ਅਮਰੀਕਾ ਰਹਿੰਦੇ ਸਿੱਖਾਂ ਨੇ ਅਮਰੀਕਾ ਸਰਕਾਰ ਤੋਂ ਇਰਾਕ ਜੰਗ ’ਚ ਢਹੇ ਗੁਰਦਵਾਰੇ ਦੀ ਮੁਰੰਮਤ ਦੀ ਮੰਗ ਕੀਤੀ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਅਮਰੀਕਾ ਰਹਿੰਦੇ ਸਿੱਖਾਂ ਨੇ ਅਮਰੀਕਾ ਸਰਕਾਰ ਤੋਂ ਇਰਾਕ ਜੰਗ ’ਚ ਢਹੇ ਗੁਰਦਵਾਰੇ ਦੀ ਮੁਰੰਮਤ ਦੀ ਮੰਗ ਕੀਤੀ


Date: Apr 18, 2008

» Mail This News To Friend
» Post Your Comment
» Read Reader's Comments

ਚੰਡੀਗੜ੍ਹ, 17 ਅਪ੍ਰੈਲ (ਸਤਿੰਦਰਜੀਤ ਸਿੰਘ ਬੈਂਸ): ਅਮਰੀਕਾ ’ਚ ਸਿੱਖਾਂ ਨੇ ਉਥੋਂ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਰਾਕ ਜੰਗ ਦੌਰਾਨ ਬਗ਼ਦਾਦ ਸ਼ਹਿਰ ’ਚ ਢਹਿ ਢੇਰੀ ਹੋਏ ਗੁਰਦਵਾਰੇ ਦੀ ਮੁਰੰਮਤ ਕਰਵਾਈ ਜਾਵੇ। ਬਗ਼ਦਾਦ ’ਚ ਬਣਿਆ ਗੁਰਦਵਾਰਾ ਸਿੱਖੀ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਤ ਹੈ। ਦਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ 16ਵੀਂ ਸਦੀ ’ਚ ਇਕ ਇਰਾਕੀ ਫ਼ਕੀਰ ਬਹਿਲੋਲ ਦਾਨਾ ਨੂੰ ਮਿਲਣ ਬਗ਼ਦਾਦ ਗਏ ਸਨ। ਉਘੇ ਸਿੱਖ ਆਗੂ ਸ. ਰਾਜਵੰਤ ਸਿੰਘ ਨੇ ਅੱਜ ਅਮਰੀਕਾ ਤੋਂ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਰਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਬਰਟ ਗੇਟਸ ਨੂੰ ਬੀਤੇ ਦਿਨੀਂ ਇਸ ਮਾਮਲੇ ਸਬੰਧੀ ਮਿਲੇ ਸਨ ਅਤੇ ਬਗ਼ਦਾਦ ਦੇ ਗੁਰਦਵਾਰਾ ਸਾਹਿਬ ਬਾਰੇ ਜਾਣਕਾਰੀ ਦਿਤੀ ਸੀ। ਬਗ਼ਦਾਦ ’ਚ ਸਥਿਤ ਗੁਰਦਵਾਰੇ ਨੂੰ ਉਥੋਂ ਦੇ ਮੁਸਲਮਾਨ ਹੀ ਸੰਭਾਲ ਰਹੇ ਸਨ। ਇਸ ਥਾਂ ’ਤੇ ਫ਼ਕੀਰ ਬਹਿਲੋਲ ਦਾਨਾ ਅਤੇ ਦਸਤਗੀਰ ਦੀ ਮਜਾਰ ਵੀ ਹੈ ਅਤੇ ਤਿੰਨ ਕਮਰੇ ਉਸਾਰੇ ਗਏ ਸਨ ਜੋ ਹੁਣ ਢਹਿ ਗਏ ਹਨ। ਇਸ ਥਾਂ ’ਤੇ ਨਿਸ਼ਾਨ ਸਾਹਿਬ ਨਹੀਂ ਲਗਿਆ ਹੋਇਆ। ਸ. ਰਾਜਵੰਤ ਸਿੰਘ ਨੇ ਕਿਹਾ ਕਿ ਇਹ ਥਾਂ ਦੋ ਕੌਮਾਂ ਦੇ ਪਵਿੱਤਰ ਮਿਲਣ ਦੀ ਨਿਸ਼ਾਨੀ ਹੈ ਕਿਉਂਕਿ ਗੁਰੂ ਨਾਨਕ ਦੀ ਮੁਸਲਮਾਨ ਫ਼ਕੀਰਾਂ ਨਾਲ ਇਹ ਪਹਿਲੀ ਮੁਲਾਕਾਤ ਸੀ। ਉਨ੍ਹਾਂ ਕਿਹਾ ਕਿ ਇਰਾਕੀ ਲੋਕ ਦੂਜੇ ਧਰਮਾਂ ਦੀ ਕਦਰ ਕਰਦੇ ਹਨ ਅਤੇ ਸਹਿਨਸ਼ੀਲਤਾ ਰਖਦੇ ਹਨ। ਸ. ਰਾਜਵੰਤ ਸਿੰਘ ਨੇ ਸੈਨੇਟਰ ਸ੍ਰੀ ਟੈਡ ਕੈਨੇਡੀ ਨੂੰ ਵੀ ਇਸ ਗੁਰਦਵਾਰੇ ਦੀ ਮੌਜੂਦਾ ਹਾਲਤ ਦੀ ਜਾਣਗਾਰੀ ਦਿਤੀ। ਸ੍ਰੀ ਕੈਨੇਡੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਸਟਾਫ਼ ਇਸ ਬਾਰੇ ਲੋੜੀਂਦੀ ਕਾਰਵਾਈ ਕਰੇਗਾ। ਕਾਂਗਰਸ ਦੇ ਆਗੂ ਸਟੈਨੀ ਹੋਇਰ ਨੇ ਵੀ ਇਸ ਸਬੰਧੀ ਮੀਟਿੰਗ ਰਖਣ ਦਾ ਵਿਸ਼ਵਾਸ ਦਿਵਾਇਆ ਹੈ। ਸ. ਰਾਜਵੰਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਸਿੱਖ ਸੰਗਤ ਅਤੇ ਭਾਰਤ ਦੇ ਸਿੱਖ ਬਗ਼ਦਾਦ ’ਚ ਗੁਰੂ ਨਾਨਕ ਦੇਵ ਜੀ ਦੀ ਯਾਦ ਬਚਾਉਣ ਲਈ ਬੇਚੈਨ ਹਨ ਪਰ ਇਹ ਕੰਮ ਅਮਰੀਕਾ ਸਰਕਾਰ ਦੀ ਮਦਦ ਤੋਂ ਬਿਨਾ ਨਹੀਂ ਹੋ ਸਕਦਾ। ਉਨ੍ਹਾਂ ਮੰਗ ਕੀਤੀ ਹੈ ਕਿ ਪੈਂਟਾਗਨ ਇਸ ਕੰਮ ਲਈ ਜ਼ਰੂਰੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰੇ ਤਾਂ ਸਿੱਖ ਅਪਣੇ ਆਪ ਇਹ ਗੁਰਦਵਾਰਾ ਉਸਾਰ ਲੈਣਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪਣੀ ਸਰਕਾਰ ਦੇ ਸਮੇਂ ਭਾਰਤ ਵਿਚ ਅਮਰੀਕਨ ਰਾਜਦੂਤ ਨੂੰ ਪੱਤਰ ਲਿਖ ਕੇ ਬਗ਼ਦਾਦ ’ਚ ਗੁਰਦਵਾਰਾ ਉਸਾਰਨ ਦੀ ਆਗਿਆ ਮੰਗੀ ਸੀ। ਉਨ੍ਹਾਂ ਅਪਣੇ ਪੱਤਰ ’ਚ ਇਸ ਕੰਮ ਲਈ ਇਰਾਕ ’ਚ ਭਾਰਤ ਦੇ ਸਾਬਕਾ ਰਾਜਦੂਤ ਸ੍ਰੀ ਆਰ.ਐਸ.ਕਾਲਹਾ ਨੂੰ ਬਗ਼ਦਾਦ ਭੇਜਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦਸਿਆ ਸੀ ਕਿ ਬਗ਼ਦਾਦ ਵਿਚ 100 ਦੇ ਕਰੀਬ ਸਿੱਖ ਪਰਵਾਰ ਵਸੇ ਹੋਏ ਹਨ।


Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2009 SikhPress.com
Powered By Arash Info Corporation