ਸ਼੍ਰੋਮਣੀ ਅਕਾਲੀ ਦਲ (ਬਾਦਲ) ਧਰਮ ਨਿਰਪੱਖ ਪਾਰਟੀ ਬਣੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਸ਼੍ਰੋਮਣੀ ਅਕਾਲੀ ਦਲ (ਬਾਦਲ) ਧਰਮ ਨਿਰਪੱਖ ਪਾਰਟੀ ਬਣੀ


Date: Apr 16, 2008

» Mail This News To Friend
» Post Your Comment
» Read Reader's Comments
ਚੰਡੀਗੜ੍ਹ, 15 ਅਪ੍ਰੈਲ (ਸਤਿੰਦਰਜੀਤ ਸਿੰਘ ਬੈਂਸ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਅਤੇ ਹੋਰ ਇਕਾਈਆਂ ਦਾ ਪੁਨਰ ਗਠਨ ਕਰ ਕੇ ਪਾਰਟੀ ਨੂੰ ਧਰਮ ਨਿਰਪੱਖ ਬਣਾ ਕੇ ਪੇਸ਼ ਕੀਤਾ। ਸ. ਸੁਖਬੀਰ ਸਿੰਘ ਬਾਦਲ ਨੇ ਅਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੀ ਚੇਅਰਮੈਨੀ ਦੇ ਅਹੁਦੇ ਤੋਂ ਲਾਂਭੇ ਕਰ ਕੇ ਇਹ ਜ਼ਿੰਮੇਵਾਰੀ ਆਪ ਸੰਭਾਲ ਲਈ ਹੈ। ਸ. ਬਾਦਲ ਇਸ ਕਮੇਟੀ ਦੇ ਸਰਪ੍ਰਸਤ ਹੋਣਗੇ। ਉਹ ਅਕਾਲੀ ਦਲ ਦੇ ਵੀ ਸਰਪ੍ਰਸਤ ਹਨ। ਸ. ਸੁਖਬੀਰ ਬਾਦਲ ਨੇ 38 ਮੈਂਬਰੀ ਰਾਜਸੀ ਮਾਮਲਿਆਂ ਦੀ ਕਮੇਟੀ ਚ ਦੋ ਹਿੰਦੂ ਸ਼ਾਮਲ ਕੀਤੇ ਹਨ ਅਤੇ ਵਰਕਿੰਗ ਕਮੇਟੀ 43 ਮੈਂਬਰਾਂ ਚ ਛੇ ਹਿੰਦੂ, ਦੋ ਮੁਸਲਿਮ ਅਤੇ 3 ਈਸਾਈ ਮੈਂਬਰ ਸ਼ਾਮਲ ਕੀਤੇ ਹਨ। ਕੁਲ 11 ਦਲਿਤ ਅਤੇ 9 ਪਛੜੀਆਂ ਸ਼੍ਰੇਣੀਆਂ ਦੇ ਮੈਂਬਰ ਲਏ ਗਏ ਹਨ। ਪਾਰਟੀ ਦੀਆਂ ਫ਼ੈਸਲਾ ਕਰਨ ਵਾਲੀਆਂ ਦੋਵੇਂ ਕਮੇਟੀਆਂ ਵਿਚ ਔਰਤਾਂ ਅਤੇ ਨੌਜਵਾਨਾਂ ਨੂੰ ਨਾ-ਮਾਤਰ ਪ੍ਰਤੀਨਿਧਤਾ ਹੀ ਮਿਲੀ ਹੈ। ਕੇਵਲ ਦੋ ਔਰਤਾਂ ਬੀਬੀ ਜਗੀਰ ਕੌਰ (ਵਰਕਿੰਗ ਕਮੇਟੀ) ਅਤੇ ਡਾ. ਉਪਿੰਦਰਜੀਤ ਕੌਰ (ਰਾਜਸੀ ਮਾਮਲਿਆਂ ਦੀ ਕਮੇਟੀ) ਨੂੰ ਸ਼ਾਮਲ ਕੀਤਾ ਗਿਆ ਹੈ। ਮਨਪ੍ਰੀਤ ਸਿੰਘ, ਗਗਨਦੀਪ ਸਿੰਘ ਬਰਨਾਲਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਛੱਡ ਕੇ ਕਿਸੇ ਵੀ ਨੌਜਵਾਨ ਨੇਤਾ ਨੂੰ ਥਾਂ ਨਹੀਂ ਦਿਤੀ ਗਈ। ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਸੀ ਕਿ ਪਾਰਟੀ ਦੇ ਪੁਨਰ ਗਠਨ ਚ ਨੌਜਵਾਨਾਂ ਨੂੰ ਵੱਡੀ ਪ੍ਰਤੀਨਿਧਤਾ ਦਿਤੀ ਜਾਵੇਗੀ। ਮੁਹਾਲੀ ਦੇ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ ਨੂੰ ਸ਼ਰਨਜੀਤ ਸਿੰਘ ਢਿੱਲੋਂ ਦੀ ਥਾਂ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਪਟਿਆਲੇ ਦੇ ਇਕ ਕੇਬਲ ਆਪਰੇਟਰ ਰਾਜੂ ਖੰਨਾ ਨੂੰ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸ.