ਇੰਗਲੈਂਡ ’ਚ ਪੰਜਾਬੀਆਂ ਦੀ ਬੱਲੇ-ਬੱਲੇ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਇੰਗਲੈਂਡ ’ਚ ਪੰਜਾਬੀਆਂ ਦੀ ਬੱਲੇ-ਬੱਲੇ


Date: Apr 28, 2008

» Mail This News To Friend
» Post Your Comment
» Read Reader's Comments
28 ਅਪ੍ਰੈਲ (ਪੀ. ਟੀ. ਆਈ.): ਬ੍ਰਿਟੇਨ ’ਚ ਅਪਣੇ ਅਣਥੱਕ ਕੰਮਾਂ ਰਾਹੀਂ ਸਮਾਜ ਭਲਾਈ ’ਚ ਰੁੱਝੇ ਪ੍ਰਵਾਸੀ ਭਾਰਤੀਆਂ ਨੂੰ ਇਥੋਂ ਦੇ ਇਕ ਮੰਤਰੀ ਨੇ ਸਨਮਾਨਤ ਕੀਤਾ। ਸੁਰੱਖਿਆ ਅਤੇ ਅਤਿਵਾਦ ਨਾਲ ਮੁਕਾਬਲਿਆਂ ਬਾਰੇ ਮੰਤਰੀ ਟੋਨੀ ਮੈਕਨਲਟੀ ਨੇ ਸਟਰฆਿਗ ਮੀਡੀਆ ਦੇ ਸੰਸਥਾਪਕ ਤੇਜੀ ਸਿੰਘ ਅਤੇ ਗ੍ਰਹਿ ਦਫ਼ਤਰ ਦੇ ਰਵੀ ਚੰਦ ਨੂੰ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਟ੍ਰਾਫ਼ੀਆਂ ਦੇ ਕੇ ਸਨਮਾਨਤ ਕੀਤਾ ਗਿਆ। ਮੈਕਨਲਟੀ ਨੇ ਸਿੱਖ ਅਤੇ ਹੋਰਨਾਂ ਧਰਮਾਂ ਵਲੋਂ ਪਿਆਰ ਅਤੇ ਆਪਸੀ ਭਾਈਚਾਰੇ ਦੇ ਸੁਨੇਹੇ ਨੂੰ ਫੈਲਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੀਆਂ ਕਦਰਾਂ-ਕੀਮਤਾਂ ਸਾਨੂੰ ਜੋੜ ਕੇ ਰਖਦੀਆਂ ਹਨ, ਉਹ ਮਹਾਨ ਹਨ। ਇੰਗਲੈਂਡ ’ਚ ਸਿੱਖਾਂ ਵਲੋਂ ਦਿਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਭਵਿੱਖ ਵਲ ਵੇਖਣਾ ਚਾਹੀਦਾ ਹੈ। ਇਕ-ਦੂਜੇ ਨਾਲ ਨਫ਼ਰਤ ਕਰਨ ’ਤੇ ਅਸੀ ਮਿੱਟ ਵੀ ਸਕਦੇ ਹਾਂ ਅਤੇ ਜੇ ਇਕ-ਦੂਜੇ ਨਾਲ ਪਿਆਰ ਕਰੀਏ ਤਾਂ ਖ਼ੁਸ਼ਹਾਲ ਵੀ ਹੋ ਸਕਦੇ ਹਾਂ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਮੀ ਰੰਗੜ ਨੇ ਤੇਜੀ ਸਿੰਘ ਨੂੰ ਮਜ਼ਬੂਤ ਔਰਤ ਦਸਦਿਆਂ ਕਿਹਾ ਕਿ ਉਨ੍ਹਾਂ ਨੇ ਰੀਤੀ-ਰਿਵਾਜਾਂ ਨੂੰ ਤੋੜ ਕੇ ਅਜਿਹਾ ਸੰਚਾਰ ਗਰੁੱਪ ਸਥਾਪਤ ਕੀਤਾ, ਜਿਸ ਨਾਲ ਹੁਣ ਵੱਡੇ ਅਤੇ ਮੰਨੇ-ਪ੍ਰਮੰਨੇ ਘਰਾਣੇ ਜੁੜੇ ਹੋਏ ਹਨ। ਉਨ੍ਹਾਂ ਬ੍ਰਿਟੇਨ ’ਚ ਏਸ਼ੀਆਈ ਰੀਤੀ-ਰਿਵਾਜਾਂ ਨੂੰ ਉਤਸ਼ਾਹਤ ਕਰਨ ’ਚ ਦਿਤੇ ਯੋਗਦਾਨ ਲਈ ਵੀ ਤੇਜੀ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਤੋਂ ਸੇਧ ਲੈਂਦੀ ਹੈ ਅਤੇ ਇਸੇ ਕਾਰਨ ਹਰੇਕ ਧਰਮ ’ਚੋਂ ਅਪਣੇ ਮੈਂਬਰ ਬਣਾਏ ਹਨ ਤਾਕਿ ਇਹ ਦਸਿਆ ਜਾ ਸਕੇ ਕਿ ਧਰਮ ਸੱਭ ਨੂੰ ਜੋੜਦਾ ਹੈ ਨਾ ਕਿ ਵੰਡਦਾ ਹੈ। ਇਸ ਮੌਕੇ ਮੈਰਾਥਨ ਦੌੜਾਕ 97 ਸਾਲਾ ਸ. ਫੌਜਾ ਸਿੰਘ, ਇੰਡੀਆ ਐਸੋਸੀਏਸ਼ਨ ਦੇ ਚੇਅਰਮੈਨ ਬੌਬੀ ਗਰੇਵਾਲ ਅਤੇ ਅਸ਼ਰਫ਼ ਚੌਹਾਨ ਨੂੰ ਵੀ ਸਨਮਾਨਤ ਕੀਤਾ ਗਿਆ। ਬੌਬੀ ਗਰੇਵਾਲ ਨੇ ਅੰਮ੍ਰਿਤਸਰ ਤੋਂ ਕੰਨਿਆ ਕੁਮਾਰੀ ਤਕ ਯਾਤਰਾ ਕਰ ਕੇ ਕੈਂਸਰ ਅਤੇ ਐਚ. ਆਈ. ਵੀ./ਏਡਜ਼ ਦੀ ਖੋਜ ਲਈ ਇਕ ਲੱਖ ਪੌਂਡ ਇਕੱਤਰ ਕੀਤੇ ਸਨ। ਸ. ਗਰੇਵਾਲ 4 ਜੂਨ ਤੋਂ ਸਕਾਟਿਸ਼ ਸੰਸਦ ਤੋਂ ਲੈ ਕੇ ਬ੍ਰਿਟਿਸ਼ ਪਾਰਲੀਮੈਂਟ ਤਕ ਮੈਰਾਥਨ ਦੌੜ ਆਯੋਜਤ ਕਰ ਰਹੇ ਹਨ, ਜਿਸ ਰਾਹੀਂ ਉਹ ਕੈਂਸਰ ਦੀ ਖੋਜ ਵਾਸਤੇ ਇਕ ਮਿਲੀਅਨ ਪੌਂਡ ਇਕੱਤਰ ਕਰਨਗੇ। ਅਸ਼ਰਫ਼ ਚੌਹਾਨ ਪਾਕਿਸਤਾਨ, ਇੰਡੀਆ ਅਤੇ ਯੂ. ਕੇ. ਫਰੈਂਡਸ਼ਿਪ ਫ਼ੋਰਮ ਦੇ ਸਕੱਤਰ ਜਨਰਲ ਹਨ। ਚੌਹਾਨ ਹੱਡੀਆਂ ਦੇ ਡਾਕਟਰ ਹਨ ਅਤੇ ਪਿਛੇ ਜਿਹੇ ਉੁਨ੍ਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਜਿੱਤ ਪ੍ਰਾਪਤ ਕੀਤੀ ਸੀ। ਸਮਾਗਮ ਮੌਕੇ ਲਾਰਡ ਮੁਹੰਮਦ ਇਲਤਾਫ਼ ਸ਼ੇਖ਼, ਵੀਰੇਂਦਰ ਸ਼ਰਮਾ, ਸੁਖਬੀਰ ਸਿੰਘ ਕਪੂਰ ਅਤੇ ਪਰਮਜੀਤ ਗਿੱਲ ਸਣੇ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World




© 2008 SikhPress.com
Powered By Arash Info Corporation