‘ਮੱਥਾ ਟੇਕੇ ਜਾਣ ਨੂੰ ਲੈ ਕੇ ਛੇੜਿਆ ਗਿਆ ਵਿਵਾਦ ਬੇਲੋੜਾ ਅਤੇ ਮੰਦਭਾਗਾ’
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

‘ਮੱਥਾ ਟੇਕੇ ਜਾਣ ਨੂੰ ਲੈ ਕੇ ਛੇੜਿਆ ਗਿਆ ਵਿਵਾਦ ਬੇਲੋੜਾ ਅਤੇ ਮੰਦਭਾਗਾ’


Date: Apr 21, 2008

» Mail This News To Friend
» Post Your Comment
» Read Reader's Comments
ਨਵੀਂ ਦਿੱਲੀ, 21 ਅਪ੍ਰੈਲ (ਜਸਵੰਤ ਸਿੰਘ ਅਜੀਤ) : ਜਸਬੀਰ ਸਿੰਘ ਕਾਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਅਤੇ ਸਾਬਕਾ ਸਕੱਤਰ ਦਿੱਲੀ ਵਿਚ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥਾ ਟੇਕਣ ਨੂੰ ਲੈ ਕੇ ਬੀਤੇ ਕੁੱਝ ਦਿਨਾਂ ਤੋਂ ਉਭਰੇ ਵਿਵਾਦ ਨੂੰ ਮੰਦਭਾਗਾ ਕਰਾਰ ਦਿਤਾ ਹੈ। ਉੁਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਸਨਮਾਨਤ ਸ਼ਖ਼ਸੀਅਤ ਦੇ ਸਾਹਮਣੇ ਸਿਰ ਝੁਕਾਣ ਦਾ ਮਤਲਬ ਨਾ ਤਾਂ ਇਹ ਹੈ ਕਿ ਉਸ ਦੀ ਪੂਜਾ ਕੀਤੀ ਜਾ ਰਹੀ ਹੈ ਜਿਸ ਦੇ ਸਾਹਮਣੇ ਸਿਰ ਝੁਕਾਇਆ ਗਿਆ ਹੈ ਅਤੇ ਨਾ ਹੀ ਇਹ ਬ੍ਰਾਹਮਣੀ ਸੋਚ ਅਪਨਾਉਣ ਦੀ ਗੱਲ ਕਹੀ ਜਾ ਸਕਦੀ ਹੈ, ਕਿਉੁਂਕਿ ਕਿਸੇ ਦੇ ਸਾਹਮਣੇ ਵੀ ਇਸ ਝੁਕਾਉਣ ਦਾ ਮਤਲਬ ਉਸ ਪ੍ਰਤੀ ਸ਼ਰਧਾ ਅਤੇ ਸਨਮਾਨ ਦੀ ਭਾਵਨਾ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ। ਅਜਿਹੀ ਪਰਪੰਰਾ ਭਾਰਤੀ ਪਰਵਾਰਾਂ ਜਿਨ੍ਹਾਂ ਵਿਚ ਸਿੱਖ ਪਰਵਾਰ ਵੀ ਸ਼ਾਮਲ ਹਨ, ਵਿਚ ਸਦੀਆਂ ਤੋਂ ਚਲੀ ਆ ਰਹੀ ਹੈ। ਸ. ਜਸਬੀਰ ਸਿੰਘ ਨੇ ਅਪਣੇ ਬਿਆਨ ਵਿਚ ਹੋਰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥਾ ਟੇਕਣਾ, ਇਸ ਧਾਰਮਕ ਪੁਸਤਕ ਸਾਹਮਣੇ ਮਥਾ ਟੇਕਣਾ ਨਹੀਂ ਸਗੋਂ ਉਸ ਬਾਣੀ ਦੇ ਸੰਗ੍ਰਹਿ ਸਾਹਮਣੇ ਮੱਥਾ ਟੇਕਣਾ ਹੈ ਜਿਸ ਨੂੰ ਗੁਰੂ ਸਾਹਿਬਾਂ ਨੂੰ ਧੁਰ ਕੀ ਬਾਣੀ ਦਾ ਹੀ ਦਰਜਾ ਨਹੀਂ ਦਿਤਾ ਸਗੋਂ ਇਹ ਵੀ ਕਿਹਾ ਹੈ ਕਿ ਬਾਣੀ ਗੁਰੂ ਹੈ ਤੇ ਗੁਰੂ ਬਾਣੀ ਅਰਥਾਤ ਬਾਣੀ ਚੰਗਾ ਜੀਵਨ ਜਿਉਂਣ ਦੇ ਲਈ ਮਾਰਗ ਦਰਸ਼ਕ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਾਣੀ ਦੇ ਸੰਕਲਨ (ਸ੍ਰੀ ਗੁਰੂ ਗ੍ਰੰਥ ਸਾਹਿਬ) ਨੂੰ ਗੁਰਤਾ ਬਖ਼ਸ਼ ਕੇ ਉਸ ਦੇ ਸਾਹਮਣੇ ਸਿਰ ਝੁਕਾਇਆ ਸੀ। ਸ. ਜਸਬੀਰ ਸਿੰਘ ਨੇ ਅਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਜਿਸ ਸ਼ਖ਼ਸੀਅਤ ਨੂੰ ਅਪਣਾ ਵਾਰਸ ਥਾਪ ਕੇ ਅਪਣੀ ਜੋਤ ਸੌਂਪਦੇ ਸਨ, ਗੁਰੂ ਸਾਹਿਬ ਉਸ ਦੇ ਸਾਹਮਣੇ ਅਪਣਾ ਸਿਰ ਝੁਕਾ ਕੇ ਅਤੇ ਸੰਗਤਾਂ ਨੂੰ ਵੀ ਉਸ ਦੇ ਸਾਹਮਣੇ ਸਿਰ ਝੁਕਾ ਕੇ ਮਾਰਗ ਦਰਸ਼ਨ ਲੈਣ ਦੀ ਹਦਾਇਤ ਕਰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥਾ ਟੇਕੇ ਜਾਣ ਨੂੰ ਲੈ ਕੇ ਛੇੜਿਆ ਗਿਆ ਵਿਵਾਦ ਬੇਲੋੜਾ ਅਤੇ ਮੰਦਭਾਗਾ ਹੈ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2009 SikhPress.com
Powered By Arash Info Corporation