ਸਿੱਖ ਟੈਕਸੀ ਡਰਾਈਵਰ ਵਿਰੁਧ ਨਸਲੀ ਅਪਰਾਧ ਲਈ ਅਮਰੀਕਾ ਦੇ ਆਦਮੀ ਨੂੰ ਮਿਲੀ ਸਜ਼ਾ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਸਿੱਖ ਟੈਕਸੀ ਡਰਾਈਵਰ ਵਿਰੁਧ ਨਸਲੀ ਅਪਰਾਧ ਲਈ ਅਮਰੀਕਾ ਦੇ ਆਦਮੀ ਨੂੰ ਮਿਲੀ ਸਜ਼ਾ


Date: Apr 21, 2008

» Mail This News To Friend
» Post Your Comment
» Read Reader's Comments
ਸਿਲੀਕੌਨ ਵੈਲੀ, 20 ਅਪ੍ਰੈਲ: 21 ਸਾਲਾ ਅਮਰੀਕੀ ਆਦਮੀ, ਜਿਸ ਨੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਇਰਾਕੀ ਅਤਿਵਾਦੀ ਸਦਿਆ ਸੀ, ਨੂੰ ਨਸਲੀ ਅਪਰਾਧ ਬਦਲੇ ਨੌਂ ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਜੱਜ ਮੋਨਿਕਾ ਬੈਨਟਨ ਨੇ ਲੂਇਸ ਵੈਜਕੁਏਜ਼ ਨੂੰ 24 ਨਵੰਬਰ ਨੂੰ ਸੁਖਬੀਰ ਸਿੰਘ ’ਤੇ ਵਾਸ਼ਿੰਗਟਨ ਦੇ ਕਿੰਗ ਕਾਊਂਟੀ ਵਿਚ ਹਮਲਾ ਕਰਨ ਦੇ ਦੋਸ਼ ਹੇਠ 240 ਘੰਟਿਆਂ ਦੀ ਸਮਾਜ ਸੇਵਾ ਵੀ ਕਰਨ ਲਈ ਕਿਹਾ। ਭਾਵੇਂ ਸੁਖਬੀਰ ਸਿੰਘ ਨੇ ਕਿਹਾ ਕਿ ਉਸ ਨੇ ਲੂਇਸ ਨੂੰ ਮੁਆਫ਼ ਕਰ ਦਿਤਾ ਹੈ ਪਰ ਡਿਪਟੀ ਪ੍ਰਾਸਿਕਿਉਟਰ ਮਾਈਕ ਹੋਗਨ ਨੇ ਉਸ ਲਈ ਦੋ ਸਾਲ ਦੀ ਸਜ਼ਾ ਦੀ ਮੰਗ ਕੀਤੀ। ਬੈਨਟਨ ਨੇ ਕਿਹਾ ਕਿ ਨਸਲਵਾਦ ਘਾਤਕ ਹੈ ਅਤੇ ਨਸਲੀ ਅਪਰਾਧ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਬਣਾਉੁਂਦਾ ਹੈ। ਲੂਇਸ ਨੂੰ ਪਿਛਲੇ ਮਹੀਨੇ ਦੂਜੇ ਦਰਜੇ ਦੇ ਹਮਲੇ ਅਤੇ ਬਦਨੀਤੀ ਨਾਲ ਪ੍ਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਲੂਇਸ ਨੇ ਅਦਾਲਤ ਨੂੰ ਕਿਹਾ ਕਿ ਜਦੋਂ ਉਹ ਜੇਲ ’ਚ ਸਵੇਰੇ ਉਠਦਾ ਹੈ ਤਾਂ ਸ਼ਰਾਬ ਦੇ ਨਸ਼ੇ ’ਚ ਕੀਤੇ ਉਸ ਹਮਲੇ ਨੂੰ ਚੇਤੇ ਕਰਦਿਆਂ ਉਸ ਨੂੰ ਸ਼ਰਮ ਅਤੇ ਅਚੰਭਾ ਮਹਿਸੂਸ ਹੁੰਦਾ ਹੈ ਅਤੇ ਉਹ ਗ਼ਲਤੀ ਨੂੰ ਸਮਝ ਚੁਕਿਆ ਹੈ। ਲੂਇਸ ਨੇ ਸੁਖਬੀਰ ਨੂੰ ਕਿਹਾ, ‘‘ਮੈਂ ਜੋ ਕੁੱਝ ਤੁਹਾਡੇ ਨਾਲ ਕੀਤਾ, ਉਸ ਲਈ ਮੈਨੂੰ ਮੁਆਫ਼ ਕਰ ਦਿਉ।’’ ਜ਼ਿਕਰਯੋਗ ਹੈ ਕਿ ਲੂਇਸ ਨੂੰ ਸ਼ਰਾਬ ਪੀਣ ਕਾਰਨ ਫ਼ੁਟਬਾਲ ਦੀ ਖੇਡ ਵਿਚੋਂ ਕੱਢ ਦਿਤਾ ਗਿਆ ਸੀ ਅਤੇ ਉਸ ਨੂੰ ਸੁਖਬੀਰ ਸਿੰਘ ਦੀ ਟੈਕਸੀ ’ਚ ਬਿਠਾ ਦਿਤਾ ਗਿਆ ਸੀ। ਜਦੋਂ ਸੁਖਬੀਰ ਕਾਰ ਚਲਾ ਰਿਹਾ ਸੀ ਤਾਂ ਉਸ ਨੇ ਗੁੱਸੇ ’ਚ ਸੁਖਬੀਰ ਸਿੰਘ ਦੇ ਮੁੱਕਾ ਮਾਰਿਆ ਅਤੇ ਉਸ ਦੀ ਖੋਪਰੀ ਦੇ ਉਪਰਲੇ ਹਿੱਸੇ ’ਤੇ ਦੰਦੀ ਵੱਢੀ ਸੀ ਤੇ ਉਸ ਨੂੰ ਇਰਾਕੀ ਅਤਿਵਾਦੀ ਸਦਿਆ ਸੀ। (ਪੀ.ਟੀ.ਆਈ.)
Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World





© 2009 SikhPress.com
Powered By Arash Info Corporation