇ ਕਲਮ ਚਲਾ ਰਿਹਾ ਹਾਂ। ਇੱਥੋਂ ਦੇ ਮੇਰੇ ਥੋੜੇ ਸਮੇਂ ਦੇ ਪ੍ਰਵਾਸ ਦੌਰਾਨ ਜੋ ਚੰਗੇ-ਮਾੜੇ ਅਨੁਭਵ ਹੋਏ ਉਹ ਸਭ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਕੋਸ਼ਿਸ਼ ਹੈ ਕਿ ਇੱਥੇ ਆਉਣ ਵਾਲਿਆਂ ਨੂੰ ਸਹੀ ਸੇਧ ਦੇ ਸਕਾਂ ਤਾਂ ਜੋ ਉਹ ਮੇਰੀ ਤਰ੍ਹਾਂ ਇਹ ਨਾਂ ਕਹਿਣ “ਜੇਕਰ ਪਤਾ ਹੁੰਦਾ ਕਿ ਇੱਥੇ ਅਜਿਹੇ ਹਾਲਾਤ ਨਾਲ਼ ਦੋ-ਚਾਰ ਹੋਣਾ ਪਵੇਗਾ, ਤਾਂ ਕਦੀ ਵੀ ਨਾ ਆਉਂਦਾ।”

ਵਿਦੇਸ਼ ਪ੍ਰਵਾਸ ਦੀ ਪੌੜੀ ਦਾ ਸਭ ਤੋਂ ਪਹਿਲਾ ਡੰਡਾ ਏਜੰਟ ਹੁੰਦਾ ਹੈ। ਜਿੰਨ੍ਹਾ ਦੇ ਦਿਖਾਏ ਸੁਪਨੇ ਜੋ ਕੋਈ ਤੱਕ ਲੈਂਦਾ ਹੈ, ਮੁੜ ਉਹ ਪੰਜਾਬ ਵਿੱਚ ਕਿਸੇ ਕੰਮ ਜੋਗਾ ਨਹੀਂ ਰਹਿੰਦਾ। ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ ਹਾਂ ਤਾਂ ਏਜੰਟ ਸਾਨੂੰ ਘਰ ਬੈਠਿਆਂ ਹੀ ਮੈਲਬੌਰਨ ਦੀ “ਫਲਿੰਡਰ ਸਟਰੀਟ” “ਯਾਰਾ ਰਿਵਰ” ਤੇ “ਐਲਿਜ਼ਬੈਥ ਸਟਰੀਟ” ਆਦਿ ਦੇ ਨਜ਼ਾਰੇ ਦਿਖਾ ਦਿੰਦੇ ਹਨ। ਕਈ ਹੋਰ ਪਹੁੰਚੇ ਹੋਏ ਏਜੰਟ “ਕਰਾਊਨ” ਦੀ ਸੈਰ ਵੀ ਕਰਵਾ ਦਿੰਦੇ ਹਨ, ਜਿੱਥੇ ਕਿ ਸਲਾਮ ਨਮਸਤੇ ਫਿਲਮ ਦੇ ਕੁਝ ਸੀਨਾਂ ਦੀ ਸ਼ੂਟਿੰਗ ਹੋਈ ਸੀ। ਵਰਨਣਯੋਗ ਹੈ ਕਿ ਜਿੰਨ੍ਹੇ ਵੀ ਭਾਰਤੀਆਂ ਨੂੰ ਇੱਥੇ ਮਿਲਿਆ ਹਾਂ, ਪੰਜਾਬੀ ਹੀ ਆਟੇ ਬਰਾਬਰ ਹਨ ਤੇ ਬਾਕੀ ਰਾਜਾਂ ਦੇ ਰਹਿਣ ਵਾਲੇ ਨਮਕ ਬਰਾਬਰ। ਆਸਟ੍ਰੇਲੀਆ ਵਿੱਚ ਅਨੇਕਾਂ ਹਮਵਤਨਾਂ ਨੂੰ ਮਿਲਿਆ ਪਰ ਕਦੀ ਕਿਸੇ ਨੂੰ ਇੰਝ ਹੱਸਦਿਆਂ ਜਾਂ ਖੁਸ਼ ਨਹੀਂ ਦੇਖਿਆ ਕਿ ਮੈਨੂੰ ਕੋਈ ਪੰਜਾਬੀ ਬਜ਼ੁਰਗ ਇਹ ਕਹਿੰਦਾ ਯਾਦ ਆ ਜਾਵੇ “ਚੁੱਪ ਵੀ ਕਰਜਾ ਕੰਜਰਾ, ਕਿਵੇਂ ਹਿੜ-ਹਿੜ ਲਾਈ ਐ। ਸਹੁਰੀ ਦਾ ਬਿਨਾਂ ਗੱਲੋਂ ਹੀ ਦੰਦੀਆਂ ਕੱਢੀ ਜਾਂਦੈ।” ਇੰਝ ਜਾਪਦਾ ਹੈ ਕਿ ਜਿਵੇਂ ਸਭ ਹੱਸ ਕੇ ਜਾਂ ਮੁਸਕਰਾ ਕੇ “ਕਿਸੇ ਸਰਕਾਰੀ ਫਾਈਲ ਦਾ ਘਰ ਪੂਰਾ ਕਰ ਰਹੇ ਹਨ।” ਖੁਸ਼ੀਆਂ ਤੇ ਖੇੜੇ, ਹਾਸੇ ਤੇ ਠੱਠੇ ਪੰਜਾਬੀਆਂ ਦਾ ਅਜਿਹਾ ਗਹਿਣਾ ਹੈ, ਜਿਸ ਨਾਲ ਸਭ ਦੀ ਬੜੀ ਡੂੰਘੀ ਸਾਂਝ ਹੈ ਪਰ ਇੱਥੇ ਤਾਂ ਸਭ ਦੇ ਚਿਹਰੇ ਉਦਾਸੇ ਤੇ ਮਸੋਸੇ ਜਾਪਦੇ ਹਨ। ਨਵੇਂ ਆਏ ਹੋਣ ਕਰਕੇ ਅਜੇ ਸਾਡੀ ਕੋਈ ਖਾਸ ਜਾਣ ਪਹਿਚਾਣ ਨਹੀਂ ਹੈ। ਬਾਕੀ ਆਸਟ੍ਰੇਲੀਆ ਦੇ ਮਾਹੌਲ ‘ਚ ਨਹੀਂ ਰੰਗੇ ਹੋਣ ਕਰਕੇ, ਜਿਸ ਨੂੰ ਵੀ ਸੂਤ ਲੱਗੇ ਬੁਲਾ ਹੀ ਲਈਦਾ ਹੈ। ਜਿਸ ਨਾਲ਼ ਵੀ ਗੱਲ ਕਰੀਏ ਗਿਣਤੀ ਦੇ ਹੀ ਸੁਆਲ ਜੁਆਬ ਹੁੰਦੇ ਹਨ।

“ਕਦੋਂ ਆਏ?”
“ਪੱਕੇ ਹੋ ਕੇ ਆਏ ਜਾਂ ਪੜ੍ਹਾਈ ਬੇਸ ‘ਤੇ ?”
“ਕਿਹੜਾ ਕੋਰਸ ਹੈ?”
“ਕਿਸ ਨਾਲ਼ ਰਹਿੰਦੇ ਹੋ?”
“ਪੰਜਾਬ ਵਿੱਚ ਕਿੱਥੋਂ ਆਏ ਹੋ?”

