ਵਰੁਣ ਮਾਮਲੇ 'ਤੇ ਸਿੱਬਲ ਵੱਲੋਂ ਅਡਵਾਨੀ ਦੀ ਆਲੋਚਨਾ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਵਰੁਣ ਮਾਮਲੇ 'ਤੇ ਸਿੱਬਲ ਵੱਲੋਂ ਅਡਵਾਨੀ ਦੀ ਆਲੋਚਨਾ


Date: Mar 29, 2009

» Mail This News To Friend
» Post Your Comment
» Read Reader's Comments
ਨਵੀਂ ਦਿੱਲੀ(ਭਾਸ਼ਾ), 28 ਮਾਰਚ 2009 ( 15:29 IST )

ਕਾਂਗਰਸ ਪਾਰਟੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਦੇ ਪੀਲੀਭੀਤ ਤੋਂ ਪਾਰਟੀ ਉਮੀਦਵਾਰ ਵਰੁਣ ਗਾਂਧੀ ਸਿਆਸੀ ਤੁਫਾਨ ਪੈਦਾ ਕਰਨ ਵਾਲੀ ਮੁਸਲਿਮ ਵਿਰੋਧੀ ਟਿੱਪਣੀ ਉੱਪਰ ਚੁੱਪ ਰਹਿਣ ਕਾਰਣ ਉਹਨਾਂ ਦੀ ਆਲੋਚਨਾ ਕੀਤੀ.

ਸੀਨੀਅਰ ਕਾਂਗਰਸ ਆਗੂ ਕਪਿੱਲ ਸਿੱਬਲ ਨੇ ਕਿਹਾ ਕਿ ਜੋ ਕੁੱਝ ਹੋ ਰਿਹਾ ਹੈ, ਖਾਮੋਸ਼ ਅਡਵਾਨੀ ਉਸ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿਉਂ ਜੋ ਉਹਨਾਂ ਦੀ ਮਰਜੀ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਸੀ.ਉਹ ਇਸ ਨੂੰ ਅਸਾਨੀ ਨਾਲ ਰੋਕ ਸਕਦੇ ਸਨ.

ਸਿੱਬਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਮਾਮਲਾ ਜਨਤਾ ਦੀਆਂ ਨਜ਼ਰਾਂ ਵਿਚ ਬਰਕਰਾਰ ਰਹੇ ਅਤੇ ਇਹ ਤਮਾਸ਼ਾ ਚੱਲਦਾ ਰਹੇ.ਉਹਨਾਂ ਦੇ ਬਿਆਨ ਤੋਂ ਕੁੱਝ ਸਮਾਂ ਪਹਿਲਾਂ ਹੀ ਵਰੁਣ ਨੇ ਪੀਲੀਭੀਤ ਦੀ ਅਦਾਲਤ ਵਿਚ ਆਤਮ ਸਮਰਪਣ ਦੀ ਅਰਜ਼ੀ ਲਗਾਈ ਸੀ.

ਵਰੁਣ ਉੱਤਰ ਪ੍ਰਦੇਸ਼ ਦੇ ਪੀਲੀਭੀਤ ਲੋਕਸਭਾ ਹਲਕੇ ਤੋਂ ਆਪਣੇ ਚੌਣ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ.

ਸਿੱਬਲ ਨੇ ਕਿਹਾ ਕਿ ਇਸ ਨਾਲ ਅਡਵਾਨੀ ਦੇ ਅਕਸ ਉੱਪਰ ਮਾੜ੍ਹਾ ਪ੍ਰਭਾਵ ਪਵੇਗਾ ਕਿਉਂ ਜੋ ਹਿੰਦੂ ਸਮਾਜ ਅਜਿਹੀ ਸਿਆਸਤ ਨੂੰ ਪਸੰਦ ਨਹੀਂ ਕਰਦਾ.ਅਡਵਾਨੀ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਸੋਝੀ ਨਾਲ ਨਿਬਟਾਉਣ.



© 2010 SikhPress.com
Powered By Arash Info Corporation