ਪਾਤਸ਼ਾਹੀ ਨੌਵੀਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਪਾਤਸ਼ਾਹੀ ਨੌਵੀਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ


Date: Apr 18, 2008

» Mail This News To Friend
» Post Your Comment
» Read Reader's Comments


ਪਟਿਆਲਾ, 17 ਅਪ੍ਰੈਲ (ਵਾਲੀਆ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਇਕ ਅਲੌਕਿਕ ਨਗਰ ਕੀਰਤਨ ਦਾ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਇਹ ਨਗਰ ਕੀਰਤਨ ਪਟਿਆਲਾ ਦੇ ਲਾਹੌਰੀ ਗੇਟ, ਤਵੱਕਲੀ ਮੋੜ, ਧਰਮਪੁਰਾ ਬਜ਼ਾਰ, ਅਨਾਰਦਾਨਾ ਚੌਂਕ, ਸਬਜ਼ੀ ਮੰਡੀ, ਰਾਘੋਮਾਜਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮੋਤੀ ਬਾਗਾ ਸਾਹਿਬ ਵਿਖੇ ਸਮਾਪਤ ਹੋਇਆ। ਅੱਜ ਦਾ ਨਗਰ ਕੀਰਤਨ ਜਿਥੇ ਸਮਾਪਤ ਹੋਇਆ ਦੋਵੇਂ ਗੁਰਦੁਆਰਿਆਂ ਨੂੰ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਜਿਥੋਂ ਜਿਥੋਂ ਇਹ ਨਗਰ ਕੀਰਤਨ ਨਿਕਲਿਆ ਸ਼ਰਧਾਲੂਆਂ ਵੱਲੋਂ ਕਈ ਤਰ੍ਹਾਂ ਦੇ ਗਰ, ਠੰਢੇ ਪਾਣੀ ਦੀਆਂ ਛਬੀਲਾਂ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਖਿੱਚ ਦਾ ਕੇਂਦਰ ਸੱਤ ਸਾਲ ਦੇ ਇਕ ਭੁਜੰਗੀ ਵੱਲੋਂ ਦਿਖਾਏ ਜਾ ਰਹੇ ਗੱਤਕੇ ਦੇ ਜੌਹਰ ਸਨ ਜਿਸ ਨੇ ਇਕੱਠੇ ਪੰਜ ਪੰਜ ਸਿੰਘਾਂ ਨਾਲ ਲੋਹਾ ਲਿਆ। ਗੱਤਕਾ ਪਾਰਟੀਆਂ ਤੋਂ ਇਲਾਵਾ ਪਟਿਆਲਾ ਦੇ ਕਈ ਸਕੂਲਾਂ ਦੀਆਂ ਬੈਂਡ ਪਾਰਟੀਆਂ ਅਤੇ ਬੱਚਿਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੀ ਸ਼ਬਦ ਚੌਂਕੀ ਸਾਰੇ ਰਸਤੇ ਸ਼ਬਦ ਉਚਾਰਨ ਕੀਤਾ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2008 SikhPress.com
Powered By Arash Info Corporation