ਸਭ ਦੀ ਗੱਲ ਬਾਤ ਦਾ ਯਕੀਨਨ ਇੱਕ ਹੀ ਅੰਤ ਹੁੰਦਾ ਹੈ ਕਿ ਜੌਬ (ਨੌਕਰੀ) ਮਿਲੀ ਕਿ ਨਹੀਂ। ਜੇਕਰ ਕਦੀ ਗੱਲ-ਬਾਤ ਖਿੱਚੀ ਵੀ ਜਾਵੇ ਤਾਂ ਜੌਬ ਤੋਂ ਅੱਗੇ ਤਾਂ ਵਧਦੀ ਹੀ ਨਹੀਂ, ਇਸੇ ਸ਼ਬਦ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਜਿਹੜੇ ਪੰਜਾਬੀ ਪੁੱਤ ਪੰਜਾਬ ਵਿੱਚ ਰਹਿੰਦਿਆਂ ਟੀਟਣੀਆਂ ਮਾਰਦੇ ਹੁੰਦੇ ਹਨ, ਇੱਥੇ ਨਿੱਕੀ ਤੋਂ ਨਿੱਕੀ ਜੌਬ ਲਈ ਤਰਸਦੇ ਹਨ। ਹਫ਼ਤੇ ਵਿੱਚ 20 ਘੰਟੇ ਕੰਮ ਕਰਕੇ ਫ਼ੀਸ ਕੱਢਣ ਦਾ ਸੁਪਨਾ ਤੜੱਕ ਕਰਕੇ ਟੁੱਟ ਜਾਂਦਾ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਅਗਲੇ ਛੇ ਮਹੀਨਿਆਂ ਦੀ ਫ਼ੀਸ ਲਈ ਘਰ ਫੋਨ ਆ ਜਾਂਦਾ ਹੈ। 4-5 ਲੱਖ ਰੁਪਇਆ ਖ਼ਰਚ ਕਰਕੇ ਪੁੱਤ/ਧੀ ਨੂੰ ਵਿਦੇਸ਼ ਵਿੱਚ ਸੈੱਟ ਕਰਨ ਬਾਰੇ ਸੋਚਣ ਵਾਲੇ ਮਾਪਿਆਂ ਲਈ ਇਹ ਪਹਿਲਾ ਝਟਕਾ ਹੁੰਦਾ ਹੈ। ਪਰ ਗਾਰੰਟੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਵਿੱਚ ਬੈਠਿਆਂ ਕੋਈ ਵੀ, ਕਿਸੇ ਹੋਰ ਨੂੰ ਇਹਨਾਂ ਕੌੜੀਆਂ ਸਚਾਈਆਂ ਤੋਂ ਜਾਣੂ ਨਹੀਂ ਕਰਵਾਉਂਦਾ। ਜੇਕਰ ਕੋਈ ਮਾੜਾ ਮੋਟਾ ਦੱਸ ਵੀ ਦੇਵੇ ਤਾਂ ਇੰਝ ਦੱਸਦਾ ਹੈ ਜਿਵੇਂ ਕਿ ਮਾਮੂਲੀ ਗੱਲ ਹੋਵੇ। ਇੱਥੇ ਬਹੁਤ ਸਾਰੇ ਲੋਕਾਂ ਨਾਲ ਗੱਲ ਬਾਤ ਹੋਈ ਤੇ ਮੈਂ ਮੁੱਖ ਤੌਰ ਤੇ ਇਹੀ ਸਵਾਲ ਪੁੱਛਿਆ ਕਿ ਜਦੋਂ ਕੋਈ ਵੀ ਆਪਣੇ ਵਤਨ ਬੈਠਾ ਇਥੋਂ ਦੇ ਹਾਲਤਾਂ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਸਨੂੰ ਕੋਈ ਵੀ ਸਹੀ ਕਿਉਂ ਨਹੀਂ ਦੱਸਦਾ ਕਿ ਜੌਬ ਆਦਿ ਦਾ ਬਹੁਤ ਬੁਰਾ ਹਾਲ ਹੈ ਤਾਂ ਹਰ ਵਾਰ ਇਹੀ ਜੁਆਬ ਮਿਲਿਆ ਕਿ ਵਤਨੀਂ ਬੈਠੇ ਨੂੰ ਜੇਕਰ ਸਹੀ ਦੱਸ ਵੀ ਦੇਈਏ, ਤਾਂ ਹਰ ਕੋਈ ਇਹੀ ਸਮਝਦਾ ਹੈ ਕਿ “ਖੁਦ ਤਾਂ ਮੈਲਬੌਰਨ ਦੇ ਬੁੱਲ੍ਹੇ ਲੁੱਟ ਰਿਹਾ ਹੈ ਤੇ ਸਾਨੂੰ ਇੱਥੇ ਆਉਣ ਤੋਂ ਰੋਕਦਾ ਹੈ। ਇਸ ਲਈ ਜੇਕਰ ਕੋਈ ਪੁੱਛੇ, ਤਾਂ ਵੀ ਸਭ ਨਾਲ ਹਿਸਾਬ ਸਿਰ ਹੀ ਗੱਲ ਕਰੀਦੀ ਹੈ।”

ਕੁਝ ਕੁ ਦਿਨ ਤਾਂ ਆਉਣ ਵਾਲਾ ਜਿਸ ਯਾਰ-ਦੋਸਤ ਕੋਲ ਆਇਆ ਹੁੰਦਾ ਹੈ, ਉਸ ਕੋਲ ਹੀ ਰੋਟੀਆਂ ਤੋੜਦਾ ਹੈ। “ਫੁੱਲ ਡੇ” ਟਿਕਟ ਲੈ ਕੇ ਚਾਂਈ-ਚਾਂਈ ਸਿਟੀ (ਸ਼ਹਿਰ) ਘੁੰਮਦਾ ਹੈ। ਸਾਰਾ ਮੈਲਬੌਰਨ ਦੋ ਜ਼ੋਨਾਂ (ਖੇਤ੍ਰਾਂ) ਵਿੱਚ ਵੰਡਿਆ ਹੋਇਆ ਹੈ। ਜ਼ੋਨ ਵਨ (ਇੱਕ) ਤੇ ਜ਼ੋਨ ਟੂ (ਦੋ)। ਆਉਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਜ਼ੋਨ ਦੀ ਟਿਕਟ ਦੂਜੇ ਜ਼ੋਨ ਵਿੱਚ ਨਹੀਂ ਚੱਲਦੀ। ਜੇਕਰ ਪਕੜਿਆ ਜਾਵੇ ਤਾਂ ਪਨੈਲਟੀਆਂ (ਜ਼ੁਰਮਾਨੇ) ਬਹੁਤ ਭਾਰੀ ਹਨ ਤੇ ਕੋਈ ਅਫ਼ਸਰ ਇਹ ਬਹਾਨਾ ਸੁਨਣ ਲਈ ਤਿਆਰ ਨਹੀਂ ਹੁੰਦਾ ਕਿ “ਅਸੀਂ ਨਵੇਂ ਆਏ ਹਾਂ ਜੀ, ਸਾਨੂੰ ਪਤਾ ਨਹੀਂ ਸੀ।” ਜਿੰਨਾਂ ਨੂੰ ਪੰਜਾਬ ਵਿੱਚ ਕਾਲਜ ਜਾਣ ਸਮੇਂ ਟਿਕਟ ਜਾਂ ਪਾਸ ਦੇ ਮਾਮਲੇ ਤੇ ਬੱਸ ਕੰਡਕਟਰਾਂ ਨਾਲ ਖਹਿਬਾਜੀ ਦਾ ਅਨੁਭਵ ਹੋਵੇ, ਕਦੀ ਡਰਾਇਵਰਾਂ ਜਾਂ ਕੰਡਕਟਰਾਂ ਤੇ ਹੱਥ ਗਰਮ ਕੀਤਾ ਹੋਵੇ ਜਾਂ ਯਾਰਾਂ ਦੋਸਤਾਂ ਨਾਲ਼ ਮਿਲਕੇ ਬੱਸ ਨੂੰ ਘੇਰਿਆ ਹੋਵੇ, ਉਨ੍ਹਾਂ ਨੂੰ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ, ਅਜਿਹੀਆਂ ਆਦਤਾਂ ਇੱਥੇ ਨਹੀਂ ਚੱਲਣਗੀਆਂ। ਹਾਂ, ਇੱਕ ਗੱਲ ਤਾਂ ਹੈ ਕਿ ਇੱਕ ਵਾਰ ਲਈ ਗਈ ਟਿਕਟ ਨਾਲ਼ ਬੱਸ, ਟਰੇਨ ਜਾਂ ਟਰਾਮ ਜਿਸ ਵਿੱਚ ਚਾਹੋ, ਜਿੰਨਾ ਚਾਹੋ ਸਫ਼ਰ ਕਰ ਸਕਦੇ ਹੋ। ਪਰ ਧਿਆਨ ਰੱਖੋ ਕਿ ਗਲ਼ਤ ਜ਼ੋਨ ਵਿੱਚ ਨਾ ਜਾਣਾ। ਬਾਕੀ ਸੰਡੇ (ਐਤਵਾਰ) ਸੇਵਰ, ਦੋ ਘੰਟੇ, ਅਰਲੀ ਬਰਡ ਤੇ ਹੋਰ ਕਈ ਕਿਸਮ ਦੀਆਂ ਟਿਕਟਾਂ ਮਿਲ ਜਾਂਦੀਆਂ ਹਨ, ਜੋ ਜ਼ਰੂਰਤ ਮੁਤਾਬਿਕ ਖਰੀਦੀਆਂ ਜਾ ਸਕਦੀਆਂ ਹਨ।

ਗਗਨਚੁੰਬੀ ਇਮਾਰਤਾਂ, ਸਾਫ਼-ਸੁਥਰਾ ਵਾਤਾਵਰਣ ਤੇ ਚੰਗਾ ਖਾਣ-ਪੀਣ ਨਵੇਂ ਆਏ ਵਿਦਿਆਰਥੀ ਦੇ ਚਾਵਾਂ ਮਲ੍ਹਾਰਾਂ ਉੱਪਰ ਮਠਿਆਈ ‘ਤੇ “ਵਰਕ” ਵਾਂਗ ਕੰਮ ਕਰਦਾ ਹੈ। ਜਿਹੜੀਆਂ ਗੋਰੀਆਂ ਨੱਢੀਆਂ ਕਦੇ-ਕਦਾਈਂ ਪੰਜਾਬ ਜਾਂ ਕਿਸੇ ਟੂਰਿਸਟ ਸਥਾਨ ਤੇ ਖੜ੍ਹ-ਖੜ੍ਹ ਦੇਖੀਆਂ ਸਨ, ਨਾਲ਼ ਫੋਟੋ ਖਿਚਵਾਈਆਂ ਸਨ ਤੇ ਸਭ ਯਾਰਾਂ ਨੂੰ ਚੌੜੇ ਹੋ-ਹੋ ਦਿਖਾਈਆਂ ਸਨ, ਉਹਨਾਂ ਦਾ ਤਾਂ ਰੱਬ ਨੇ ਇੱਥੇ ਟੋਕਰਾ ਹੀ ਮੂਧਾ ਕੀਤਾ ਹੋਇਆ ਹੈ। ਇੱਥੇ ਬੜੀ ਵਰਾਇਟੀ ਹੈ, ਆਸਟ੍ਰੇਲੀਅਨ, ਵੀਅਤਨਾਮੀ, ਥਾਈਲੈਂਡ ਤੇ ਚੀਨ ਤੋਂ ਇਲਾਵਾ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ। ਆਪਣੇ ਸਾਥੀਆਂ ਨਾਲ਼ ਜੱਫੀ ਪਾਈ ਖੜੀਆਂ ਅੱਧ-ਨੰਗੀਆਂ ਨੱਢੀਆਂ ਦੇਖ ਪੰਜਾਬੀ ਗੱਭਰੂ ਦਾ ਚਿੱਤ ਬਾਗੋ-ਬਾਗ ਹੁੰਦਾ ਹੈ ਤੇ ਜੇਕਰ ਕਿਤੇ ਟਰਾਮ ਜਾਂ ਟਰੇਨ ਆਦਿ ਵਿੱਚ ਗੋਰੀ ਮੇਮ ਕੋਲ ਆ ਕੇ ਬੈਠ ਜਾਏ ਤਾਂ ਗੱਭਰੂ ਦੀਆਂ ਸੋਚਾਂ ਬੇ-ਲਗਾਮ ਹੋ ਜਾਂਦੀਆਂ ਹਨ। ਮੇਮ ਦੇ ਸਾਥ ਦਾ ਨਿੱਘ ਮਾਣਦਿਆਂ, ਉਹ ਆਪਣੇ ਸਾਥੀਆਂ ਨਾਲ਼ ਪੰਜਾਬੀ ਵਿੱਚ ਜੋ ਗੱਲਾਂ ਕਰਦਾ ਹੈ, ਉਹ ਸਾਡੇ ਵਰਗਿਆਂ ਨੂੰ ਤਾਂ ਸਮਝ ਆ ਹੀ ਜਾਂਦੀਆਂ ਹਨ। ਕਦੀ-ਕਦੀ ਬੀਚ ਤੇ ਜਾ ਕੇ ਸ਼ੁਗਲਮੇਲਾ ਵੀ ਦੇਖਦਾ ਹੈ। ਆਖਿਰ ਮੈਲਬੌਰਨ ਦੇ ਨਜ਼ਦੀਕ ਏਨੇ ਬੀਚ ਘੁੰਮਣ ਲਈ ਹੀ ਤਾਂ ਹਨ।

ਸੀਨ ਪਲਟਦਾ ਹੈ ਤੇ ਗੱਭਰੂ ਨੂੰ ਆਪਣੇ ਲਈ ਕਮਰਾ ਲੈਣ ਦੀ ਫਿਕਰ ਸ਼ੁਰੂ ਹੋ ਜਾਂਦੀ ਹੈ। ਮੁੜ ਉਹ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਬਲੈਕ ਬਰਨ ਦੀ ਟਰੇਨ ਪਕੜਦਾ ਹੈ ਤੇ ਅਰਦਾਸ ਉਪਰੰਤ ਲੰਗਰ ਛਕਣ ਤੋਂ ਬਾਅਦ, ਬਾਹਰ ਲੱਗੇ ਨੋਟਿਸ ਬੋਰਡ ਤੇ ਕਮਰੇ ਲੱਭਣ ਲਈ ਫੋਨ ਨੰਬਰ ਤੇ ਐਡਰੈਸ ਨੋਟ ਕਰ, ਕਮਰਾ ਲੱਭਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਕਮਰਾ ਵੀ ਇੱਥੇ ਚੰਗੀ ਕਵਾਇਦ ਤੋਂ ਬਾਅਦ ਮਿਲਦਾ ਹੈ। ਯਾਦ ਰੱਖੋ ਚਾਹੇ ਕਮਰਾ ਲੈਣਾ ਹੈ ਜਾਂ ਜੌਬ, ਹਰ ਕੰਮ ਲਈ ਤੁਹਾਨੂੰ “ਰੈਫਰੈਂਸ” ਦੀ ਜ਼ਰੂਰਤ ਪਵੇਗੀ ਤੇ “ਰੈਫਰੈਂਸ” ਵੀ ਅਜਿਹੀ ਜੋ ਅੱਧੀ ਰਾਤ ਨੂੰ ਵੀ ਤੁਹਾਡਾ ਪੱਖ ਪੂਰ ਸਕੇ। ਅਗਲਾ ਕੰਮ ਜੌਬ ਲੱਭਣ ਦਾ ਹੁੰਦਾ ਹੈ। ਕੋਈ ਵੀ ਤੁਹਾਡੀ ਮੱਦਦ ਨਹੀਂ ਕਰ ਸਕਦਾ, “ਰਜਿਊਮੇ” ਬਣਾ ਕੇ ਖੁਦ ਹੀ ਦਰ-ਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ। ਕੁਝ ਸ਼ੁਭਚਿੰਤਕਾਂ ਵੱਲੋਂ ਸਾਨੂੰ ਮੈਲਬੌਰਨ ਆਉਣ ਤੇ ਜੌਬ ਬਾਬਤ ਇੱਕ ਚੇਤਾਵਨੀ ਮਿਲੀ ਸੀ ਕਿ “ਜੋ ਮਰਜ਼ੀ ਕੰਮ ਕਰਨਾ ਪਰ ਕਿਸੇ “ਵੈੱਲ ਸੈਟਲਡ


© 2010 SikhPress.com
Powered By Arash Info Corporation