ਹਰਿਆਣੇ ਵਿਚ ਪੰਜਾਬੀ ਦਾ ਵਿਕਾਸ ਹੋ ਰਿਹੈ : ਡਾ. ਭੱਟੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਹਰਿਆਣੇ ਵਿਚ ਪੰਜਾਬੀ ਦਾ ਵਿਕਾਸ ਹੋ ਰਿਹੈ : ਡਾ. ਭੱਟੀ


Date: Apr 21, 2008

» Mail This News To Friend
» Post Your Comment
» Read Reader's Comments

ਕੁਰੂਕਸ਼ੇਤਰ, 21 ਅਪ੍ਰੈਲ (ਮਲਿਕਪੁਰੀ) : ਹਰਿਆਣਾ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਅਤੇ ਪ੍ਰਸਿੱਧ ਸਾਹਿਤਕਾਰ ਡਾ. ਅਮਰਜੀਤ ਸਿੰਘ ਕਾਂਗ ਦੇ ਯੂਨੀਵਰਸਿਟੀ ਸਥਿਤ ਨਿਵਾਸ ਐਫ਼-4 ਵਿਖੇ ਸਭਾ ਦੇ ਪ੍ਰਧਾਨ ਅਤੇ ਪ੍ਰਸਿੱਧ ਆਲੋਚਕ ਡਾ. ਰਜਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਜਾਰੀ ਪ੍ਰੈ¤ਸ ਬਿਆਨ ਵਿਚ ਡਾ. ਭੱਟੀ ਨੇ ਕਿਹਾ ਕਿ ਹਰਿਆਣਾ ਪੰਜਾਬੀ ਸਾਹਿਤ ਸਭਾ ਨੇ ਹਰਿਆਣੇ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਅਹਿਮ ਉਪਰਾਲੇ ਕੀਤੇ ਹਨ। ਉਨ੍ਹਾਂ ਦੀ ਸਭਾ ਨੇ ਹਰਿਆਣੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਾਹਿਤਕ ਮਹਫ਼ਿਲਾਂ, ਸੈਮੀਨਾਰ, ਵਿਚਾਰ ਗੋਸ਼ਟੀਆਂ ਅਤੇ ਕਵੀ ਦਰਬਾਰ ਆਦਿ ਆਯੋਜਤ ਕੀਤੇ ਹਨ। ਜਿਸ ਦੇ ਸਿੱਟੇ ਵੱਜੋਂ ਵੱਡੀ ਗਿਣਤੀ ਵਿਚ ਪੰਜਾਬੀ ਲੇਖਕ ਸਾਹਿਤ ਸਿਰਜਣਾ ਦੇ ਖੇਤਰ ਵਿਚ ਆਉਣੇ ਸ਼ੁਰੂ ਹੋ ਗਏ ਹਨ। ਹਰਿਆਣਾ ਪੰਜਾਬੀ ਸਾਹਿਤ ਸਭਾ ਵਲੋਂ ਹਰ ਮਹੀਨੇ ਕਿਸੇ ਨਾ ਕਿਸੇ ਸਾਹਿਤਕ ਪ੍ਰੇਮੀ ਦੇ ਘਰ ਠਦੀਵਾ ਬਲੇ ਸਾਰੀ ਰਾਤੂ ਕਵੀ ਦਰਬਾਰ ਆਯੋਜਤ ਕੀਤਾ ਜਾਂਦਾ ਹੈ, ਜਿਸ ਵਿਚ ਹਰਿਆਣੇ ਦੇ ਨਾਮਵਰ ਸ਼ਾਇਰ ਹਿੱਸਾ ਲੈਂਦੇ ਹਨ। ਡਾ. ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਹਰਿਆਣਾ ਪ੍ਰਾਂਤ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਅਹਿਮ ਭੂਮਿਕਾ ਨਿਭਾ ਰਿਹਾ ਹੈ। ਜਦੋਂ ਤੋਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਹੋਂਦ ਵਿਚ ਆਇਆ ਹੈ ਉਸ ਦਿਨ ਤੋਂ ਪੰਜਾਬੀ ਭਾਸ਼ਾ ਵਿਕਾਸ ਦੇ ਰਸਤੇ ’ਤੇ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ ਦੇ ਸਾਰਥਕ ਉਪਰਾਲੇ ਨਾ ਕਰਦਾ ਤਾਂ ਅੱਜ ਹਰਿਆਣੇ ਵਿਚ ਪੰਜਾਬੀ ਭਾਸ਼ਾ ਅਪਣੇ ਅੰਤਮ ਪੜਾਅ ’ਤੇ ਹੁੰਦੀ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚੋਂ ਹਰ ਸਾਲ ਸੈਂਕੜੇ ਵਿਦਿਆਰਥੀ ਐ.