ਸਿੱਖ ਸੈਂਟਰ ਰੈਡਿੰਗ ਕੈਲੀਫ਼ੋਰਨੀਆਂ ਦੀ ਵਿਲੱਖਣ ਵਿਸਾਖੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਸਿੱਖ ਸੈਂਟਰ ਰੈਡਿੰਗ ਕੈਲੀਫ਼ੋਰਨੀਆਂ ਦੀ ਵਿਲੱਖਣ ਵਿਸਾਖੀ


Date: Apr 21, 2008

» Mail This News To Friend
» Post Your Comment
» Read Reader's Comments

ਕੈਲੀਫ਼ੋਰਨੀਆ, 18 ਅਪ੍ਰੈਲ (ਅਵਤਾਰ ਸਿੰਘ ਮਿਸ਼ਨਰੀ) : ਗੁਰਦੁਆਰਾ ਸਿੱਖ ਸੈਂਟਰ ਰੈਡਿੰਗ ਕੈਲੀਫ਼ੋਰਨੀਆਂ ਵਿਚ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਸਬੰਧੀ ਜਿੱਥੇ ਸ਼ੁਕਰਵਾਰ ਨੂੰ ਗੁਰਬਾਣੀ ਦਾ ਅਖੰਡ ਪਾਠ ਅਰੰਭ ਕੀਤਾ ਗਿਆ, ਗੁਰਦੁਆਰੇ ਨੂੰ ਖ਼ੂਬਸੂਰਤ ਸਜਾਇਆ ਗਿਆ, ਲੰਗਰ ਅਤੁੱਟ ਵਰਤੇ, ਸ਼ਨੀਵਾਰ ਨੂੰ ਬੀਬੀ ਸਰਬਜੀਤ ਕੌਰ ਚੀਮਾਂ ਦੇ ਜਥੇ ਨੇ ਗਤਕੇ ਦੇ ਖ਼ੂਬਸੂਰਤ ਜੌਹਰ ਦਿਖਾਏ ਉਥੇ ਪਹਿਲਾਂ ਕਾਨਫ਼ਰੰਸ ਮੀਟਿੰਗ ਕੀਤੀ ਗਈ ਜਿਸ ਵਿਚ ਅਮਰੀਕੀ ਗੋਰਿਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿਤਾ ਗਿਆ। ਸਾਡੇ ਮਿਸ਼ਨਰੀ ਜਥੇ ਨੂੰ ਵੀ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ’ਤੇ ਬੁਲਾਇਆ ਗਿਆ ਸੀ। ਕਾਨਫ਼ਰੰਸ ਮੀਟਿੰਗ ਵਿਖੇ ਸਭ ਬੁਲਾਰਿਆਂ ਨੇ ਅਪਣੇ-ਅਪਣੇ ਵਿਚਾਰ ਪੇਸ਼ ਕੀਤੇ। ਪ੍ਰਬੰਧਕਾਂ ਅਤੇ ਬੁਲਾਰਿਆਂ ਵਿਚ ਗਿ. ਅਮਰਜੀਤ ਸਿੰਘ, ਡਾ. ਹਰਵਿੰਦਰ ਸਿੰਘ ‘‘ਬਿਰਕੂ, ਸਕੱਤਰ ਲੈਂਹਬਰ ਸਿੰਘ ਦੁਸਾਂਝ, ਸ. ਗੁਰਮੇਲ ਸਿੰਘ, ਸ. ਮੋਹਨ ਸਿੰਘ, ਬੀਬੀ ਸਰਬਜੀਤ ਕੌਰ, ਬੀਬੀ ਹਰਸਿਮਰਤ ਕੌਰ ਖ਼ਾਲਸਾ, ਸਿਟੀ ਮੇਹਰ ਮਿ. ਕੀਤ ਵੈਬਸਟਰ, ਚਰਚ ਮੁਖੀ ਟੌਮ ਮਾਰਾ ਅਤੇ ਮਿਸ ਲੀਨ ਫ਼ੈਰਿਕ ਪਾਦਰੀ ਆਦਿਕ ਵਿਸ਼ੇਸ਼ ਸਨ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵਲੋਂ ਧਾਰਮਕ ਲਿਟਰੇਚਰ ਦੀ ਸਟਾਲ ਲਗਾਈ ਗਈ ਜਿਥੇ ਜ਼ਿਆਦਾ ਲਿਟਰੇਚਰ ਅਮਰੀਕੀ ਗੋਰਿਆਂ ਨੇ ਲਿਆ ਅਤੇ ਸਿੱਖੀ ਦੇ ਚਿੰਨ੍ਹ ਕੜਾ ਅਤੇ ਖੰਡੇ ਕਰੀਬ ਹਰੇਕ ਅਮਰੀਕੀ ਨੇ ਲੈ ਕੇ ਪਹਿਨੇ। ਉਨ੍ਹਾਂ ਵਿਚ ਸਿੱਖ ਧਰਮ ਬਾਰੇ ਜਾਨਣ ਦਾ ਭਾਰੀ ਉਤਸ਼ਾਹ ਸੀ। ਬਾਬਾ ਗੁਰਚਰਨ ਸਿੰਘ ਅਖੰਡ ਕੀਰਤਨੀ ਨੇ ਵੀ ਅਖੰਡ ਪਾਠ ਦੀ ਸੇਵਾ ਕਰਦਿਆਂ ਸਰੋਤਿਆਂ ਨੂੰ ਸਿੱਖੀ ਬਾਰੇ ਪ੍ਰੇਰਨਾ ਦਿਤੀ। ਖ਼ੂਬਸੂਰਤ ਨਜ਼ਾਰਾ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਗੋਰੇ ਗੋਰੀਆਂ ਦਸਤਾਰਾਂ ਸਜਾ ਕੇ ਅਤੇ ਪੰਜਾਬੀ ਸੂਟ ਪਾ ਕੇ ਹੂ-ਬ-ਹੂ ਪੰਜਾਬੀ ਲੱਗ ਰਹੇ ਸਨ। ਗੋਰੀਆਂ ਨੂੰ ਪੰਜਾਬੀ ਸੂਟ ਬਹੁਤ ਹੀ ਸੋਹਣੇ ਲੱਗ ਰਹੇ ਸਨ। ਪੱਗਾਂ ਅਤੇ ਸੂਟ ਸਿੱਖ ਸੈਂਟਰ ਰੈਡਿੰਗ ਵਲੋਂ ਮੁਫ਼ਤ ਦਿਤੇ ਗਏ ਸਨ। ਇਹ ਭਰਾਤਰੀ ਭਾਵ ਦਾ ਵਿਲੱਖਣ ਦ੍ਰਿਸ਼ ਸੀ। ਗੋਰੇ ਗੋਰੀਆਂ ਪੰਜਾਬੀ ਖਾਣਾ ਸਵਾਦ ਨਾਲ ਖਾ ਰਹੇ ਸਨ। ਗੋਰੇ ਗੋਰੀਆਂ ਨੇ ਦਾਸਾਂ ਦੀ ਧਾਰਮਕ ਸਟਾਲ ’ਤੇ ਪਹੁੰਚ ਕੇ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਸਵਾਲ ਪੁਛੇ ਜਿਨ੍ਹਾਂ ਦੇ ਜਵਾਬ ਖ਼ਾਸ ਕਰ ਕੇ ਬੀਬੀ ਹਰਸਿਮਰਤ ਕੌਰ ਖ਼ਾਲਸਾ ਨੇ ਉਤਸ਼ਾਹ ਨਾਲ ਦਿਤੇ। ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਪੰਜਾਂ ਸਿੰਘਾਂ ਦੀ ਰਹਿਨਮਾਈ ਹੇਠ ਕੀਤੀ ਗਈ। ਅਖੰਡ ਪਾਠ ਦੀ ਸਮਾਪਤੀ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਪਹਿਲਾਂ ਗੁਰੂ ਘਰ ਦੇ ਮੁੱਖ ਗ੍ਰੰਥੀ ਭਾ. ਅਮਰਜੀਤ ਸਿੰਘ ਅਤੇ ਸਾਥੀ ਬਲਰਾਮ ਸਿੰਘ ਜੀ ਨੇ ਕੀਰਤਨ ਕੀਤਾ, ਡਾ. ‘‘ਬਿਰਕੂ ਜੀ ਦੇ ਮਾਮਾਂ ਜੀ ਨੇ ਕੱਚੀ ਬਾਣੀ ਦੀਆਂ ਧਾਰਨਾ ਵੀ ਲਾਈਆਂ। ਸੰਗਤ ਦੇ ਉ¤ਘੇ ਸੇਵਕ ਸ. ਮੋਹਨ ਸਿੰਘ ਨੇ ਵੀ ਸ਼ਬਦ ਕੀਰਤਨ ਨਾਲ ਹਾਜ਼ਰੀ ਲਵਾਈ। ਉਪਰੰਤ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਸਿੱਖ ਰਹਿਤ ਮਰਯਾਦਾ ਤੇ ਭਾਵ ਪੂਰਤ ਕਥਾ ਕੀਤੀ ਜਿਸ ਵਿਚ ਜਿੱਥੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ ਉਥੇ ਕਿਹਾ ਕਿ ਕਿਨਾਂ ਚੰਗਾ ਹੋਵੇ ਜੇ ਇਸ ਗੁਰੂ ਘਰ ਵਿਖੇ ‘‘ਸਿੱਖ ਰਹਿਤ ਮਰਯਾਦਾੂ ਵੀ ਲਾਗੂ ਕੀਤੀ ਜਾਵੇ ਅਤੇ ਵੱਡੇ-ਵੱਡੇ ਚੋਲਿਆਂ ਵਾਲੇ ਭੇਖੀ ਸਾਧਾਂ ਸੰਤਾਂ ਦਾ ਖਹਿੜਾ ਛੱਡ ਕੇ ਗੁਰੂ ਦੇ ਹੀ ਲੜ ਲਗਿਆ ਜਾਵੇ ਕਿਉਂਕਿ ਗੁਰੂ ਜੀ ਨੇ ਸੰਤ ਸਿਪਾਹੀ ਖ਼ਾਲਸਾ ਸਾਜਿਆ ਸੀ ਨਾ ਕਿ ਕੇਵਲ ਸੰਤ। ਇਹ ਸਾਰਾ ਉਪਰਾਲਾ ਗੁਰੂ ਘਰ ਦੇ ਮੁੱਖ ਗ੍ਰੰਥੀ ਭਾ. ਅਮਰਜੀਤ ਸਿੰਘ ਅਤੇ ਗੁਰਦੁਆਰੇ ਦੇ ਫ਼ਾਊਂਡਰ ਪ੍ਰਧਾਨ ਸ. ਹਰਵਿੰਦਰ ਸਿੰਘ ‘‘ਬਿਰਕੂ ਅਤੇ ਹੋਰ ਪਤਵੰਤੇ ਸੱਜਣਾਂ ਦਾ ਸੀ। ਜਿਨ੍ਹਾਂ ਨੇ ਰਾਤ ਦਿਨ ਇਕ ਕਰ ਕੇ ਬਹੁਤ ਹੀ ਥੋੜੇ ਸਮੇਂ ਵਿਚ ਖ਼ੂਬਸੂਰਤ ਗੁਰਦਵਾਰਾ ਤਿਆਰ ਕੀਤਾ ਹੈ।
Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World





© 2008 SikhPress.com
Powered By Arash Info Corporation