ਵਿਸਾਖੀ ਮੌਕੇ ਵਿਸ਼ਵ ਦਸਤਾਰ ਦਿਵਸ ਮਨਾਇਆ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਵਿਸਾਖੀ ਮੌਕੇ ਵਿਸ਼ਵ ਦਸਤਾਰ ਦਿਵਸ ਮਨਾਇਆ


Date: Apr 14, 2008

» Mail This News To Friend
» Post Your Comment
» Read Reader's Comments
ਲੁਧਿਆਣਾ, 13 ਅਪ੍ਰੈਲ -ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਅਤੇ ਸਿੱਖ ਬਿੱਜ ਡਾਟ ਕਾਮ ਵੱਲੋਂ ਗੁ: ਸ੍ਰੀ ਗੁਰੂ ਸਿੰਘ ਸਭਾ, ਈ-ਬਲਾਕ ਭਾਈ ਰਣਧੀਰ ਸਿੰਘ ਨਗਰ ਦੇ ਸਹਿਯੋਗ ਨਾਲ ਅੱਜ ਵਿਸ਼ਵ ਦਸਤਾਰ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਆਕਰਸ਼ਣ ਦਸਤਾਰ ਸਜਾਉਣ ਦਾ ਮੁਕਾਬਲਾ ਰਿਹਾ। ਪ੍ਰਤੀਯੋਗੀਆਂ ਦੀ ਉਮਰ ਦੇ ਹਿਸਾਬ ਨਾਲ ਦੋ ਗਰੁੱਪ ਵਿਚ ਮੁਕਾਬਲੇ ਹੋਏ। ਪਹਿਲੇ ਗਰੁੱਪ ਵਿਚੋਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਹਰਮਨਦੀਪ ਸਿੰਘ ਅਤੇ ਅਮਨਜੋਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਇਨਾਮ ਹਾਸਲ ਕੀਤਾ। ਸੀ. ਐਫ. ਸੀ ਪਬਲਿਕ ਸਕੂਲ ਦੇ ਰਮਨਦੀਪ ਸਿੰਘ ਨੇ ਤੀਸਰਾ ਇਨਾਮ ਹਾਸਲ ਕੀਤਾ। ਦੂਸਰੇ ਗਰੁੱਪ ਵਿਚੋਂ ਰਾਮਗੜ੍ਹੀਆ ਸੀ. ਸੈ. ਸਕੂਲ ਦੇ ਵਿਦਿਆਰਥੀ ਰਵਿੰਦਰ ਸਿੰਘ ਨੇ ਪਹਿਲਾ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਗਗਨਦੀਪ ਸਿੰਘ ਅਤੇ ਜਸਪਿੰਦਰ ਸਿੰਘ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਇਨਾਮ ਹਾਸਲ ਕੀਤਾ। ਦਸਤਾਰ ਮੁਕਾਬਲੇ ਵਿਚ ਗੁਰੂ ਹਰਕ੍ਰਿਸ਼ਨ ਸਾਹਬਿ ਸਕੂਲ ਡਾਬਾ ਰੋਡ ਦੇ ਯੂ. ਕੇ. ਜੀ. ਦੇ ਵਿਦਿਆਰਥੀ ਨਮਨਪ੍ਰੀਤ ਸਿੰਘ ਨੇ ਬਗੈਰ ਕਿਸੇ ਦੀ ਮਦਦ ਤੋਂ ਖੁਦ ਦਸਤਾਰ ਸਜਾਈ। ਇਸ ਚਾਰ ਸਾਲ ਦੇ ਬੱਚੇ ਦੀ ਕਾਬਲੀਅਤ ਦੀ ਸਭ ਨੇ ਪ੍ਰਸ਼ੰਸਾ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਇਸ ਬੱਚੇ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ। ਇਸ ਮੌਕੇ ਤੇ ਸਿੱਖ ਬਿਜ ਡਾਟ ਕਾਮ ਦੇ ਸੰਚਾਲਕ ਪ੍ਰਭਜੋਤ ਸਿੰਘ ਨੇ ਗੁਰਮਤਿ ਅਧਾਰਤ ਪ੍ਰਸ਼ਨ ਉਤਰ ਪੁੱਛ ਕੇ ਸੰਗਤਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ। ਸਮਾਗਮ ਵਿਚ ਸ: ਦਵਿੰਦਰ ਸਿੰਘ ਮਿਸ਼ਨਰੀ ਨੇ ਵੀ ਸੰਬੋਧਨ ਕੀਤਾ। ਆਖਰੀ ਤੇ ਕਲੱਬ ਦੇ ਡਾਇਰੈਕਟਰ ਸ: ਅਮਨਪ੍ਰੀਤ ਸਿੰਘ ਅਤੇ ਸਮਾਗਮ ਇੰਚਾਰਜ ਸ: ਹਰਪ੍ਰੀਤ ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸ: ਅਰਵਿੰਦ ਸਿੰਘ ਖਾਲਸਾ, ਸ: ਜਸਪ੍ਰੀਤ ਸਿੰਘ, ਸ: ਚਮਕੌਰ ਸਿੰਘ ਅਤੇ ਸ: ਰਵਿੰਦਰ ਸਿੰਘ ਪ੍ਰਬੰਧਕ ਗੁ: ਈ-ਬਲਾਕ, ਭਾਈ ਰਣਧੀਰ ਸਿੰਘ ਨਗਰ, ਬੀਬੀ ਹਰਪ੍ਰੀਤ ਕੌਰ, ਸ: ਬਲਵਿੰਦਰ ਸਿੰਘ, ਸ: ਮਨਜੋਤ ਸਿੰਘ, ਸ: ਹਰਨੂਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।


© 2008 SikhPress.com
Powered By Arash Info Corporation