ਓ.ਆਈ.) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਨੂੰ ਯੂਥ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਪਰਮਜੀਤ ਕੌਰ ਗੁਲਸ਼ਨ ਮੈਂਬਰ ਲੋਕ ਸਭਾ ਨੂੰ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦਲਜੀਤ ਸਿੰਘ ਚੀਮਾ ਪਾਰਟੀ ਦੇ ਸਕੱਤਰ ਅਤੇ ਮੁੱਖ ਬੁਲਾਰੇ ਹੋਣਗੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦਾ ਪੁਨਰ ਗਠਨ ਕਰ ਕੇ ਸ. ਅਵਤਾਰ ਸਿੰਘ ਹਿਤ ਦੀ ਥਾਂ ਮਨਜੀਤ ਸਿੰਘ ਗਰੇਟਰ ਕੈਲਾਸ਼ ਨੂੰ ਪ੍ਰਧਾਨ ਥਾਪਿਆ ਗਿਆ ਹੈ। ਪਾਰਟੀ ਦੇ ਦਲਿਤ ਵਿੰਗ ਦਾ ਪ੍ਰਧਾਨ ਸ. ਗੁਲਜ਼ਾਰ ਸਿੰਘ ਰਣੀਕੇ ਨੂੰ ਬਣਾਇਆ ਗਿਆ ਹੈ। ਗੁਰਦੇਵ ਸਿੰਘ ਬਾਦਲ ਸਰਪ੍ਰਸਤ ਬਣਾਏ ਗਏ ਹਨ। ਸਰਵਣ ਸਿੰਘ ਫ਼ਿਲੌਰ ਅਤੇ ਹਰਜਿੰਦਰ ਸਿੰਘ ਜਾਖੂ ਦਲਿਤ ਵਿੰਗ ਦੇ ਜਨਰਲ ਸਕੱਤਰ ਥਾਪੇ ਗਏ ਹਨ। ਇੰਡਸਟਰੀ ਸੈਲ ਦਾ ਪ੍ਰਧਾਨ ਸਤੀਸ਼ ਕੁਮਾਰ ਢਾਂਡਾ ਨੂੰ ਬਣਾਇਆ ਗਿਆ ਹੈ ਅਤੇ ਇੰਦਰਜੀਤ ਸਿੰਘ ਪ੍ਰਧਾਨ ਇਸ ਦੇ ਸਰਪ੍ਰਸਤ ਹੋਣਗੇ। ਵਪਾਰੀ ਸੈਲ ਦੇ ਪ੍ਰਧਾਨ ਮਦਨ ਲਾਲ ਬੱਗਾ ਹੋਣਗੇ। ਸ. ਸੁਰਜੀਤ ਸਿੰਘ ਰੱਖੜਾ ਐਨ.ਆਰ.ਆਈ. ਸੈਲ ਦੇ ਪ੍ਰਧਾਨ ਅਤੇ ਹੀਰਾ ਸਿੰਘ ਗਾਬੜੀਆ ਪਛੜੀਆਂ ਸ਼੍ਰੇਣੀਆਂ ਸੈਲ ਦੇ ਪ੍ਰਧਾਨ ਹੋਣਗੇ। ਬਲਵਿੰਦਰ ਸਿੰਘ ਭੂੰਦੜ ਨੂੰ ਕਿਸਾਨ ਸੈਲ ਦਾ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਦੀ ਵਰਕਿੰਗ ਕਮੇਟੀ ਅਤੇ ਰਾਜਸੀ ਮਾਮਲਿਆਂ ਦੀ ਨਵੀਂ ਕਮੇਟੀ ਦੀ ਬਣਤਰ ਇਸ ਪ੍ਰਕਾਰ ਹੈ। ਵਰਕਿੰਗ ਕਮੇਟੀ ਮੈਂਬਰ: ਰਣਜੀਤ ਸਿੰਘ ਬ੍ਰਹਮਪੁਰਾ, ਗੁਰਦੇਵ ਸਿੰਘ ਬਾਦਲ, ਤੋਤਾ ਸਿੰਘ, ਬੀਬੀ ਜਗੀਰ ਕੌਰ ਅਤੇ ਭਾਈ ਮਨਜੀਤ ਸਿੰਘ ਸਾਰੇ ਸੀਨੀਅਰ ਮੀਤ ਪ੍ਰਧਾਨ। ਬਾਬਾ ਜਗਜੀਤ ਸਿੰਘ ਲੋਪੋ, ਅਮਰਜੀਤ ਸਿੰਘ ਭਾਟੀਆ, ਹਰੀ ਸਿੰਘ ਜ਼ੀਰਾ, ਗੋਬਿੰਦ ਸਿੰਘ ਲੌਂਗੋਵਾਲ, ਗੋਬਿੰਦ ਸਿੰਘ ਕਾਂਝਲਾ, ਵੀਰ ਸਿੰਘ ਲੋਪੋਕੇ, ਪ੍ਰਕਾਸ਼ ਚੰਦ ਗਰਗ, ਚਿਰੰਜੀ ਲਾਲ ਗਰਗ, ਬਲਵਿੰਦਰ ਸਿੰਘ ਸੈਫ਼ਦੀਪੁਰ, ਹਰੀਸ਼ ਰਾਏ ਢਾਂਡਾ, ਰਾਜਿੰਦਰ ਸਿੰਘ ਕਾਂਝਲਾ, ਉਂਕਾਰ ਸਿੰਘ ਥਾਪਰ ਅਤੇ ਗਗਨਜੀਤ ਸਿੰਘ ਬਰਨਾਲਾ ਸਾਰੇ ਮੀਤ ਪ੍ਰਧਾਨ। ਦਲਬੀਰ ਸਿੰਘ ਵੇਰਕਾ, ਸਰੂਪ ਚੰਦ ਸਿੰਗਲਾ, ਸੁਰਜੀਤ ਸਿੰਘ ਕੋਹਲੀ, ਮਦਨ ਲਾਲ ਬੱਗਾ ਸਾਰੇ ਜੂਨੀਅਰ ਮੀਤ ਪ੍ਰਧਾਨ। ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ, ਬਲਵਿੰਦਰ ਸਿੰਘ ਭੂੰਦੜ, ਕੈਪਟਨ ਕੰਵਲਜੀਤ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਹਿਤ, ਪ੍ਰੇਮ ਸਿੰਘ ਚੰਦੂਮਾਜਰਾ, ਸ਼ਰਨਜੀਤ ਸਿੰਘ ਢਿੱਲੋਂ, ਨਰੇਸ਼ ਗੁਜਰਾਲ ਸਾਰੇ ਜਨਰਲ ਸਕੱਤਰ। ਸਰਬਜੀਤ ਸਿੰਘ ਮੱਕੜ, ਅਵੀਨਾਸ਼ ਚੰਦਰ ਅਤੇ ਬਲਵਿੰਦਰ ਸਿੰਘ ਬੈਂਸ ਜਥੇਬੰਦਕ ਸਕੱਤਰ ਹੋਣਗੇ। ਚੌਧਰੀ ਅਬਦੁਲ ਗਫ਼ਾਰ, ਮੁਹੰਮਦ ਰਹਿਮਾਨ ਉਸਮਾਨੀ, ਮਾਨਾਵਰ ਮਸੀਹ, ਗੁਲਜ਼ਾਰ ਮਸੀਹ, ਕਮਲ ਬਖ਼ਸ਼ੀ, ਰਘਵੀਰ ਸਿੰਘ ਕਪੂਰਥਲਾ ਅਤੇ ਦਰਸ਼ਨ ਲਾਲ ਜੇਠੂ ਮਾਜਰਾ ਸਾਰੇ ਜੂਨੀਅਰ ਸਕੱਤਰ। ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ: ਜਗਦੇਵ ਸਿੰਘ ਤਲਵੰਡੀ, ਬਾਬਾ ਅਜੀਤ ਸਿੰਘ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਗੁਰਦੇਵ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਕੈਪਟਨ ਕੰਵਲਜੀਤ ਸਿੰਘ, ਬੀਬੀ ਜਗੀਰ ਕੌਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਚਰਨਜੀਤ ਸਿੰਘ ਅਟਵਾਲ, ਸੇਵਾ ਸਿੰਘ ਸੇਖਵਾਂ, ਡਾ. ਉਪਿੰਦਰਜੀਤ ਕੌਰ, ਅਜੀਤ ਸਿੰਘ ਕੋਹਾੜ, ਹਰਮੇਲ ਸਿੰਘ ਟੌਹੜਾ, ਕੁਲਦੀਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਬਾਦਲ, ਮਹੇਸ਼ਇੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਮੱਕੜ, ਸੁਰਜੀਤ ਸਿੰਘ ਰੱਖੜਾ, ਜਗਦੀਸ਼ ਸਿੰਘ ਗਰਚਾ, ਸਰਵਣ ਸਿੰਘ ਫਿਲੌਰ, ਗੁਲਜ਼ਾਰ ਸਿੰਘ ਰਣੀਕੇ, ਨਰੇਸ਼ ਗੁਜਰਾਲ, ਜਸਜੀਤ ਸਿੰਘ ਥਿਆੜਾ, ਕਮਲ ਚੌਧਰੀ, ਰਣਧੀਰ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਸਿੰਘ ਮਾਨ, ਸੰਪੂਰਨ ਸਿੰਘ ਚੀਮਾ, ਸੁੱਚਾ ਸਿੰਘ ਗਾਹ, ਰਤਨ ਸਿੰਘ ਅਜਨਾਲਾ, ਸ਼ਰਨਜੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਮਲੂਕਾ, ਅਵਤਾਰ ਸਿੰਘ ਹਿਤ, ਗੁਰਬਚਨ ਸਿੰਘ ਬਚੀ ਅਤੇ ਜਰਨੈਲ ਸਿੰਘ ਵਾਹਦ।


© 2009 SikhPress.com
Powered By Arash Info Corporation