ਮਾਲਵੇ ’ਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਨਾਅਹਿਲੀਅਤ ਤੇ ਪ੍ਰੇਮੀਆਂ ਦੇ ਪ੍ਰਚਾਰ ਦਾ ਢੰਗ ਹਾਲਾਤ ਹੀ ਨਾ ਬਦਲ ਦੇਵੇ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਮਾਲਵੇ ’ਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਨਾਅਹਿਲੀਅਤ ਤੇ ਪ੍ਰੇਮੀਆਂ ਦੇ ਪ੍ਰਚਾਰ ਦਾ ਢੰਗ ਹਾਲਾਤ ਹੀ ਨਾ ਬਦਲ ਦੇਵੇ


Date: Apr 10, 2008

» Mail This News To Friend
» Post Your Comment
» Read Reader's Comments
ਪੰਜਾਬ ਦੇ ਮਾਲਵਾ ਖੇਤਰ ’ਚ ਸ਼੍ਰੋਮਣੀ ਕਮੇਟੀ ਵਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਨੇ ਭਾਵੇਂ ਸੌਦਾ ਸਾਧ ਦੇ ਕੁੱਝ ਚੇਲਿਆਂ ਨੂੰ ਵਾਪਸ ਮੋੜਨ ’ਚ ਸਫ਼ਲਤਾ ਹਾਸਲ ਕੀਤੀ ਹੈ ਪਰ ਕਮੇਟੀ ਦੇ ਅਧਿਕਾਰੀਆਂ ਦੀ ਨਾਅਹਿਲੀਅਤ ਕਾਰਨ ਸਾਧ ਦਾ ਪ੍ਰਭਾਵ ਕਿਸੇ ਸਮੇਂ ਵੀ ਵੱਧ ਸਕਦਾ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਲਹਿਰ ਵਲੋਂ ਪੇਸ਼ ਅੰਕੜਿਆਂ ਅਨੁਸਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ฆਬੀ ਤੋਂ ਸ਼ੁਰੂ ਕੀਤੇ ਧਰਮ ਪ੍ਰਚਾਰ ਦੇ ਦੂਜੇ ਪੜਾਅ ’ਚ ਹੁਣ ਤਕ ਇਕੱਲੇ ਮਾਲਵੇ ਦੇ 200 ਪਿੰਡਾਂ ਤਕ ਪਹੁੰਚ ਹੋ ਚੁਕੀ ਹੈ। ਇਨ੍ਹਾਂ ਪਿੰਡਾਂ ’ਚ ਜਿਥੇ ਕਰੀਬ 30 ਹਜ਼ਾਰ ਜੀਅ ਅੰਮ੍ਰਿਤ ਛਕ ਚੁਕੇ ਹਨ, ਉਥੇ ਕਰੀਬ 25 ਹਜ਼ਾਰ ਪਤਿਤ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਹੈ। 