ਏ, ਐਮ. ਫ਼ਿਲ, ਪੀ.ਐਚ.ਡੀ ਕਰ ਕੇ ਨਿਕਲਦੇ ਹਨ। ਉਨ੍ਹਾਂ ਡਾ. ਅਮਰਜੀਤ ਸਿੰਘ ਕਾਂਗ ਦੀ ਤਾਰੀਫ਼ ਕਰਦਿਆਂ ਕਿਹਾ ਕਿ ਡਾ. ਕਾਂਗ ਨੇ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਸਥਾਪਨਾ ਲਈ ਅਹਿਮ ਯਤਨ ਕੀਤੇ। ਉਹ ਪੰਜਾਬੀ ਵਿਭਾਗ ਦੇ ਪਹਿਲੇ ਚੇਅਰਮੈਨ ਬਣੇ। ਇਸ ਨਾਲ ਹਰਿਆਣੇ ਵਿਚ ਪੰਜਾਬੀ ਦਾ ਅਹਿਮ ਵਿਕਾਸ ਹੋਇਆ। ਇਸ ਮੌਕੇ ਹਰਿਆਣਾ ਪੰਜਾਬੀ ਸਾਹਿਤ ਸਭਾ ਵਲੋਂ ਹਰਿਆਣਾ ਦੀ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਹਰਿਆਣਾ ਵਿਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਬਣਾਉਣ ਸੰਬੰਧੀ ਨੋਟੀਫ਼ੀਕੇਸ਼ਨ ਛੇਤੀ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬੀ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਰਕਾਰੀ ਸਕੂਲਾਂ ਵਿਚ ਰੁਜ਼ਗਾਰ ਮਿਲ ਸਕੇ। ਪੰਜਾਬੀ ਲੇਖਕਾਂ ਲਈ ਪੈਨਸ਼ਨ, ਮੈਡੀਕਲ ਅਤੇ ਮੁਫ਼ਤ ਬੱਸ ਸੁਵਿਧਾ ਦੀ ਮੰਗ ਵੀ ਸਰਕਾਰ ਪਾਸੋਂ ਕੀਤੀ ਗਈ। ਡਾ.ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਸ ਸਬੰਧ ਵਿਚ ਜਲਦ ਹੀ ਇਕ ਉ¤ਚ ਪੱਧਰੀ ਪ੍ਰਤੀਨਿਧੀਮੰਡਲ ਵਲੋਂ ਸਿਖਿਆ ਮੰਤਰੀ ਮਾਂਗੇਰਾਮ ਗੁਪਤਾ, ਰਾਜ ਸਭਾ ਮੈਂਬਰ ਡਾ. ਰਾਮ ਪ੍ਰਕਾਸ਼ ਅਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਕਿ ਪੰਜਾਬੀ ਭਾਸ਼ਾ ਨੂੰ ਦੂਜੀ ਰਾਜ ਭਾਸ਼ਾ ਦਾ ਦਰਜਾ ਮਿਲ ਸਕੇ। ਇਸ ਮੀਟਿੰਗ ਵਿਚ ਸਭਾ ਦੇ ਪ੍ਰੈ¤ਸ ਸਕੱਤਰ ਡਾ. ਚੂਹੜ ਸਿੰਘ, ਡਾ. ਕੁਲਦੀਪ ਸਿੰਘ, ਕੁਲਵੰਤ ਰਫ਼ੀਕ, ਆਤਮਜੀਤ ਹੰਸਪਾਲ, ਡਾ. ਨਿਰਵੈਰ ਸਿੰਘ ਮੱਲ੍ਹੀ, ਡਾ. ਗੁਰਸ਼ਰਨ ਸਿੰਘ, ਜਗਜੀਤ ਸੂਫ਼ੀ, ਤਿਲਕਰਾਜ, ਪ੍ਰਿੰਸੀਪਲ ਅਜੀਤ ਸਿੰਘ ਦੀਵਾਨਾ, ਪ੍ਰਧਾਨ ਸਿੰਘ ਰਾਠੌਰ, ਨੂਰਦੀਪ ਲਾਲੀ, ਰਘੂਬੀਰ ਸਿੰਘ ਈਸਰ, ਜਸਤਿੰਦਰ ਮਾਨ, ਜਗਬੀਰ ਵਿਰਕ, ਡਾ. ਸੁਰਜੀਤ ਸਿੰਘ, ਡਾ. ਗੁਰਦੇਵ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜ਼ਰ ਸਨ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2008 SikhPress.com
Powered By Arash Info Corporation