ਇੰਗਲੈਂਡ ’ਚ ਮਹਾਰਾਣੀ ਜਿੰਦਾਂ ਦੀ ਸਮਾਧ ’ਤੇ ਲਗਿਆ ਪੱਥਰ ਮਿਲਿਆ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਇੰਗਲੈਂਡ ’ਚ ਮਹਾਰਾਣੀ ਜਿੰਦਾਂ ਦੀ ਸਮਾਧ ’ਤੇ ਲਗਿਆ ਪੱਥਰ ਮਿਲਿਆ


Date: Apr 22, 2008

» Mail This News To Friend
» Post Your Comment
» Read Reader's Comments
¦ਡਨ, 21 ਅਪ੍ਰੈਲ: ਲਗਭਗ 150 ਸਾਲ ਤਕ ਮਲਬੇ, ਧੂੜ ਅਤੇ ਮਨੁੱਖੀ ਪਿੰਜਰਾਂ ਹੇਠ ਦਬੀ ਰਹੇ ਬਰਤਾਨੀਆ ਵਲ ਪਰਵਾਸ ਕਰਨ ਵਾਲੀ ਪਹਿਲੀ ਸਿੱਖ ਔਰਤ ਮਹਾਰਾਣੀ ਜਿੰਦਾਂ ਕੌਰ ਦੀ ਸਮਾਧ ’ਤੇ ਲਗਿਆ ਪੱਥਰ ‘¦ਡਨਜ਼ ਕੇਨਸਲ ਗਰੀਨ ਸੀਮੈਟਰੀ’ ਵਿਚੋਂ ਮਿਲਿਆ ਹੈ। ਸਥਾਨਕ ਇਤਿਹਾਸਕਾਰਾਂ ਵਲੋਂ ਇਸ ਨਿਰਾਲੀ ਖੋਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਸਿੱਖਾਂ ਨੇ ਹੁਣ ਇਸ ਪੱਥਰ ਨੂੰ ਨੁਮਾਇਸ਼ ਲਈ ਥੈਟਫ਼ੋਰਡ ਦੇ ‘ਐਨਸ਼ੀਐਂਟ ਹਾਊਸ ਮਿਉਜ਼ੀਅਮ’’ ਵਿਚ ਰਖਿਆ ਹੈ। ਮਾਹਰਾਂ ਨੇ ਕਿਹਾ ਕਿ ਉਹ ਇਸ ਗੱਲੋਂ ਹੱਕੇ-ਬੱਕੇ ਹਨ ਕਿ ਇਤਿਹਾਸ ਦਾ ਇਹ ਅਲੌਕਿਕ ਨਮੂਨਾ ਹਾਲੇ ਤਕ ਠੀਕ-ਠਾਕ ਹੈ। ਇਹ ਸਮਾਧ ਮਹਾਰਾਣੀ ਜਿੰਦਾਂ ਦੇ ਆਕਰਸ਼ਕ ਜੀਵਨ ਤੇ ਰਾਜ ਤੋਂ ਬਾਗ਼ੀ ਬਣਨ ਤਕ ਦੇ ਸਮੇਂ ਦੀ ਪ੍ਰਤੀਕ ਹੈ। ਮਹਾਰਾਣੀ ਜਿੰਦਾਂ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ ਅਤੇ ਮਹਾਰਾਜਾ ਦਲੀਪ ਸਿੰਘ ਦਾ ਜਨਮ ਉਸੇ ਦੀ ਕੁੱਖੋਂ ਹੋਇਆ ਸੀ। ਉਸ ਦੀ ਮੌਤ ਇਕ ਅਗੱਸਤ 1863 ਨੂੰ ਹੋਈ। ‘ਕੇਨਸਲ ਗਰੀਨ ਸੀਮੈਟਰੀ’ ਦੇ ਬੈਰੀ ਸਮਿੱਥ ਅਨੁਸਾਰ ‘ਡੀਸੈਨਰਜ਼ ਚੈਪਲ’ ਵਿਚ ਅਣਵਰਤੀ ਥਾਂ ਵਿਚ ਹਜ਼ਾਰਾਂ ਟਨ ਮਲਬੇ, ਧੂੜ ਅਤੇ ਮਨੁੱਖੀ ਹੱਡੀਆਂ ਹੇਠਾਂ ਤੋਂ ਇਹ ਪੱਥਰ ਇਤਫ਼ਾਕ ਨਾਲ ਹੀ ਲੱਭ ਪਿਆ। ਇਸ ਦਾ ਪਤਾ ਉਦੋਂ ਲਗਿਆ, ਜਦੋਂ ਪੱਥਰ ਦੇ ਇਕ ਟੁੱਟੇ ਟੁਕੜੇ ਉਤੇ ਗੁਰਮੁਖੀ ਲਿੱਪੀ ਦੇਖੀ ਗਈ। ਇਸ ਥਾਂ ਦੀ ਹੋਰ ਘੋਖ ਕਰਨ ’ਤੇ ਦੋ ਹੋਰ ਪੱਥਰ ਮਿਲੇ। ਇਹ ਪੱਥਰ ਕਾਲਾ ਹੋ ਗਿਆ ਸੀ ਅਤੇ ਇਸ ਦੀ ਸਫ਼ਾਈ ਤੋਂ ਬਾਅਦ ਹੀ ਇਸ ਦਾ ਸਫ਼ੇਦ ਰੰਗ ਉਭਰਿਆ।’’ ਇਤਿਹਾਸਕਾਰ ਪੀਟਰ ਬਾਂਸ ਨੇ ਕਿਹਾ, ‘‘ਮਹਾਰਾਣੀ ਦੀ ਲਾਸ਼ ਨੂੰ 1863 ਵਿਚ ਅਸਥਾਈ ਤੌਰ ’ਤੇ ਕੇਨਸਲ ਗਰੀਨ ਸੀਮੈਟਰੀ ਵਿਚ ਰਖਿਆ ਗਿਆ ਅਤੇ ਹਾਲ ਹੀ ਵਿਚ ਮਾਰਬਲ ਦੇ ਪੱਥਰ ’ਤੇ ਬਣੀ ਕਬਰ ’ਤੇ ਲੱਗਣ ਵਾਲੀ ਤਖ਼ਤੀ ਤੋਂ ਪਤਾ ਚਲਦਾ ਹੈ ਕਿ ਇਸ ਗਿਰਜਾ ਘਰ ਦੇ ਹੇਠਾਂ ਜ਼ਮੀਨਦੋਜ਼ ਕਬਰਿਸਤਾਨ ਵਿਚ ਮਹਾਰਾਣੀ ਨੂੰ ਗਹਿਣੇ ਜੜੇ ਮਖ਼ਮਲੀ ਵਸਤਰਾਂ ਨਾਲ ਰਖਿਆ ਗਿਆ ਸੀ।’’ ਬਾਂਸ ਨੇ 1864 ਦੇ ਬਸੰਤ ਦੇ ਮੌਸਮ ਵਿਚ ਦਲੀਪ ਸਿੰਘ ਅਪਣੀ ਮਾਂ ਦੀ ਲਾਸ਼ ਦੇ ਸਸਕਾਰ ਦਾ ਪ੍ਰਬੰਧ ਕਰਨ ਲਈ ਭਾਰਤ ਚਲੇ ਗਿਆ ਅਤੇ ਕਬਰ ਦੀ ਇਸ ਤਖ਼ਤੀ ਨੂੰ ਤੋੜ ਕੇ ਸੁੱਟ ਦਿਤਾ ਗਿਆ ਅਤੇ ਪਿੱਛੇ ਰਹਿ ਗਏ ਮਹਾਰਾਣੀ ਦੇ ਗਹਿਣਿਆਂ ਦੇ ਬਕਸੇ ਨੂੰ ਭਾਰਤ ਭੇਜ ਦਿਤਾ ਗਿਆ। ਸਮਿੱਥ ਨੇ ਕਿਹਾ ਕਿ ਟੁੱਟੇ ਪੱਥਰਾਂ ਨੂੰ ਇਕ ਪਾਸੇ ਸੁੱਟ ਦਿਤਾ ਗਿਆ ਪਰ ਚੰਗੇ ਭਾਗੀਂ ਹਰ ਕੋਈ ਇਸ ਨੂੰ ਭੁੱਲ ਗਿਆ, ਜਿਸ ਕਾਰਨ ਇਹ ਬਚਿਆ ਰਿਹਾ ਕਿਉਂਕਿ ਇਸ ਉਪਰ ਮਲਬਾ ਪੈਂਦਾ ਰਿਹਾ ਤੇ ਪੱਥਰ ਹੇਠਾਂ ਦਬਿਆ ਰਿਹਾ। (ਪੀ.ਟੀ.ਆਈ.)

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2008 SikhPress.com
Powered By Arash Info Corporation