ਮਾਨ ਫੋਕੀ ਸ਼ੋਹਰਤ ਲਈ ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਆਉਣਾ ਚਾਹੁੰਦੈ : ਡੋਡ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਮਾਨ ਫੋਕੀ ਸ਼ੋਹਰਤ ਲਈ ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਆਉਣਾ ਚਾਹੁੰਦੈ : ਡੋਡ


Date: Apr 21, 2008

» Mail This News To Friend
» Post Your Comment
» Read Reader's Comments

ਕੋਟਕਪੂਰਾ, 19 ਅਪ੍ਰੈਲ (ਗੁਰਿੰਦਰ ਸਿੰਘ ਮਹਿੰਦੀਰੱਤਾ) : ਹਰੀ ਰਤਨ ਯੁਕਤਾ ਜੀ ਦੇ 12 ਅਪ੍ਰੈਲ ਨੂੰ ਪ੍ਰਕਾਸ਼ਤ ਹੋਏ ਲੇਖ ਵਿਚੋਂ ਹੰਕਾਰ ਜਾਂ ਨਿੰਦਿਆ ਦੀ ਬੋਅ ਨਹੀਂ ਆਉਦੀਂ। ਸਗੋਂ ਇਕ ਚਿੰਤਕ ਤੇ ਚੇਤੰਨ ਲੇਖਕ ਵਜੋਂ ਉਨ੍ਹਾਂ ਨੇ ਬ੍ਰਾਹਮਣਵਾਦੀ ਰਸਮਾਂ ਨੂੰ ਸਿੱਖਾਂ ਵਲੋਂ ਅਪਣਾ ਲਏ ਜਾਣ ’ਤੇ ਵਿਚਾਰ ਚਰਚਾ ਕੀਤੀ ਹੈ। ਪਰ ਮਾਨ ਦਲ ਵਲੋਂ ਇਸ ਲੇਖ ਵਿਚ ਕੋਈ ਖ਼ਾਸ ਗੱਲ ਨਾ ਹੋਣ ਕਰ ਕੇ ਇਸ ਨੂੰ 15 ਅਪ੍ਰੈਲ ਤਕ ਨਾ ਗੌਲਣਾ ਤੇ 15 ਤਾਰੀਖ਼ ਨੂੰ ਅਪਣੀ ਵਿਸਾਖੀ ਦੀ ਕਾਨਫ਼ਰੰਸ ਦੀ ਖ਼ਬਰ ਸਪੋਕਸਮੈਨ ਵਿਚ ਨਾ ਦੇਖ ਕੇ ਰੋਸ ਵਜੋਂ 16, 17 ਤੇ 18 ਅਪ੍ਰੈਲ ਨੂੰ ਇਸ ਲੇਖ ਨੂੰ ਰਾਈ ਦਾ ਪਹਾੜ ਬਣਾ ਕੇ ਪੇਸ਼ ਕਰਨ ਬਾਰੇ ਛਪੇ ਬਿਆਨਾਂ ’ਚੋਂ ਈਰਖਾ ਦੀ ਬੋਅ ਝਲਕਦੀ ਹੈ ਜਿਹੜੀ ਕਿ ਇਕ ਰਾਜਨੀਤਕ ਪਾਰਟੀ ਵਾਸਤੇ ਬਹੁਤ ਹੀ ਮਾੜੀ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਸੇ ਸਮੇਂ ਸਿਮਰਨਜੀਤ ਸਿੰਘ ਮਾਨ ਦੇ ਨੇੜਲੇ ਸਾਥੀ ਰਹੇ ਤੇ ਮਾਨ ਦੀਆਂ ਗ਼ਲਤ ਨੀਤੀਆਂ ਕਰ ਕੇ ਅਕਾਲੀ ਦਲ ਅੰਮ੍ਰਿਤਸਰ (ਪੰਜ ਪ੍ਰਧਾਨੀ) ਦੇ ਜਥੇਬੰਧਕ ਸਕੱਤਰ ਬਣੇ ਭਾਈ ਸੁਖਦੇਵ ਸਿੰਘ ਡੋਡ ਨੇ ਕੀਤਾ। ਉਨ੍ਹਾਂ ਮਾਨ ਨੂੰ ਸਵਾਲ ਕੀਤਾ ਹੈ ਕਿ ਇਸ ਲੇਖ ਵਿਚੋਂ ਸਿਰਫ਼ ਤੁਹਾਨੂੰ ਹੀ ਇਹ ਕੁੱਝ ਨਜ਼ਰ ਕਿਉਂ ਆਇਆ? ਜੇ ਆਇਆ ਵੀ ਤਾਂ ਵਿਸਾਖੀ ਤੋਂ ਬਾਅਦ ਹੀ ਕਿਉਂ ਆਇਆ? ਉਨ੍ਹਾਂ ਪੁਛਿਆ ਕਿ ਮਾਨ ਸਾਹਿਬ ਪਿਛਲੀ ਵਿਸਾਖੀ ’ਤੇ, ਤਰਨ ਤਾਰਨ, ਬਾਬਾ ਬੁਢਾ ਜੀ ਤੇ ਮੰਜੀ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਹੋਏ ਸਮਾਗਮਾਂ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਡਾਂਗੋ-ਡਾਂਗ ਹੋ ਕੇ ਤੁਹਾਡੇ ਹਿਰਦੇ ਕਿਉਂ ਨਾ ਵਲੂੰਧਰੇ ਗਏ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਕਿਤਾਬ ਸਿੱਖ ਇਤਿਹਾਸ ’ਚ ਸਿੱਖ ਗੁਰੂਆਂ ਨੂੰ ਲੁਟੇਰੇ, ਡਾਕੂ ਤੇ ਹੋਰ ਅਪਮਾਨ-ਜਨਕ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਤੁਹਾਡੇ ਹਿਰਦੇ ਉਦੋਂ ਵੀ ਸ਼ਾਂਤ ਰਹੇ? ਬਾਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਆਗੂ ਐਲ.ਕੇ. ਅਡਵਾਨੀ ਦੀ ਕਿਤਾਬ ਦੀਆਂ ਕਾਪੀਆਂ ਤੁਹਾਡੀ ਪਾਰਟੀ ਨੇ ਕਿਉਂ ਨਾ ਸਾੜੀਆਂ ਤੇ ਉਸ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕਿਉਂ ਨਾ ਕੀਤੀ? ਉਨ੍ਹਾਂ ਕਿਹਾ ਕਿ ਹਰੀ ਰਤਨ ਯੁਕਤਾ ਮਾਨ ਦਲ ਦਾ ਬੁਧੀਜੀਵੀ ਸ੍ਯ੍ਯੈੱਲ ਦਾ ਪ੍ਰਧਾਨ ਹੋ ਕੇ ਜੇ ਮਾਨ ਦੇ ਸੋਹਲੇ ਗਾਵੇ ਤਾਂ ਉਹ ਬੁਧੀਜੀਵੀ ਹੈ ਤੇ ਜੇ ਮਾਨ ਦੀ ਪਾਰਟੀ ਦੀ ਵਿਸਾਖੀ ਕਾਨਫ਼ਰੰਸ ਦੀ ਖ਼ਬਰ ਸਪੋਕਸਮੈਨ ਵਿਚ ਨਾ ਲੱਗੇ ਤਾਂ ਸਪੋਕਸਮੈਨ ਦੇ ਸੰਪਾਦਕ ਤੇ ਹਰੀ ਰਤਨ ਯੁਕਤਾ ’ਤੇ ਪਰਚਾ ਦਰਜ ਕਰਨ ਦੀ ਮੰਗ ਫ਼ੋਕੀ ਸ਼ੌਹਰਤ ਹਾਸਲ ਕਰਨਾ ਨਹੀਂ ਤਾਂ ਹੋਰ ਕੀ ਹੈ ? ਮਾਨ ਫੋਕੀ ਸ਼ੌਹਰਤ ਲਈ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਆਉਣਾ ਚਾਹੁੰਦਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਲਿਖਣ ਬਾਰੇ ਮਾਨ ਸਾਹਿਬ ਦੇ ਗਿਲੇ ਨੂੰ ਬੇਹੂਦਾ ਦਸਦਿਆਂ ਕਿਹਾ ਕਿ ਮਹਾਨ ਵਿਦਵਾਨ ਤੇ ਸਿੱਖ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ਮਹਾਨ ਕੋਸ਼ ਦੇ ਪੰਨਾਂ ਨੰਬਰ 436 ਵਿਚ ਉਨ੍ਹਾਂ ਕਿਸੇ ਗੱਲ ਦਾ ਹਵਾਲਾ ਦੇਣ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਹਾਨ ਪੁਸਤਕ ਲਿਖਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਖ਼ੁਦ ਆਈ.ਪੀ.ਐਸ. ਅਫ਼ਸਰ ਹੋਣ ਨਾਤੇ ਇਸ ਗੱਲ ਤੋਂ ਅਣਜਾਣ ਕਿਉਂ ਹਨ ਕਿ ਦਫ਼ਾ ਜਾਂ ਧਾਰਾ ਨੀਯਤ ਨੂੰ ਮੁੱਖ ਰੱਖ ਕੇ ਤੈਅ ਕੀਤੀਆਂ ਜਾਂਦੀਆਂ ਹਨ। ਹਰੀ ਰਤਨ ਯੁਕਤਾ ਦੀ ਨੀਯਤ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਕਿਉਂਕਿ ਉਨ੍ਹਾਂ ਲਿਖਿਆ ਹੈ ਕਿ ਠਮੈਂ ਸਪੱਸ਼ਟ ਕਰ ਦਿਆਂ ਕਿ ਮੈਂ ਤਾਂ ਇਕ ਸ਼ਰਧਾਲੂ ਦੇ ਨਾਤੇ ਇਸ ਬ੍ਰਾਹਮਣੀ ਰੀਤ ਨੂੰ ਗੁਰੂ ਘਰ ਵਿਚ ਚਲਦੀ ਵੇਖ ਕੇ ਜਾਣਨਾ ਚਾਹੁੰਦਾ ਹਾਂ ਕਿ ਇਸ ਨੂੰ ਸਿੱਖੀ ਵਿਚ ਕਿਉਂ ਪ੍ਰਵਾਨ ਕਰ ਲਿਆ ਗਿਆ? ਮੈਂ ਕਿੰਤੂ ਨਹੀਂ ਕਰ ਰਿਹਾ, ਕੇਵਲ ਜਾਣਕਾਰੀ ਹੀ ਮੰਗ ਰਿਹਾ ਹਾਂੂ। ਉਨ੍ਹਾਂ ਕਿਹਾ ਕਿ ਇਥੇ ਲੇਖਕ ਦੀ ਨੀਯਤ ਮਾੜੀ ਨਹੀਂ ਕਿਉਂਕਿ ਕਈ ਵਾਰ ਤਾਂ ਮਾੜੀ ਨੀਯਤ ਨਾਲ ਸਤਿ ਸ੍ਰੀ ਅਕਾਲ ਬੁਲਾਈ ਵੀ ਪ੍ਰਵਾਨ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਇਕ ਆਦਮੀ ਅਪਣੀਆਂ ਅਨਮੋਲ ਤੇ ਕੀਮਤੀ ਲਿਖਤਾਂ ਨਾਲ ਸਿੱਖ ਕੌਮ ਦੀ ਸੇਵਾ ਕਰ ਰਿਹਾ ਹੈ ਪਰ ਮਾਨ ਸਿਰਫ਼ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਆਉਣ ਲਈ ਤੇ ਫ਼ੋਕੀ ਸ਼ੌਹਰਤ ਖੱਟਣ ਲਈ ਉਸ ਮਹਾਨ ਸ਼ਖ਼ਸੀਅਤ ਵਿਰੁਧ ਪਰਚੇ ਦਰਜ ਕਰਨ ਦੀ ਮੰਗ ਕਰ ਰਿਹਾ ਹੈ। ਸ. ਡੋਡ ਨੇ ਕਿਹਾ ਕਿ ਮਾਨ ਨੂੰ ਸ. ਬਾਦਲ ਤੇ ਆਰ.ਐਸ.ਐਸ. ਦਾ ਥਾਪੜਾ ਮਿਲ ਗਿਆ ਹੈ ਕਿਉਂਕਿ ਪਹਿਲਾਂ ਵੀ ਤਾਂ ਸਪੋਕਸਮੈਨ ’ਤੇ ਸਰਕਾਰ ਦੇ ਥਾਪੜੇ ਨਾਲ ਹੀ ਪਰਚੇ ਦਰਜ ਹੋਏ ਸਨ। ਇਸੇ ਬਿਨਾਅ ’ਤੇ ਮਾਨ ਸਾਹਿਬ ਸਪੋਕਸਮੈਨ ’ਤੇ ਪਰਚੇ ਦਰਜ ਕਰਨ ਦੀਆਂ ਡੀਂਗਾਂ ਮਾਰ ਰਹੇ ਹਨ।


© 2009 SikhPress.com
Powered By Arash Info Corporation