ਦੇਸ਼ ਵਿਚ ਹੀ ਗ੍ਰੰਥੀ ਤਿਆਰ ਕਰੋ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਦੇਸ਼ ਵਿਚ ਹੀ ਗ੍ਰੰਥੀ ਤਿਆਰ ਕਰੋ


Date: Apr 21, 2008

» Mail This News To Friend
» Post Your Comment
» Read Reader's Comments

ਕੁਆਲਾ¦ਮਪੁਰ, 21² ਅਪ੍ਰੈਲ : ਮਲੇਸ਼ੀਆ ਦੀ ਸਰਕਾਰ ਨੇ ਦੇਸ਼ ਵਿਚ ਰਹਿੰਦੇ 100,000 ਤੋਂ ਜ਼ਿਆਦਾ ਸਿੱਖਾਂ ਨੂੰ ਸਲਾਹ ਦਿਤੀ ਹੈ ਕਿ ਉਹ ਇਥੇ ਹੀ ਗ੍ਰੰਥੀ ਤਿਆਰ ਕਰਨ ਜਿਸ ਨਾਲ ਉੁਨ੍ਹਾਂ ਦੀ ਭਾਰਤ ’ਤੇ ਨਿਰਭਰਤਾ ਘੱਟ ਜਾਵੇਗੀ। ਅਸਲ ਵਿਚ ਇਥੇ ਤਮਿਲ ਹਿੰਦੂ ਭਾਈਚਾਰੇ ਨਾਲੋਂ ਵੱਡੀ ਗਿਣਤੀ ਵਿਚ ਵਸੇ ਸਿੱਖਾਂ ਨੂੰ² ਗ੍ਰੰਥੀ ਦੇ ਕੰਮ ਲਈ ਨੌਜਵਾਨ ਨਹੀਂ ਮਿਲ ਰਹੇ। ਮਲੇਸ਼ੀਅਨ ਗੁਰਦਵਾਰਾ ਕੌਂਸਲ ਦੇ ਸਕੱਤਰ ਮਲਕੀਤ ਸਿੰਘ ਨੇ ਸਨਿਚਰਵਾਰ ਨੂੰ ਉਪ ਪ੍ਰਧਾਨ ਮੰਤਰੀ ਨਾਜਿਬ ਤੁਨ ਰਜ਼ਾਕ ਨੂੰ ਦਸਿਆ ਕਿ ਸਥਾਨਕ ਸਿੱਖ ਨੌਜਵਾਨ 700 ਤੋਂ 800 (ਕਰੀਬ 250 ਡਾਲਰ) ਦੀ ਪ੍ਰਤੀ ਮਹੀਨਾ ਤਨਖ਼ਾਹ ’ਤੇ ਕੰਮ ਕਰਨ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡੂੰਘਾਈ ਵਿਚ ਸਿਖਲਾਈ ਦੇਣ ਦੀ ਵੀ ਲੋੜ ਹੁੰਦੀ ਹੈ। ਸ. ਮਲਕੀਤ ਸਿੰਘ ਨੇ ਦਸਿਆ ਕਿ ਪੰਜਾਬੀ ਦੀ ਸਿਖਲਾਈ ਦੀ ਵਿਵਸਥਾ ਦਾ ਯੋਗ ਪ੍ਰਬੰਧ ਨਹੀਂ ਹੈ। ਉਨ੍ਹਾਂ ਦਸਿਆ ਕਿ ਸਾਰੇ ਪੰਜਾਬੀ ਭਾਸ਼ਾ ਵਾਲੇ ਸਕੂਲ ਸਰਕਾਰੀ ਮਦਦ ਤੋਂ ਬਿਨਾਂ ਹੀ ਸਮਾਜ ਸੇਵਾ ਪੱਖੋਂ ਚਲਾਏ ਜਾ ਰਹੇ ਹਨ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਹ ਗ੍ਰੰਥੀ ਮਲੇਸ਼ੀਆ ਵਿਚ ਹੀ ਤਿਆਰ ਕਰੇ ਤਾਕਿ ਭਾਰਤ ਵਿਚੋਂ ਇਨ੍ਹਾਂ ਦੀ ਆਮਦ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਤਾਮਿਲਾਂ ਦੀ ਬਹੁਗਿਣਤੀ ਵਾਲੇ ਹਿੰਦੂ ਭਾਈਚਾਰ ਨੇ ਪਿਛਲੇ ਹਫ਼ਤੇ ਉਸ ਵੇਲੇ ਰਾਹਤ ਪ੍ਰਾਪਤ ਕਰ ਲਈ ਸੀ ਜਦੋਂ ਕੈਬਨਿਟ ਨੇ ਹਿੰਦੂ ਪੁਜਾਰੀ, ਸੰਗੀਤਕਾਰ ਅਤੇ ਸ਼ਿਲਪਕਾਰ ਨੂੰ ਵੀਜ਼ਾ ਨਵਿਆਉਣ ਦੀ ਪ੍ਰਵਾਨਗੀ ਦੇ ਦਿਤੀ ਸੀ ਅਤੇ ਇਹ ਵੀ ਆਖ ਦਿਤਾ ਸੀ ਕਿ ਭਾਰਤ ਤੋਂ ਉਪਰੋਕਤ ਵਿਅਕਤੀ ਕਦੇ ਵੀ ਆ ਅਤੇ ਜਾ ਸਕਦੇ ਹਨ। ਸਰਕਾਰ ਨੇ ਕਿਹਾ ਸੀ ਕਿ ਤਮਿਲ ਪੁਜਾਰੀ ਸੰਸਕ੍ਰਿਤ ਲਿਪੀ ਦਾ ਮਾਹਰ ਅਤੇ ਵੈਸ਼ਨੂੰ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਬ੍ਰਿਟਿਸ਼ ਦੌਰ ਦੌਰਾਨ ਬਹੁਤ ਸਾਰੇ ਭਾਰਤੀ ਵਿਅਕਤੀ ਇਥੇ ਰਹਿਣ ਲੱਗੇ ਪਏ ਸਨ। (ਏਜੰਸੀਆਂ)


© 2009 SikhPress.com
Powered By Arash Info Corporation