ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਉਤੇ ਆਵਾਜਾਈ ਕਾਬੂ ਕਰਨਾ ਪ੍ਰਸ਼ਾਸਨ ਦੇ ਵਿਤ ਤੋਂ ਬਾਹਰ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਉਤੇ ਆਵਾਜਾਈ ਕਾਬੂ ਕਰਨਾ ਪ੍ਰਸ਼ਾਸਨ ਦੇ ਵਿਤ ਤੋਂ ਬਾਹਰ


Date: Apr 10, 2008

» Mail This News To Friend
» Post Your Comment
» Read Reader's Comments
ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ’ਤੇ ਆਵਾਜਾਈ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਪਣੇ ਸਣੇ, ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਪੱਧਰ ’ਤੇ ਕਈ ਵਾਰ ਕੋਸ਼ਿਸ਼ ਕਰ ਚੁਕਾ ਹੈ ਪਰ ਇਸ ਦੀ ਹਰ ਕੋਸ਼ਿਸ਼ ਨਾਕਾਮ ਸਿੱਧ ਹੋਈ। ਇਸ ਗੰਭੀਰ ਸਮੱ੍ਯਸਿਆ ਦੇ ਹੱਲ ਲਈ ਯਤਨਸ਼ੀਲ ਪ੍ਰਸ਼ਾਸਨ ਨੇ ਸ਼ਾਇਦ ਇਨ੍ਹਾਂ ਰਸਤਿਆਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵਲ ਕਦੇ ਧਿਆਨ ਨਹੀਂ ਦਿਤਾ। ਜਲਿਆਂ ਵਾਲਾ ਬਾਗ਼ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਘੰਟਾ ਘਰ ਤਕ ਦਾ ਰਸਤਾ ਮਹਿਜ਼ ਕੁੱਝ ਕਦਮਾਂ ਦਾ ਹੈ ਪਰ ਕਈ ਵਾਰ ਇਹ ਰਸਤਾ ਵੀ ਲੰਮਾ ਲਗਦਾ ਹੈ। ਰਸਤੇ ਦੇ ਨਾਲ ਬਣੇ ਫ਼ੁਟਪਾਥਾਂ ਉਤੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੇ ਕਥਿਤ ਤੌਰ ’ਤੇ ਵੱਡੇ ਲੋਕਾਂ ਦੀ ਸ਼ਹਿ ਉਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਕਾਨੂੰਨਨ, ਇਹ ਫ਼ੁਟਪਾਥ ਪੈਦਲ ਚਲਣ ਵਾਲਿਆਂ ਲਈ ਹਨ ਪਰ ਇਥੇ ਤਾਂ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਕਾਨੂੰਨ ਦੀ ਕੋਈ ਪਰਵਾਹ ਨਹੀਂ ਕਰਦਾ। ਕੋਈ ਦੁਕਾਨਦਾਰ ਅਜਿਹਾ ਨਹੀਂ ਜਿਸ ਨੇ ਅਪਣੀ ਕਰੋੜਾਂ ਰੁਪਏ ਦੀ ਦੁਕਾਨ ਹੋਣ ਦੇ ਬਾਵਜੂਦ ਫ਼ੁਟਪਾਥ ਉਤੇ ਕਬਜ਼ਾ ਨਾ ਕੀਤਾ ਹੋਵੇ। ਦੁਕਾਨਦਾਰਾਂ, ਰੇਹੜੀ ਵਾਲਿਆਂ ਅਤੇ ਰਿਕਸ਼ਾ ਤੇ ਥ੍ਰੀਵੀਲਰ ਚਾਲਕਾਂ ਵਲੋਂ ਰਸਤੇ ’ਚ ਖੜੀਆਂ ਕੀਤੀਆਂ ਜਾਂਦੀਆਂ ਰੁਕਾਵਟਾਂ ਕਾਰਨ ਇਥੋਂ ਲੰਘਦੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਸਰਕਾਰ ਨੇ ਵੀ ਇਥੇ ਭੀੜ ਭੜੱਕਾ ਘੱਟ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਹਨ ਪਰ ਫਿਰ ਵੀ ਮਾਮਲਾ ਹੱਲ ਹੋਣ ਦਾ ਨਾਂ ਨਹੀਂ ਲੈਂਦਾ। ਸਰਕਾਰ ਨੇ ਵਾਹਨ ਖੜੇ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੇ ਥਾਵਾਂ ਉਸਾਰੀਆਂ ਹਨ ਪਰ ਇਨ੍ਹਾਂ ਥਾਵਾਂ ਉਪਰ ਖ਼ਰਚੇ ਪੈਸੇ ਦੀ ਤਾਂ ਹੀ ਸਾਰਥਕਤਾ ਹੈ, ਜੇ ਇਲਾਕੇ ’ਚੋਂ ਨਾਜਾਇਜ਼ ਕਬਜ਼ੇ ਹਟਾ ਕੇ ਰਸਤੇ ਖੁਲ੍ਹੇ ਕੀਤੇ ਜਾਣ। ਕੁੱਝ ਸੰਸਥਾਵਾਂ ਤੇ ਵਿਅਕਤੀਆਂ ਨੇ ਵੱਖ ਵੱਖ ਸਮਿਆਂ ’ਤੇ ਅਪਣੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦਿਤੀਆਂ ਪਰ ਜਾਪਦਾ ਹੈ ਕਿ ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ’ ਦੀ ਕਹਾਵਤ ਉਤੇ ਚਲਦਿਆਂ ਪ੍ਰਸ਼ਾਸਨਕ ਅਧਿਕਾਰੀ ਇਸ ਸਮੱਸਿਆ ਦਾ ਹੱਲ ਹੀ ਨਹੀਂ ਕਰਨਾ ਚਾਹੁੰਦਾ। ਦਸਣਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਚੋਖਾ ਵਾਧਾ ਹੋਇਆ ਹੈ ਜਿਸ ਦੇ ਮੁਕਾਬਲੇ ਆਵਾਜਾਈ ਲਈ ਸਹੁੂਲਤ ਦੇ ਪ੍ਰਬੰਧ ਨਹੀਂ ਹੋ ਸਕੇ।


© 2009 SikhPress.com
Powered By Arash Info Corporation