900 ਦੇ ਲਗਭਗ ਨੌਜਵਾਨ ਵੱਖ ਵੱਖ ਨਸ਼ੇ ਛੁਡਾਉਣ ਲਈ ਸ੍ਰੀ ਗੁਰੂ ਰਾਮ ਦਾਸ ਹਸਪਤਾਲ, ਵੱਲਾ ਵਿਖੇ ਇਲਾਜ ਕਰਵਾ ਚੁਕੇ ਹਨ। ਧਰਮ ਪ੍ਰਚਾਰ ਲਹਿਰ ਅੱਜ ਵੀ ਮਾਲਵਾ ਖੇਤਰ ’ਚ ਜਾਰੀ ਹੈ ਪਰ ਮਾਲਵੇ ਦੇ ਪਿੰਡਾਂ ’ਚ ਸੌਦਾ ਸਾਧ ਦੇ ਚੇਲਿਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਪ੍ਰਚਾਰ ਦਾ ਢੰਗ ਅਚੰਭੇ ਭਰਿਆ ਹੈ। ฆਘੇ ਐਤਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਏਕਨੂਰฒ ਖ਼ਾਲਸਾ ਫ਼ੌਜ (ਮਾਲਵਾ ਖੇਤਰ) ਦੇ ਦਾਨ ਸਿੰਘ ਵਾਲਾ ਹੈคਡ ਕੁਆਰਟਰ ਤੋਂ ਪ੍ਰਧਾਨ ਭਾਈ ਬਲਜੀਤ ਸਿੰਘ ਗੰਗਾ ਅਨੁਸਾਰ, ‘‘ਮਾਲਵੇ ਦੇ ਪਿੰਡਾਂ ’ਚ ਡੇਰਾ ਪ੍ਰੇਮੀਆਂ ਦੀ ਗਿਣਤੀ ਚੌਂਕਾ ਦੇਣ ਵਾਲੀ ਹੈ। ਪਿੰਡ ਕੋਟਲੀ (ਬਠਿੰਡਾ) ਵਿਖੇ ਪ੍ਰੇਮੀਆਂ ਦੀ ਗਿਣਤੀ 1400 ਅਤੇ ਪਿੰਡ ਅਬਲੂ ਵਿਖੇ 1300 ਸੀ। ਮਾਲਵੇ ਦੇ ਪਿੰਡਾਂ ’ਚ ਗ਼ਰੀਬ ਪਰਵਾਰਾਂ ਦੀ ਆਰਥਕ ਸਹਾਇਤਾ ਦੇ ਨਾਂ ’ਤੇ ਸਾਧ ਦੇ ਚੇਲੇ ਪੁਜਦੇ ਰਹੇ ਅਤੇ ਉਨ੍ਹਾਂ ਨੇ ਕਈ ਥਾਈਂ ਮਕਾਨ ਬਣਾਉਣ ਲਈ 50 ਹਜ਼ਾਰ ਰੁਪਏ ਤਕ ਦਾ ਕਰਜ਼ਾ ਵੀ ਦੇ ਦਿਤਾ। ਕਰਜ਼ਾ ਵਾਪਸ ਕਰਨ ਦੀ ਸ਼ਰਤ ਵੀ ਮਾਮੂਲੀ ਸੀ ਕਿ ਜੇ ਕਰਜ਼ਦਾਰ ਇਕ ਹਫ਼ਤੇ ਦੇ ਅੰਦਰ 8 ਵਿਅਕਤੀਆਂ ਨੂੰ ਸੌਦਾ ਡੇਰੇ ਲੈ ਜਾਏ ਤਾਂ ਕਰਜ਼ਾ ਮੁਆਫ਼। ਜੇ ਕੋਈ ਕਰਜ਼ਦਾਰ, ਕਰਜ਼ਾ ਵਾਪਸ ਨਾ ਵੀ ਕਰ ਸਕਿਆ ਤਾਂ ਇਲਾਕੇ ਦੇ ਬਾਕੀ ਖਾਂਦੇ ਪੀਂਦੇ ਪ੍ਰੇਮੀ ਜਾਂ ਭੰਗੀ ਦਾਸ ਕਰਜ਼ਾ ਸਾਂਝੇ ਤੌਰ ’ਤੇ ਵਾਪਸ ਕਰ ਦੇਣ।’’ ਇਕੱਲੇ ਕੋਟਲੀ ਪਿੰਡ ’ਚ ਗ਼ਰੀਬਾਂ ਦੇ 10 ਘਰ ਉਸਾਰ ਦਿਤੇ ਜਾਣ ਦੀ ਗੱਲ ਭਾਈ ਬਲਜੀਤ ਸਿੰਘ ਗੰਗਾ ਮੰਨਦੇ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਵੇ ਦੇ ਇਨ੍ਹਾਂ ਪਿੰਡਾਂ ’ਚ ਸਿਹਤ ਸਹਲੂਤਾਂ ਦੇ ਨਾਂ ’ਤੇ ਸਿਰਫ਼ ਨਿਜੀ ਡਾਕਟਰ ਹੀ ਹਨ ਜਦ ਕਿ ਪ੍ਰੇਮੀਆਂ ਦੇ ਮੁਫ਼ਤ ਇਲਾਜ ਦੀ ਜ਼ਿੰਮੇਵਾਰੀ ਸੌਦਾ ਡੇਰਾ ਖ਼ੁਦ ਲੈਂਦਾ ਹੈ। ਪ੍ਰੇਮੀਆਂ ਦੀ ਵੱਧ ਰਹੀ ਗਿਣਤੀ ਅਤੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਭਾਈ ਗੰਗਾ ਨੇ ਦਸਿਆ, ‘‘ਜੇ ਵਾਢੀ ਦੇ ਸਮੇਂ ਦੌਰਾਨ ਕਿਸੇ ਪ੍ਰੇਮੀ ਦੀ ਕਣਕ ਵਢਣੀ ਹੋਵੇ ਤਾਂ ਬਾਕੀ ਪ੍ਰੇਮੀ, ਡੇਰੇ ਦੇ ਖ਼ਰਚੇ ’ਤੇ ਸਬੰਧਤ ਪ੍ਰੇਮੀ ਲਈ ਮੁਫ਼ਤ ਕਟਾਈ ਕਰ ਆਉਂਦੇ ਹਨ।’’ ਸ਼੍ਰੋਮਣੀ ਕਮੇਟੀ ਵਲੋਂ ਇਲਾਕੇ ’ਚ ਹੁਣ ਤਕ ਕੀਤੇ ਧਰਮ ਪ੍ਰਚਾਰ ਬਾਰੇ ਭਾਈ ਬਲਜੀਤ ਸਿੰਘ ਗੰਗਾ ਨੇ ਦਸਿਆ ਕਿ ਇਲਾਕੇ ’ਚ ਗੁਰਦਵਾਰੇ ਤਾਂ ਬਹੁਤ ਹਨ ਪਰ ਕੋਈ ਪ੍ਰਚਾਰਕ ਹੀ ਨਹੀਂ ਬਹੁੜਿਆ। ਸ਼੍ਰੋਮਣੀ ਕਮੇਟੀ ਦੇ ਅਪਣੇ ਪ੍ਰਚਾਰਕ ਹੀ ਰਾਜਸੀ ਅਸਰ-ਰਸੂਖ਼ ਦੇ ਚਲਦਿਆਂ ਧਰਮ ਪ੍ਰਚਾਰ ਲਹਿਰ ’ਚ ਸ਼ਾਮਲ ਹੋਣ ਤੋਂ ਗੁਰੇਜ਼ ਕਰ ਰਹੇ ਹਨ। ਦਫ਼ਤਰੀ ਰੀਕਾਰਡ ਮੁਤਾਬਕ ਚਾਰ ਪ੍ਰਚਾਰਕ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਿਆਸੀ ਆਗੂਆਂ ਦੀ ਸਿਫ਼ਾਰਸ਼ ਕਰਵਾ ਕੇ ਧਰਮ ਪ੍ਰਚਾਰ ਲਹਿਰ ਤੋਂ ਹੀ ਕਿਨਾਰਾ ਕਰ ਚੁਕੇ ਹਨ। ਇਸ ਤੋਂ ਇਲਾਵਾ ਕਮੇਟੀ ਦੇ ਤਿੰਨ ਸੁਪਰਵਾਈਜ਼ਰ ਇਲਾਕੇ ’ਚ ਮਾੜੇ ਪਾਣੀ ਦੀ ਸ਼ਿਕਾਇਤ ਕਾਰਨ ਲਹਿਰ ਤੋਂ ਪਾਸੇ ਹੱਟ ਗਏ ਜਦ ਕਿ ਇਕ ਮੀਤ ਸਕੱਤਰ ਵੀ ਡਿਊਟੀ ਕਰਨ ਤੋਂ ਪਾਸਾ ਵੱਟ ਗਿਆ। ਇਹੀ ਅਹੁਦੇਦਾਰ ਹੋਰਨਾਂ ਖੇਤਰਾਂ ’ਚ ਮੁਹਿੰਮ ਤੇਜ਼ ਕਰਨ ਦੇ ਸੁਝਾਅ ਦੇ ਰਹੇ ਹਨ। ਭਾਈ ਗੰਗਾ ਨੇ ਕਿਹਾ ਕਿ ਮਾਲਵੇ ਦੇ ਇਸ ਖੇਤਰ ’ਚ ਸਸਤੀ ਵਿਦਿਆ ਦੀ ਜ਼ਰੂਰਤ ਹੈ ਪਰ ਸ਼੍ਰੋਮਣੀ ਕਮੇਟੀ ਵਲੋਂ ਪੇਸ਼ ਕੀਤੇ ਬਜਟ ’ਚ ਇਸ ਵਰ੍ਹੇ ਵੀ ਇਲਾਕੇ ਦੇ ਗ਼ਰੀਬ ਵਿਦਿਆਰਥੀਆਂ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਕਮੇਟੀ ਨੇ ਇਲਾਕੇ ’ਚ ਪਬਲਿਕ ਸਕੂਲ ਖੋਲ੍ਹਣ ਦੀ ਗੱਲ ਤਾਂ ਕੀਤੀ ਹੈ ਪਰ ਇਲਾਕਾ ਵਾਸੀ ਸਸਤੀ ਸਿਹਤ ਸਹਲੂਤ ਦੀ ਮੰਗ ਕਰ ਰਹੇ ਹਨ ਜਿਸ ਲਈ ਨਾ ਸ਼੍ਰੋਮਣੀ ਕਮੇਟੀ ਅਤੇ ਨਾ ਸੂਬਾ ਸਰਕਾਰ ਕੁੱਝ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਨੇ ਹਾਲੇ ਤਕ ਇਕ ਤਿਹਾਈ ਤੋਂ ਘੱਟ ਡੇਰਾ ਪ੍ਰੇਮੀਆਂ ਨੂੰ ਸਿੱਖੀ ਵਲ ਪ੍ਰੇਰਨ ’ਚ ਸਫ਼ਲਤਾ ਹਾਸਲ ਕੀਤੀ ਹੈ ਪਰ ਜੇ ਕੋਈ ਠੋਸ ਉਪਰਾਲਾ ਨਾ ਕੀਤਾ ਗਿਆ ਤਾਂ ਕੀਤੀ ਹੋਈ ਉਤੇ ਵੀ ਪਾਣੀ ਫਿਰ ਸਕਦਾ ਹੈ। ਭਾਈ ਗੰਗਾ ਡੇਰਾ ਪ੍ਰੇਮੀਆਂ ਨੂੰ ਸਿੱਖੀ ਵਲ ‘ਧੱਕਣ’ ਦੀ ਗੱਲ ਵੀ ਮੰਨਦੇ ਹਨ ਪਰ ਉਹ ਖ਼ਫ਼ਾ ਹਨ ਕਿ ਜਦੋਂ ਵੀ ਕਿਤੇ ਜਥੇਬੰਦੀ ਕਾਰਵਾਈ ਕਰਨ ਤੁਰਦੀ ਹੈ ਤਾਂ ਪ੍ਰਸ਼ਾਸਨ ਉਨ੍ਹਾਂ ਵਿਰੁਧ ਹੀ ਕੇਸ ਦਰਜ ਕਰ ਦਿੰਦਾ ਹੈ ਅਤੇ ਪ੍ਰੇਮੀਆਂ ਨੂੰ ਕੁੱਝ ਨਹੀਂ ਕਹਿੰਦਾ। ਵੈਸੇ ਤਾਂ ਧਰਮ ਪ੍ਰਚਾਰ ਲਹਿਰ ਦੇ ਮੁਖੀ ਗਿਆਨੀ ਬਲਦੇਵ ਸਿੰਘ ਦਾਅਵਾ ਕਰਦੇ ਹਨ ਕਿ ਮਾਲਵੇ ’ਚ ਇੰਨਾ ਕੰਮ ਕਰ ਦਿਆਂਗੇ ਕਿ ਇਕ ਖ਼ਾਲਸਾਈ ਜੈਕਾਰੇ ਨਾਲ ਡੇਰਾ ਪ੍ਰੇਮੀ ਭੱਜਣਗੇ ਤਾਂ ਦੂਜੇ ਪਾਸੇ ਸਲਾਬਤਪੁਰਾ ਡੇਰੇ ’ਚ ਤਰੇੜਾਂ ਪੈ ਜਾਣਗੀਆਂ ਪਰ ਉਨ੍ਹਾਂ ਦਾ ਇਹ ਸੁਪਨਾ ਹਾਲੇ ਅਧੂਰਾ ਲਗਦਾ ਹੈ।


© 2008 SikhPress.com
Powered By Arash Info Corporation