ਨਿਹੰਗ ਸਿੰਘ ਨੇ ਕਰੋੜਾਂ ਰੁਪਏ ਦੀ ਜ਼ਮੀਨ ਧਰਮ ਪ੍ਰਚਾਰ ਲਈ ਦਾਨ ਦਿਤੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਨਿਹੰਗ ਸਿੰਘ ਨੇ ਕਰੋੜਾਂ ਰੁਪਏ ਦੀ ਜ਼ਮੀਨ ਧਰਮ ਪ੍ਰਚਾਰ ਲਈ ਦਾਨ ਦਿਤੀ


Date: Apr 10, 2008

» Mail This News To Friend
» Post Your Comment
» Read Reader's Comments
ਸ਼ਹਿਰ ਦੇ ਇਕ ਨਿਹੰਗ ਸਿੰਘ ਨੇ ਅਪਣੀ ਕਰੋੜਾਂ ਰੁਪਏ ਦੀ ਜ਼ਮੀਨ ਸਿੱਖੀ ਦਾ ਪ੍ਰਚਾਰ ਕਰ ਰਹੀ ਜਥੇਬੰਦੀ ਦੇ ਨਾਂ ਕੀਤੀ ਹੈ। ਉਸ ਨੇ ਜ਼ਮੀਨ ਸਬੰਧੀ ਕਾਗ਼ਜ਼ਾਤ ਧਾਰਮਕ ਸਮਾਗਮ ਦੌਰਾਨ ਜਥੇਬੰਦੀ ਨੂੰ ਸੌਂਪੇ। ਜਾਣਕਾਰੀ ਅਨੁਸਾਰ ਸਥਾਨਕ ਗੁਰਦਵਾਰਾ ਭਾਈ ਜਗਤਾ ਜੀ ਵਿਖੇ ਹੋ ਰਹੇ ਸਮਾਗਮ ਮੌਕੇ ਸ਼ਹਿਰ ਵਾਸੀ ਜਥੇਦਾਰ ਹਰਦਿਆਲ ਸਿੰਘ ਨਿਹੰਗ ਨੇ ਸ਼ਹਿਰ ਚ ਪਈ ਅਪਣੀ ਕਰੋੜਾਂ ਰੁਪਏ ਦੀ ਤਿੰਨ ਏਕੜ ਜ਼ਮੀਨ ਦੀ ਰਜਿਸਟਰੀ ਖ਼ਾਲਸਾ ਧਰਮ ਪ੍ਰਚਾਰ ਕਮੇਟੀ ਦੇ ਨਾਂ ਕਰ ਦਿਤੀ ਅਤੇ ਜ਼ਮੀਨ ਸਬੰਧੀ ਦਸਤਾਵੇਜ਼ ਜਥੇਬੰਦੀ ਦੇ ਪ੍ਰਧਾਨ ਚਰਨਜੀਤ ਸਿੰਘ ਖ਼ਾਲਸਾ ਨੂੰ ਸੌਂਪੇ। ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਖ਼ਾਲਸਾ ਨੇ ਪੰਥ ਦਰਦੀ ਹਰਦਿਆਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਿੰਹਗ ਸਿੰਘ ਨੇ ਜਥੇਬੰਦੀ ਨੂੰ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਧਰਮ ਪ੍ਰਚਾਰ ਕਮੇਟੀ, ਦਾਨ ਚ ਮਿਲੀ ਜ਼ਮੀਨ ਨੂੰ ਲੋਕਾਂ ਦੀ ਸੇਵਾ ਲਈ ਵਰਤੇਗੀ ਅਤੇ ਛੇਤੀ ਹੀ ਉਸ ਜ਼ਮੀਨ ਉਪਰ ਭਾਈ ਲਾਲੋ ਜੀ ਦੀ ਯਾਦ ਨੂੰ ਸਮਰਪਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਵਿਸ਼ਾਲ ਧਰਮਸ਼ਾਲਾ ਉਸਾਰੀ ਜਾਵੇਗੀ। ਬਾਬਾ ਨਾਨਕ ਦਾ ਮੋਦੀਖ਼ਾਨਾ ਖੋਲ੍ਹਿਆ ਜਾਵੇਗਾ, ਜਿਥੋਂ ਗ਼ਰੀਬਾਂ ਤੇ ਲੋੜਵੰਦਾਂ ਨੂੰ ਮਹੀਨੇ ਦਾ ਰਾਸ਼ਨ ਦਿਤਾ ਜਾਇਆ ਕਰੇਗਾ। ਇਸੇ ਹੀ ਥਾਂ ਗ਼ਰੀਬ ਲੜਕੀਆਂ ਦੇ ਸਮੂਹਕ ਵਿਆਹ ਕਰਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾਨ ਦੇਣ ਵਾਲੇ ਜਥੇਦਾਰ ਹਰਦਿਆਲ ਸਿੰਘ ਦੀ ਸੰਭਾਲ ਖ਼ਾਲਸਾ ਧਰਮ ਪ੍ਰਚਾਰ ਕਮੇਟੀ ਕਰੇਗੀ। ਜਥੇਬੰਦੀ ਨੇ ਜਥੇਦਾਰ ਹਰਦਿਆਲ ਸਿੰਘ ਨਿਹੰਗ ਸਣੇ ਕਈ ਧਾਰਮਕ ਸ਼ਖ਼ਸੀਅਤਾਂ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਤ ਕੀਤਾ। ਸਮਾਗਮ ਦੌਰਾਨ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲੇ, ਬਾਬਾ ਬਲਜੀਤ ਸਿੰਘ ਭਿਆਣਾ ਸਾਹਿਬ, ਸੁਰਜੀਤ ਸਿੰਘ ਵਿਰਦੀ ਅਤੇ ਨਿਰਮਲ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।




© 2008 SikhPress.com
Powered By Arash Info Corporation