ਨਾਰਵੇ ਦੀਆਂ ਨਗਰ ਕੌਂਸਲਾਂ ’ਚ ਵੀ ਛਾਏ ਪੰਜਾਬੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਨਾਰਵੇ ਦੀਆਂ ਨਗਰ ਕੌਂਸਲਾਂ ’ਚ ਵੀ ਛਾਏ ਪੰਜਾਬੀ


Date: Apr 20, 2008

» Mail This News To Friend
» Post Your Comment
» Read Reader's Comments

ਓਸਲੋ, 20 ਅਪ੍ਰੈਲ: ਭਾਰਤ ਤੋਂ ਨਾਰਵੇ ਪਹੁੰਚੇ ਪੰਜਾਬੀਆਂ ਨੇ ਹੁਣ ਇਸ ਦੇਸ਼ ਦੀਆਂ ਸਥਾਨਕ ਸਰਕਾਰਾਂ ਵਿਚ ਜਗ੍ਹਾ ਬਨਾਉਣੀ ਸ਼ੁਰੂ ਕਰ ਦਿਤੀ ਹੈ। ਇਸ ਦੇ ਬਾਵਜੂਦ ਪੰਜਾਬੀਆਂ ਨੇ ਹਾਲੇ ਤਕ ਅਪਣੀਆਂ ਰਵਾਇਤਾਂ ਨੂੰ ਨਹੀਂ ਛਡਿਆ। ਅਜਿਹੀ ਹੀ ਇਕ ਔਰਤ ਹੈ ਬਲਵਿੰਦਰ ਕੌਰ, ਜੋ 32 ਸਾਲ ਪਹਿਲਾਂ ਜ¦ਧਰ ਛੱਡ ਕੇ ਯੂਰਪ ਆਈ ਸੀ। ਉਸ ਨੇ ਅਪਣੇ ਰੀਤੀ-ਰਿਵਾਜਾਂ ਨੂੰ ਅੱਜ ਵੀ ਨਹੀਂ ਛਡਿਆ ਅਤੇ ਉਹ ਅੱਜ ਵੀ ਸਿਰ ’ਤੇ ਦੁਪੱਟਾ ਲੈਂਦੀ ਹੈ ਅਤੇ ਪੰਜਾਬੀ ਮੁਹਾਵਰੇ ਵਰਤਦੀ ਹੈ। 53 ਸਾਲਾ ਬਲਵਿੰਦਰ ਕੌਰ, ਜਿਹੜੀ ਓਸਲੋ ਕਮਿਊਨ (ਨਗਰ ਕੌਂਸਲ) ਦੀ ਭਾਰਤੀ ਮੂਲ ਦੀ ਮੈਂਬਰ ਹੈ, ਲਈ ਕੰਮ ਹੁਣ ਸ਼ੁਰੂ ਹੋਇਆ ਹੈ। ਪੇਸ਼ੇ ਤੋਂ ਅਧਿਆਪਕ ਬਲਵਿੰਦਰ ਕੌਰ ਨੇ ਪੀ.ਟੀ.ਆਈ. ਨੂੰ ਦਸਿਆ, ‘‘ਇੰਗਲੈਂਡ ਵਿਚ ਪੰਜ ਸਾਲ ਬਿਤਾਉਣ ਪਿਛੋਂ ਮੈਂ ਤੇ ਮੇਰਾ ਪਰਵਾਰ 1980 ਵਿਚ ਇਥੇ ਆਇਆ। ਕਈ ਸਾਲਾਂ ਤੋਂ ਮੈਂ ਇਥੇ ਭਾਰਤੀਆਂ ਦੀ ਗਿਣਤੀ ਵਧਦੀ ਜਾ ਰਹੀ ਦੇਖ ਰਹੀ ਹਾਂ। ਕਈਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮੈਂ ਉਨ੍ਹਾਂ ਨਾਲ ਖੜਨ ਦਾ ਫ਼ੈਸਲਾ ਕੀਤਾ।’’ ‘ਸੋਸ਼ਲਿਸਟ ਲੈਫ਼ਟ’ ਜਾਂ ‘ਐਸ.ਵੀ.’ ਪਾਰਟੀ, ਜਿਸ ਦੇ ਨਾਰਵੇ ਦੀ 169 ਮੈਂਬਰੀ ਸੰਸਦ ’ਚ 15 ਮੈਂਬਰ ਅਤੇ ਓਸਲੋ ਨਗਰ ਕੌਂਸਲ ਦੀਆਂ 59 ਵਿਚੋਂ 6 ਸੀਟਾਂ ਹਨ, ਨਾਲ ਸਬੰਧਤ ਬਲਵਿੰਦਰ ਕੌਰ ਨੂੰ ਪਿਛਲੇ ਸਾਲ ਅਕਤੂਬਰ ’ਚ ਚੁਣਿਆ ਗਿਆ ਸੀ। ਨਾਰਵੇ ਦੀ ਰਾਜਧਾਨੀ ਓਸਲੋ ਵਿਚ 3000 ਦੇ ਕਰੀਬ ਭਾਰਤੀ ਰਹਿੰਦੇ ਹਨ ਅਤੇ ਇਸ ਦੇਸ਼ ’ਚ ਭਾਰਤੀਆਂ ਦੀ ਕੁੱਲ ਗਿਣਤੀ 6000 ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪਿਛਲੇ ਦਹਾਕੇ ਵਿਚ ਹੀ ਇਥੇ ਆਏ। ਇਸ ਸਮੇਂ ਦੌਰਾਨ ਹੀ ਸਥਾਨਕ ਸਰਕਾਰਾਂ ਵਿਚ ਭਾਰਤੀਆਂ ਦੀ ਨੁਮਾਇੰਦਗੀ ਵਧੀ ਹੈ। ਨਾਰਵੇ ਵਿਚ ਭਾਰਤੀਆਂ ਦੀ ਭਲਾਈ ਲਈ ਲੱਗੀ ‘ਇੰਡੀਅਨ ਵੈਲਫ਼ੇਅਰ ਸੁਸਾਇਟੀ ਆਫ਼ ਨਾਰਵੇ’ ਦੇ ਸੁਰਜੀਤ ਸਿੰਘ ਨੇ ਦਸਿਆ, ‘‘ਪਿਛਲੇ ਕੁੱਝ ਸਾਲਾਂ ਵਿਚ ਦੇਸ਼ ਦੀਆਂ ਸਥਾਨਕ ਸੰਸਥਾਵਾਂ ਵਿਚ ਭਾਰਤੀ ਮੂਲ ਦੇ ਘਟੋ-ਘੱਟ 8 ਜਣੇ ਦਾਖ਼ਲ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 7 ਤਾਂ ਪੰਜਾਬ ਤੋਂ ਹਨ ਅਤੇ ਇਕ ਹੈਦਰਾਬਾਦ ਨਾਲ ਸਬੰਧਤ ਹੈ।’’ (ਪੀ.ਟੀ.ਆਈ.)

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World





© 2008 SikhPress.com
Powered By Arash Info Corporation